March 2016 Archive

ਮਜੀਠੀਏ ਵਰਗੇ ਨਸ਼ਿਆਂ ਦੇ ਵਾਪਾਰੀਆਂ ਨੂੰ ਜੇਲ ਭੇਜਣ ਦੀ ਉਲਟੀ ਗਿਣਤੀ ਸ਼ੁਰੂ ਹੋ ਚੁੱਕੀ ਹੈ: ਆਪ

ਪੰਜਾਬ ਵਿੱਚ ਨਸ਼ਿਆਂ ਦੇ ਚਰਚਿੱਤ ਕਰੋਬਾਰ ਵਿੱਚ ਪੰਜਾਬ ਦੇ ਮਾਲ ਮੰਤਰੀ ਬਿਕਰਮ ਮਜੀਠੀਆਂ ਦੀ ਸ਼ਮੂਲੀਅਤ ਨੂੰ ਲੈਕੇ ਆਮ ਆਦਮੀ ਪਾਰਟੀ ਨੇ ਹਮਲਾ ਬੋਲਦਿਆਂ ਕਿਹਾ ਕਿ ਨਸ਼ਿਆਂ ਦੇ ਇਸ ਕੌਮਾਂਤਰੀ ਕਾਰੋਬਾਰ ਵਿੱਚ ਮਜੀਠੀਆ ਦੀ ਪੂਰੀ ਤਰਾਂ ਸ਼ਮੂਲੀਅਤ ਹੈ ਅਤੇ ਤਸਕਰਾਂ ਨੂੰ ਮਜੀਠੀਆ ਦਾ ਸਰਪ੍ਰਸਤੀ ਹਾਸਲ ਦੀ ਸੀ। ਇਸਦੇ ਸਬੂਤ ਇੰਫੋਰਸਮੇਂਟ ਡਾਇਰੈਕਟੋਰੇਟ ( ਈਡੀ ) ਹਨ, ਪਰ ਫਿਰ ਵੀ ਕੋਰੀ ਕਾਰਵਾਈ ਕਿਉਂ ਨਹੀਂ ਕੀਤੀ ਗਈ।

ਪੰਜਾਬ ਦੇ ਪਾਣੀਆਂ ਦੀ ਰਾਖੀ ਲਈ ਕਾਨੂੰਨੀ ਕਦਮ ਚੁੱਕੇ ਜਾਣਗੇ – ਫੂਲਕਾ

ਮੈਲਬਰਨ: ਆਸਟਰੇਲੀਆ ਦੌਰੇ ਦੌਰਾਨ ਮੈਲਬਰਨ 'ਚ ਇੱਕ ਇਕੱਤਰਤਾ ਨੂੰ ਸੰਬੋਧਨ ਕਰਦਿਆੰ ਉੱਘੇ ਵਕੀਲ ਅਤੇ ਆਮ ਆਦਮੀ ਪਾਰਟੀ ਦੇ ਪ੍ਰਮੁੱਖ ਆਗੂ ਹਰਵਿੰਦਰ ਸਿੰਘ ਫੂਲਕਾ ਨੇ ਆਪਣੀ ਪਾਰਟੀ ਵੱਲੋਂ ਪੰਜਾਬ ਦੇ ਪਾਣੀ ਬਚਾੳਣ ਲਈ ਕਾਨੂੰਨੀ ਕਦਮ ਚੁੱਕੇ ਜਾਣ ਦਾ ਭਰੋਸਾ ਦਿੱਤਾ ਹੈ 1976 ਦੇ ਕੇਂਦਰੀ ਫੈਸਲੇ ਦੀ ਧਾਰਾ 78 ਸੰਬੰਧੀ ਉਨ੍ਹਾਂ ਕਿਹਾ ਕਿ 'ਆਪ' ਇਸ ਮੱਦ ਵਿਰੁੱਧ ਕਾਨੂੰਨੀ ਕਾਰਵਾਈ ਨੂੰ ਅੱਗੇ ਤੋਰੇਗੀ ਜਿਸ ਵਿੱਚ ਪਾਣੀਆਂ ਦੀ ਵੰਡ ਸਮੇਂ ਕੌਮਾਂਤਰੀ ਰਾਈਪੇਰੀਅਨ ਸਿਧਾਂਤ ਨੂੰ ਤਵੱਜੋਂ ਨਹੀੰ ਦਿੱਤੀ ਗਈ ਉਨ੍ਹਾਂ ਕਿਹਾ ਕਿ ਪਾਰਟੀ ਸੂਬੇ ਦੇ ਹੱਕਾਂ ਲਈ ਕਾਨੂੰਨੀ ਪਹਿਲ ਕਰੇਗੀ।

ਸਿੱਖ ਕਤਲੇਆਮ ਸਬੰਧੀ ਬਿਆਨ ਨੂੰ ਘਨ੍ਹਈਆ ਕੁਮਾਰ ਵਾਪਸ ਲਵੇ ਜਾਂ ਖੁੱਲੀ ਬਹਿਸ ਕਰੇ: ਫੂਲਕਾ

ਜਵਾਹਰ ਲਾਲ ਯੁਨੀਵਰਸਿਟੀ ਦੇ ਵਿਦਿਆਰਥੀ ਘਨਈਆ ਕੁਮਾਰ ਵੱਲੋਂ ਦਿੱਲੀ ਸਿੱਖ ਕਤਲੇਆਮ ਆਮ ਲੋਕਾਂ ਵੱਲੋਂ ਕੀਤਾ ਗਿਆ ਸੀ ਅਤੇ ਸਰਕਾਰ ਦਾ ਇਸ ਵਿੱਚ ਕੋਈ ਹੱਥ ਨਹੀਂ ਸੀ, ਨੂੰ ਕਈ ਦਹਾਕੇ ਤੋਂ ਸਿੱਖ ਕਤਲੇਆਮ ਪੀੜਤਾਂ ਦੇ ਕੇਸਾਂ ਦੀ ਪੈਰਵਾਈ ਕਰ ਰਹੇ ਸੁਪਰੀਮ ਕੋਰਟ ਦੇ ਸੀਨੀਅਰ ਵਕੀਲ ਹਰਵਿੰਦਰ ਸਿੰਘ ਫੂਲਕਾ ਨੇ ਇਸ ਕਤਲੇਆਮ ਬਾਰੇ ਵਿਦਿਆਰਥੀ ਆਗੂ ਕਨ੍ਹਈਆ ਕੁਮਾਰ ਦੇ ਬਿਆਨ ਨੂੰ ਬਹੁਤ ਹੀ ਮੰਦਭਾਗਾ ਕਰਾਰ ਦਿੰਦਿਆਂ ਉਸਨੂੰ ਆਪਣਾ ਇਹ ਬਿਆਨ ਵਾਪਸ ਲੈਣ ਜਾਂ ਉਨ੍ਹਾਂ ਨਾਲ਼ ਜੇ. ਐਨ. ਯੂ. ਵਿਖੇ ਹੀ ਖੁੱਲ੍ਹੀ ਬਹਿਸ ਕਰਨ ਦੀ ਚੁਣੌਤੀ ਦਿੱਤੀ ਹੈ ।

ਡਰੱਗ ਤਸਕਰਾਂ ਨੂੰ ਦਿੱਤਾ ਜਾਂਦੀ ਸੀ ਮਜੀਠੀਏ ਦਾ ਘਰ, ਸਰਕਾਰੀ ਗੱਡੀਆਂ ਅਤੇ ਗਨਮੈਨ: ਆਪ

ਚੰਡੀਗੜ: ਕਰੋੜਾਂ ਦੇ ਡਰਗ ਰੈਕੇਟ ਵਿੱਚ ਇੰਫੋਰਸਮੇਂਟ ਡਾਇਰੈਕਟੋਰੇਟ ( ਈਡੀ ) ਵਲੋਂ ਮਾਲ ਅਤੇ ਲੋਕ ਸੰਪਰਕ ਮੰਤਰੀ ਬਿਕਰਮ ਸਿੰਘ ਮਜੀਠੀਆ ਤੋਂ ਕੀਤੀ ਗਈ ਪੁੱਛਗਿਛ ਨਾਲ ਸਬੰਧਤ ਵਾਧੂ ਦਸਤਾਵੇਜਾਂ ਨੂੰ ਆਧਾਰ ਬਣਾਉਂਦੇ ਹੋਏ ਆਮ ਆਦਮੀ ਪਾਰਟੀ ( ਆਪ ) ਨੇ ਖੁਲਾਸਾ ਕੀਤਾ ਹੈ ਕਿ ਅੰਤਰਰਾਸ਼ਟਰੀ ਡਰਗ ਦੇ ਕਾਰੋਬਾਰ ਵਿੱਚ ਬਿਕਰਮ ਸਿੰਘ ਮਜੀਠੀਆ ਪੂਰੀ ਤਰਾਂ ਸ਼ਾਮਲ ਹੈ, ਨਾਲ ਹੀ ਸਵਾਲ ਚੁੱਕਿਆ ਕਿ ਫਿਰ ਵੀ ਮਜੀਠੀਏ 'ਤੇ ਕੋਈ ਕਾਰਵਾਈ ਕਿਉਂ ਨਹੀਂ ਹੋਈ? ਕਾਲੀ ਕਮਾਈ ਨਾਲ ਜੋੜੀ ਸੰਪਤੀ ਅਟੈਚ ਕਿਉਂ ਨਹੀਂ ਹੋਈ? ਈਡੀ ਦੀ ਜਾਂਚ ਅੰਜਾਮ ਵੱਲ ਕਿਉਂ ਨਹੀਂ ਵੱਧ ਰਹੀ?

ਭਾਰਤੀ ਸੁਪਰੀਮ ਕੋਰਟ ਦੇ ਫੁੱਲ ਬੈੱਚ ਕੋਲ ਸਤਲੁਜ ਜਮੁਨਾ ਲਿੰਕ ਨਹਿਰ ਕਾਨੂੰਨ ਸਬੰਧੀ ਫੈਸਲਾ ਲੈਣ ਦਾ ਅਧਿਕਾਰ ਨਹੀਂ: ਪੰਜਾਬ

ਪੰਜਾਬ ਦੇ ਦਰਿਆਈ ਪਾਣੀਆਂ 'ਤੇ ਡਾਕਾ ਮਾਰਨ ਵਾਲੀ ਸਤਲੁਜ ਜਮੁਨਾ ਲਿੰਕ ਨਹਿਰ ਦੇ ਮਾਮਲੇ ਵਿੱਚ ਪੰਜਾਬ ਸਰਕਾਰ ਵੱਲੋਂ ਭਾਰਤੀ ਸੁਪਰੀਮ ਕੋਰਟ 'ਚ ਦਾਇਰ ਕੀਤੇ ਗਏ ਆਪਣੇ ਜਵਾਬ ਦਾਅਵੇ 'ਚ ਸਪੱਸ਼ਟ ਕੀਤਾ ਹੈ ਗਿਆ ਹੈ ਕਿ ਭਾਰਤੀ ਸੁਪਰੀਮ ਕੋਰਟ ਦੇ ਫੁੱਲ ਬੈਂਚ ਕੋਲ ਪੰਜਾਬ ਸਤਲੁਜ ਯਮੁਨਾ ਲਿੰਕ ਕਨਾਲ ਲੈਂਡ (ਟ੍ਰਾਂਸਫਰ ਆਫ਼ ਪ੍ਰੋਪਰਟੀ ਰਾਈਟਸ) ਬਿੱਲ 2016 ਸਬੰਧੀ ਟਿੱਪਣੀ ਕਰਨ ਜਾਂ ਇਸ ਬਿੱਲ ਸਬੰਧੀ ਫ਼ੈਸਲਾ ਲੈਣ ਦਾ ਕੋਈ ਅਧਿਕਾਰ ਨਹੀਂ ਹੈ ਕਿਉਂ ਕਿ ਉਕਤ ਫੁੱਲ ਬੈਂਚ ਭਾਰਤੀ ਵਿਧਾਨ ਦੀ ਧਾਰਾ 143 ਅਧੀਨ ਬਣਾਇਆ ਗਿਆ ਹੈ ਅਤੇ ਇਸ ਸੈਕਸ਼ਨ ਹੇਠ ਬਣੇ ਕਿਸੇ ਵੀ ਬੈਂਚ ਨੂੰ ਕੇਵਲ ਸਲਾਹ ਦੇਣ ਦਾ ਅਧਿਕਾਰ ਹੈ ਜਦੋਂਕਿ ਬੈਂਚ ਵੱਲੋਂ ਕਿਸੇ ਮੁੱਦੇ 'ਤੇ ਨਾ ਕੋਈ ਫ਼ੈਸਲਾ ਲਿਆ ਜਾ ਸਕਦਾ ਹੈ ਅਤੇ ਨਾ ਹੀ ਹੁਕਮ ਜਾਰੀ ਕੀਤਾ ਜਾ ਸਕਦਾ ਹੈ ।

ਅਮਰੀਕੀ ਸਿੱਖ ਫੌਜੀਆਂ ਨੇ ਸਿੱਖੀ ਸਰੂਪ ਵਿੱਚ ਰਹਿ ਕੇ ਸੇਵਾਵਾਂ ਨਿਭਾਉਣ ਲਈ ਰੱਖਿਆ ਵਿਭਾਗ ਮਾਮਲਾ ਦਰਜ਼ ਕਰਵਾਇਆ

ਅਮਰੀਕੀ ਫੌਜ ਵਿੱਚ ਸੇਵਾਵਾਂ ਨਿਭਾਅ ਰਹੇ ਤਿੰਂ ਸਿੱਖ ਫੌਜੀਆਂ ਨੇ ਅੱਜ ਦਸਤਾਰ, ਕੇਸ ਅਤੇ ਦਾੜ੍ਹੀ ਵਰਗੇ ਸਿੱਖ ਧਰਮ ਦੇ ਕਕਾਰਾਂ ਨਾਲ ਸਮਝੌਤਾ ਕਰਨ ਲਈ ਮਜਬੂਰ ਕੀਤੇ ਬਿਨਾਂ ਅਮਰੀਕੀ ਰੱਖਿਆ ਸੈਨਾਵਾਂ ਵਿਚ ਸੇਵਾ ਕਰਨ ਦੀ ਇਜਾਜ਼ਤ ਦੇਣ ਦੀ ਮੰਗ ਕਰਦਿਆਂ ਰੱਖਿਆ ਵਿਭਾਗ ਖਿਲਾਫ ਮਾਮਲਾ ਦਾਇਰ ਕੀਤਾ ਹੈ।

“ਨਾਨਕ ਸ਼ਾਹ ਫਕੀਰ” ਫਿਲਮ ਨੂੰ ਐਵਾਰਡ ਨਾਲ ਸਰਕਾਰੀ ਕੁਚਾਲਾਂ ਬੇਪਰਦ ਹੋਈਆਂ – ਯੂਨਾਈਟਿਡ ਖਾਲਸਾ ਦਲ ਯੂ.ਕੇ.

ਐਮੀਨੇਸ਼ਨ ਫਿਲਮ ਚਾਰ ਸਾਹਿਬਜਾਦਿਆਂ ਤੋਂ ਅਣਕਿਆਸੀ ਕਮਾਈ ਹੋਣ ਤੋਂ ਬਾਅਦ ਸਿੱਖ ਗੁਰੂ ਸਾਹਿਬਾਨ ,ਗੁਰੂ ਪਰਿਵਾਰ ਅਤੇ ਸਿੱਖ ਸ਼ਹੀਦਾਂ ਬਾਰੇ ਫਿਲਮਾਂ ਬਣਾਉਣ ਦਾ ਰੁਝਾਨ ਇੱਕ ਦਮ ਵਧ ਗਿਆ ਹੈ। ਫਿਲਮ ਇੰਡਸਰਟੀ ਨਾਲ ਜੁੜੇ ਵਪਾਰੀ ਲੋਕਾਂ ਵਿੱਚ ਸਿੱਖ ਧਰਮ ਬਾਰੇ ਫਿਲਮਾਂ ਬਣਾਉਣ ਦੀ ਹੋੜ ਲੱਗ ਗਈ ਹੈ । ਇਸੇ ਹੀ ਕੜੀ ਅਧੀਨ ਹਰਿੰਦਰ ਸਿੱਕਾ ਵਲੋਂ ਫਿਲਮ “ਨਾਨਕ ਸ਼ਾਹ ਫਕੀਰ” ਬਣਾ ਕੇ ਸਿੱਖ ਕੌਮ ਨਾਲ ਸਿਧਾਂਤਕ ਤੌਰ ਤੇ ਵੱਡਾ ਖਿਲਵਾੜ ਕਰਨ ਦਾ ਅਸਫਲ ਯਤਨ ਕੀਤਾ ਗਿਆ ਸੀ ।

ਦਲ ਖਾਲਸਾ ਵਲੋਂ ਪੰਜਾਬ ਦੇ ਦਰਿਆਈ ਪਾਣੀਆਂ ਦੇ ਮੁੱਦੇ ਉਤੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਾਂ ਖੁੱਲਾ ਖਤ

ਭਾਰਤ ਵਿੱਚ ਘੱਟਗਿਣਤੀਆਂ, ਖੇਤਰੀ ਸੰਗਠਨਾਂ ਅਤੇ ਵੱਖਰੀ ਪਛਾਣ ਰੱਖਣ ਵਾਲੇ ਲੋਕਾਂ ਖਿਲਾਫ ਹੋ ਰਹੀਆਂ ਘਟਨਾਵਾਂ ਨਾਲ ਫੈਲੇ ਡਰ ਅਤੇ ਅਸਿਹਣਸ਼ੀਲਤਾ ਵਾਲੇ ਮਾਹੌਲ ਵਿੱਚ ਅਸੀਂ ਪੰਜਾਬ ਦੇ ਦਰਿਆਈ ਪਾਣੀਆਂ ਦੇ ਮੁੱਦੇ ਉਤੇ ਇਹ ਚਿੱਠੀ ‘ਨਾ-ਉਮੀਦੀ ਦੇ ਬਾਵਜੂਦ’ ਇਸ ਉਮੀਦ’ ਨਾਲ ਲਿੱਖ ਰਹੇ ਹਾਂ ਕਿ ਤੁਸੀਂ ਉਨ੍ਹਾਂ ਇਤਿਹਾਸਿਕ ਗਲਤੀਆਂ ਨੂੰ ਸੁਧਾਰੋਗੇ ਜਿਨ੍ਹਾਂ ਕਾਰਨ ਪੰਜਾਬ ਦੇ ਲੋਕਾਂ ਨੂੰ ਸੰਘਰਸ਼ ਦੇ ਰਾਹ ਤੁਰਨਾ ਪਿਆ ਤੇ ਪੈ ਰਿਹਾ ਹੈ।

ਸਰਕਾਰੀ ਪ੍ਰਬੰਧ ਹੇਠਲੇ ਗੁਰਦੁਆਰਾ ਸਾਹਿਬ ਵਿੱਚ ਹੋਈ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ

ਐਸ.ਬੀ.ਐਸ ਨਗਰ/ਬੰਗਾ: "ਗੁਰਾਂ ਦੇ ਨਾਂ ਤੇ ਵਸਦੇ ਪੰਜਾਬ" ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀਆਂ ਵਾਰਦਾਤਾਂ ਨੂੰ ਲਗਾਤਾਰ ਅੰਜਾਮ ਦਿੱਤਾ ਜਾ ਰਿਹਾ ਹੈ। ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੀ ਤਹਿਸੀਲ ਬੰਗਾ ਦੇ ਪਿੰਡ ਝੰਡੇਰ ਕਲਾਂ ਵਿਖੇ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀ ਅਫਸੋਸਨਾਕ ਘਟਨਾ ਸਾਹਮਣੇ ਆਈ ਹੈ।ਜਿਕਰਯੋਗ ਹੈ ਕਿ ਪਿੰਡ ਝੰਡੇਰ ਕਲਾਂ ਦੇ ਗੁਰਦੁਆਰਾ ਸਾਹਿਬ ਵਿੱਚ ਪ੍ਰਬੰਧ ਦੇ ਝਗੜੇ ਕਾਰਨ ਇਸ ਗੁਰਦੁਆਰਾ ਸਾਹਿਬ ਦਾ ਪ੍ਰਬੰਧ ਅਦਾਲਤ ਦੇ ਹੁਕਮਾਂ ਨਾਲ ਸਰਕਾਰ ਦੇ ਸਪੁਰਦ ਕੀਤਾ ਗਿਆ ਸੀ ਜਿਸ ਦੀ ਜਿੰਮੇਵਾਰੀ ਨਵਾਂਸ਼ਹਿਰ ਦੇ ਤਹਿਸੀਲਦਾਰ ਦੀ ਹੈ।

ਉਤਰਾਂਚਲ ਵਿਚ ਰਾਸ਼ਟਰਪਤੀ ਰਾਜ ਲਗਵਾਕੇ ਮੋਦੀ ਹਕੂਮਤ ਤਾਨਾਸ਼ਾਹੀ ਵਾਲੇ ਅਮਲ ਕਰਵਾ ਰਹੀ ਹੈ : ਮਾਨ

ਚੰਡੀਗੜ੍ਹ: ਉਤਰਾਂਚਲ ਵਿਚ ਲਗਾਏ ਗਏ ਰਾਸ਼ਟਰਪਤੀ ਰਾਜ ਬਾਰੇ ਬਿਆਨ ਜਾਰੀ ਕਰਦਿਆਂ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਨੇ ਕਿਹਾ ਕਿ ਮੋਦੀ ਦੀ ਹਿੰਦੂਤਵ ਹਕੂਮਤ ਵੱਲੋਂ ਕੀਤਾ ਗਿਆ ਇਹ ਕਾਰਾ ਜ਼ਮਹੂਰੀ ਕਦਰਾ-ਕੀਮਤਾ ਦਾ ਘਾਣ ਕਰਨ ਦੇ ਤੁੱਲ ਅਮਲ ਹਨ ।

« Previous PageNext Page »