October 2018 Archive

ਰਣਜੀਤ ਸਿੰਘ ਬ੍ਰਹਮਪੁਰਾ ਵੱਲੋਂ ਸ਼੍ਰੋ.ਅ.ਦ. (ਬਾਦਲ) ਦੇ ਸਾਰੇ ਅਹੁਦਿਆਂ ਤੋਂ ਅਸਤੀਫਾ

ਬੇਅਦਬੀ ਤੇ ਬਹਿਬਲ ਕਲਾਂ ਗੋਲੀ ਕਾਂਡ ਵਿੱਚ ਸ਼ਮੂਲੀਅਤ ਕਾਰਣ ਸੂਬੇ ਵਿੱਚ ਹਾਸ਼ੀਏ ਤੇ ਆਏ ਸ਼੍ਰੋਮਣੀ ਅਕਾਲੀ ਦਲ (ਬਾਦਲ) ਨੂੰ ਅੱਜ ਉਸ ਵੇਲੇ ਇੱਕ ਹੋਰ ਝਟਕਾ ਲੱਗ ਜਦੋਂ ਇਸ ਦਲ ਵੱਲੋਂ ਹਲਕਾ ਖਡੂਰ ਸਾਹਿਬ ਤੋਂ ਲੋਕ ਸਭਾ ਮੈਂਬਰ ਰਣਜੀਤ ਸਿੰਘ ਬ੍ਰਹਮਪੁਰਾ ਨੇ ਦਲ ਦੇ ਸੀਨੀਅਰ ਮੀਤ ਪ੍ਰਧਾਨ ਦੇ ਅਹੱੁਦੇ ਅਤੇ ਕੋਰ ਕਮੇਟੀ ਦੀ ਮੈਂਬਰਸ਼ਿਪ ਤੋਂ ਅਸਤੀਫਾ ਦੇ ਦਿੱਤਾ।

ਪੰਜਾਬ ਯੁਨੀਵਰਸਿਟੀ ਵਿੱਚ ਬਹਿਬਲ ਕਲਾਂ ਅਤੇ ਨਕੋਦਰ ਸਾਕੇ ਦੀ ਯਾਦ ਵਿੱਚ ਰੋਸ ਮਾਰਚ  ਕੱਢਿਆ ਗਿਆ

ਬੀਤੇ ਦਿਨੀਂ (22 ਅਕਤੂਬਰ) ਪੰਜਾਬ ਯੁਨੀਵਰਸਿਟੀ ਦੀ ਵਿਦਿਆਰਥੀ ਜਥੇਬੰਦੀ ਸੱਥ ਵਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਦੋਸ਼ੀਆਂ ਅਤੇ ਬਹਿਬਲ ਕਲਾਂ ਸਾਕੇ ਵਿੱਚ 2 ਸਿੰਘਾਂ ਨੁੰ ਸ਼ਹੀਦ ਕਰਨ ਵਿੱਚ ਸ਼ਾਮਿਲ ਪੁਲਸ ਅਫਸਰਾਂ ਅਤੇ ਜਿੰਮੇਵਾਰ ਬੰਦਿਆਂ ਨੂੰ ਸਜ਼ਾਵਾਂ ਦਿਵਾਉਣ ਦੀ ਮੰਗ ਕਰਦਿਆਂ ਯੁਨੀਵਰਸਿਟੀ ਦੇ ਵਿਦਿਆਰਥੀ ਕੇਂਦਰ ‘ਤੇ ਪ੍ਰਦਰਸ਼ਨ ਕੀਤਾ ਗਿਆ।

‘ਸ੍ਰੀ ਗੁਰ ਪੰਥ ਪ੍ਰਕਾਸ਼’ ਉੱਤੇ ਸ.ਗੁਰਤੇਜ ਸਿੰਘ ਦਾ ਵਿਖਿਆਨ 26 ਨੂੰ

26 ਅਕਤੂਬਰ ਦਿਨ ਸ਼ੁੱਕਰਵਾਨ ਨੂੰ ਪੰਜਾਬੀ ਯੁਨੀਵਰਸਿਟੀ ਪਟਿਆਲਾ ਦੇ ਗੁਰੂ ਗੋਬਿੰਦ ਸਿੰਘ ਭਵਨ ਵਿਖੇ ਭਾਈ ਰਤਨ ਸਿੰਘ ਭੰਗੂ ਰਚਿਤ ਸ੍ਰੀ ਗੁਰ ਪੰਥ ਪ੍ਰਕਾਸ਼ ਬਾਰੇ ਵਿਖਿਆਨ ਕਰਵਾਇਆ ਜਾ ਰਿਹਾ ਹੈ, ਜਿਸ ਵਿੱਚ ਸਿੱਖ ਵਿਦਵਾਨ ਸਰਦਾਰ ਗੁਰਤੇਜ ਸਿੰਘ ਆਪਣੇ ਵਿਚਾਰਾਂ ਦੀ ਸਾਂਝ ਪਾਉਣਗੇ।

ਅਮਰੀਕਾ ਦੇ ਪੈਨਸਿਲਵੇਨੀਆ ਸੂਬੇ ਨੇ ਨਵੰਬਰ 1984 ਦੇ ਕਤਲੇਆਮ ਨੂੰ ‘ਨਸਲਕੁਸ਼ੀ’ ਵਜੋਂ ਮਾਨਤਾ ਦਿੱਤੀ

ਨਵੰਬਰ 1984 ਦੇ ਸਿੱਖ ਕਤਲੇਆਮ ਨੂੰ ਵਾਪਰਿਆਂ ਤਿੰਨ ਦਹਾਕੇ ਬੀਤ ਚੁੱਕੇ ਹਨ। ਭਾਰਤ ਸਰਕਾਰ ਤੇ ਭਾਰਤੀ ਖਬਰ ਅਦਾਰਿਆਂ ਨੇ ਤਕਰੀਬਨ ਪੂਰੇ ਭਾਰਤੀ ਉਪਮਹਾਂਦੀਪ ਵਿੱਚ ਵਾਪਰੇ ਇਸ ਕਤਲੇਆਮ ਨੂੰ ‘ਦਿੱਲੀ ਦੰਗੇ’ ਜਾਂ ‘ਸਿੱਖ ਵਿਰੋਧੀ ਦੰਗੇ’ ਆਦਿ ਦਾ ਨਾਂ ਦਿੱਤਾ ਤਾਂ ਕਿ ਨਸਲਕੁਸ਼ੀ ਦੇ ਇਸ ਭਿਆਨਕ ਕਾਂਡ ਦੇ ਸੱਚ ਨੂੰ ਦੱਬਿਆ ਜਾ ਸਕੇ। ਪਰ ਪਿਛਲੇ ਕੁਝ ਕੁ ਸਾਲਾਂ ਤੋਂ ਇਹ ਸੱਚ ਦੁਨੀਆ ਸਾਹਮਣੇ ਪਰਗਟ ਹੋਣਾ ਸ਼ੁਰੂ ਹੋ ਗਿਆ ਹੈ ਤੇ ਦੁਨੀਆ ਦੀਆਂ ਸਰਕਾਰਾਂ/ਸਭਾਵਾਂ ਨੇ ‘ਸਿੱਖ ਨਸਲਕੁਸ਼ੀ 1984’ ਦੇ ਸੱਚ ਨੂੰ ਤਸਲੀਮ ਕਰਨਾ ਸ਼ੁਰੂ ਕਰ ਦਿੱਤਾ ਹੈ। ਇਸੇ ਕੜੀ ਤਹਿਤ ਹੁਣ ਅਮਰੀਕਾ ਦੇ ਸੂਬੇ ਪੈਨਸਿਲਵੇਨੀਆ ਦੀ ਵਿਧਾਨ ਸਭਾ (ਜਨਰਲ ਅਸੈਂਬਲੀ) ਨੇ ਮਤਾ ਪਕਾ ਕੇ ਸਿੱਖ ਨਸਲਕੁਸ਼ੀ 1984 ਦੇ ਤੱਥ ਨੂੰ ਮਾਨਤਾ ਦਿੱਤੀ ਹੈ।

ਆਸਟ੍ਰੇਲੀਆ ਰਹਿੰਦੇ ਸਿੱਖਾਂ ਵਲੋਂ ‘ਸਿੱਖ ਫੌਰਮ’ ਨੂੰ ਮੁੜ ਸੁਰਜੀਤ ਕਰਨ ਲਈ ਗੰਭੀਰ ਹੰਭਲਾ

ਇਸ ਇਕੱਤਰਤਾ ਵਿੱਚ ਭਾਗ ਲੈਣ ਲਈ 31 ਜਥੇਬੰਦੀਆਂ ਸਮੇਤ ਬਾਰਾਂ ਗੁਰਦਵਾਰਾ ਸਾਹਿਬ ਅਤੇ ਸੋਲਾਂ ਮੀਡੀਆ ਅਦਾਰਿਆਂ ਨੂੰ ਸੱਦਾ ਦਿੱਤਾ ਗਿਆ ਸੀ । ਸਾਰੇ ਵਿਕਟੋਰੀਆ ਸੂਬੇ ਦੀਆ ਜਥੇਬੰਦੀਆਂ ਵੱਲੋਂ ਭਰਵਾਂ ਹੁੰਗਾਰਾ ਦਿੰਦੇ ਹੋਏ ਚੌਦਾਂ ਜਥੇਬੰਦੀਆਂ ਦੇ ਵੀਹ ਮੈਂਬਰਾਂ ਨੇ ਹਾਜ਼ਰੀ ਭਰੀ, 9 ਹੋਰ ਜਥੇਬੰਦੀਆਂ ਨੂੰ ਟੈਲੀਫੋਨ ਰਾਹੀਂ ਸੰਪਰਕ ਵਿੱਚ ਲਿਆ ਗਿਆ ਅਤੇ ਟੈਲੀਫ਼ੋਨ ਰਾਹੀਂ ਇਕੱਤਰਤਾ ਵਿੱਚ ਭਾਗ ਲੈਣ ਦਾ ਮੌਕਾ ਦਿੱਤਾ ਗਿਆ । ਟੈਲੀਫ਼ੋਨ ਤੇ ਗੱਲ ਕਰਦਿਆਂ ਕੁਝ ਜਥੇਬੰਦੀਆਂ ਵੱਲੋਂ ਇਕੱਤਰਤਾ ਵਿੱਚ ਮੌਜੂਦ ਜਥੇਬੰਦੀਆਂ ਦੇ ਮੈਂਬਰਾਂ ਦੇ ਫ਼ੈਸਲਿਆਂ ਨਾਲ ਹੀ ਸਹਿਮਤੀ ਪ੍ਰਗਟਾਉਣ ਦੀ ਇੱਛਾ ਜਾਹਿਰ ਕੀਤੀ ਗਈ ।

ਭਾਈ ਜਗਤਾਰ ਸਿੰਘ ਤਾਰਾ ਦੀ ਪੇਸ਼ੀ ਮੌਕੇ ਜਲੰਧਰ ਵਿੱਚ ਜੈਕਾਰੇ ਤੇ ਨਾਅਰੇ ਗੂੰਜੇ

ਜਦੋਂ ਭਾਈ ਤਾਰਾ ਨੂੰ ਪੁਲਿਸ ਵੱਲੋਂ ਜੇਲ੍ਹ ਦੀ ਗੱਡੀ ਵਿੱਚੋਂ ਲਾਹਿਆ ਗਿਆ ਤਾਂ ਮੌਕੇ ਤੇ ਮੌਜੂਦ ਸ਼੍ਰੋ.ਅ.ਦ.ਅ. (ਮਾਨ) ਦੇ ਕਾਰਕੁੰਨਾਂ ਤੇ ਆਗੂਆਂ ਨੇ ਜੈਕਾਰੇ ਛੱਡੇ ਅਤੇ ਭਾਈ ਤਾਰਾ ਤੇ ਸਿੱਖ ਸੰਘਰਸ਼ ਦੇ ਹੱਕ ਵਿੱਚ ਨਾਅਰੇ ਲਾਏ। ਉਹਨਾਂ ਇਹਨਾਂ ਜੈਕਾਰਿਆਂ ਤੇ ਨਾਅਰਿਆਂ ਨਾਲ ਭਾਈ ਤਾਰਾ ਨੂੰ ਆਪਣੀ ਹਿਮਾਇਤ ਦਾ ਇਜ਼ਹਾਰ ਕੀਤਾ ਪਰ ਕਿਸੇ ਵੀ ਤਰ੍ਹਾਂ ਦਾ ਤਣਾਅ ਪੈਦਾ ਨਹੀਂ ਕੀਤਾ। ਪੁਲਿਸ ਵੱਲੋਂ ਵੀ ਮੁਸ਼ਤੈਦੀ ਵਰਤਦਿਆਂ ਛੇਤੀ ਨਾਲ ਭਾਈ ਤਾਰਾ ਨੂੰ ਵਧੀਕ ਸੈਸ਼ਨ ਜੱਜ (ਜਲੰਧਰ)-1 ਦੀ ਅਦਾਲਤ ਵਿੱਚ ਲਿਜਾਇਆ ਗਿਆ।

ਜਥੇਦਾਰਾਂ ਦੀ ਨਿਯੁਕਤੀ ਲਈ ਜਥੇਦਾਰ ਵੇਦਾਂਤੀ ਵਲੋਂ ਦਿੱਤੀਆਂ ਗਈਆਂ ਹਦਾਇਤਾਂ ‘ਤੇ ਅਮਲ ਕਰੇ ਸ਼੍ਰੋ.ਗੁ.ਪ੍ਰ.ਕਮੇਟੀ: ਅਮਰੀਕ ਸਿੰਘ ਸ਼ਾਹਪੁਰ

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਕਾਰਜਕਾਰਨੀ ਕਮੇਟੀ ਵਿੱਚ ਇੱਕੋ-ਇੱਕੋ ਗੈਰ ਅਕਾਲੀ ਅਮਰੀਕ ਸਿੰਘ ਸ਼ਾਹਪੁਰ ਨੇ ਹਰਪ੍ਰੀਤ ਸਿੰਘ ਨੂੰ ਨਵਾਂ ਕਾਰਜਕਾਰਨੀ ਜਥੇਦਾਰ ਲਾਉਣ ਉੱਤੇ ਆਪਣਾ ਵਿਰੋਧ ਜ਼ਾਹਿਰ ਕੀਤਾ ਹੈ।ਅਮਰੀਕ ਸਿੰਘ ਜੀ ਨੇ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੋਂਗੋਵਾਲ ਨੂੰ ਚਿੱਠੀ ਸੌਂਪੀ ਕੇ ਇਹ ਕਿਹਾ ਕਿ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੀ ਸੇਵਾ ਕਿਸੇ ਨੂੰ ਵੀ ਦੇਣ ਤੋਂ ਪਹਿਲਾਂ ਸਭ ਪੰਥਕ ਜਥੇਬੰਦੀਆਂ ਦੇ ਨਾਲ ਰਾਏ ਮਸ਼ਵਰਾ ਕੀਤਾ ਜਾਣਾ ਚਾਹੀਦਾ ਹੈ।

ਸ਼੍ਰੋ.ਗੁ.ਪ੍ਰ ਕਮੇਟੀ ਨੇ ਗਿਆਨੀ ਹਰਪ੍ਰੀਤ ਸਿੰਘ ਨੂੰ ਸੋਂਪਿਆ ਸ੍ਰੀ ਅਕਾਲ ਤਖਤ ਸਾਹਿਬ ਦਾ ਵਾਧੂ ਕਾਰਜਭਾਰ

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੰਤ੍ਰਿਗ ਕਮੇਟੀ ਵਲੋਂ 22 ਅਕਤੂਬਰ ਨੂੰ ਸੱਦੀ ਗਈ ਹੰਗਾਮੀ ਬੈਠਕ ਨੇ ਗਿਆਨੀ ਗੁਰਬਚਨ ਸਿੰਘ ਦੇ ਅਸਤੀਫੇ ਨੂੰ ਪ੍ਰਵਾਨ ਕਰ ਲਿਆ ਹੈ ਅਤੇ ਤਖਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਸ੍ਰੀ ਅਕਾਲ ਤਖਤ ਸਾਹਿਬ ਦਾ ਵਾਧੂ ਜਥੇਦਾਰ ਲਾ ਦਿੱਤਾ ਗਿਆ ਹੈ। ਗਿਆਨੀ ਹਰਪ੍ਰੀਤ ਸਿੰਘ ਹੁਣ ਤਖਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਹੋਣ ਦੇ ਨਾਲ-ਨਾਲ ਆਰਜੀ ਤੌਰ 'ਤੇ ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰਨੀ ਜਥੇਦਾਰ ਵੀ ਹੋਣਗੇ ।

ਸ੍ਰੀ ਅੰਮ੍ਰਿਤਸਰ ਵਿਖੇ ਹੋਈ ‘ਪੰਥਕ ਅਸੈਂਬਲੀ’ ਵਿੱਚ ਪਾਸ ਕੀਤੇ ਗਏ 12 ਮਤੇ

ਸ੍ਰੀ ਅੰਮ੍ਰਿਤਸਰ ਸਾਹਿਬ : 20-21 ਅਕਤੂਬਰ ਨੂੰ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਹੋਈ ‘ਪੰਥਕ ਅਸੈਂਬਲੀ’ ਦਾ ਪਹਿਲਾ ਇਜਲਾਸ ਅੱਜ ਅਣਮਿੱਥੇ ਸਮੇਂ ਲਈ ਮੁਅੱਤਲ ਕਰ ਦਿੱਤਾ ਗਿਆ।ਸ.ਸੁਖਦੇਵ ਸਿੰਘ ...

‘ਪੰਥਕ ਅਸੈਂਬਲੀ’ ਦੇ ਪਹਿਲੇ ਦਿਨ ਬੇਅਦਬੀ ਮਾਮਲਿਆਂ ਸਮੇਤ ਪੰਥ ਨੂੰ ਦਰਪੇਸ਼ ਮਸਲਿਆਂ ਤੇ ਵਿਚਾਰ ਹੋਈ

ਦਰਪੇਸ਼ ਕੌਮੀ ਮਸਲਿਆਂ ਤੇ ਬੇਅਦਬੀ ਮਾਮਲਿਆਂ ਤੇ ਵਿਚਾਰ ਕਰਕੇ ਕੋਈ ਸਾਂਝੀ ਰਾਏ ਉਭਾਰਨ ਲਈ ਵੱਖ-ਵੱਖ ਪੰਥਕ ਜਥੇਬੰਦੀਆਂ ਵਲੋਂ ਬੁਲਾਏ ਗਏ ਦੋ ਦਿਨਾ ‘ਪੰਥਕ ਅਸੈਂਬਲੀ’ ਨਾਮੀ ਇਕੱਠ ਦੇ ਪਹਿਲੇ ਦਿਨ ਇਹ ਵਿਚਾਰ ਖੱੁਲ੍ਹਕੇ ਸਾਹਮਣੇ ਆਈ ਹੈ ਕਿ ਦੇਸ਼ ਦਾ ਨਿਜ਼ਾਮ ਕਿਸੇ ਵੀ ਮੁੱਦੇ ਤੇ ਘੱਟ ਗਿਣਤੀਆਂ ਤੇ ਵਿਸ਼ੇਸ਼ ਕਰਕੇ ਸਿੱਖਾਂ ਨੂੰ ਇਨਸਾਫ ਦੇਣਾ ਹੀ ਨਹੀਂ ਚਾਹੁੰਦਾ। ਕਈ ਬੁਲਾਰਿਆਂ ਦਾ ਇਹ ਵੀ ਮਤ ਸੀ ਕਿ ਇਸਦਾ ਇੱਕ ਕਾਰਣ ਸਿੱਖ ਜਥੇਬੰਦੀਆਂ ਅੰਦਰ ਏਕਤਾ ਅਤੇ ਦਰਪੇਸ਼ ਮਸਲਿਆਂ ਨਾਲ ਨਜਿਠਣ ਲਈ ਇੱਕ ਰਾਏ ਬਣਾਉਣ ਲਈ ਸਾਂਝੇ ਕੌਮੀ ਮੰਚ ਦੀ ਘਾਟ ਹੈ।

« Previous PageNext Page »