ਸਿੱਖ ਖਬਰਾਂ

ਕਨਿਸ਼ਕ ਕਾਂਡ ਪਿੱਛੇ ਭਾਰਤੀ ਏਜੰਸੀਆਂ ਦਾ ਹੱਥ ਲੱਭਣ ਵਾਲਾ ਪੱਤਰਕਾਰ ਜ਼ੁਹੈਰ ਕਸ਼ਮੀਰੀ ਚੱਲ ਵੱਸਿਆ

January 19, 2019 | By

ਓਂਟਾਰੀਓ : 1986 ਵਿਚ ਵਾਪਰੇ ਭਿਆਨਕ ਕਨਿਸ਼ਕ ਬੰਬ ਕਾਂਡ ਪਿੱਛੇ ਭਾਰਤੀ ਏਜੰਸੀਆਂ ਦਾ ਹੱਥ ਹੋਣ ਬਾਰੇ ਤੱਥ ਉਜਾਗਰ ਕਰਨ ਵਾਲਾ ਖੋਜੀ ਪੱਤਰਕਾਰ ਤੇ ਲੇਖਕ ਜ਼ੁਹੈਰ ਕਸ਼ਮੀਰੀ ਬੀਤੇ ਦਿਨੀਂ ਅਕਾਲ ਚਾਲਾਣਾ ਕਰ ਗਿਆ। ਜ਼ੁਹੈਰ ਕਸ਼ਮੀਰੀ, ਜਿਸ ਨੂੰ ਆਮ ਕਰਕੇ ਕਾਸ਼, ਦੇ ਨਾਂ ਨਾਲ ਜਾਣਿਆ ਜਾਂਦੀ ਸੀ ਦੀ ਮੌਤ ਲੰਘੀ 23 ਦਸੰਬਰ (2018) ਨੂੰ 72 ਸਾਲ ਦੀ ਉਮਰ ਚ ਕਨੇਡਾ ਦੇ ਓਂਟਾਰੀਓ ਸੂਬ ਵਿਚ ਦਿਲ ਦੇ ਦੌਰੇ ਕਾਰਨ ਹੋਈ।

ਪੱਤਰਕਾਰੀ ਦੇ ਖੇਤਰ ਵਿਚ ਵੱਡਾ ਮੁਕਾਮ ਹਾਸਲ ਕਰਨ ਵਾਲੇ ਇਸ ਪੱਤਰਕਾਰ ਨੇ 23 ਜੂਨ 1985 ਵਿਚ ਏਅਰ ਇੰਡੀਆ ਦੇ ਜਹਾਜ਼ ਵਿਚ ਹੋਏ ਬੰਬ ਧਮਾਕੇ ਬਾਰੇ ਖਾਸੀ ਖੋਜ ਕੀਤੀ ਤੇ ਬੇਬਾਕੀ ਨਾਲ ਲਿਖਿਆ। ਇਸ ਭਿਆਨਕ ਬੰਬ ਕਾਂਡ ਵਿਚ 329 ਲੋਕ ਮਾਰੇ ਗਏ ਸਨ ਜਿਹਨਾਂ ਵਿਚੋਂ 268 ਕਨੇਡਾ ਦੇ ਵਾਸੀ ਸਨ।

ਜ਼ੁਹੈਰ ਕਸ਼ਮੀਰੀ ਨੇ ਆਪਣੀਆਂ ਖਬਰਾਂ ਤੇ ਲੇਖਾਂ ਰਾਹੀਂ ਇਹ ਗੱਲ ਸਾਹਮਣੇ ਲਿਆਂਦੀ ਕਿ ਭਾਰਤ ਸਰਕਾਰ ਕਨੇਡਾ ਵਿਚ ਇਕ ਖੂਫੀਆ ਮੁਹਿੰਮ ਚਲਾ ਕੇ ਸਿੱਖਾਂ ਨੂੰ ਬਦਨਾਮ ਕਰਨ ਦੀਆਂ ਚਾਲਾਂ ਚਲ ਰਹੀ ਸੀ।

ਧਮਾਕੇ ਤੋਂ ਚਾਰ ਸਾਲ ਬਾਅਦ ਪੱਤਰਕਾਰ ਕਸ਼ਮੀਰੀ ਨੇ ਆਪਣੇ ਸਾਥੀ ਪੱਤਕਾਰ ਬਰਾਇਨ ਮੈਕਐਂਡਰਿਊ ਨਾਲ ਇਸ ਵਿਵਾਦਤ ਮਾਮਲੇ ਦੀ ਨਿੱਠ ਕੇ ਘੋਖ ਪੜਤਾਲ ਕਰਕੇ “ਸੋਫਟ ਟਾਰਗਟ: ਹਓ ਦਾ ਇੰਡੀਅਨ ਇੰਟੈਲੀਜੈਂਸ ਸਰਵਸਿਸ ਪੈਨੀਟਰੇਟਿਡ ਕਨੇਡਾ” (ਸੁਖਾਲਾ ਨਿਸ਼ਾਨਾ: ਭਾਰਤੀ ਖੂਫੀਆ ਏਜੰਸੀਆਂ ਦੀ ਕਨੇਡਾ ਵਿਚ ਦਖਲ ਅੰਦਾਜ਼ੀ) ਨਾਂ ਦੀ ਕਿਤਾਬ ਲਿਖੀ ਜਿਸ ਵਿਚ ਇਹ ਗੱਲ ਸਾਹਮਣੇ ਲਿਆਂਦੀ ਗਈ ਕਿ ਕਿਵੇਂ ਕਨੇਡਾ ਵਿਚ ਭਾਰਤੀ ਜਸੂਸ ਸਾਲਾਂ ਤੋਂ ਸ਼ੱਕੀ ਤੇ ਖਤਰਨਾਕ ਕਾਰਵਾਈਆਂ ਕਰਕੇ ਕਨੇਡਾ ਦੇ ਸਿੱਖਾਂ ਵਿਚ ਦਖਲਅੰਦਾਜ਼ੀ ਕਰ ਰਹੇ ਸਨ ਤੇ ਉਹਨ੍ਹਾਂ ਨੂੰ ਪੈਰੋਂ ਉਖੇੜਨ ਦੀਆਂ ਕਾਰਵਾਈਆਂ ਕਰ ਰਹੇ ਸਨ।

ਇਸ ਕਿਤਾਬ ਦੀ ਦੂਜੀ ਵਾਰ 2005 ਵਿਚ ਛਪੀ ਤੇ ਇਸ ਕਿਤਾਬ ਦਾ ਉੱਪ-ਸਿਰਲੇਖ “ਦਾ ਰੀਅਲ ਸਟੋਰੀ ਬਿਹਾਈਂਡ ਦਾ ਏਅਰ ਇੰਡੀਆ ਡਿਜ਼ਾਸਟਰ” (ਏਅਰ ਇੰਡੀਆ ਧਮਾਕੇ ਦੀ ਅਸਲ ਕਹਾਣੀ) ਰੱਖਿਆ ਗਿਆ।

ਕਸ਼ਮੀਰੀ ਦਾ ਜਨਮ ਬੰਬਈ (ਹੁਣ ਮੁੰਬਈ) ਵਿਚ 3 ਦਸੰਬਰ 1946 ਨੂੰ ਹੋਇਆ ਸੀ। ਉਸਦੇ ਪਿਤਾ ਬਾਲੀਵੁੱਡ ਦੇ ਨਾਮੀ ਦ੍ਰਿਸਲੇਖਕ ਆਗਾ ਜਾਨੀ ਕਸ਼ਮੀਰੀ ਸਨ ਤੇ ਮਾਤਾ, ਖੁਰਸ਼ੀਦ, ਇਕ ਸਮਾਜਕ ਕਾਰਕੁੰਨ ਸਨ ਤੇ ਗਰੀਬ ਜਨਾਨੀਆਂ ਦੀ ਮਦਦ ਕਰਦੇ ਸਨ।

ਜ਼ੁਹੈਰ ਕਸ਼ਮੀਰੀ ਨੇ ਆਪਣਾ ਪੱਤਰਕਾਰੀ ਦਾ ਸਫਰ ਇੰਡੀਅਨ ਐਕਸਪ੍ਰੈਸ ਅਖਬਾਰ ਤੋਂ ਸ਼ੁਰੂ ਕੀਤਾ ਸੀ ਤੇ ਉਸਨੇ ਕਨੇਡਾ ਜਾ ਕੇ ਵੀ ਪੱਤਰਕਾਰੀ ਕਿੱਤੇ ਨੂੰ ਜਾਰੀ ਰੱਖਿਆ ਤੇ ਕਾਫੀ ਮਕਬੂਲ ਥਾਂ ਹਾਸਲ ਕੀਤੀ।

ਸੋਫਟ ਟਾਰਗਟ ਕਿਤਾਬ ਬਾਰੇ ‘ਨੌਜਵਾਨੀ ਡਾਟ ਕਾਮ’ ਦੇ ਸੰਚਾਲਕ ਸ. ਹਰਵਿੰਦਰ ਸਿੰਘ ਵੱਲੋਂ ਕਰਵਾਈ ਗਈ ਜਾਣ-ਪਛਾਣ ਪਾਠਕਾਂ/ਦਰਸ਼ਕਾਂ ਦੀ ਜਾਣਕਾਰੀ ਲਈ ਹੇਠਾਂ ਸਾਂਝੀ ਕੀਤੀ ਜਾ ਰਹੀ ਹੈ :

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: ,