ਸਿਆਸੀ ਖਬਰਾਂ

ਸਿੱਖ, ਆਰਐਸਐਸ ਵਲੋਂ 25 ਅਕਤੂਬਰ ਨੂੰ ਉਲੀਕੇ ਪ੍ਰੋਗਾਰਾਮ ਦਾ ਬਾਈਕਾਟ ਕਰਨ: ਯੂਨਾਇਟਿਡ ਸਿੱਖ ਪਾਰਟੀ

October 24, 2017 | By

ਪਟਿਆਲਾ: ਆਰ.ਐਸ.ਐਸ. ਵੱਲੋਂ ਸਿੱਖ ਧਰਮ ਵਿਚ ਕੀਤਾ ਜਾ ਰਹੀ ਦਖਲਅੰਦਾਜ਼ੀ ਦੇ ਵਿਰੋਧ ਵਿਚ ਯੂਨਾਇਟਿਡ ਸਿੱਖ ਪਾਰਟੀ ਵੱਲੋਂ ਖੰਡਾ ਚੌਂਕ ਨੇੜੇ ਗੁਰਦੁਆਰਾ ਦੁਖਨਿਵਾਰਨ ਸਾਹਿਬ ਵਿਖੇ ਵਿਰੋਧ ਪ੍ਰਦਰਸ਼ਨ ਕੀਤਾ ਗਿਆ। ਵਿਰੋਧ ਪ੍ਰਦਰਸ਼ਨ ਵਿਚ ਯੂਨਾਇਟਿਡ ਸਿੱਖ ਪਾਰਟੀ ਦੇ ਮੁੱਖ ਆਗੂ ਭਾਈ ਜਸਵਿੰਦਰ ਸਿੰਘ ਰਾਜਪੁਰਾ, ਸੁਖਜਿੰਦਰ ਸਿੰਘ ਬਸੀ ਅਤੇ ਕਾਫੀ ਗਿਣਤੀ ਵਿਚ ਸਿੱਖ ਨੌਜਵਾਨ ਸ਼ਾਮਲ ਸਨ।

ਯੂਨਾਇਟਿਡ ਸਿੱਖ ਪਾਰਟੀ ਵਲੋਂ ਰਾਸ਼ਟਰੀ ਸਿੱਖ ਸੰਗਤ ਦੇ 25 ਅਕਤੂਬਰ ਦੇ ਪ੍ਰੋਗਰਾਮ ਦੇ ਵਿਰੋਧ 'ਚ ਪਟਿਆਲਾ ਵਿਖੇ ਪ੍ਰਦਰਸ਼ਨ

ਯੂਨਾਇਟਿਡ ਸਿੱਖ ਪਾਰਟੀ ਵਲੋਂ ਰਾਸ਼ਟਰੀ ਸਿੱਖ ਸੰਗਤ ਦੇ 25 ਅਕਤੂਬਰ ਦੇ ਪ੍ਰੋਗਰਾਮ ਦੇ ਵਿਰੋਧ ‘ਚ ਪਟਿਆਲਾ ਵਿਖੇ ਪ੍ਰਦਰਸ਼ਨ

ਇਸ ਮੌਕੇ ਭਾਈ ਜਸਵਿੰਦਰ ਸਿੰਘ ਰਾਜਪੁਰਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਰਾਸ਼ਟਰੀ ਸਵੈਮ ਸੇਵਕ ਸੰਘ ਆਪਣੀ ਸ਼ਾਖਾ ਰਾਸ਼ਟਰੀ ਸਿੱਖ ਸੰਗਤ ਰਾਹੀਂ ਸਿੱਖ ਧਰਮ ‘ਚ ਦਖਲਅੰਦਾਜ਼ੀ ਕਰਨ ਅਤੇ ਸਿੱਖਾਂ ਦਾ ਹਿੰਦੂਕਰਨ ਕਰਨ ਲਈ ਯਤਨਸ਼ੀਲ ਹੈ, ਜਿਸ ਤੋਂ ਕੌਮ ਨੂੰ ਸੁਚੇਤ ਰਹਿਣ ਦੀ ਲੋੜ ਹੈ। ਭਾਈ ਰਾਜਪੁਰਾ ਨੇ ਇਸ ਮੌਕੇ 1992 ਵਿਚ ਉਸ ਘਟਨਾ ਦਾ ਵੀ ਜ਼ਿਕਰ ਕੀਤਾ ਜਦੋਂ ਆਰ.ਐਸ.ਐਸ. ਵਲੋਂ ਦਿੱਲੀ ‘ਚ ਗੁਰੂ ਤੇਗ਼ ਬਹਾਦਰ ਜੀ ਦੇ ਨਾਂ ‘ਤੇ ਬਣੀ ਇਕ ਕਲੋਨੀ ਦਾ ਨਾਂ ਆਪਣੇ ਆਗੂ ਦੇ ਨਾਂ ‘ਤੇ ਰੱਖਣ ਦੀ ਕੋਸ਼ਿਸ਼ ਕੀਤੀ ਸੀ।

jaswinder singh USP

ਯੂਨਾਇਟਿਡ ਸਿੱਖ ਪਾਰਟੀ ਦੇ ਆਗੂ ਜਸਵਿੰਦਰ ਸਿੰਘ ਰਾਜਪੁਰਾ ਮੀਡੀਆ ਨਾਲ ਗੱਲ ਕਰਦੇ ਹੋਏ

ਭਾਈ ਰਾਜਪੁਰਾ ਨੇ ਦਿੱਲੀ ਦੀ ਸਿੱਖ ਸੰਗਤ ਨੂੰ ਅਪੀਲ ਕੀਤੀ ਕਿ ਉਹ ਵੱਧ ਚੜ੍ਹ ਕੇ ਕੱਲ੍ਹ (25 ਅਕਤੂਬਰ ਨੂੰ) ਹੋਣ ਵਾਲੇ ਇਸ ਸਿੱਖ ਵਿਰੋਧੀ ਪ੍ਰੋਗਰਾਮ ਦਾ ਵਿਰੋਧ ਕਰਨ। ਉਨ੍ਹਾਂ ਸ਼੍ਰੋਮਣੀ ਕਮੇਟੀ ਵਲੋਂ ਥਾਪੇ ਜਥੇਦਾਰਾਂ ਦੀ ਕੌਮਘਾਤੀ ਭੂਮਿਕਾ ਦਾ ਜ਼ਿਕਰ ਕਰਦਿਆਂ ਕਿਹਾ ਇਹ ਸਾਹਮਣੇ ਦਿਸਦੇ ਦੁਸ਼ਮਣ ਨਾਲੋਂ ਵੀ ਵੱਧ ਨੁਕਸਾਨ ਪਹੁੰਚਾ ਚੁਕੇ ਹਨ ਅਤੇ ਜੇ ਸਿੱਖ ਕੌਮ ਨਾ ਜਾਗੀ ਤਾਂ ਭਵਿੱਖ ‘ਚ ਵੀ ਪਹੁੰਚਾਂਉਂਦੇ ਰਹਿਣਗੇ। ਉਨ੍ਹਾਂ ਕਿਹਾ ਕਿ ਇਹ ਗੁਰੂ ਸਾਹਿਬਾਨ ਦੀਆਂ ਕੁਰਬਾਨੀਆਂ ਨੂੰ ਰਾਸ਼ਟਰਵਾਦੀ ਨਜ਼ਰੀਏ ਤੋਂ ਪੇਸ਼ ਕਰਕੇ ਸਿੱਖਾਂ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕਰਦੇ ਹਨ।

ਸਬੰਧਤ ਖ਼ਬਰ:

ਆਰ ਐਸ ਐਸ ਦੇ ਸੰਮੇਲਨ ਵਿੱਚ ਜਾਣਾ ਗੁਰੂ ਅਤੇ ਪੰਥ ਵੱਲ ਪਿੱਠ ਕਰਨ ਦੇ ਬਰਾਬਰ ਹੈ: ਭਾਈ ਗਜਿੰਦਰ ਸਿੰਘ …

ਯੂਨਾਇਟਿਡ ਸਿੱਖ ਪਾਰਟੀ ਦੇ ਆਗੂ ਸੁੱਖਜਿੰਦਰ ਸਿੰਘ ਬਸੀ ਨੇ ਸਿੱਖ ਸੰਗਤ ਨੂੰ ਅਪੀਲ ਕੀਤੀ ਸ਼੍ਰੋਮਣੀ ਕਮੇਟੀ ਵਲੋਂ ਥਾਪੇ ਜਥੇਦਾਰ ਜਦੋਂ ਵੀ ਸੰਗਤਾਂ ਦੇ ਰੂ-ਬ-ਰੂ ਹੋਣ ਤਾਂ ਸੰਗਤ ਇਨ੍ਹਾਂ ਨੂੰ ਇਨ੍ਹਾਂ ਦੇ ਕੌਮਘਾਤੀ ਕੰਮਾਂ ਦਾ ਜਵਾਬ ਮੰਗੇ। ਇਸ ਮੌਕੇ ਪਾਰਟੀ ਦੇ ਜ਼ਿਲ੍ਹਾ ਆਗੂ ਭਾਈ ਪਰਮਜੀਤ ਸਿੰਘ, ਭਾਈ ਜਰਨੈਲ ਸਿੰਘ ਪਹਿਰ ਕਲਾਂ, ਭਾਈ ਜਗਦੀਪ ਸਿੰਘ ਛੱਨਾ, ਭਾੲੀ ਸੰਜੀਤ ਸਿੰਘ, ਭਾੲੀ ਅਮਰਿੰਦਰ ਸਿੰਘ ਸਲੇਮਪੁਰ, ਭਾੲੀ ਮਨਪ੍ਰੀਤ ਸਿੰਘ, ਅਮਰਦੀਪ ਸਿੰਘ, ਭਾਈ ਇੰਦਰਜੀਤ ਸਿੰਘ, ਪਰਮਿੰਦਰ ਸਿੰਘ ਅਤੇ ਹੋਰ ਨੌਜਵਾਨ ਹਾਜ਼ਰ ਸਨ।

ਸਬੰਧਤ ਖ਼ਬਰ:

ਸਿੱਖੀ ਸਿਧਾਂਤਾਂ ਅਨੁਸਾਰ ਸੰਗਤ ਕੇਵਲ ਗੁਰੂ ਦੀ ਹੁੰਦੀ ਹੈ ਨਾ ਕਿ ਕਿਸੇ ਰਾਸ਼ਟਰ ਦੀ: ਦਲ ਖਾਲਸਾ …

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , , ,