ਰੋਜਾਨਾ ਖਬਰ-ਸਾਰ

ਖਬਰਸਾਰ: ਲਾਲੂ ਦਾ ਬਿਆਨ, ਫੌਜੀ ਨਿਗਰਾਨੀ ਕੇਂਦਰ, ਭਨਿਆਰੇਵਾਲੇ ਦੀ ਮੌਤ, ਇਸਲਾਮੀ ਦੇਸ਼ਾਂ ਦੀ ਅਹਿਮ ਇਕੱਤਰਤਾ ਤੇ ਹੋਰ ਖਬਰਾਂ

December 30, 2019 | By

ਖਬਰਾਂ ਭਾਰਤ ਉਪਮਹਾਂਦੀਪ ਦੀਆਂ

• ਲਾਲੂ ਪ੍ਰਸਾਦ ਯਾਦਵ ਨੇ ਕਿਹਾ ਜੇ ਜਾਤ ਨੂੰ ਪ੍ਰਮੁੱਖ ਰੱਖ ਕੇ ਜਨਸੰਖਿਆ ਦੀ ਗਿਣਤੀ ਹੋਵੇ ਤਾਂ 10% ਦੀ 90% ਉੱਪਰ ਹੋ ਰਹੀ ਹਕੂਮਤ ਦਾ ਪਾਜ ਖੁੱਲ੍ਹ ਜਾਵੇਗਾ
• ਲਾਲੂ ਨੇ ਕਿਹਾ ਕਿ ਮੋਦੀ ਸਰਕਾਰ ਜਾਨਵਰਾਂ ਦੀ ਗਿਣਤੀ ਤਾਂ ਕਰ ਲੈਂਦੀ ਹੈ ਪਰ ਇਹਨਾਂ ਨੂੰ ਪਿਛੜੇ ਅਤੇ ਅਤਿ-ਪਿਛੜੇ ਲੋਕਾਂ ਦੀ ਗਿਣਤੀ ਕਰਦਿਆਂ ਕੀ ਪਰੇਸ਼ਾਨੀ ਹੈ?

• ਦਿੱਲੀ ਦੇ ਸੀ.ਜੀ.ਓ. ਕੰਪਲੈਕਸ ਵਿੱਚ ਸੁ.ਆਰ.ਪੀ.ਐੱਫ. ਦਾ ਅਤਿ-ਅਧੁਨਿਕ ਕੇਂਦਰ ਖੋਲਣ ਦੀ ਅਮਿਤ ਸ਼ਾਹ ਨੇ ਸ਼ੁਰੂਆਤ ਕੀਤੀ
• 2.23 ਏਕੜ ਜਮੀਨ ਵਿੱਚ 277 ਕਰੋੜ ਦੀ ਲਾਗਤ 2022 ਤੱਕ ਤਿਆਰ ਕੀਤਾ ਜਾਵੇਗਾ ਇਹ ਕੇਂਦਰ
• ਸਾਰੀਆਂ ਮੁਹਿੰਮ ਇਥੋਂ ਹੀ ਵੇਖਣ ਲਈ ਇਕ ਖਾਸ ਮੁਹਿੰਮ ਨਿਗਰਾਨੀ ਕੇਂਦਰ ਬਣਾਇਆ ਜਾਵੇਗਾ

• ਮਹਾਂਰਾਸ਼ਟਰ ਦੀ ਊਧਵ ਠਾਕਰੇ ਸਰਕਾਰ ਵਿੱਚ ਅਜੀਤ ਪਵਾਰ ਨੂੰ ਉੱਪ-ਮੁੱਖ ਮੰਤਰੀ ਬਣਾਇਆ
• ਊਧਵ ਠਾਕਰੇ ਦੇ ਪੁੱਤਰ ਅਦਤਿਆ ਠਾਕਰੇ ਨੂੰ ਵੀ ਕੈਬਨਿਟ ਮੰਤਰੀ ਬਣਾਇਆ
• ਮਹਾਂਰਾਸ਼ਟਰ ਦੇ ਸਾਬਕਾ ਕਾਂਗਰਸ ਮੁੱਖ ਮੰਤਰੀ ਅਸ਼ੋਕ ਚੌਹਾਨ ਵੀ ਬਣੇ ਕੈਬਨਿਟ ਮੰਤਰੀ

• ਝਾਰਖੰਡ ਦਾ ਮੁੱਖ ਮੰਤਰੀ ਬਣਦਿਆਂ ਹੀ ਹੇਮੰਤ ਸੋਰੇਨ ਨੇ ਪਤਥਲਗਾਡੀ ਵਿਰੋਧ ਵਿਖਾਵਿਆਂ ਦੌਰਾਨ ਭਾਜਪਾ ਸਰਕਾਰ ਵੱਲੋਂ ਦਰਜ ਕੀਤੇ ਸਾਰੇ ਮੁਕਦਮੇ ਵਾਪਿਸ ਲਏ
• ਇਸ ਰੋਸ ਪ੍ਰਦਰਸ਼ਨ ਦੌਰਾਨ ਰਘੁਬਰ ਦਾਸ ਭਾਜਪਾ ਸਰਕਾਰ ਨੇ ਸਮਾਜ ਸੇਵੀ, ਬੁੱਧੀਜੀਵੀਆਂ ਸਮੇਂ ਅਨੇਕਾਂ ਆਦਿ-ਵਾਸੀਆਂ ‘ਤੇ ਦੇਸ਼-ਧਰੋਹ ਦੇ ਕੇਸ ਦਰਜ ਕੀਤੇ ਸਨ

• ਸ਼ਸ਼ੀ ਥਰੂਰ ਨੇ ਸੀ.ਏ.ਏ. ਦੇ ਵਿਰੁੱਧ ਹੋ ਰਹੇ ਵਿਖਾਵਿਆਂ ਦੌਰਾਨ ਲੱਗ ਰਹੇ ਇਸਲਾਮੀ ਨਾਹਰਿਆਂ ਦਾ ਸਖਤ ਵਿਰੋਧ ਕੀਤਾ
• ਥਰੂਰ ਨੇ ਕਿਹਾ ਕਿ ‘ਹਿੰਦੂਤਵੀ ਅਤਿਵਾਦ’ ਦੀ ਸਾਡੀ ਲੜਾਈ ਵਿੱਚ ਇਸਲਾਮੀ ਅਤਿਵਾਦ ਨੂੰ ਵੀ ਕੋਈ ਜਗ੍ਹਾ ਨਹੀਂ ਮਿਲਣੀ ਚਾਹੀਦੀ
• ਉਸਨੇ ਕਿਹਾ ਜੋ ਲੋਕ ਇਸ ਵਿਖਾਵਿਆਂ ਦੌਰਾਨ ਆਪਣੀ ਆਵਾਜ ਚੁੱਕ ਰਹੇ ਹਨ ਉਹ “ਇਨਕਲਿਊਜਵ ਇੰਡੀਆ” ਲਈ ਲੜ ਰਹੇ ਹਨ
• ਉਸਨੇ ਕਿਹਾ ਕਿ ਅਸੀਂ ਇਥੇ ਕਿਤੇ ਤਰ੍ਹਾਂ ਦੀ ਵੀ “ਧਾਰਮਿਕ ਕੱਟੜਤਾ” ਨੂੰ ਥਾਂ ਨਹੀਂ ਦੇਵਾਂਗੇ

ਖਬਰਾਂ ਦੇਸ ਪੰਜਾਬ ਦੀਆਂ:

• ਡੇਰੇਦਾਰ ਭਨਿਆਰੇਵਾਲਾ ਦੀ ਮੌਤ
• ਅੱਜ ਤੜਕਸਾਰ ਛਾਤੀ ‘ਚ ਦਰਦ ਹੋਣ ‘ਤੇ ਪੀ.ਜੀ.ਆਈ. ਚੰਡੀਗੜ੍ਹ ਲੈ ਜਾਇਆ ਗਿਆ ਜਿੱਥੇ ਉਸ ਦੀ ਮੌਤ ਹੋ ਗਈ
• ਭਨਿਆਰੇਵਾਲੇ ਦੀਆਂ ਸਿੱਖ ਵਿਰੋਧੀ ਕਾਰਵਾਈਆਂ ਕਾਰਨ 1998 ਵਿਚ ਉਸ ਖਿਲਾਫ ਅਕਾਲ ਤਖਤ ਸਾਹਿਬ ਤੋਂ ਹੁਕਮਨਾਮਾ ਜਾਰੀ ਹੋਇਆ ਸੀ ਤੇ ਉਸ ਨੂੰ ਪੰਥ ਵਿਚੋਂ ਛੇਕ ਦਿੱਤਾ ਗਿਆ ਸੀ

• ਕਾਂਗਰਸੀ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਦੀ ਗੱਲਬਾਤ ਦਾ ਇਕ ਬੋਲਦਾ-ਟੁਕੜਾ (ਵੀਡੀਓ) ਬਿਜਲ-ਸੱਥ ‘ਤੇ ਫੈਲਿਆ
• ਵਿਰੋਧੀਆਂ ਨੇ ਕਿਹਾ ਕਿ ਮੰਤਰੀ ਨੇ ਗੁਰੂ ਨਾਨਕ ਪਾਤਿਸ਼ਾਹ ਬਾਰੇ ਇਤਰਾਜਯੋਗ ਟਿੱਪਣੀ ਕੀਤੀ ਹੈ
• ਮੰਤਰੀ ਦੇ ਕਿਹਾ ਕਿ ਉਸ ਦੀ ਗੱਲਬਾਤ (ਵੀਡੀਓ) ਨਾਲ ਛੇੜ-ਛਾੜ ਕੀਤੀ ਗਈ ਹੈ

ਕੌਮਾਂਤਰੀ:

• ਅਮਰੀਕਾ ਦੇ ਨਿਊਯਾਰਕ ਸ਼ਹਿਰ ਵਿੱਚ ‘ਟਾਇਮਸ ਸੁਕੇਆਰ’ ‘ਤੇ ਹੋਇਆ ਨਾਗਰਿਕਤਾ ਸੋਧ ਕਾਨੂੰਨ ਦੇ ਹੱਕ ਵਿੱਚ ਪ੍ਰਦਰਸ਼ਨ

• ਇੱਕ ਅਧਿਐਨ ਲੇਖੇ ਮੁਤਾਬਿਕ ਅਮਰੀਕਾ ‘ਚ 2019 ਵਿੱਚ ਸਭ ਤੋਂ ਵੱਧ ਸਮੂਹਿਕ ਹੱਤਿਆਵਾਂ ਹੋਈਆਂ
• ਐਸੋਸੀਏਟਡ ਪ੍ਰੈੱਸ, ਯੂ.ਐੱਸ. ਏ. ਟੂਡੇ ਅਤੇ ਨੌਰਥਈਸਟ੍ਰਨ ਯੂਨੀਵਰਸਿਟੀ ਦੁਆਰਾ ਇਕੱਠੇ ਕੀਤੇ ਅੰਕੜਿਆਂ ਮੁਤਾਬਕ 2019 ‘ਚ ਕੁਲ 41 ਵਿੱਚ 211 ਲੋਕ ਮਰੇ

• 53 ਇਸਲਾਮੀ ਦੇਸ਼ਾਂ ਦੀ ਸ਼ਮੂਲੀਅਤ ਵਾਲੀ ਆਰਗੇਨਾਈਜੇਸ਼ਨ ਫਾਰ ਇਸਲਾਮਿਕ ਕਾਰਪੋਰੇਸ਼ਨ (ਓ.ਆਈ.ਸੀ.) ਦੀ ਕਸ਼ਮੀਰ ਅਤੇ ਨਾਗਰਿਕਤਾ ਸੋਧ ਕਾਨੂੰਨ ਬਾਰੇ ਅਹਿਮ ਇਕੱਤਰਤਾ ਹੋਵੇਗੀ
• ਅਪਰੈਲ 2020 ਵਿਚ ਹੋਣ ਵਾਲੀ ਇਹ ਇਕੱਤਰਤਾ ਪਾਕਿਸਤਾਨ ਵਿਚ ਹੋਵੇਗੀ

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: