ਸਿਆਸੀ ਖਬਰਾਂ

ਅਸੀਂ ਕੀ ਖਾਣਾ, ਇਹ ਦਿੱਲੀ-ਨਾਗਪੁਰ ਤੋਂ ਸਿੱਖਣ ਦੀ ਲੋੜ ਨਹੀਂ: ਮੁੱਖ ਮੰਤਰੀ ਕੇਰਲਾ ਪਿਨਾਰਾਈ ਵਿਜੇਅਨ

May 30, 2017 | By

ਅਲੱਪੁਝਾ (ਕੇਰਲ): ਪਸ਼ੂ ਮੰਡੀ ‘ਚ ਖਾਣ ਲਈ ਪਸ਼ੂਆਂ ਦੀ ਵਿਕਰੀ ‘ਤੇ ਰੋਕ ਲਾਏ ਜਾਣ ਕਰਕੇ ਕੇਂਦਰ ਦੀ ਨਰਿੰਦਰ ਮੋਦੀ ਸਰਕਾਰ ਖਿਲਾਫ ਬੋਲਦੇ ਹੋਏ ਕੇਰਲ ਦੇ ਮੁੱਖ ਮੰਤਰੀ ਪਿਨਾਰਾਈ ਵਿਜੇਅਨ ਨੇ ਐਤਵਾਰ ਨੂੰ ਕਿਹਾ ਕਿ ਉਨ੍ਹਾਂ ਦੇ ਸੂਬੇ ਦੇ ਲੋਕਾਂ ਦੀਆਂ ਖਾਣ ਆਦਤਾਂ ਦੇ ਬਾਰੇ ‘ਚ ਨਵੀਂ ਦਿੱਲੀ ਜਾਂ ਨਾਗਪੁਰ ਤੋਂ ਸਿੱਖਿਆ ਲੈਣ ਦੀ ਲੋੜ ਨਹੀਂ ਹੈ।

ਕੇਂਦਰ ਸਰਕਾਰ ਦੇ ਫੈਸਲੇ ਦੇ ਵਿਰੋਧ 'ਚ ਬੀਫ ਪਾਰਟੀ ਕਰਦੇ ਹੋਏ ਕੇਰਲਾ ਦੇ ਲੋਕ

ਕੇਂਦਰ ਸਰਕਾਰ ਦੇ ਫੈਸਲੇ ਦੇ ਵਿਰੋਧ ‘ਚ ਬੀਫ ਪਾਰਟੀ ਕਰਦੇ ਹੋਏ ਕੇਰਲਾ ਦੇ ਲੋਕ

ਪਿਨਾਰਾਈ ਵਿਜੇਅਨ ਨੇ ਅਲੱਪੁਝਾ ‘ਚ ਹੋਏ ਇਕ ਪ੍ਰੋਗਰਾਮ ਦੌਰਾਨ ਕਿਹਾ ਕਿ ਕੇਰਲ ਦੇ ਬਾਸ਼ਿੰਦਿਆਂ ਦੀਆਂ ਖਾਣ-ਆਦਤਾਂ ਪਰੰਪਰਾ ਦਾ ਹਿੱਸਾ ਹਨ ਅਤੇ ਸਿਹਤਮੰਦ ਹਨ ਅਤੇ ਕੋਈ ਇਸਨੂੰ ਬਦਲ ਨਹੀਂ ਸਕਦਾ।

ਮੁੱਖ ਮੰਤਰੀ ਪਿਨਾਰਾਈ ਵਿਜੇਅਨ ਨੇ ਕਿਹਾ ਕਿ ਸੂਬਾ ਸਰਕਾਰ ਲੋਕਾਂ ਨੂੰ ਆਪਣੀ ਪੰਸਦ ਦਾ ਖਾਣਾ ਖਾਣ ਲਈ ਸਾਰੀਆਂ ਸੁਵਿਧਾਵਾਂ ਦੇਵੇਗੀ। ਕੇਰਲਵਾਸੀਆਂ ਦੇ ਲਈ ਸਾਨੂੰ ਨਵੀਂ ਦਿੱਲੀ (ਕੇਂਦਰ ਸਰਕਾਰ) ਜਾਂ ਨਾਗਪੁਰ (ਰਾਸ਼ਟਰੀ ਸਵੈਮ ਸੇਵਕ ਸੰਘ ਦਾ ਮੁੱਖ ਦਫਤਰ) ‘ਚ ਕਿਸੇ ਤੋਂ ਸਿੱਖਿਆ ਲੈਣ ਦੀ ਲੋੜ ਨਹੀਂ ਹੈ।

ਸਥਾਨਕ ਪ੍ਰਸ਼ਾਸਨ ਮੰਤਰੀ ਕੇਟੀ ਜਲੀਲ ਨੇ ਕਿਹਾ ਕਿ ਸੂਬਾ ਸਰਕਾਰ ਇਸ ਪਾਬੰਦੀ ਨੂੰ ਹਟਾਉਣ ਲਈ ਇਕ ਨਵਾਂ ਕਾਨੂੰਨ ਬਣਾਉਣ ‘ਤੇ ਵਿਚਾਰ ਕਰੇਗੀ। ਮਾਰਕਸਵਾਦੀ ਕਮਿਊਨਿਸਟ ਪਾਰਟੀ (ਸੀ.ਪੀ.ਐਮ.) ਦੇ ਸੂਬਾ ਸਕੱਤਰ ਕੋਡਿਅਰੀ ਬਾਲਕ੍ਰਿਸ਼ਣਨ ਨੇ ਵੀ ਕੋਝੀਕੋਡ ‘ਚ ਕਿਹਾ ਕਿ ਕੇਂਦਰ ਸਰਕਾਰ ਆਰ.ਐਸ.ਐਸ. ਦਾ ਏਜੰਡਾ ਧੱਕੇ ਨਾਲ ਲਾਗੂ ਕਰਨ ਦੀ ਕੋਸ਼ਿਸ਼ ਕਰ ਰਹੀ ਹੈ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , , , , ,