ਕੌਮਾਂਤਰੀ ਖਬਰਾਂ » ਖਾਸ ਖਬਰਾਂ » ਸਿੱਖ ਖਬਰਾਂ

ਅੱਜ ਦਾ ਖਬਰਸਾਰ : ਪਾਕਿਸਤਾਨ ’ਤੇ ਭਾਰਤੀ ਫੌਜ ਮੁਖੀ ਦਾ ਬਿਆਨ ਤੇ ਪਾਕਿਸਤਾਨ ਦਾ ਜਵਾਬ, ਉੱਤਰ-ਪ੍ਰਦੇਸ਼ ਦੀ ਸ਼ਾਂਤੀ ਨੂੰ ਮੁਰਦੇ ਤੋਂ ਖਤਰਾ? ਅਮਰੀਕਾ ਦਾ ਇਰਾਕ ਵਿੱਚ ਇਰਾਨ ਉੱਤੇ ਹਮਲਾ

January 3, 2020 | By

ਸਿੱਖ ਜਗਤ ਦੀਆਂ ਖਬਰਾਂ:

  • ਪੰਜਾਬ ਭਰ ਵਿੱਚ ਸਿੱਖ ਸੰਗਤਾਂ ਨੇ ਦਸਮ ਪਾਤਿਸ਼ਾਹ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਗੁਰਪੁਰਬ ਸ਼ਰਧਾ ਭਾਵਨਾ ਨਾਲ ਮਨਾਇਆ
  • ਇਸ ਮੌਕੇ ਵੱਖ ਵੱਖ ਥਾਵਾਂ ਤੇ ਨਗਰ ਕੀਰਤਨ ਸਜਾਏ ਗਏ ਅਤੇ ਕੀਰਤਨ ਦਰਬਾਰ ਕਰਵਾਏ ਗਏ
  • ਪਾਕਿਸਤਾਨ ਦੇ ਸੂਬਾ ਖ਼ੈਬਰ ਪਖ਼ਤੂਨਖਵਾ ਦੇ ਸ਼ਹਿਰ ਪਿਸ਼ਾਵਰ ਵਿੱਚ ਦਸਮ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਗੁਰਪੁਰਬ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ
  • ਪਿਸ਼ਾਵਰ ਸਿੱਖ ਸੰਗਤ ਨੇ ਗੁਰਦੁਆਰਾ ਭਾਈ ਜੋਗਾ ਸਿੰਘ ਵਿਖੇ ਪ੍ਰਕਾਸ਼ ਪੁਰਬ ਮਨਾਇਆ

ਖਬਰਾਂ ਭਾਰਤੀ ਉਪਮਹਾਂਦੀਪ ਦੀਆਂ:

ਪਾਕਿਸਤਾਨ ’ਤੇ ਭਾਰਤੀ ਫੌਜ ਮੁਖੀ ਦਾ ਬਿਆਨ ਤੇ ਪਾਕਿਸਤਾਨ ਦਾ ਜਵਾਬ:

  • ਭਾਰਤ ਦੇ ਨਵੇਂ ਫੌਜ ਮੁਖੀ ਜਨਰਲ ਮਨੋਜ ਮੁਕੰਦ ਨਰਵਾਣੇ ਨੇ ਕਿਹਾ ਅਸੀਂ ਪਾਕਿਸਤਾਨ ਦੇ ਅਧਿਕਾਰ ਵਾਲੇ ਕਸ਼ਮੀਰ ਉੱਪਰ ਹਮਲਾ ਕਰਨ ਦਾ ਹੱਕ ਰੱਖਦੇ ਹਾਂ
  • ਜਨਰਲ ਨੇ ਕਿਹਾ ਸਾਨੂੰ ਜਦੋਂ ਵੀ ਕਿਹਾ ਜਾਏਗਾ ਅਸੀਂ ਸਰਹੱਦ ਪਾਰ ਖਾੜਕੂਆਂ ਦੇ ਕੈਂਪਾਂ ਉੱਪਰ ਬਾਲਾਕੋਟ ਵਰਗਾ ਹਮਲਾ ਕਰਾਂਗੇ
  • ਇਸ ਦੇ ਜਵਾਬ ਵਿੱਚ ਪਾਕਿਸਤਾਨ ਨੇ ਫੌਜ ਮੁਖੀ ਦੇ ਬਿਆਨ ਨੂੰ ਖਾਰਜ ਕੀਤਾ
  • ਕਿਹਾ ਕਿ ਭਾਰਤ ਸਰਕਾਰ ਭੁਲੇਖੇ ਵਿੱਚ ਨਾਂ ਰਹੇ; ਹਮਲੇ ਦੀ ਸੂਰਤ ਵਿੱਚ ਪਾਕਿਸਤਾਨ ਭਾਰਤ ਨੂੰ ਬਾਲਾਕੋਟ ਵਰਗਾ ਹੀ ਮੋੜਵਾਂ ਜਵਾਬ ਦੇਵੇਗਾ

ਨਾਗਰਿਕਤਾ ਸੋਧ ਕਾਨੂੰਨ (ਨਾ.ਸੋ.ਕਾ.) ਮਾਮਲਾ:

  • ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਕਾਂਗਰਸ ‘ਨਾਗਰਿਕਤਾ ਸੋਧ ਕਾਨੂੰਨ’ (ਨਾ.ਸੋ.ਕਾ.) ਦਾ ਵਿਰੋਧ ਨਹੀਂ ਕਰ ਰਹੀ ਬਲਕਿ ਸੰਸਦ (ਪਾਰਲੀਮੈਂਟ) ਦਾ ਵਿਰੋਧ ਕਰ ਰਹੀ ਹੈ
  • ਮੋਦੀ ਨੇ ਕਿਹਾ ਕਿ ਇਹ ਜੋ ਲੋਕ ਅੰਦੋਲਨ ਕਰ ਰਹੇ ਨੇ ਇਹ ਭਾਰਤ ਦੀ ਸੰਸਦ ਦੇ ਖਿਲਾਫ ਅੰਦੋਲਨ ਕਰ ਰਹੇ ਹਨ
  • ਉਹਨੇ ਕਿਹਾ ਕਿ ਵਿਖਾਵਾਕਾਰੀਆਂ ਨੂੰ ਪਾਕਿਸਤਾਨ ਵਿਰੁੱਧ ਵਿਖਾਵੇ ਕਰਨੇ ਚਾਹੀਦੇ ਹਨ ਨਾ ਕਿ ਭਾਰਤ ਦੀ ਸੰਸਦ ਖਿਲਾਫ
  • ਭਾਰਤੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਨਾਗਰਿਕਤਾ ਸੋਧ ਕਾਨੂੰਨ (ਨਾ.ਸੋ.ਕਾ.) ਦੇ ਵਿਰੋਧ ਦੌਰਾਨ ਹੋਈ ਪੁਲਿਸ ਕਾਰਵਾਈ ਨੂੰ ਬਿਲਕੁਲ ਜਾਇਜ਼ ਦੱਸਿਆ
  • ਅਮਿਤ ਸ਼ਾਹ ਨੇ ਕਿਹਾ ਕਿ ਜੋ ਕੋਈ ਹਿੰਸਾ ਕਰੇਗਾ ਤਾਂ ਪੁਲਿਸ ਸਿੱਧੀ ਗੋਲੀ ਮਾਰੇਗੀ
  • ਵਾਰਾਨਸੀ ਵਿੱਚ ਨਾ.ਸੋ.ਕਾ. ਵਿਰੁੱਧ ਵਿਖਾਵਿਆਂ ਦੌਰਾਨ ਫੜੇ ਵਿਖਾਵਾਕਾਰੀਆਂ ‘ਚੋਂ 56 ਨੂੰ ਜਮਾਨਤ ਮਿਲੀ
  • ਜਮਾਨਤ ਮਿਲਣ ਵਾਲਿਆਂ ਵਿੱਚ 14 ਮਹੀਨੇ ਦੀ ਬੱਚੀ ਦੇ ਮਾਂ-ਪਿਓ ਵੀ ਸ਼ਾਮਲ
  • ਇਸ ਵਿਰੋਧ ਦੌਰਾਨ ਕੁੱਲ 73 ਲੋਕ ਗ੍ਰਿਫਤਾਰ ਕੀਤੇ ਸਨ ਜਿਨ੍ਹਾਂ ‘ਚ ਵਾਮ ਦਲ ਦੇ ਜੀਅ ਅਤੇ ਵਿਦਿਆਰਥੀ ਵੀ ਸ਼ਾਮਿਲ ਸਨ

ਉੱਤਰ-ਪ੍ਰਦੇਸ਼ ਦੀ ਸ਼ਾਂਤੀ ਨੂੰ ਮੁਰਦੇ ਤੋਂ ਖਤਰਾ?

  • ਸ਼ਾਂਤੀ ਦੇ ਲਈ ਖਤਰਾ ਦੱਸਦੇ ਹੋਏ ਉੱਤਰ ਪ੍ਰਦੇਸ਼ ਦੀ ਪੁਲਿਸ ਨੇ 6 ਸਾਲ ਪਹਿਲਾਂ ਮਰ ਚੁੱਕੇ ਵਿਆਕਤੀ ਨੂੰ ਵੀ ਕਾਨੂੰਨੀ ਨੋਟਿਸ ਭੇਜਿਆ
  • ਨਾ.ਸੋ.ਕਾ. ਦੇ ਵਿਰੁੱਧ ਵਿਖਾਵਿਆਂ ਤੋਂ ਬਾਅਦ ਉੱਤਰ ਪ੍ਰਦੇਸ਼ ਦੇ ਫਿਰੋਜ਼ਾਬਾਦ ਸ਼ਹਿਰ ਦੇ ਜਿਨ੍ਹਾਂ ਵਿਅਕਤੀਆਂ ਨੂੰ ਪੁਲਿਸ ਨੇ ਅਮਨ ਭੰਗ ਕਰਨ ਦੇ ਦੋਸ਼ ਹੇਠ ਨੋਟਿਸ ਭੇਜੇ ਹਨ ਉਨ੍ਹਾਂ ਵਿੱਚ ਸ਼ਹਿਰ ਦੇ ਕਈ ਬਜੁਰਗਾਂ ਸਮੇਤ ਇੱਕ ਮਰ ਚੁਕਿਆ ਵਿਅਕਤੀ ਵੀ ਹੈ

ਤਾਮਿਲ ਲੇਖਕ ਦੀ ਗ੍ਰਿਫਤਾਰੀ:

  • ਮੋਦੀ-ਸ਼ਾਹ ਨੂੰ ਕਤਲ ਕਰਨ ਲਈ ਕਹਿਣ ਵਾਲੇ ਤਾਮਿਲ ਨੇਤਾ ਅਤੇ ਲੇਖਕ ਨਿਲਈ ਕਨਨ ਨੂੰ ਚੇਨਈ ਪੁਲਿਸ ਨੇ ਗ੍ਰਿਫਤਾਰ ਕੀਤਾ
  • ਕਸ਼ਮੀਰ: ਮਹਿਬੂਬਾ ਮੁਫਤੀ ਦੀ ਧੀ ਵੀ ਨਜਰਬੰਦ ਕੀਤੀ
  • ਮਹਿਬੂਬਾ ਮੁਫਤੀ ਦੀ ਧੀ ਇਲਤਜਾ ਮੁਫਤੀ ਨੂੰ ਕਸ਼ਮੀਰ ਪੁਲਿਸ ਨੇ ਘਰ ਵਿੱਚ ਨਜ਼ਰਬੰਦ ਕੀਤਾ
  • ਇਹ ਉਸ ਵੇਲੇ ਕੀਤਾ ਗਿਆ ਜਦੋਂ ਉਹ ਦੱਖਣੀ ਕਸ਼ਮੀਰ ਵਿੱਚ ਆਪਣੇ ਨਾਨਾ ਅਤੇ ਸਾਬਕਾ ਮੁੱਖ ਮੰਤਰੀ ਮੁਫਤੀ ਮੁਹੰਮਦ ਸਈਦ ਦੀ ਕਬ਼ਰ ਤੇ ਜਾਣਾ ਚਾਹੁੰਦੀ ਸੀ

ਵੱਡੇ ਗਿਲਾਨੀ ਸਾਹਿਬ ਦੀ ਮੌਤ ਦੀ ਅਫਵਾਹ:

  • ਕਸ਼ਮੀਰ ਵਾਦੀ ਵਿੱਚ ਮਸ਼ਹੂਰ ਕਸ਼ਮੀਰੀ ਆਗੂ ਸਈਅਦ ਅਲੀ ਸ਼ਾਹ ਗਿਲਾਨੀ ਦੀ ਮੌਤ ਦੀ ਅਫਵਾਹ ਫੈਲ ਗਈ
  • ਇਸ ਮਾਮਲੇ ਵਿੱਚ ਕਸ਼ਮੀਰ ਪ੍ਰਸ਼ਾਸਨ ਨੂੰ ਦੋ ਵਾਰ ਉੱਚ ਪੱਧਰੀ ਬੈਠਕ ਸੱਦਣੀ ਪਈ
  • ਪਰਵਾਰਿਕ ਮੈਂਬਰਾਂ ਅਨੁਸਾਰ ਅਜਾਦੀ ਪੱਖੀ ਬਜੁਰਗ ਕਸ਼ਮੀਰੀ ਆਗੂ ਹਾਲੇ ਠੀਕ ਹੈ

ਕੌਮਾਂਤਰੀ ਖਬਰਾਂ:

ਅਮਰੀਕਾ ਦਾ ਇਰਾਕ ਵਿੱਚ ਇਰਾਨ ਉੱਤੇ ਹਮਲਾ:

  • ਸ਼ੁੱਕਰਵਾਰ ਸਵੇਰੇ ਅਮਰੀਕਾ ਨੇ ਬਗਦਾਦ ਦੇ ਕੌਮਾਂਤਰੀ ਹਵਾਈ ਅੱਡੇ ‘ਤੇ ਰਾਕੇਟ ਹਮਲਾ ਕੀਤਾ ਜਿਸ ਵਿੱਚ ਇਰਾਕ ਅਤੇ ਇਰਾਨ ਦੇ ਚੋਟੀ ਦੇ ਕਮਾਂਡਰਾਂ ਸਮੇਤ 8 ਦੀ ਮੌਤ ਹੋ ਗਈ ਹੈ
  • ਹਮਲੇ ਵਿਚ ਇਰਾਨ ਦੇ ਇਲੀਟ ਰੈਵੋਲਿਊਸ਼ਨਰੀ ਗਾਰਡ ਕਾਰਪਸ ਦੇ ਮੁੱਖੀ ਜਨਰਲ ਕਾਸਿਮ ਸੁਲੇਮਾਨੀ ਦੇ ਮਾਰੇ ਜਾਣ ਦੀ ਵੀ ਖਬਰ ਹੈ
  • ਇਰਾਨ ਦੇ ਵਿਦੇਸ਼ ਮੰਤਰੀ ਜਾਵੇਦ ਜ਼ਰੀਫ ਨੇ ਆਪਣੇ ਕਮਾਂਡਰ ਕਾਸਿਮ ਸੁਲੇਮਾਨੀ ਦੇ ਮਾਰੇ ਜਾਣ ਤੇ ਕਿਹਾ ਕਿ ਅਮਰੀਕਾ ਨੂੰ ਇਸਦੀ ਭਾਰੀ ਕੀਮਤ ਚੁਕਾਉਣੀ ਪਊਗੀ

ਖਬਰਾਂ ਪਾਕਿਸਤਾਨ ਤੋਂ:

  • ਇਰਾਕ ਘਟਨਾ ਤੋਂ ਬਾਅਦ ਅਮਰੀਕਾ ਨੇ ਆਪਣੀਆਂ ਹਵਾਈ ਕੰਪਨੀਆਂ ਨੂੰ ਪਾਕਿਸਤਾਨ ਦੇ ਹਵਾਈ ਰਾਹ ਨੂੰ ਨਾ ਵਰਤਣ ਦੀ ਹਦਾਇਤ ਦਿੱਤੀ ਹੈ
  • ਪਾਕਿਸਤਾਨੀ ਫੌਜ ਦੇ ਜਨਰਲ ਕਮਰ ਜਾਵੇਦ ਬਾਜਵਾ ਦੇ ਅਹੁਦੇ ਦੀ ਮਿਆਦ ਵਧਾਉਣ ਲਈ ਪਾਕਿਸਤਾਨ ਸਰਕਾਰ ਦੂਸਰੀ ਵਾਰ ਸੁਪਰੀਮ ਕੋਰਟ ਪੁੱਜੀ

ਤਕਨੀਕ: ਸਹੂਲਤ ਦੇ ਨਾਲ-ਨਾਲ ਵਧ ਰਹੀ ਖਤਰੇ ਦੀ ਆਹਟ:

  • ਸਾਲਾ 2020 ਵਿੱਚ ਬਿਜਾਲ ਜਸੂਸੀ ਵਧਣ ਦੇ ਅਸਾਰ ਹਨ
  • ਇਸ ਸਾਲ ਤੂਫਾਨੀ ਰਫਤਾਰ ਵਾਲਾ 5-ਜੀ ਬਿਜਾਲ (ਇੰਟਰਨੈਟ) ਆ ਰਿਹਾ
  • ਰਫਤਾਰ ਵਧਣ ਨਾ ਸਰਕਾਰ ਅਤੇ ਨਿਜੀ ਹਮਲਾਵਰਾਂ ਵੱਲੋਂ ਜਸੂਸੀ ਅਤੇ ਚੋਰੀ ਲਈ ਹੋਣ ਵਾਲੇ ਬਿਜਾਲੀ ਹਮਲੇ (ਸਾਈਬਰ-ਅਟੈਕ) ਵਧਣ ਦੇ ਅਸਾਰ ਹਨ

ਵਧ ਰਹੇ ਧੰਦੇ ਅਤੇ ਮੰਦੇ ਦੀ ਖਬਰ:

  • ਰਿਲਾਇਸ ਹੁਣ ਬਿਜਲਈ-ਹੱਟ ਖੋਲ੍ਹੇਗੀ
  • ਮੁਕੇਸ਼ ਅੰਬਾਨੀ ਦੀ ਰਿਲਾਇੰਸ ਕੰਪਨੀ ਹੁਣ “ਈ-ਕਾਮਰਸ” ਦੇ ਖੇਤਰ ਵਿੱਚ ਵੀ ਉੱਤਰੀ ਹੈ
  • ਰਿਲਾਇੰਸ ਬਿਜਾਲ (ਇੰਟਰਨੈਟ) ਰਾਹੀਂ ਸਮਾਨ ਵੇਚਣ ਲਈ ਬਿਜਲਈ-ਹੱਟ ਖੋਲ੍ਹਣ ਜਾ ਰਹੀ ਹੈ
  • ਜਿੱਥੇ ਉਹ ਐਮਾਜਨ ਅਤੇ ਫਲਿਪਕਾਰਟ ਵਰਗੀਆਂ ਕੰਪਨੀਆਂ ਨੂੰ ਟੱਕਰ ਦੇਵੇਗੀ

ਸਰਕਾਰ ਦੇ ਤਾਂ ਹਵਾਈ ਜਹਾਜ ਵੀ ਕਰਜਈ ਨੇ:

  • ਮੋਦੀ ਸਰਕਾਰ ਦੇ ਮੰਤਰੀ ਹਰਦੀਪ ਸਿੰਘ ਪੁਰੀ ਨੇ ਕਿਹਾ ਕਿ ਏਅਰ ਇੰਡੀਆ ਉੱਪਰ 80 ਹਜਾਰ ਕਰੋੜ ਰੁਪਏ ਦਾ ਕਰਜਾ ਹੈ
  • ਕਿਹਾ ਕਿ ਕਰਜੇ ਕਰਕੇ ਏਅਰ ਇੰਡੀਆ ਦਾ ਨਿੱਜੀਕਰਨ ਕਰਨ ਤੋਂ ਇਲਾਵਾ ਹੋਰ ਕੋਈ ਚਾਰਾ ਨਹੀਂ

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , , , , , , ,