February 3, 2019 | By ਸਿੱਖ ਸਿਆਸਤ ਬਿਊਰੋ
ਕੈਲੀਫੋਰਨੀਆ: ਅਮਰੀਕਾ ਵਿਚ ਵੱਸਦੇ ਸਿੱਖ ਭਾਈਚਾਰੇ ਲਈ ਇਹ ਬੜੀ ਖੁਸ਼ੀ ਵਾਲੀ ਗੱਲ ਹੈ ਕਿ ਕੋਲੀਫੌਰਨੀਆ ਵਿਚਲੀ ਯੁਨੀਵਰਸਿਟੀ ਆਫ ਕੈਲੀਫੌਰਨੀਆ ‘ਚ ਸਿੱਖ ਗਿਆਨ ਖੋਜ (ਸਿੱਖ ਸਟੱਡੀਜ਼) ਸੰਬੰਧੀ 2017 ਵਿਚ ਸਥਾਪਤ ਕੀਤੀ ਗਈ ਧੰਨ ਕੌਰ ਪ੍ਰੈਜੀਡੈਂਸ਼ੀਅਲ ਚੇਅਰ ਲਈ ਬੀਬੀ ਅਨੀਤ ਕੌਰ ਹੁੰਦਲ ਨੂੰ ਨਾਮਜਦ ਕੀਤਾ ਗਿਆ ਹੈ।
ਬੀਬੀ ਅਨੀਤ ਕੌਰ ਹੁੰਦਲ ਪ੍ਰੈਜੀਡੈਂਸ਼ੀਅਲ ਚੇਅਰ ਅਤੇ ਕੈਲੀਫੌਰਨੀਆ ਯੁਨੀਵਰਸਿਟੀ ਇਰਵਿਨ ‘ਚ ਮਨੁੱਖੀ ਵਿਗਿਆਨ ਦੀ ਸਹਾਇਕ ਪ੍ਰੋਫੈਸਰ ਵਜੋਂ ਸਿੱਖ ਧਰਮ ਅਤੇ ਸਭਿਆਚਾਰ ਬਾਰੇ ਪੜ੍ਹਾਵੇਗੀ।
ਅਮਰੀਕਾ ਵਿਚ ਪ੍ਰਵਾਸੀ ਸਮਾਜ ਦੇ ਮਨੁੱਖੀ ਹੱਕਾਂ ਦੇ ਮਸਲਿਆਂ ਦੇ ਨਾਲ-ਨਾਲ ਅਮਰੀਕਾ ਰਹਿੰਦੇ ਸਿੱਖਾਂ ਉੱਤੇ ਪੈਂਦੇ ਇਸਦੇ ਅਸਰ ਅਤੇ ਵੱਖੋ-ਵੱਖਰੀਆਂ ਸਮਾਜਕ ਚੁਣੌਤੀਆਂ ਬਾਰੇ ਗਿਆਨਪੂਰਨ ਸਮਝ ਵਿਕਸਤ ਕਰਨ ਲਈ ਖੌਜ ਕਾਰਜ ਕਰਨਾ ਅਨੀਤ ਕੌਰ ਹੁੰਦਲ ਦੀ ਮੁੱਖ ਜਿੰਮੇਵਾਰੀ ਹੋਵੇਗੀ।
ਇਸ ਵੱਕਾਰੀ ਅਹੁਦੇ ਦੀ ਸਥਾਪਨਾ ਲਈ ਡਾ.ਹਰਵਿੰਦਰ ਸਿੰਘ ਸਹੋਤਾ ਅਤੇ ਆਸ਼ਾ ਸਹੋਤਾ ਨੇ ਵੱਡਮੁੱਲਾ ਯੋਗਦਾਨ ਪਾਇਆ ਸੀ।
ਦਿੱਲ ਦੇ ਡਾਕਟਰ ਸ.ਹਰਵਿੰਦਰ ਸਿੰਘ ਸਹੋਤਾ ਨੇ ਦੱਸਿਆ ਕਿ ਇਸ ਚੇਅਰ ਦੀ ਸਥਾਪਨਾ ਨਾਲ ਸਾਨੂੰ ਆਸ ਹੈ ਕਿ ਅਮਰੀਕੀ ਭਾਈਚਾਰਾ ਸਿੱਖ ਧਰਮ ਅਤੇ ਸਭਿਆਚਾਰ ਬਾਰੇ ਗਹਿਰਾਈ ਨਾਲ ਸਮਝ ਸਕੇਗਾ ਇਸ ਨਾਲ ਅਮਰੀਕਾ ‘ਚ ਸਿੱਖ ਪਛਾਣ ਸੰਬੰਧੀ ਮੁਹਿੰਮ ਨੂੰ ਹੋਰ ਬਲ ਮਿਲੇਗਾ।
Related Topics: Aneet Kaur Hundal (University of California), Sikh News America, Sikhs in America, Sikhs in California, university of california