ਸਿਆਸੀ ਖਬਰਾਂ » ਸਿੱਖ ਖਬਰਾਂ

ਸਿੱਖ ਕਤਲੇਆਮ ਸਬੰਧੀ ਬਿਆਨ ਨੂੰ ਘਨ੍ਹਈਆ ਕੁਮਾਰ ਵਾਪਸ ਲਵੇ ਜਾਂ ਖੁੱਲੀ ਬਹਿਸ ਕਰੇ: ਫੂਲਕਾ

March 31, 2016 | By

 ਹਰਵਿੰਦਰ ਸਿੰਘ ਫੂਲਕਾ(ਪੁਰਾਣੀ ਫੋਟੋ)

ਹਰਵਿੰਦਰ ਸਿੰਘ ਫੂਲਕਾ(ਪੁਰਾਣੀ ਫੋਟੋ)

ਲੁਧਿਆਣਾ (30 ਮਾਰਚ , 2016): ਜਵਾਹਰ ਲਾਲ ਯੁਨੀਵਰਸਿਟੀ ਦੇ ਵਿਦਿਆਰਥੀ ਘਨਈਆ ਕੁਮਾਰ ਵੱਲੋਂ ਦਿੱਲੀ ਸਿੱਖ ਕਤਲੇਆਮ ਆਮ ਲੋਕਾਂ ਵੱਲੋਂ ਕੀਤਾ ਗਿਆ ਸੀ ਅਤੇ ਸਰਕਾਰ ਦਾ ਇਸ ਵਿੱਚ ਕੋਈ ਹੱਥ ਨਹੀਂ ਸੀ, ਨੂੰ ਕਈ ਦਹਾਕੇ ਤੋਂ ਸਿੱਖ ਕਤਲੇਆਮ ਪੀੜਤਾਂ ਦੇ ਕੇਸਾਂ ਦੀ ਪੈਰਵਾਈ ਕਰ ਰਹੇ ਸੁਪਰੀਮ ਕੋਰਟ ਦੇ ਸੀਨੀਅਰ ਵਕੀਲ ਹਰਵਿੰਦਰ ਸਿੰਘ ਫੂਲਕਾ ਨੇ ਇਸ ਕਤਲੇਆਮ ਬਾਰੇ ਵਿਦਿਆਰਥੀ ਆਗੂ ਕਨ੍ਹਈਆ ਕੁਮਾਰ ਦੇ ਬਿਆਨ ਨੂੰ ਬਹੁਤ ਹੀ ਮੰਦਭਾਗਾ ਕਰਾਰ ਦਿੰਦਿਆਂ ਉਸਨੂੰ ਆਪਣਾ ਇਹ ਬਿਆਨ ਵਾਪਸ ਲੈਣ ਜਾਂ ਉਨ੍ਹਾਂ ਨਾਲ਼ ਜੇ. ਐਨ. ਯੂ. ਵਿਖੇ ਹੀ ਖੁੱਲ੍ਹੀ ਬਹਿਸ ਕਰਨ ਦੀ ਚੁਣੌਤੀ ਦਿੱਤੀ ਹੈ ।

ਦੱਸਣਯੋਗ ਹੈ ਕਿ ਕਨ੍ਹਈਆ ਨੇ ਬੀਤੇ ਦਿਨ ਆਪਣੇ ਵਿਵਾਦਤ ਬਿਆਨ ਵਿਚ ਕਿਹਾ ਹੈ ਕਿ ਨਵੰਬਰ 84 ਦਾ ਸਿੱਖ ਕਤਲੇਆਮ ਸਰਕਾਰ ਵੱਲੋਂ ਭੜਕਾਇਆ ਨਹੀਂ ਗਿਆ ਸੀ ।

ਸ: ਫੂਲਕਾ ਨੇ ਕਿਹਾ ਕਿ ਇਹੀ ਗੱਲ ਹੁਣ ਤੱਕ ਕਾਂਗਰਸ ਪਾਰਟੀ ਕਹਿੰਦੀ ਆਈ ਹੈ, ਜਿਸ ਨੂੰ ਕਿ ਅਸੀਂ ਕਮਿਸ਼ਨ ਵਿਚ ਗਲਤ ਸਾਬਤ ਕਰ ਚੁੱਕੇ ਹਾਂ । ਨਾਨਾਵਤੀ ਕਮਿਸ਼ਨ ਨੂੰ ਵੀ ਇਹ ਮੰਨਣਾ ਪਿਆ ਸੀ ਕਿ ਇਸ ਕਤਲੇਆਮ ਵਿਚ ਕਾਂਗਰਸ ਦਾ ਪੂਰਾ ਹੱਥ ਸੀ । ਉਨ੍ਹਾਂ ਕਿਹਾ ਕਿ ਅਜਿਹਾ ਬਿਆਨ ਦੇਣ ਤੋਂ ਪਹਿਲਾਂ ਕਨ੍ਹਈਆ ਘਟੋ-ਘੱਟ ‘ਪੀਪਜਲ਼ ਯੂਨੀਅਨ ਫਾਰ ਡੈਮੋਕ੍ਰੈਟਿਕ ਰਾਈਟਸ’ ਦੀ ਰਿਪੋਰਟ ‘ਦੋਸ਼ੀ ਕੌਣ’ ਦੇਖ ਲੈਂਦਾ ।

ਇਹ ਰਿਪੋਰਟ ਦੇਸ਼ ਦੇ ਨਾਮਵਰ ਵਕੀਲਾਂ ਤੇ ਮਨੁੱਖੀ ਅਧਿਕਾਰ ਕਾਰਕੁੰਨਾਂ ‘ਤੇ ਆਧਾਰਿਤ ਟੀਮ ਵੱਲੋਂ ਨਵੰਬਰ 84 ਵਿਚ ਹੀ ਤਿਆਰ ਕੀਤੀ ਗਈ ਸੀ, ਜਿਸ ਵਿਚ ਸਪਸ਼ਟ ਕੀਤਾ ਗਿਆ ਹੈ ਕਿ ਕਿਵੇਂ ਸਰਕਾਰੀ ਮਸ਼ੀਨਰੀ ਨੂੰ ਇਸਤੇਮਾਲ ਕਰਕੇ ਸਿੱਖਾਂ ਨੂੰ ਮਾਰਿਆ ਗਿਆ ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: ,