ਲੰਘੀ 28 ਜੂਨ ਨੂੰ ਮੀਰੀ ਪੀਰੀ ਦਿਵਸ ਮੌਕੇ ਸ੍ਰੀ ਅਨੰਦਪੁਰ ਸਾਹਿਬ ਵਿਖੇ ਵਿਸ਼ਵ ਸਿੱਖ ਇਕੱਤਰਤਾ ਦਾ ਸੱਦਾ ਦੇਣ ਵਾਲੀਆਂ ਪੰਥ ਸੇਵਕ ਜੁਝਾਰੂ ਸਖਸ਼ੀਅਤਾਂ ਭਾਈ ਦਲਜੀਤ ਸਿੰਘ ਬਿੱਟੂ, ਭਾਈ ਨਰਾਇਣ ਸਿੰਘ ਚੌੜਾ, ਭਾਈ ਭੁਪਿੰਦਰ ਸਿੰਘ ਭਲਵਾਨ, ਭਾਈ ਰਾਜਿੰਦਰ ਸਿੰਘ ਮੁਗਲਵਾਲ, ਭਾਈ ਲਾਲ ਸਿੰਘ ਅਕਾਲਗੜ੍ਹ, ਭਾਈ ਸਤਨਾਮ ਸਿੰਘ ਝੰਜੀਆਂ, ਭਾਈ ਸਤਨਾਮ ਸਿੰਘ ਖੰਡੇਵਾਲਾ, ਭਾਈ ਅਮਰੀਕਾ ਸਿੰਘ ਈਸੜੂ, ਭਾਈ ਮਨਜੀਤ ਸਿੰਘ ਫਗਵਾੜਾ, ਭਾਈ ਸੁਖਦੇਵ ਸਿੰਘ ਡੋਡ ਅਤੇ ਭਾਈ ਹਰਦੀਪ ਸਿੰਘ ਮਹਿਰਾਜ ਨੇ ਵਿਸ਼ਵ ਸਿੱਖ ਇਕੱਤਰਤਾ ਦੀ ਸਫਲਤਾ ਲਈ ਅਕਾਲ ਪੁਰਖ ਦਾ ਸ਼ੁਕਰਾਨਾ ਕੀਤਾ ਹੈ।
ਫੈਸਲੇ ਲੈਣ ਦਾ ਤਰੀਕਾ ਤੇ ਅਗਵਾਈ ਚੁਣਨ ਦਾ ਤਰੀਕਾ ਦੋ ਬੁਨਿਆਦੀ ਗੱਲਾਂ ਹੁੰਦੀਆਂ ਹਨ ਜਿਹੜੀਂ ਕਿਸੇ ਸਮਾਜ ਦੀ ਸੇਧ ਤੇ ਜਥੇਬੰਦਕ ਸਮਰੱਥਾ ਤੈਅ ਕਰਦੀਆਂ ਹਨ।
ਇਹ ਇਕੱਤਰਤਾ ਕਾਨਫਰੰਸ ਜਾਂ ਰੈਲੀ ਜਾਂ ਮੌਜੂਦਾ ਪ੍ਰਚਲਤ ਇਕੱਠਾਂ ਦੀ ਤਰ੍ਹਾਂ ਨਹੀਂ ਸੀ, ਬਲਕਿ ਇਸਦੀ ਸਾਰੀ ਕਾਰਵਾਈ ਸਿੱਖਾਂ ਦੇ ਫੈਸਲੇ ਕਰਨ ਦੀ ਪੁਰਾਤਨ ਰਵਾਇਤ ਗੁਰਮਤਾ ਵਿਧੀ ਦੇ ਬਹੁਤ ਨੇੜੇ ਦੀ ਮਹਿਸੂਸ ਹੋਈ।
ਅੱਜ ਮੀਰੀ-ਪੀਰੀ ਦਿਹਾੜਾ ਹੈ। ਛੇਵੇਂ ਸਤਿਗੁਰੂ ਤੇ ਮੀਰੀ-ਪੀਰੀ ਦੇ ਮਾਲਕ ਸਾਹਿਬ ਸ੍ਰੀ ਗੁਰੂ ਹਰਿਗੋਬਿੰਦ ਜੀ ਦੇ ਨਾਲ ਸੰਬੰਧਤ ਪਵਿੱਤਰ ਦਿਵਸ ਹੈ। ਸ੍ਰੀ ਗੁਰੂ ਹਰਿਗੋਬਿੰਦ ਜੀ ਨੇ ਅਕਾਲ ਤਖਤ ਸਾਹਿਬ ਦੀ ਸਥਾਪਨਾ ਕੀਤੀ। ਅਕਾਲ ਤਖਤ ਸਾਹਿਬ ਖਾਲਸਾ ਪੰਥ ਦੇ ਪਾਤਿਸ਼ਾਹੀ ਦਾਅਵੇ ਦਾ ਜਲੌਅ ਪਰਗਟ ਕਰਨ ਵਾਲਾ ਸ਼੍ਰੋਮਣੀ ਅਸਥਾਨ ਹੈ। ਸ੍ਰੀ ਅਕਾਲ ਤਖਤ ਸਾਹਿਬ ਵਿਖੇ ਖਾਲਸਾ ਪੰਥ ਗੁਰਮਤਾ ਕਰਕੇ ਆਪਣੇ ਸਾਂਝੇ ਫੈਸਲੇ ਲੈਂਦਾ ਰਿਹਾ ਹੈ।
ਪੰਥ ਸੇਵਕ ਸਖਸ਼ੀਅਤਾਂ ਵਲੋਂ 28 ਜੂਨ ਨੂੰ ਮੀਰੀ ਪੀਰੀ ਦਿਵਸ 'ਤੇ ਸ੍ਰੀ ਅਨੰਦਪੁਰ ਸਾਹਿਬ ਵਿਖੇ ਵਿਸ਼ਵ ਸਿੱਖ ਇਕੱਤਰਤਾ ਸੱਦੀ ਗਈ ਹੈ। ਇਹਨਾਂ ਪੰਥ ਸੇਵਕ ਜੁਝਾਰੂ ਸਖਸ਼ੀਅਤਾਂ ਵਲੋਂ ਪਿਛਲੇ ਸਮੇਂ ਤੋਂ ਪੰਥ ਅੰਦਰਲੇ ਵੱਖ-ਵੱਖ ਹਿੱਸਿਆਂ ਨਾਲ ਗੋਸ਼ਟੀਆਂ ਰਚਾਈਆਂ ਗਈਆ ਅਤੇ ਵਿਚਾਰ ਵਟਾਂਦਰੇ ਕੀਤੇ ਗਏ ਸਨ।