October 2018 Archive

ਪੰਜਾਬ ਦੀ ਅਣਖ ਦੇ ਰਾਖੇ ਸ਼ਹੀਦ ਦਰਸ਼ਨ ਸਿੰਘ ਫੇਰੂਮਾਨ ਦੇ ਨਿਸ਼ਾਨੇ ਪੂਰਿਆਂ ਕਰਨ ਲਈ ਲਿਆ ਸਾਂਝਾ ਅਹਿਦ

ਅੱਜ ਆਲਮੀ ਪੰਜਾਬੀ ਸੰਗਤ ਨੇ ਪੰਜਾਬ ਦੇ ਬਸ਼ਿੰਦਿਆਂ ਨੂੰ ਮੌਕਾ ਦਿੱਤਾ, ਕਿ ਉਹ ਪੰਜਾਬ ਦੇ ਪਿੰਡਾਂ ਨੂੰ ਉਜਾੜ, ਵਸਾਏ ਗਏ ਅਤੇ ਖੋਹੇ ਗਏ ਸ਼ਹਿਰ ਚੰਡੀਗੜ੍ਹ ਵਿੱਚ ਬੈਠ ਕੇ ਪੰਜਾਬ ਦੀ ਖੁਦ ਮੁਖਤਿਆਰੀ ਅਤੇ ਪੰਜਾਬੀ ਬੋਲਦੇ ਇਲਾਕਿਆਂ ਲਈ ਆਪਣਾ ਆਪਾ ਵਾਰਨ ਵਾਲੇ ਸ਼ਹੀਦ ਦਰਸ਼ਨ ਸਿੰਘ ਫੇਰੂਮਾਨ ਦੀ ਯਾਦ ਵਿੱਚ ਕੁਝ ਘੜ੍ਹੀਆਂ ਬਿਤਾਉਣ।

ਬੇਅਦਬੀ ਅਤੇ ਨਵੰਬਰ 84 ਕਤਲੇਆਮ ਦੇ ਦੋਸ਼ੀਆਂ ਨੂੰ ਸਜਾਵਾਂ ਦਿਵਾਉਣ ਲਈ ਜੰਗ ਲੜਾਂਗੇ: ਸੁਖਬੀਰ ਸਿੰਘ ਬਾਦਲ

ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਮੌਜੂਦਾ ਤੇ ਸਾਬਕਾ ਵਿਧਾਇਕਾਂ ਤੇ ਕਮੇਟੀ ਮੈਂਬਰਾਂ ਨੂੰ ਸੰਬੋਧਨ ਹੁੰਦਿਆਂ ਬਾਦਲ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ‘ਐਲਾਨ’ ਕੀਤਾ ਹੈ ਕਿ ਉਹ ਬੇਅਦਬੀ ਅਤੇ ਨਵੰਬਰ 84 ਕਤਲੇਆਮ ਦੇ ਦੋਸ਼ੀਆਂ ਨੂੰ ਸਜਾਵਾਂ ਦਿਵਾਉਣ ਲਈ ਜੰਗ ਲੜੇਗਾ ਇਸ ਲਈ ਦਲ ਦੇ ਕਾਰਕੁੰਨਾਂ ਨੂੰ ਚਾਹੀਦਾ ਹੈ ਕਿ ਉਹ ਦਲ ਦੇ ਹਰ ਸਮਾਗਮ ਮੌਕੇ ਵੱਡੀ ਗਿਣਤੀ ਪੁੱਜਕੇ ‘ਪਾਰਟੀ’ ਨੂੰ ਮਜਬੂਤ ਕਰਨ।

ਤਖਤ ਹਜ਼ੂਰ ਸਾਹਿਬ ਬੋਰਡ ਦੇ ਚੇਅਰਮੈਨ ਤਾਰਾ ਸਿੰਘ ਨੇ ਅਸਤੀਫਾ ਦਿੱਤਾ

ਤਖਤ ਸ੍ਰੀ ਅਬਿਚਲ ਨਗਰ ਹਜ਼ੂਰ ਸਾਹਿਬ ਬੋਰਡ ਦੇ ਚੇਅਰਮੈਨ ਤਾਰਾ ਸਿੰਘ ਨੇ ਬੀਤੇ ਦਿਨ ਆਪਣਾ ਅਸਤੀਫਾ ਮਹਾਂਰਾਸ਼ਟਰ ਦੇ ਮੁੱਖ ਮੰਤਰੀ ਦਵਿੰਦਰ ਫੜਨਵੀਸ ਨੂੰ ਸੌਂਪ ਦਿੱਤਾ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਸ੍ਰੀ ਫੜਨਵੀਸ ਨੇ ਇਹ ਅਸਤੀਫਾ ਲੈ ਤਾˆ ਲਿਆ ਹੈ ਪਰ ਤਾਰਾ ਸਿੰਘ ਨੂੰ ਹਾਲੇ ਆਪਣੇ ਅਹੁਦੇ ਤੇ ਕੰਮ ਜਾਰੀ ਰੱਖਣ ਲਈ ਕਿਹਾ ਹੈ।

ਪੇਸ਼ਾਵਰ ਵਿੱਚ ਵੱਸਦੇ ਸਿੱਖਾਂ ਨੂੰ ਟੋਪ(ਹੈਲਮਟ) ਨਾ ਪਾਉਣ ਦੀ ਮਿਲੀ ਖੁੱਲ੍ਹ

ਪਾਕਿਸਤਾਨ ਦੇ ਸੂਬੇ ਖੈਬਰ ਪਖਤੂਨਖਵਾ ਦੀ ਰਾਜਧਾਨੀ ਪੇਸ਼ਾਵਰ ਵਿੱਚ ਸਿੱਖਾਂ ਨੂੰ ਬਗੈਰ ਟੋਪ(ਹੈਲਮਟ) ਪਾਏ ਦੋ ਚੱਕਿਆਂ ਵਾਲੇ ਵਾਹਨ ਚਲਾਉਣ ਲਈ ਮਨਜੂਰੀ ਮਿਲ ਗਈ ਹੈ।

ਅਕਾਲ ਤਖਤ ਸਕਤਰੇਤ ਅੱਜ ਤੱਕ ‘ਬਿਜਲ ਪਤੇ’ ਤੋਂ ਵਿਹੂਣਾ ਹੈ

ਗੁਰੂ ਦੋਖੀ ਡੇਰਾ ਸਿਰਸਾ ਮੁਖੀ ਨੂੰ ਪਹਿਲਾਂ ਬਿਨਮੰਗੀ ਮੁਆਫੀ ਦੇਣ ਅਤੇ ਫਿਰ ਕੌਮੀ ਰੋਹ ਤੇ ਰੋਸ ਅੱਗੇ ਗੋਡੇ ਟੇਕਦਿਆਂ ਉਹ ਫੈਸਲਾ ਰੱਦ ਕਰਨ ਕਾਰਣ ਦੁਨੀਆ ਭਰ ਦੇ ਸਿੱਖਾਂ ਦੀ ਦੁਰਕਾਰ ਦਾ ਪਾਤਰ ਬਣੇ ਗਿਆਨੀ ਗੁਰਬਚਨ ਸਿੰਘ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਭਰੇ ਮਨ ਨਾਲ ਨੌਕਰੀ ਤੋਂ ਫਾਰਗ ਕਰ ਚੁਕੀ ਹੈ।

ਜੀ.ਕੇ ਅਤੇ ਸਿਰਸਾ ਵਿਚਾਲੇ ਛਿੜੀ ਖੁੱਲ੍ਹੀ ਜੰਗ, ਸੁਖਬੀਰ ਸਮਝੌਤੇ ਲਈ ਤਰਲੋਮੱਛੀ

ਹਾਲ ਹੀ ਵਿੱਚ ਨਸ਼ਰ ਹੋਈਆਂ ਖਬਰਾਂ ਅਨੁਸਾਰ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਮਨਜਿੰਦਰ ਸਿੰਘ ਸਿਰਸਾ ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ, ਹਲਕਿਆਂ ਅਨੁਸਾਰ ਸਿਰਸਾ ਦਾ ਇਹ ਅਸਤੀਫਾ ਉਹਨਾਂ ਦੀ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ ਨਾਲ ਕਈ ਦਿਨਾਂ ਤੋਂ ਚੱਲ ਰਹੀ ਆਪਸੀ ਲੜਾਈ ਦਾ ਨਤੀਜਾ ਹੈ।

ਮੋਰਚਾ ਸਫ਼ਲ ਕਰਾਂਗੇ, ਪੰਥ ਦੀ ਜਿੱਤ ਹੋਵੇਗੀ [ਭਾਈ ਧਿਆਨ ਸਿੰਘ ਮੰਡ ਨਾਲ ਖਾਸ ਮੁਲਾਕਾਤ]

ਗੁਰੂ ਗਰੰਥ ਸਾਹਿਬ ਜੀ ਦੇ ਸਿਧਾਂਤ ਨਾਲੋਂ ਟੁੱਟਣਾ ਤੇ ਆਧੁਨਿਕ ਜੀਵਨ ਨੂੰ ਅਪਨਾਉਣਾ ਸਾਡੀ ਕਮਜ਼ੋਰੀ ਦਾ ਕਾਰਨ ਹੈ। ਗੁਰੂ ਗਰੰਥ ਸਾਹਿਬ ਜੀ ਦੀ ਬੇਅਦਬੀ ਅਸੀਂ ਕਰ ਰਹੇ ਹਾਂ, ਜਦੋਂ ਅਸੀਂ ਪਹਿਲਾਂ ਸ੍ਰੀ ਅਖੰਡ ਪਾਠ ਕਰਵਾਉਂਦੇ ਹਾਂ, ਫਿਰ ਸਿੱਖ ਹੋ ਕੇ ਸ਼ਰਾਬਾਂ ਪੀਂਦੇ ਹਾਂ, ਮਾੜੇ ਗੀਤ ਸੁਣਦੇ ਹਾਂ, ਬੱਕਰੇ ਬੁਲਾਉਂਦੇ ਹਾਂ ਤੇ ਸਿੱਖ ਸਿਧਾਂਤਾਂ ਨੂੰ ਮੰੰਨਣ ਦੀ ਥਾਂ ਮਨਮੁੱਖਤਾ ਵੱਲ ਝੁਕ ਜਾਂਦੇ ਹਾਂ।

ਬੇਅਦਬੀ ਕਾਂਡ: ਬਾਦਲਾਂ ਤੇ ਸੁਮੇਧ ਸੈਣੀ ਦੀ ਗ੍ਰਿਫ਼ਤਾਰੀ ਲਈ ਵਫਦ ਰਾਜਪਾਲ ਨੂੰ ਮਿਿਲਆ

ਵੱਖ-ਵੱਖ ਸਿੱਖ ਜਥੇਬੰਦੀਆਂ ਤੇ ਸਿਆਸੀ ਧਿਰਾਂ ਦੇ ਆਗੂਆਂ ਨੇ ਬੀਤੇ ਕੱਲ ਪੰਜਾਬ ਦੇ ਰਾਜਪਾਲ ਵੀ.ਪੀ. ਸਿੰਘ ਬਦਨੌਰ ਨਾਲ ਮੁਲਾਕਾਤ ਕਰਕੇ ਮੰਗ ਕੀਤੀ ਕਿ ਬੇਅਦਬੀ ਤੇ ਸਾਕਾ ਬਹਿਬਲ ਕਲਾਂ ਵਿਚ ਪੁਲਸ ਵਲੋਂ ਕਤਲ ਕੀਤੇ ਦੋ ਸਿਖਾਂ ਦੇ ਕੇਸ ਵਿਚ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ, ਸੁਖਬੀਰ ਸਿੰਘ ਬਾਦਲ ਅਤੇ ਤਤਕਾਲੀ ਪੁਲੀਸ ਮੁਖੀ ਸੁਮੇਧ ਸੈਣੀ ਦਾ ਨਾਂ ਸਾਹਮਣੇ ਆਉਣ ’ਤੇ ਉਨ੍ਹਾਂ ਵਿਰੁੱਧ ਕੇਸ ਦਰਜ ਕਰ ਕੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਜਾਵੇ।

ਸੁਖਬੀਰ ਬਾਦਲ ਦੇ ਕਾਫਲੇ ਤੇ ਜੁੱਤੀ ਸੁੱਟਣ ਵਾਲਿਆਂ ਤੇ “ਕਤਲ ਦੀ ਕੋਸ਼ਿਸ਼” ਦੀ ਧਾਰਾ ਲਾਉਣ ਦਾ ਮਾਮਲਾ ਭਖਿਆ

ਲੰਘੇ ਮਹੀਨੇ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਗੱਡੀ ’ਤੇ ਜੁੱਤੀ ਸੁੱਟਣ ਤੇ ਕਾਲੀਆਂ ਝੰਡੀਆਂ ਨਾਲ ਵਿਰੋਧ ਕਰਨ ਵਾਲੇ ਸਿੱਖ ਕਾਰਕੁਨਾਂ ਖ਼ਿਲਾਫ਼ ਸੰਗਰੂਰ ਪੁਲੀਸ ਵੱਲੋਂ ਦਰਜ ਮਾਮਲੇ ਵਿਚ ਲਾਈ ਇਰਾਦਾ ਕਤਲ ਦੀ ਧਾਰਾ ਸ਼ਾਮਲ ਕਰਨ ਦਾ ਮਾਮਲਾ ਭਖ਼ਦਾ ਜਾ ਰਿਹਾ ਹੈ।

ਬਰਤਾਨਵੀ ਸਫੀਰ ਨੇ ਸਿੱਖ ਮਸਲਿਆਂ ਤੇ ਭਾਰਤ ਸਰਕਾਰ ਦੀ ਬੋਲੀ ਬੋਲ਼ੀ

23 ਅਕਤੂਬਰ 2018 ਦੇ ਅੰਗਰੇਜ਼ੀ ਅਖਬਾਰ ‘ਟਾਈਮਜ਼ ਆਫ ਇੰਡੀਆ’ ਵਿੱਚ ਚੰਡੀਗੜ੍ਹ ਵਿਚ ਬਰਤਾਨੀਆ ਦੇ ਸਫੀਰ ਐਂਡਰੀਊ ਏਰੀ ਦੀ ਇਕ ਸਵਾਲ-ਜਵਾਬ ਰੂਪ ਵਿੱਚ ਮੁਲਾਕਾਤ ਛਪੀ ਹੈ ਜਿਸ ਵਿੱਚ ਉਸ ਨੇ ਕਿਹਾ ਹੈ ਕਿ ਪੰਜਾਬ ਦੀ ‘ਜਮੀਨੀ ਹਕੀਕਤ’ ਇਹ ਹੈ ਕਿ ਇੱਥੇ ਸਿੱਖਾਂ ਨਾਲ ਕੋਈ ਬਦਸਲੂਕੀ (ਮਿਸਟਰੀਟਮੈਂਟ) ਨਹੀਂ ਹੋ ਰਹੀ ਤੇ ਹੁਣ ਹਾਲਾਤ 30 ਸਾਲ ਪਹਿਲਾਂ ਵਰਗੇ ਨਹੀਂ ਹਨ।

« Previous PageNext Page »