ਵਿਦੇਸ਼ » ਸਿੱਖ ਖਬਰਾਂ

ਅਮਰੀਕੀ ਸਿੱਖ ਫੌਜੀਆਂ ਨੇ ਸਿੱਖੀ ਸਰੂਪ ਵਿੱਚ ਰਹਿ ਕੇ ਸੇਵਾਵਾਂ ਨਿਭਾਉਣ ਲਈ ਰੱਖਿਆ ਵਿਭਾਗ ਮਾਮਲਾ ਦਰਜ਼ ਕਰਵਾਇਆ

March 30, 2016 | By

ਵਾਸ਼ਿੰਗਟਨ (29 ਮਾਰਚ, 2016): ਅਮਰੀਕੀ ਫੌਜ ਵਿੱਚ ਸੇਵਾਵਾਂ ਨਿਭਾਅ ਰਹੇ ਤਿੰਂ ਸਿੱਖ ਫੌਜੀਆਂ ਨੇ ਅੱਜ ਦਸਤਾਰ, ਕੇਸ ਅਤੇ ਦਾੜ੍ਹੀ ਵਰਗੇ ਸਿੱਖ ਧਰਮ ਦੇ ਕਕਾਰਾਂ ਨਾਲ ਸਮਝੌਤਾ ਕਰਨ ਲਈ ਮਜਬੂਰ ਕੀਤੇ ਬਿਨਾਂ ਅਮਰੀਕੀ ਰੱਖਿਆ ਸੈਨਾਵਾਂ ਵਿਚ ਸੇਵਾ ਕਰਨ ਦੀ ਇਜਾਜ਼ਤ ਦੇਣ ਦੀ ਮੰਗ ਕਰਦਿਆਂ ਰੱਖਿਆ ਵਿਭਾਗ ਖਿਲਾਫ ਮਾਮਲਾ ਦਾਇਰ ਕੀਤਾ ਹੈ।

1288455__17
ਮਾਮਲੇ ਵਿਚ ਸਪੈਸ਼ਲਿਸਟ ਕੰਵਰ ਸਿੰਘ, ਸਪੈਸ਼ਲਿਸਟ ਹਰਪਾਲ ਸਿੰਘ ਅਤੇ ਅਰਜਨ ਸਿੰਘ ਘੋਤਰਾ ਨੇ ਮੰਗ ਕੀਤੀ ਕਿ ਫ਼ੌਜ ਉਨ੍ਹਾਂ ਨੂੰ ਦਸਤਾਰ, ਕੇਸ ਅਤੇ ਦਾੜ੍ਹੀ ਰੱਖਣ ਸਮੇਤ ਸਿੱਖ ਧਰਮ ਦੇ ਕਕਾਰਾਂ ਨੂੰ ਪਹਿਨਣ ਦੀ ਇਜਾਜ਼ਤ ਦੇਵੇ ਤਾਂ ਜੋ ਉਹ ਮਈ ਵਿਚ ਆਪਣੀ ਲੜਾਕੂ ਸਿੱਖਲਾਈ ਸ਼ੁਰੂ ਕਰ ਸਕਣ।

ਇਹ ਮਾਮਲਾ ਅਮਰੀਕੀ ਰੱਖਿਆ ਵਿਭਾਗ ਵਲੋਂ 23 ਮਾਰਚ ਨੂੰ ਮੰਗ ਸਬੰਧੀ ਭੇਜੇ ਪੱਤਰ ਨੂੰ ਨਜ਼ਰਅੰਦਾਜ਼ ਕਰਨ ਪਿੱਛੋਂ ਸਿੱਖ ਕੁਲੀਸ਼ਨ, ਬੇਕਟ ਫੰਡ ਫਾਰ ਰਿਲੀਜੀਅਸ ਲਿਬਰਟੀ ਅਤੇ ਮੈਕਡਰਮਟ ਵਿਲ ਐਾਡ ਐਮਰੀ ਵਲੋਂ ਦਾਇਰ ਕੀਤਾ ਗਿਆ ਹੈ।

ਕੁਲੀਸ਼ਨ ਦੀ ਕਾਨੂੰਨੀ ਡਾਇਰੈਕਟਰ ਹਰਸਿਮਰਨ ਕੌਰ ਨੇ ਕਿਹਾ ਕਿ ਅਸੀਂ ਤਾਂ ਆਸ ਕਰਦੇ ਸੀ ਕਿ ਤਿੰਨ ਸਿੱਖ ਸੈਨਿਕਾਂ ਜਿਹੜੇ ਆਪਣੇ ਰਾਸ਼ਟਰ ਦੀ ਸੇਵਾ ਕਰਦੇ ਸਮੇਂ ਸਾਬਤ ਸੂਰਤ ਸਿੱਖ ਰਹਿਣਾ ਚਾਹੁੰਦੇ ਹਨ ਵਲੋਂ ਸਾਨੂੰ ਦੂਸਰਾ ਮਾਮਲਾ ਦਾਇਰ ਨਹੀਂ ਕਰਨਾ ਪਵੇਗਾ।

ਉਨ੍ਹਾਂ ਦੋਸ਼ ਲਾਇਆ ਕਿ ਰੱਖਿਆ ਵਿਭਾਗ ਨੇ ਸਿੱਖੀ ਦੇ ਕਕਾਰ ਪਹਿਨਣ ਸਬੰਧੀ ਉਨ੍ਹਾਂ ਦੀਆਂ ਬੇਨਤੀਆਂ ਪ੍ਰਤੀ ਕੋਈ ਹੁੰਗਾਰਾ ਨਹੀਂ ਭਰਿਆ ਅਤੇ ਸਮਾਂ ਲੰਘ ਰਿਹਾ ਹੈ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: