ਖਾਸ ਖਬਰਾਂ » ਰੋਜਾਨਾ ਖਬਰ-ਸਾਰ » ਵਿਦੇਸ਼ » ਸਿਆਸੀ ਖਬਰਾਂ » ਸਿੱਖ ਖਬਰਾਂ

ਖ਼ਬਰਸਾਰ • ਪੀ.ਟੀ.ਸੀ. ਮਾਮਲਾ • ‘ਕਲਟ’ • ਭਾਈ ਢੱਡਰੀਆਂ ਵਾਲਾ ਟਿੱਪਣੀ ਮਾਮਲਾ • ਪਾਣੀਆਂ ਦਾ ਮਾਮਲਾ • ਨ.ਸੋ.ਕਾ. ਦਾ ਵਿਰੋਧ ਅਤੇ ਹੋਰ ਖ਼ਬਰਾਂ

January 24, 2020 | By

ਅੱਜ ਦਾ ਖ਼ਬਰਸਾਰ | 24 ਜਨਵਰੀ 2020 (ਸ਼ੁੱਕਰਵਾਰ)

 

ਖਬਰਾਂ ਸਿੱਖ ਜਗਤ ਦੀਆਂ:

ਪੀ.ਟੀ.ਸੀ. ਮਾਮਲਾ:

  • ਰਾਮ ਮੰਦਰ ਬਾਰੇ ਅਯੁੱਧਿਆ ਕੇਸ ਦੌਰਾਨ ਸਿੱਖ ਧਰਮ ਲਈ ‘ਕਲਟ’ ਸ਼ਬਦ ਵਰਤੇ ਤੇ ਸੁਪਰੀਮ ਕੋਰਟ ਵਿੱਚ ਪਟੀਸ਼ਨ ਦਾਇਰ 
  • ਸਿੱਖ ਨੇਸ਼ਨ ਆਰਗੇਨਾਈਜ਼ੇਸ਼ਨ ਨੇ ਦਾਇਰ ਕੀਤੀ ਪਟੀਸ਼ਨ 
  • ਆਰਗੇਨਾਈਜ਼ੇਸ਼ਨ ਦੇ ਪ੍ਰਧਾਨ ਡਾਕਟਰ ਮਨਜੀਤ ਸਿੰਘ ਰੰਧਾਵਾ ਵੱਲੋਂ ਦਾਇਰ ਕੀਤੀ ਗਈ ਪਟੀਸ਼ਨ 
  • ਵਕੀਲ ਇਸ਼ਮਾ ਰੰਧਾਵਾ, ਧਨੰਜਯ ਗਰੋਵਰ ਅਤੇ ਅਨਿਰਬਾਨ ਭੱਟਾਚਾਰੀਆ ਵੱਲੋਂ ਤਿਆਰ ਕੀਤੀ ਗਈ ਇਹ ਪਟੀਸ਼ਨ 
  • ਸ੍ਰੀ ਗੁਰੂ ਨਾਨਕ ਸਾਹਿਬ ਜੀ ਦੇ ਅਯੁੱਧਿਆ ਜਾਣ ਬਾਰੇ ਦਿੱਤੇ ਹਵਾਲਿਆਂ ਉੱਪਰ ਵੀ ਕੀਤਾ ਗਿਆ ਇਤਰਾਜ਼ 
  • ਕੇਸ ਦੌਰਾਨ ਨੂੰ ਹਵਾਲੇ ਦੇਣ ਵਾਲੇ ਗਵਾਹ ਦੀ ਮਾਨਤਾ ਉੱਪਰ ਵੀ ਚੁੱਕੇ ਗਏ ਸਵਾਲ 
  • ਜ਼ਿਕਰਯੋਗ ਹੈ ਕਿ ਰਾਮ ਮੰਦਰ ਅਯੁੱਧਿਆ ਕੇਸ ਦੌਰਾਨ ਆਰਐੱਸਐੱਸ ਨਾਲ ਸਬੰਧਤ ਇਕ ਵਿਅਕਤੀ ਰਜਿੰਦਰ ਸਿੰਘ ਨੇ ਗਵਾਹੀ ਦਿੱਤੀ ਸੀ 
  • ਗਵਾਹ ਨੇ ਇਹ ਦਾਅਵਾ ਕੀਤਾ ਸੀ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਇੱਕ ਸ਼ਰਧਾਲੂ ਵਜੋਂ ਰਾਮ ਮੰਦਰ ਦੇ ਦਰਸ਼ਨ ਕਰਨ ਗਏ ਸਨ 
  • ਗਵਾਹ ਨੇ ਇਹ ਵੀ ਕਿਹਾ ਸੀ ਕਿ ਉੱਥੇ ਉਨ੍ਹਾਂ ਨੇ ਰਾਮ ਦੀ ਮੂਰਤੀ ਦੀ ਪੂਜਾ ਵੀ ਕੀਤੀ ਸੀ 
  • ਪਟੀਸ਼ਨ ਵਿੱਚ ਕਿਹਾ ਗਿਆ ਕਿ ਗਵਾਹ ਨਾ ਤਾਂ ਕੋਈ ਇਤਿਹਾਸਕਾਰ ਹੈ ਅਤੇ ਨਾ ਹੀ ਇਸ ਨੂੰ ਇਤਿਹਾਸ ਬਾਰੇ ਕੋਈ ਜਾਣਕਾਰੀ ਹੈ 
  • ਪਟੀਸ਼ਨ ਵਿੱਚ ਗੁਰੂ ਨਾਨਕ ਸਾਹਿਬ ਜੀ ਦੇ ਅਯੁੱਧਿਆ ਜਾਣ ਬਾਰੇ ਇਤਿਹਾਸਕਾਰਾਂ ਦੇ ਵਿਚਾਰ ਵੀ ਨੱਥੀ ਕੀਤੇ ਗਏ

ਭਾਈ ਢੱਡਰੀਆਂ ਵਾਲੇ ਉੱਤੇ ਟਿੱਪਣੀ ਮਾਮਲਾ:

  • ਭਾਈ ਢੱਡਰੀਆਂ ਵਾਲੇ ਦੀਆਂ ਟਿੱਪਣੀਆਂ ਦਾ ਮਾਮਲਾ ਪਹੁੰਚਿਆ ਪੁਲਿਸ ਕੋਲ 
  • ਢੱਡਰੀਆਂ ਵਾਲੇ ਤੇ ਉਸ ਦੇ ਸਾਥੀ ਵਿਕਰਮ ਸਿੰਘ ਖਿਲਾਫ ਅੰਮ੍ਰਿਤਸਰ ਪੁਲਿਸ ਕਮਿਸ਼ਨਰ ਡਾ. ਸੁਖਚੈਨ ਸਿੰਘ ਗਿੱਲ ਨੂੰ ਦਰਜ ਕਰਵਾਈ ਸ਼ਿਕਾਇਤ 
  • ਸ਼੍ਰੋਮਣੀ ਕਮੇਟੀ ਮੈਂਬਰ ਭਾਈ ਅਜੈਬ ਸਿੰਘ ਅਭਿਆਸੀ, ਐਡਵੋਕੇਟ ਭਗਵੰਤ ਸਿੰਘ ਸਿਆਲਕਾ, ਦਮਦਮੀ ਟਕਸਾਲ ਦੇ ਪ੍ਰੋਫੈਸਰ ਸਰਚਾਂਦ ਸਿੰਘ ਅਤੇ ਸ਼ਮਸ਼ੇਰ ਸਿੰਘ ਜੇਠੂਵਾਲ ਨੇ ਦਰਜ ਕਰਵਾਈ ਸ਼ਿਕਾਇਤ 
  • ਕਿਹਾ ਢੱਡਰੀਆਂ ਵਾਲਾ ਆਪਣੀ ਭਾਸ਼ਾ ਵਿੱਚ ਬਿਮਾਰ ਮਾਨਸਿਕਤਾ ਅਤੇ ਹੰਕਾਰ ਪ੍ਰਗਟ ਕਰ ਰਿਹਾ ਹੈ

 

ਖਬਰਾਂ ਦੇਸ ਪੰਜਾਬ ਦੀਆਂ:

ਪੰਜਾਬ ਦੇ ਪਾਣੀਆਂ ਦਾ ਮਾਮਲਾ:

  • ਪਾਣੀਆਂ ਉੱਪਰ ਸਰਬ ਪਾਰਟੀ ਮੀਟਿੰਗ ਹੋਈ 
  • ਮੀਟਿੰਗ ਦਾ ਨਤੀਜਾ “ਪੁੱਟਿਆ ਪਹਾੜ ਨਿਕਲਿਆ ਚੂਹਾ” ਵਾਲੀ ਕਹਾਵਤ ਅਨੁਸਾਰ ਰਿਹਾ 
  • ਪ੍ਰੈੱਸ ਕਾਨਫਰੰਸ ਦੇ ਦੌਰਾਨ ਨੂੰ ਉਹੀ ਪੁਰਾਣਾ ਰਾਗ ਅਲਾਪਿਆ ਗਿਆ 
  • ਕਿ ਪੰਜਾਬ ਕੋਲ ਪਾਣੀ ਹੈ ਹੀ ਨਹੀਂ ਤਾਂ ਕਿੱਥੋਂ ਦੇਈਏ 
  • ਸਾਰੇ ਰਾਜਨੀਤਕ ਦਲਾਂ ਵੱਲੋਂ ਅੰਤਰਰਾਸ਼ਟਰੀ ਰਿਪੇਰੀਅਨ ਕਾਨੂੰਨ ਮੁਤਾਬਕ ਕੋਈ ਵੀ ਸਟੈਂਡ ਨਾ ਲਿਆ ਗਿਆ 
  • ਦਰਿਆਈ ਪਾਣੀਆਂ ਦੀ ਨਵੇਂ ਸਿਰਿਓਂ ਮੁਲਾਂਕਣ ਕਰਨ ਦੀ ਰੱਖੀ ਗਈ ਮੰਗ 
  • ਐਸਵਾਈਐਲ ਦੀ ਉਸਾਰੀ ਨੂੰ ਪੰਜਾਬ ਲਈ ਘਾਤਕ ਦੱਸਿਆ 
  • ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕੋਲ ਪੰਜਾਬ ਦੇ ਪਾਣੀਆਂ ਦਾ ਮਸਲਾ ਉਠਾਉਣ ਦੀ ਗੱਲ ਕਹੀ ਗਈ 
  • ਪੰਜਾਬ ਸਰਕਾਰ ਵੱਲੋਂ ਹਰ ਛਿਮਾਹੀ ਸਰਬ ਪਾਰਟੀ ਮੀਟਿੰਗ ਸੱਦਣ ਦਾ ਫੈਸਲਾ ਕੀਤਾ ਗਿਆ 

 

ਖਬਰਾਂ ਭਾਰਤੀ ਉਪਮਹਾਂਦੀਪ ਦੀਆਂ:

  • ਭਾਰਤ ਦੇ ਕੇਂਦਰੀ ਮੰਤਰੀ ਸੰਜੀਵ ਬਲਿਆਨ ਦਾ ਵਿਵਾਦਤ ਬਿਆਨ 
  • ਕਿਹਾ ਜੇ ਐਨ ਯੂ ਅਤੇ ਜਾਮੀਆ ਮਿਲੀਆ ਦੇ ਵਿਦਿਆਰਥੀਆਂ ਦਾ ਇਲਾਜ ਪੱਛਮੀ ਯੂ. ਪੀ ਦੇ ਲੋਕ ਚੰਗੀ ਤਰ੍ਹਾਂ ਕਰ ਦੇਣਗੇ 
  • ਬਲਿਆਨ ਨੇ ਇਹ ਗੱਲ ਮੇਰਠ ਵਿੱਚ ਨਾਗਰਿਕਤਾ ਸੋਧ ਕਾਨੂੰਨ ਦੇ ਹੱਕ ਵਿੱਚ ਇੱਕ ਰੈਲੀ ਦੌਰਾਨ ਕਹੀ 
  • ਕਿਹਾ ਮੈਂ ਰਾਜਨਾਥ (ਕੇਂਦਰੀ ਰੱਖਿਆ ਮੰਤਰੀ) ਨੂੰ ਇਹ ਬੇਨਤੀ ਕਰਾਂਗਾ ਕਿ ਪੱਛਮੀ ਯੂ. ਪੀ ਦੇ ਲੋਕਾਂ ਨੂੰ ਜੇਐਨਯੂ ਅਤੇ ਜਾਮਿਆਂ ਵਿੱਚ ਦਸ ਫ਼ੀਸਦੀ ਰਾਖਵਾਂ ਕੋਟਾ ਦਿਓ 
  • ਕਿਹਾ ਫਿਰ ਜੋ ਇਨ੍ਹਾਂ ਯੂਨੀਵਰਸਿਟੀਆਂ ਵਿੱਚ ਹੋਵੇਗਾ ਉਸ ਦਾ ਪੱਛਮੀ ਯੂਪੀ ਦੇ ਲੋਕ ਆਪੇ ਇਲਾਜ ਕਰਨਗੇ 

ਦਿੱਲੀ ਚੋਣਾਂ:

  • 8 ਫਰਵਰੀ ਨੂੰ ਹੋਣ ਵਾਲੀਆਂ ਦਿੱਲੀ ਚੋਣਾਂ ਨੂੰ ਭਾਰਤ ਬਨਾਮ ਪਾਕਿਸਤਾਨ ਮੁਕਾਬਲਾ ਦੱਸਿਆ 
  • ਦਿੱਲੀ ਦੇ ਮਾਡਲ ਟਾਊਨ ਤੋਂ ਭਾਜਪਾ ਉਮੀਦਵਾਰ ਕਪਿਲ ਮਿਸ਼ਰਾ ਨੇ ਇਹ ਗੱਲ ਕਹੀ 
  • ਕਿਹਾ ਦਿੱਲੀ ਦੇ ਸ਼ਾਹਿਨ ਬਾਗ ਵਿੱਚ ਪਾਕਿਸਤਾਨ ਦੀ ਐਂਟਰੀ ਹੋ ਚੁੱਕੀ ਹੈ 
  • ਨਾਗਰਿਕਤਾ ਸੋਧ ਕਾਨੂੰਨ ਦੇ ਵਿਰੁੱਧ ਹੋ ਰਹੇ ਰੋਹ ਵਿਖਾਵਿਆਂ ਨੂੰ ਪਾਕਿਸਤਾਨੀ ਸਮਰਥਕ ਦੱਸਿਆ 

ਫਿਲਮੀ ਅਦਾਕਾਰ ਵੱਲੋਂ ਨ.ਸੋ.ਕਾ. ਦਾ ਵਿਰੋਧ:

  • ਭਾਰਤੀ ਫਿਲਮਾਂ ਅਭਿਨੇਤਰੀ ਨੰਦਿਤਾ ਦਾਸ ਨੇ ਕੀਤਾ ਨਾਗਰਿਕਤਾ ਸੋਧ ਕਾਨੂੰਨ ਦਾ ਵਿਰੋਧ 
  • ਕਿਹਾ ਭਾਰਤ ਵਿੱਚ ਜਗ੍ਹਾ ਜਗ੍ਹਾ ਸ਼ਾਹੀਨ ਬਾਗ ਬਣ ਰਹੇ ਹਨ 
  • ਕਿਹਾ ਇਸ ਤਰ੍ਹਾਂ ਪਹਿਲੀ ਵਾਰ ਹੋ ਰਿਹਾ ਹੈ ਕਿ ਕਾਨੂੰਨ ਦੀ ਆੜ ਹੇਠ ਲੋਕਾਂ ਨੂੰ ਧਰਮ ਦੇ ਨਾਂ ਉਪਰ ਵੰਡਿਆ ਜਾ ਰਿਹਾ ਹੈ

 

ਖਬਰਾਂ ਆਰਿਥਕ ਜਗਤ ਦੀਆਂ:

ਕੌਮਾਂਤਰੀ ਖਬਰਾਂ:

  • ਪਾਕਿਸਤਾਨੀ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਇਕ ਵਾਰ ਫਿਰ ਆਰਐਸਐਸ-ਭਾਜਪਾ ਦੀ ਤੁਲਨਾ ਹਿਟਲਰ ਦੀ ਨਾਜ਼ੀ ਪਾਰਟੀ ਨਾਲ ਕੀਤੀ 
  • ਕਿਹਾ ਭਾਰਤ ਦੀ ਸਰਕਾਰ ਇੱਕ ਅੱਤਵਾਦੀ ਵਿਚਾਰਧਾਰਾ ਉੱਪਰ ਚੱਲ ਰਹੀ ਹੈ 
  • ਕਿਹਾ ਜਿਸ ਸੰਗਠਨ ਦੀ ਵਿਚਾਰਧਾਰਾ ਉਪਰ ਇਹ ਸਰਕਾਰ ਚੱਲ ਰਹੀ ਹੈ ਉਸ ਦੀ ਪ੍ਰੇਰਨਾ ਸਰੋਤ ਹਿਟਲਰ ਦੀ ਨਾਜ਼ੀ ਪਾਰਟੀ ਹੈ 
  • ਕਿਹਾ ਅਸੀਂ ਲੱਖ ਕਸ਼ਮੀਰੀ ਲੋਕ ਇਸ ਵਕਤ ਖੁੱਲ੍ਹੀ ਜੇਲ੍ਹ ਵਿੱਚ ਕੈਦ ਹਨ 
  • ਕਿਹਾ ਸੰਯੁਕਤ ਰਾਸ਼ਟਰ ਜਾਂ ਅਮਰੀਕਾ ਵਰਗੀ ਕੋਈ ਸ਼ਕਤੀ ਇਸ ਵਿੱਚ ਦਖ਼ਲਅੰਦਾਜ਼ੀ ਕਰੇਗੀ ਤਾਂ ਹੀ ਇਹ ਮੁੱਦਾ ਸੁਲਝੇਗਾ

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , , , , , , , , , , , , , ,