February 2015 Archive

ਸ਼ਹੀਦ ਭਾਈ ਜਿੰਦਾ ਅਤੇ ਸੁੱਖਾ ਦੇ ਜੀਵਣ ‘ਤੇ ਬਣ ਰਹੀਆਂ ਤਿੰਨ ਫਿਲਮਾਂ ‘ਚੋ ਇੱਕ ਦਾ ਇਸ਼ਤਿਹਾਰ ਜਾਰੀ

ਸਿੱਖ ਕੌਮ ਦੀ ਸ਼ਾਨਾਮੱਤੀਆਂ ਪ੍ਰੰਪਰਾਵਾਂ ‘ਤੇ ਪਹਿਰਾ ਦੇਣ ਵਾਲੇ ਸਿੱਖ ਕੌਮ ਦੇ ਲਾਸਾਨੀ ਸ਼ਹੀਦ ਭਾਈ ਹਰਜਿੰਦਰ ਸਿੰਘ ਜਿੰਦਾ ਅਤੇ ਸੁਖਦੇਵ ਸਿੰਘ ਸੁੱਖਾ ਦੀ ਜੀਵਨੀ ‘ਤੇ ਆਧਾਰਤ 5 ਜੂਨ ਨੂੰ ਰਿਲੀਜ਼ ਹੋਣ ਜਾ ਰਹੀ ਪੰਜਾਬੀ ਫਿਲਮ ‘ਦ ਮਾਸਟਰ ਮਾਈਂਡ ਜਿੰਦਾ ਐਂਡ ਸੁੱਖਾ’ ਦਾ ਪੋਸਟਰ ਅੱਜ ਇੱਥੇ ਚੰਡੀਗਡ਼੍ਹ ਪ੍ਰੈਸ ਕਲੱਬ ਵਿਖੇ ਪੁਲੀਸ ਦੇ ਸਖ਼ਤ ਪਹਿਰੇ ਹੇਠ ਰਿਲੀਜ਼ ਕੀਤਾ ਗਿ

ਬੰਦੀ ਸਿੰਘਾਂ ਦੀ ਰਿਹਾਈ ਲਈ ਸਿੱਖ ਜੱਥੇਬੰਦੀਆਂ ਰਾਸ਼ਟਰਪਤੀ ਭਵਨ ਦਿੱਲੀ ਵੱਲ ਕਰਨਗੀਆਂ ਮਾਰਚ

ਬੰਦੀ ਸਿੰਘਾਂ ਦੀ ਰਿਹਾਈ ਲਈ ਪਿੱਛਲੇ 40 ਦਿਨਾਂ ਤੋਂ ਉੱਪਰ ਸਮੇਂ ਤੌਂ ਭੁੱਖ ਹੜਤਾਲ ‘ਤੇ ਬੈਠੇ ਬਾਪੂ ਸੂਰਤ ਸਿੰਘ ਖਾਲਸਾ ਦੀ ਨਾਜ਼ੁਕ ਹਾਲਤ ਨੂੰ ਮੁੱਖ ਰੱਖਦਿਆਂ ਸਿੱਖ ਜੱਥੇਬੰਦੀਆਂ ਨੇ ਅੱਜ ਇੱਥੇ ਮੀਟਿੰਗ ਕੀਤੀ। ਮੀਟਿੰਗ ਦੌਰਾਨ ਸਿੱਖ ਜੱਥੇਬੰਦੀਆਂ ਨੇ ਦੋਸ਼ ਲਾਇਆ ਕਿ ਕੇਂਦਰ ਅਤੇ ਪੰਜਾਬ ਸਰਕਾਰਾਂ ਦਹਾਕਿਆਂ ਤੋਂ ਜੇਲ੍ਹਾਂ ਵਿੱਚ ਡੱਕੇ ਬੰਦੀ ਸਿੱਖਾਂ ਦੀ ਰਿਹਾਈ ਲਈ ਕੋਈ ਕਦਮ ਨਾ ਚੁੱਕ ਕੇ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਕਰ ਰਹੀਆਂ ਹਨ।

ਬੁੜੈਲ ਜੇਲ੍ਹ ਪ੍ਰਸ਼ਾਸਨ ਨੇ ਭਾਈ ਜਗਤਾਰ ਸਿੰਘ ਤਾਰਾ ਨੂੰ ਅਦਾਲਤ ‘ਚ ਪੇਸ਼ ਕਰਨ ਤੋਂ ਕੀਤਾ ਇਨਕਾਰ

ਪਿੱਛਲੇ ਸਮੇਂ ਵਿੱਚ ਥਾਈਲੈਂਡ ਤੋਂ ਥਾਈ ਸਰਕਾਰ ਵੱਲੋਂ ਗ੍ਰਿਫਤਾਰ ਕਰਕੇ ਵਾਪਸ ਭੇਜੇ ਅਤੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਕਤਲ ਕਾਂਡ ਵਿੱਚ ਦੋਸ਼ਾਂ ਦਾ ਸਹਮਣਾ ਕਰ ਰਹੇ ਭਾਈ ਜਗਤਾਰ ਸਿੰਘ ਤਾਰਾ ਨੂੰ ਬੁੜੈਲ ਜੇਲ੍ਹ ਪ੍ਰਸ਼ਾਸਨ ਨੇ ਚੰਡੀਗੜ੍ਹ ਜ਼ਿਲ੍ਹਾ ਅਦਾਲਤ 'ਚ ਪੇਸ਼ ਕਰਨ ਤੋਂ ਇਨਕਾਰ ਕਰ ਦਿੱਤਾ।

ਵਿਚਾਰ ਆਪੋ ਆਪਣਾ: ਸਿੱਖ ਪਛਾਣ ਵਿਚ ਅਹਿਮ ਸਥਾਨ ਰੱਖਦੀ ਹੈ ਪੰਜਾਬੀ

ਕਿਸੇ ਇਕ ਭਾਈਚਾਰੇ-ਵਿਸ਼ੇਸ਼ ਦੀ ਸਾਂਝੀ ਪਛਾਣ ਨੂੰ ਬਣਾਉਣ, ਢਾਲਣ ਅਤੇ ਉਸਾਰਨ ਲਈ ਖਿੱਤਾ, ਆਰਥਿਕਤਾ, ਧਰਮ, ਰਾਜਨੀਤੀ, ਵਿੱਦਿਆ, ਸੱਭਿਆਚਾਰ ਤੇ ਬੋਲੀ ਦੀ ਵੱਡੀ ਭੂਮਿਕਾ ਹੁੰਦੀ ਹੈ।

ਬਰਤਾਨੀਆ ਫੌਜ ਸਿੱਖ ਰੈਜ਼ੀਮੈਂਟ ਬਣਾਉਣ ‘ਤੇ ਕਰ ਰਹੀ ਹੈ ਵਿਚਾਰ

ਬਰਤਾਨੀਆਂ ਦੇ ਸੁਰੱਖਿਆ ਮਹਿਕਮੇ ਦੇ ਮੰਤਰੀ ਮਾਰਕ ਫਰੈਨਕੋਸ ਨੇ ਬਰਤਾਨੀਆਂ ਦੀ ਲੋਕ ਸਭਾ ਵਿੱਚ ਕਿਹਾ ਕਿ ਲੂਫਟੀਨਟ ਜਨਰਲ ਸਰ ਨੀਕੋਲਿਸ ਕਾਰਟਰ, ਜਨਰਲ ਸਟਾਫ ਮੁਖੀ ਬਰਤਾਨੀਆਂ ਦੀ ਫੋਜ ਵਿੱਚ ਇੱਕ ਸਿੱਖ ਪਲਟਨ ( ਰੈਜ਼ੀਮੈਂਟ) ਤਿਆਰ ਕਰਨ ਦੇ ਰੂਪ ਰੇਖਾ ਉਲੀਕ ਰਹੇ ਹਨ।

ਦਰ ਟਰੇਸਾ ਸਬੰਧੀ ਭਾਗਵਤ ਦੇ ਬਿਆਨ ਦੀ ਕੇਜਰੀਵਾਲ ਨੇ ਕੀਤੀ ਆਲੋਚਨਾ

ਫਿਰਕੂ ਹਿੰਦੂ ਜੱਥੇਬੰਦੀ ਆਰ. ਐੱਸ. ਐੱਸ ਮੁਖੀ ਮੋਹਨ ਭਾਗਵਤ ਵੱਲੋਂ ਉੱਘੀ ਸਮਾਜ ਸੇਵਕਾ ਨੋਬਲ ਇਨਾਮ ਪ੍ਰਾਪਤ ਮਦਰ ਟਰੇਸਾ ਪ੍ਰਤੀ ਦਿੱਤੇ ਬਿਆਨ ਦੀ ਆਲੋਚਨਾ ਕਰਦਿਆਂ ਕਿਹਾ ਕਿ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਉਹ ਇਕ ਮਹਾਨ ਇਨਸਾਨ ਸਨ ਅਤੇ ਉਨ੍ਹਾਂ ਨੂੰ ਬਖਸ਼ ਦਿੱਤੇ ਜਾਣਾ ਚਾਹੀਦਾ ਹੈ।

ਅੰਨਾ ਹਜ਼ਾਰੇ ਨੇ ਜੰਤਰ-ਮੰਤਰ ਦਿੱਲੀ ਵਿੱਚ ਦੋ ਦਿਨਾਂ ਧਰਨੇ ਦੀ ਕੀਤੀ ਸ਼ੁਰੂਆਤ

ਅੰਨਾ ਹਜ਼ਾਰੇ ਨੇ ਹੁਣ ਕਿਸਾਨਾਂ ਦੇ ਹੱਕ ’ਚ ਆਵਾਜ਼ ਬੁਲੰਦ ਕਰਦਿਆਂ ਜ਼ਮੀਨ ਪ੍ਰਾਪਤੀ ਕਾਨੂੰਨ ਖਿਲਾਫ ਜੰਤਰ-ਮੰਤਰ ’ਤੇ ਦੋ ਰੋਜ਼ਾ ਧਰਨਾ ਆਰੰਭ ਦਿੱਤਾ ਹੈ। ਜ਼ਮੀਨ ਪ੍ਰਾਪਤੀ ਕਾਨੂੰਨ ਨੂੰ ਗੈਰ-ਲੋਕਰਾਜੀ ਕਰਾਰ ਦਿੰਦਿਆਂ ਉਨ੍ਹਾਂ ਭਾਜਪਾ ਸਰਕਾਰ ’ਤੇ ਦੋਸ਼ ਲਾਇਆ ਕਿ ਉਹ ਲੋਕਤੰਤਰ ਦੀ ਨਵੀਂ ਪਰਿਭਾਸ਼ਾ ਘੜ ਰਹੀ ਹੈ।

ਸੁਆਮੀਨਾਥਨ ਰਿਪੋਰਟ ਲਾਗੂ ਕਰਵਾਉਣ ਲਈ ਕਿਸਾਨ ਸੁਪਰੀਮ ਕੋਰਟ ‘ਚ ਦਾਇਰ ਕਰਨਗੇ ਤੀਜ਼ਾ ਹਲਫਨਾਮਾ

ਡਾ. ਐਮ. ਐਸ. ਸਵਾਮੀਨਾਥਨ ਦੀ ਰਿਪੋਰਟ ਨੂੰ ਲਾਗੂ ਕਰਵਾਉਣ ਲਈ ਕਿਸਾਨ ਜਥੇਬੰਦੀ ਕੰਸਟੋਰੀਅਮ ਆਫ਼ ਇੰਡੀਅਨ ਫਾਰਮਰਜ਼ ਐਸੋਸੀਏਸ਼ਨਜ਼ ਵੱਲੋਂ ਜੋ ਸੁਪਰੀਮ ਕੋਰਟ 'ਚ 2011 'ਚ ਰਿੱਟ ਦਾਇਰ ਕੀਤੀ ਹੋਈ ਹੈ, ਉਸ ਦੀ ਬੀਤੀ 20 ਫਰਵਰੀ ਨੂੰ ਸੁਣਵਾਈ ਮੌਕੇ ਕੇਂਦਰ ਦੀ ਮੋਦੀ ਸਰਕਾਰ ਨੇ ਜੋ ਹਲਫਨਾਮਾ ਦਾਇਰ ਕੀਤਾ ਹੈ ਕੀ ਉਹ ਵੀ ਇਸ ਤੋਂ ਪਹਿਲਾਂ ਮਨਮੋਹਨ ਸਿੰਘ ਸਰਕਾਰ ਵੱਲੋਂ ਦਾਇਰ ਕੀਤੇ ਹਲਫ਼ਨਾਮੇ ਵਾਂਗ ਝੂਠਾ ਹੈ?

ਆਮ ਆਦਮੀ ਪਾਰਟੀ ਦੀ ਪੰਜਾਬ ਜਾਗਿ੍ਤੀ ਮੁਹਿੰਮ ‘ਹਾਲ ਪੰਜਾਬ ਦਾ-ਦਰਦ ਪੰਜਾਬ ਦਾ’ 28 ਫਰਵਰੀ ਤੋਂ ਹੋਵੇਗੀ ਸ਼ੁਰੂ

ਆਮ ਆਦਮੀ ਪਾਰਟੀ ਵੱਲੋਂ ਪੰਜਾਬ ਵਿੱਚ ਪਾਰਟੀ ਦਾ ਅਧਾਰ ਮਜਬੂਤ ਕਰਨ ਲਈ ਅਤੇ ਪੰਜਾਬ ਦੇ ਲੋਕਾਂ ਅੰਦਰ ਰਾਜਸੀ ਜਾਗਰਿਤੀ ਲਿਆਉਣ ਲਈ ਇੱਕ ਜਾਗਿ੍ਤੀ ਮੁਹਿੰਮ 'ਹਾਲ ਪੰਜਾਬ ਦਾ-ਦਰਦ ਪੰਜਾਬ ਦਾ' ਦੇ ਬੈਨਰ ਹੇਠ 28 ਫਰਵਰੀ ਤੋਂ ਆਰੰਭ ਕਰਨ ਦਾ ਫੈਸਲਾ ਕੀਤਾ ਹੈ।

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਕੰਨਟੇਨਰਾਂ ਰਾਹੀਂ ਭੇਜਣ ਦੇ ਮਾਮਲੇ ‘ਚ ਦੋਸ਼ਾਂ ਦਾ ਸਾਹਮਣਾ ਕਰ ਰਹੇ ਵਿਅਕਤੀ ਨੇ ਹਾਈਕੋਰਟ ‘ਚ ਉਠਾਏ ਇਤਰਾਜ਼ਯੋਗ ਨੁਕਤੇ

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਚੀਨ ਤੋਂ ਛਪਵਾਕੇ ਉਨ੍ਹਾਂ ਨੂੰ ਕੋਰੀਅਰ ਅਤੇ ਕੰਨਟੇਨਰਾਂ ਰਾਹੀਂ ਅਮਰੀਕਾ ਅਤੇ ਕੈਨੇਡਾ ਭੇਜਣ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੇ ਅਮਰੀਕੀ ਨਾਗਰਿਕ ਥਮਿੰਦਰ ਸਿੰਘ ਅਨੰਦ ਪੁੱਤਰ ਹਰਭਜਨ ਸਿੰਘ ਆਨੰਦ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਮਿ੍ਤਸਰ ਵੱਲੋਂ 'ਮਰਿਆਦਾ ਅਨੁਸਾਰ' ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਛਪਾਈ ਬਾਰੇ ਕਮੇਟੀ ਖਿਲਾਫ ਪੰਜਾਬ ਅਤੇ ਹਰਿਆਣਾ ਹਾਈਕੋਰਟ ਵਿੱਚ ਸਿੱਖ ਪ੍ਰੰਪਰਾਵਾਂ ਸਬੰਧੀ ਇਤਰਾਜ਼ਯੋਗ ਨੁਕਤੇ ਉਠਾਏ ਹਨ।

« Previous PageNext Page »