September 10, 2017 | By ਸਿੱਖ ਸਿਆਸਤ ਬਿਊਰੋ
ਚੰਡੀਗੜ: ਦਮਦਮੀ ਟਕਸਾਲ ਨੇ ਸਿੱਖ ਵਿਰੋਧੀ ਪੱਤਰਕਾਰ ਕੁਲਦੀਪ ਨਈਅਰ ਪ੍ਰਤੀ ਸਖ਼ਤ ਰੁਖ਼ ਅਪਣਾਉਂਿਦਆਂ ਕਿਹਾ ਕਿ ਸ਼੍ਰੋਮਣੀ ਗੁਰੁਦਆਰਾ ਪ੍ਰਬੰਧਕ ਕਮੇਟੀ ਵੱਲੋਂ 3 ਜੁਲਾਈ 2006 ਨੂੰ ਸ੍ਰੀ ਅਕਾਲ ਤਖ਼ਤ ਦੇ 400 ਸਾਲਾ ਸਥਾਪਨਾ ਦਿਵਸ ਮੌਕੇ ਨਈਅਰ ਨੂੰ ਦਿੱਤਾ ਗਿਆ ਸਨਮਾਨ ਵਾਪਸ ਲਿਆ ਜਾਵੇ।
ਦਮਦਮੀ ਟਕਸਾਲ ਦੇ ਮੁਖੀ ਅਤੇ ਸੰਤ ਸਮਾਜ ਦੇ ਪ੍ਰਧਾਨ ਗਿਆਨੀ ਹਰਨਾਮ ਸਿੰਘ ਖ਼ਾਲਸਾ ਨੇ ਕਿਹਾ ਕਿ ਨਈਅਰ ਵੱਲੋਂ ਸਿੱਖ ਕੌਮ ਦੇ ਸ਼ਹੀਦਾਂ ਪ੍ਰਤੀ ਗਲਤ ਟਿੱਪਣੀਆਂ ਬਰਦਾਸ਼ਤ ਨਹੀਂ ਕੀਤੀਆਂ ਜਾ ਸਕਦੀਆਂ । ਸਿੱਖ ਭਾਵਨਾਵਾਂ ਅਤੇ ਧਾਰਿਮਕ ਵਿਸ਼ਵਾਸ ਨੂੰ ਵੱਡੀ ਸੱਟ ਮਾਰਨ ਕਾਰਨ ਉਹ ਕਿਸੇ ਵੀ ਸਿੱਖ ਸੰਸਥਾ ਤੋਂ ਸਨਮਾਨ ਦਾ ਹੱਕਦਾਰ ਨਹੀਂ ਹੈ।
ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ 3 ਜੁਲਾਈ 2006 ਨੂੰ ਸ੍ਰੀ ਅਕਾਲ ਤਖ਼ਤ ਦੇ 400 ਸਾਲਾ ਸਥਾਪਨਾ ਦਿਵਸ ਮੌਕੇ ਨਈਅਰ ਨੂੰ ਦਿੱਤਾ ਗਿਆ ਸਨਮਾਨ ਵਾਪਸ ਲੈਣ ਲਈ ਕਾਰਵਾਈ ਕਰੇ।
ਉਨ੍ਹਾਂ ਕਿਹਾ ਕਿ ਹਾਲ ਹੀ ਵਿੱਚ ਪੱਤਰਕਾਰ ਨਈਅਰ ਨੇ ਸੰਤ ਭਿੰਡਰਾਂਵਾਿਲਆਂ ਦੀ ਤੁਲਨਾ ਡੇਰਾ ਸਿਰਸਾ ਦੇ ਮੁਖੀ ਨਾਲ ਕੀਤੀ ਹੈ। ਇਸ ਨਾਲ ਸਿੱਖ ਭਾਵਨਾਵਾਂ ਨੂੰ ਗਿਹਰੀ ਠੇਸ ਪਹੁੰਚੀ ਹੈ।
ਜ਼ਿਕਰਯੋਗ ਹੈ ਕਿ ਕੁਲਦੀਪ ਨਈਅਰ ਸਿੱਖ ਵਿਰੋਧੀ ਲੇਖਕ ਦੇ ਤੌਰ ਤੇ ਜਾਣਇਆ ਜਾਂਦਾ ਹੈ।ਨਈਅਰ ਨੇ ਹਮੇਸ਼ਾਂ ਧਰਮ ਨਿਰਪੱਖ ਅਤੇ ਸਿੱਖਾਂ ਦਾ ਮਿੱਤਰ ਹੋਣ ਦਾ ਢੌਂਗ ਰਚਿਆ ਹੈ। ਉਸਨੇ ਹਮੇਸ਼ਾਂ ਹੀ ਆਪਣੀ ਕਲਮ ਨੂੰ ਸਿੱਖ ਹਿੱਤਾਂ ਨੂੰ ਸੱਟ ਮਾਰਨ ਅਤੇ ਭਾਰਤੀ ਸਟੇਟ ਦੇ ਹਿੱਤਾਂ ਦੀ ਪੂਰਤੀ ਲਈ ਹੀ ਵਰਤਿਆ ਹੈ।
Related Topics: Baba Harnam Singh Dhumma, Damdami Taksal, June 1984 Memorial, Kuldip Nayar, Shaheedi Memorial, Shiromani Gurdwara Parbandhak Committee (SGPC)