July 24, 2023 | By ਸਿੱਖ ਸਿਆਸਤ ਬਿਊਰੋ
ਚੰਡੀਗੜ੍ਹ – ਬਾਬਾ ਸੇਵਾ ਸਿੰਘ ਜੀ ਦੀ ਸਰਪ੍ਰਸਤੀ ਅਧੀਨ ਨਿਸ਼ਾਨ-ਏ-ਸਿੱਖੀ ਕਾਰ ਸੇਵਾ ਖਡੂਰ ਸਾਹਿਬ ਵੱਲੋਂ ਵਾਤਾਵਰਣ ਸੰਭਾਲ ਮੁਹਿੰਮ ਤਹਿਤ ਬੀਤੇ ਦਿਨੀਂ ਵਾਤਾਵਰਨ ਨੂੰ ਸਾਫ਼ ਸੁਥਰਾ ਬਣਾਉਣ ਦੇ ਉਪਰਾਲੇ ਨੂੰ ਅਗਾਂਹ ਚਾਲੂ ਰੱਖਦੇ ਹੋਏ ਮਹਾਰਾਜਾ ਸਾਤੇਨੁ ਉਧਾਨ ਸਤਰੀਏ ਕਿਰਾਰ ਧਾਕੜ ਮਹਾਂਸਭਾ ਬਹਰਾਰਾ ਮਾਤਾ ਮੰਦਿਰ ਜਿਲਾ ਮੁਰੈਨਾ, ਮੱਧ ਪ੍ਰਦੇਸ਼ ਵਿਖੇ 2000 ਦਰੱਖਤ ਲਗਾਏ ਗਏ।
ਇਸ ਮੌਕੇ ਪ੍ਰਬੰਧਕਾਂ ਨੇ ਦਸਿਆ ਕਿ ਇਹ ਕਾਰਜ ਸੰਪੂਰਨ ਹੋਣ ਵਿਚ ਕਾਰ ਸੇਵਾ ਗੁਰਦੁਆਰਾ ਦਾਤਾ ਬੰਦੀ ਛੋੜ ਕਿਲਾ ਗਵਾਲੀਅਰ ਮੱਧ ਪ੍ਰਦੇਸ ਦਾ ਵਿਸ਼ੇਸ਼ ਸਹਿਯੋਗ ਰਿਹਾ ਹੈ। ਇਸ ਮੌਕੇ ਤੇ ਕਾਰ ਸੇਵਾ ਗੁਰਦੁਆਰਾ ਦਾਤਾ ਬੰਦੀ ਛੋੜ ਕਿਲਾ ਗਵਾਲੀਅਰ ਦੇ ਮੁੱਖ ਸੇਵਾਦਾਰ ਬਾਬਾ ਲੱਖਾ ਸਿੰਘ ਜੀ, ਭਾਈ ਗੁਰਜੰਟ ਸਿੰਘ ਕਥਾ ਵਾਚਕ, ਗਵਾਲੀਅਰ ਸੰਗਤ ਤੋਂ ਇਲਾਵਾ ਮੰਦਿਰ ਦੇ ਪ੍ਰਬੰਧਕ ਹਾਜ਼ਰ ਸਨ।
Related Topics: Baba Sewa Singh ji, Khadur Sahib, Madhya Pardesh, Save Environment