ਖਾਸ ਖਬਰਾਂ

ਸਿੱਖ ਨਸਲਕੁਸ਼ੀ 1984 ਪਟੀਸ਼ਨ ਉੱਤੇ 10 ਲੱਖ ਤੋਂ ਵੱਧ ਦਸਤਖਤ ਦਰਜ਼ ਹੋਏ; ਪ੍ਰਬੰਧਕਾਂ ਨੇ ਦਸਤਖਤੀ ਮੁਹਿੰਮ ਜਾਰੀ ਰੱਖਣ ਦੀ ਅਪੀਲ ਕੀਤੀ

October 29, 2013 | By

ਚੰਡੀਗੜ੍ਹ/ ਪੰਜਾਬ (29 ਅਕਤੂਬਰ, 2013): ਸਿੱਖ ਸਿਆਸਤ ਨਿਊਜ਼ ਨੂੰ ਮਿਲੀ ਜਾਣਕਾਰੀ ਅਨੁਸਾਰ ਸਿੱਖ ਜਥੇਬੰਦੀਆਂ ਅਤੇ ਨਵੰਬਰ 1984 ਦੀ ਨਸਲਕੁਸ਼ੀ ਦੇ ਪੀੜਤਾਂ ਵੱਲੋਂ ਜਨੇਵਾ ਵਿਖੇ ਸੰਯੁਕਤ ਰਾਸ਼ਟਰ ਕੋਲ ਪਾਈ ਜਾਣ ਵਾਲੀ “1984 ਹਾਂ ਇਹ ਨਸਲਕੁਸ਼ੀ ਹੈ” ਪਟੀਸ਼ਨ ਉੱਤੇ 10 ਲੱਖ ਉੱਪਰ ਦਸਤਖਤ ਹੋ ਚੁੱਕੇ ਹਨ। ਪਟੀਸ਼ਨ ਲਈ ਦਸਤਖਤੀ ਮੁਹਿੰਮ ਚਲਾਉਣ ਵਾਲੀਆਂ ਜਥੇਬੰਦੀਆਂ ਸਿੱਖਸ ਫਾਰ ਜਸਟਿਸ ਅਤੇ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ (ਪੀਰਮੁਹੰਮਦ) ਅਨੁਸਾਰ ਇਹ ਪਟੀਸ਼ਨ 1 ਨਵੰਬਰ 2013 ਨੂੰ ਸਿੱਖ ਨਸਲਕੁਸ਼ੀ ਦੇ 29ਵੀਂ ਵਰ੍ਹੇਗੰਢ ਮੌਕੇ ਜਨੇਵਾ ਸਥਿਤ ਸੰਯੁਕਤ-ਰਾਸ਼ਟਰ ਦੇ ਮਨੁੱਖੀ ਹੱਕਾਂ ਦੇ ਮਾਮਲਿਆਂ ਦੇ ਹਾਈ ਕਮਿਸ਼ਨਰ ਨਵੀ ਪਿੱਲੇ ਨੂੰ ਸੌਂਪੀ ਜਾਵੇਗੀ।

ਇਹ ਪਟੀਸ਼ਨ ਸੰਯੁਕਤ ਰਾਸ਼ਟਰ ਦੇ 1503 ਪ੍ਰੋਸੀਜ਼ਰ ਤਹਿਤ ਦਰਜ਼ ਕਰਵਾਈ ਜਾ ਰਹੀ ਹੈ।

ਸ. ਕਰਨੈਲ ਸਿੰਘ ਪੀਰਮੁਹੰਮਦ ਨੇ ਸਿੱਖ ਸਿਆਸਤ ਨਿਉਜ਼ ਨੂੰ ਭੇਜੀ ਸੂਚਨਾ ਰਾਹੀਂ ਸਿੱਖ ਜਗਤ ਅਤੇ ਸਮੂਹ ਇਨਸਾਫ ਪਸੰਦ ਲੋਕਾਂ ਨੂੰ ਬੇਨਤੀ ਕੀਤੀ ਹੈ ਕਿ ਉਹ 1 ਨਵੰਬਰ, 2013 ਤੋਂ ਪਹਿਲਾਂ-ਪਹਿਲਾਂ ਇਸ ਪਟੀਸ਼ਨ ਉੱਪਰ ਜਰੂਰ ਦਰਤਖਤ ਕਰਨ।

ਇਸ ਪਟੀਸ਼ਨ ਉੱਤੇ ਹੁਣੇ ਦਸਤਖਤ ਕਰਨ ਲਈ ਵੇਖੋ: 1984yesitsgenocide.org

***

ਉਕਤ ਖਬਰ ਨੂੰ ਵਧੇਰੇ ਵੇਰਵੇ ਨਾਲ ਪੜ੍ਹ ਲਈ ਦੇਖੋ:

“1984 Yes Its Genocide” petition gets 1 million signatures; Sikh bodies to submit petition to Geneva on Nov. 01

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , , , ,