ਕੌਮਾਂਤਰੀ ਖਬਰਾਂ

ਭਾਰਤੀ ਫੌਜੀ ਦੀ ਗੋਲੀ ਨਾਲ ਇਕ ਨੇਪਾਲੀ ਦੀ ਮੌਤ ਤੋਂ ਬਾਅਦ ਨੇਪਾਲ-ਭਾਰਤ ਸਰਹੱਦ ’ਤੇ ਤਣਾਅ

March 11, 2017 | By

ਲਖੀਮਪੁਰ ਖੀਰੀ (ਯੂਪੀ): ਵੀਰਵਾਰ ਨੂੰ ਨੇਪਾਲੀ ਖੇਤਰ ‘ਚ ਭਾਰਤੀ ਫੌਜੀਆਂ ਦੇ ਘੁਸਣ ‘ਤੇ ਸੈਂਕੜੇ ਨੇਪਾਲੀ ਇਕੱਤਰ ਹੋ ਗਏ ਅਤੇ ਐਸਐਸਬੀ (ਸੀਮਾ ਸੁਰਕਸ਼ਾ ਬਲ) ਜਵਾਨਾਂ ‘ਤੇ ਪਥਰਾਅ ਕੀਤਾ।

ਭਾਰਤੀ ਮੀਡੀਆ ਦੀਆਂ ਰਿਪੋਰਟਾਂ ਮੁਤਾਬਕ ਭਾਰਤ-ਨੇਪਾਲ ਸਰਹੱਦ ‘ਤੇ ਲੱਗੇ ਨੀਮ ਫੌਜੀ ਦਸਤਿਆਂ ਦੇ ਕਮਾਂਡੈਂਟ ਦਿਲਬਾਗ ਸਿੰਘ ਨੇ ਦੱਸਿਆ, ‘ਅੱਜ ਹੋਏ ਪਥਰਾਅ ਵਿੱਚ ਕੰਪਨੀ ਕਮਾਂਡਰ ਟੀ ਕੇ ਹਾਂਸ ਸਮੇਤ ਐਸਐਸਬੀ ਦੇ ਤਿੰਨ ਜਵਾਨ ਫੱਟੜ ਹੋ ਗਏ। ਹਾਂਸ ਦੀ ਅੱਖ ’ਤੇ ਸੱਟ ਲੱਗੀ ਹੈ। ਪਿੰਡ ਬਸਾਹੀ ਦੇ ਵਸਨੀਕ ਤਿੰਨ ਜਣੇ ਵੀ ਫੱਟੜ ਹੋਏ ਹਨ।’ ਲਗਾਤਾਰ ਦੂਜੇ ਦਿਨ ਇਸ ਇਲਾਕੇ ਵਿੱਚ ਪਥਰਾਅ ਹੋਇਆ। ਜ਼ਿਕਰਯੋਗ ਹੈ ਕਿ ਵੀਰਵਾਰ ਨੂੰ ਹੋਏ ਪਥਰਾਅ ਵਿੱਚ ਐਸਐਸਬੀ ਦੇ 9 ਫੌਜੀ ਫੱਟੜ ਹੋ ਗਏ ਸਨ।

ਭਾਰਤ ਨੇਪਾਲ ਸਰਹੱਦ 'ਤੇ ਐਸ.ਐਸ.ਬੀ. ਜਵਾਨਾਂ ਅਤੇ ਨੇਪਾਲੀ ਨਾਗਰਿਕਾਂ 'ਚ ਟਕਰਾਅ

ਭਾਰਤ ਨੇਪਾਲ ਸਰਹੱਦ ‘ਤੇ ਐਸ.ਐਸ.ਬੀ. ਜਵਾਨਾਂ ਅਤੇ ਨੇਪਾਲੀ ਨਾਗਰਿਕਾਂ ‘ਚ ਟਕਰਾਅ

ਭਾਰਤੀ ਅਧਿਕਾਰੀਆਂ ਨੇ ਮੀਡੀਆ ਨੂੰ ਦੱਸਿਆ ਕਿ ਥੰਮ੍ਹ ਨੰ. 200 ਨੇੜੇ ਵਿਵਾਦਤ ਜ਼ਮੀਨ ਉਤੇ ਪੱਕੀ ਉਸਾਰੀ ਹੋਣੀ ਹੈ ਉਥੇ ਐਸਐਸਬੀ ਦੇ ਜਵਾਨ ਤਾਇਨਾਤ ਕੀਤੇ ਜਾਣ ਤੋਂ ਬਾਅਦ ਨੇਪਾਲ ਵਾਸੀਆਂ ਵੱਲੋਂ ਪਥਰਾਅ ਕੀਤਾ ਜਾ ਰਿਹਾ ਹੈ। ਨਵੀਂ ਦਿੱਲੀ ਵਿੱਚ ਐਸਐਸਬੀ ਦੇ ਡਾਇਰੈਕਟਰ ਜਨਰਲ ਨੇ ਕਿਹਾ, ‘ਅੱਜ ਸਥਿਤੀ ਤਣਾਅ ਵਾਲੀ ਹੈ ਅਤੇ ਵੱਡੀ ਗਿਣਤੀ ਵਿੱਚ ਨੇਪਾਲੀ ਮੁੜ ਮੌਕੇ ’ਤੇ ਪੁੱਜੇ, ਭਾਰਤ ਵਿਰੋਧੀ ਨਾਅਰੇ ਲਗਾਏ ਤੇ ਪਥਰਾਅ ਕੀਤਾ। ਸਥਾਨਕ ਅਧਿਕਾਰੀ ਅਤੇ ਐਸਐਸਬੀ ਅਧਿਕਾਰੀ ਮੌਕੇ ’ਤੇ ਮੌਜੂਦ ਹਨ।’ ਨੇਪਾਲੀ ਮੀਡੀਆ ‘ਚ ਕਿਹਾ ਗਿਆ ਕਿ ਐਸਐਸਬੀ ਦੀ ਗੋਲੀਬਾਰੀ ਨਾਲ ਇਕ ਨੇਪਾਲੀ ਨਾਗਰਿਕ ਮਾਰਿਆ ਗਿਆ। ਜਦਕਿ ਭਾਰਤੀ ਮੀਡੀਆ ਰਿਪੋਰਟਾਂ ‘ਚ ਇਸ ਦਾ ਖੰਡਨ ਕੀਤਾ ਗਿਆ।

ਇਸ ਦੌਰਾਨ ਭਾਰਤ ਨੇ ਨੇਪਾਲ ਤੋਂ ਐਸਐਸਬੀ ਵੱਲੋਂ ਕੀਤੀ ਗੋਲੀਬਾਰੀ ਵਿੱਚ ਮਾਰੇ ਗਏ ਨੇਪਾਲੀ ਦੀ ਪੋਸਟਮਾਰਟਮ ਤੇ ਫੋਰੈਂਸਿਕ ਰਿਪੋਰਟ ਮੰਗੀ ਹੈ। ਵਿਦੇਸ਼ ਮੰਤਰਾਲੇ ਦੇ ਤਰਜਮਾਨ ਗੋਪਾਲ ਬਾਗਲੇ ਨੇ ਦੱਸਿਆ ਕਿ ਦੋ ਸਰਹੱਦੀ ਜ਼ਿਲ੍ਹਿਆਂ ਕੰਚਨਪੁਰ (ਨੇਪਾਲ) ਅਤੇ ਲਖੀਮਪੁਰ ਖੇੜੀ ਦੇ ਅਧਿਕਾਰੀਆਂ ਨੇ ਇਸ ਘਟਨਾ ਤੋਂ ਬਾਅਦ ਬੈਠਕ ਕੀਤੀ।

ਸਬੰਧਤ ਖ਼ਬਰ:

ਨੇਪਾਲ-ਚੀਨ ਵਲੋਂ ਪਹਿਲੀ ਵਾਰ ਫੌਜੀ ਮਸ਼ਕਾਂ ਕਰਨ ਨਾਲ ਭਾਰਤ “ਫਿਕਰਮੰਦ” …

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , , ,