Tag Archive "vikramjeet-singh-tihara"

ਕੁਦਰਤ ਅਤੇ ਮਨੁਖ ਦਾ ਰਿਸ਼ਤਾ : ਭੂਤ ਅਤੇ ਵਰਤਮਾਨ

ਮਨੁਖ ਦੀ ਹੋਂਦ ਅਤੇ ਆਰੰਭ ਨੂੰ ਕੁਦਰਤ ਤੋਂ ਵਖ ਨਹੀਂ ਕੀਤਾ ਜਾ ਸਕਦਾ ਹੈ। ਆਦਿ ਮਨੁਖ ਕੁਦਰਤੀ ਵਾਤਾਵਰਨ ਵਿਚ ਜੀਵਿਆ ਅਤੇ ਹੌਲੀ ਹੌਲੀ ਸੂਝ-ਸਮਝ ਦੀ ਸ਼ਕਤੀ ਨਾਲ ਅਜੋਕੇ ਸਥਾਨ ’ਤੇ ਪਹੁੰਚਿਆ। ਮਨੁਖ ਦਾ ਕੁਦਰਤ ਨਾਲ ਰਿਸ਼ਤਾ ਬਹੁਤ ਸਹਿਜ ਅਤੇ ਨੇੜੇ ਦਾ ਰਿਹਾ ਹੈ।

ਗੁਰਮੁਖੀ ਦੀ ਗਾਥਾ…

ਗੁਰਾਂ ਦੇ ਨਾਂ ‘ਤੇ ਜੀਣ ਵਾਲਾਂ ਪੰਜਾਬ ਗੁਰਮੁਖੀ ਦੀ ਲੋਰੀ ਨਾਲ ਵੱਡਾ ਹੁੰਦਾ ਅਤੇ ਗੁਰਾਂ ਦੀ ਬਾਣੀ ਦੀ ਗੁੜਤੀ ਨਾਲ ਹੀ ਪਲਦਾ ਹੈ। ਮਹਾਨ ਇਤਿਹਾਸ ਅਤੇ ਵਿਰਸੇ ਦੇ ਮਾਲਕ ਗੁਰਮੁਖੀ ਬਾਝੋਂ ਕੱਖਾਂ ਤੋਂ ਵੀ ਹੌਲੇ ਹਨ। ਇਸ ਲਈ ਲੋੜ ਹੈ ਗੁਰਮੁਖੀ ਦੀ ਗੋਂਦ ਵਿਚ ਖੇਡੀਏ ਅਤੇ ਆਪਣੀ ਆਉਣ ਵਾਲੀ ਪੀੜ੍ਹੀ ਨੂੰ ਗੁਰਮੁਖੀ ਅਖਰਾਂ ਦਾ ਗਹਿਣਾ ਪਹਿਣਾਈਏ

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ : ਤਤਕਾਲੀਨ ਸਥਿਤੀ ਅਤੇ ਪ੍ਰਭਾਵ

ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਸਮੂਹ ਮਹਾਂਪੁਰਸ਼ ਆਪਣੀ ਵਿਲਖਣ ਪਹਿਚਾਣ ਨਾਲ ਸੁਸ਼ੋਭਿਤ ਹਨ ਅਤੇ ਉਨ੍ਹਾਂ ਦਾ ਉਪਦੇਸ਼ ਸਮੁਚੀ ਮਾਨਵਤਾ ਨੂੰ ਸੰਬੋਧਿਤ ਹੈ। ਸੋ ਇਸ ਤਰ੍ਹਾਂ ਅਸੀਂ ਕਹਿ ਸਕਦੇ ਹਾਂ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਨਾਲ ਇਕ ਨਵੇਂ ਯੁਗ ਦੀ ਸ਼ੁਰੂਆਤ ਹੋਈ। ਇਸ ਯੁਗ ਦਾ ਆਦਰਸ਼ਕ ਮਨੁਖ ਗੁਰਮੁਖ ਹੈ ਜੋ ਗੁਰੂ ਦੀ ਸਿਖਿਆ ਅਨੁਸਾਰ ਜੂਝਦਾ ਅਤੇ ਜੀਵਨ ਬਤੀਤ ਕਰਦਾ ਹੈ। ਇਤਿਹਾਸ ਸਿਰਜਣ ਅਤੇ ਇਸ ਦਾ ਵਿਹਾਅ ਬਦਲਣ ਵਾਲਾ ਖਾਲਸਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅਗਵਾਈ ਵਿਚ ਹੀ ਚਲਦਾ ਹੈ।

ਸਮਾਜਕ ਵਹਾਅ ਅਤੇ ਸਾਡੇ ਫੈਸਲੇ

ਸਮਾਜ ਦਾ ਵਰਤਾਰਾ ਕਦੇ ਸਥਿਰ ਨਹੀਂ ਹੁੰਦਾ। ਇਸ ਵਿਚ ਹਮੇਸ਼ਾਂ ਹਲਚਲ ਹੁੰਦੀ ਰਹਿੰਦੀ ਹੈ। ਸਿਧੇ ਲਫਜ਼ਾਂ ਵਿਚ ਸਮਾਜ ਤੋਂ ਭਾਵ ਸਾਡੇ ਆਲੇ ਦੁਆਲੇ ਤੋਂ ਹੈ, ਜਿਸ ਵਿਚ ਅਸੀਂ ਖੁਦ ਵੀ ਸ਼ਾਮਿਲ ਹੁੰਦੇ ਹਾਂ। ਸਾਡੀ ਜ਼ਿੰਦਗੀ ਵਿਚ ਕਈ ਉਤਰਾਅ ਚੜਾਅ ਆਉਂਦੇ ਰਹਿੰਦੇ ਹਨ, ਜਿਨ੍ਹਾਂ ਨਾਲ ਸਾਡੀ ਸੋਚ, ਸਮਝ ਅਤੇ ਮਾਨਸਿਕਤਾ ਪ੍ਰਭਾਵਿਤ ਹੁੰਦੀ ਰਹਿੰਦੀ ਹੈ।

ਹੋਲਾ ਮਹੱਲਾ : ਅਜੋਕੇ ਯੁੱਗ ਦੇ ਸਨਮੁੱਖ

ਹੋਲਾ ਮਹੱਲਾ ਸਿੱਖ ਧਰਮ ਦਾ ਇਕ ਅਹਿਮ ਦਿਹਾੜਾ ਹੈ, ਜੋ ਇਨਕਲਾਬੀ ਸੋਚ ਨੂੰ ਉਤਸ਼ਾਹਿਤ ਕਰਨ ਅਤੇ ਹਰ ਸਿੱਖ ਨੂੰ ਮਨ ਅਤੇ ਤਨ ਕਰਕੇ ਬਲਵਾਨ ਬਣਾਉਣ ਦਾ ਪ੍ਰਤੀਕ ਹੈ। ਹੋਲਾ ਮਹੱਲਾ, ਹੋਲੀ ਤੋਂ ਅਗਲੇ ਦਿਨ ਮਨਾਇਆ ਜਾਂਦਾ ਹੈ। ਹੋਲੀ ਦੇ ਪਰੰਪਰਾਗਤ ਤਿਉਹਾਰ ਦੇ ਸਮਾਨਾਂਤਰ ਗੁਰੂ ਗੋਬਿੰਦ ਸਿੰਘ ਜੀ ਨੇ ‘ਹੋਲਾ ਮਹੱਲਾ’ ਖੇਡਣ ਦੀ ਰੀਤ ਚਲਾਈ ਕਿਉਂਕਿ ਦਸਮ ਗੁਰੂ ਨਵੇਂ ਸਿਰਜੇ ਖ਼ਾਲਸੇ ਨੂੰ ਯੁੱਧ-ਵਿਦਿਆ ਵਿੱਚ ਪ੍ਰਬੀਨ ਬਣਾਉਣਾ ਚਾਹੁੰਦੇ ਸਨ। ਇਸ ਲਈ ਉਹਨਾਂ ਨੇ ਪਰੰਪਰਾ ਤੋਂ ਹੱਟ ਕੇ ਇਸ ਤਿਉਹਾਰ ਦਾ ਸੰਬੰਧ ਯੁੱਧ-ਪ੍ਰਕਿਰਿਆ ਨਾਲ ਜੋੜਿਆ।

ਵਿਸਮਾਦੀ ਸ਼ਾਸ਼ਕੀ ਵਿਵਸਥਾ : ਮਾਡਲ, ਸਰੂਪ ਅਤੇ ਮਹੱਤਤਾ

  ਬ੍ਰਹਿਮੰਡ ਦੇ ਅਨੰਤ ਪਸਾਰੇ ਵਿੱਚ ਮਾਨਵ ਜਾਤੀ ਦਾ ਮਹੱਤਵਪੂਰਨ ਸਥਾਨ ਹੈ। ਆਪਣੀ ਚੇਤਨਤਾ ਦੇ ਸਦਕਾ ਵਿਸ਼ੇਸ਼ ਮਹੱਤਤਾ ਰੱਖਦਾ ਹੋਇਆ ਮਨੁੱਖ ‘ਸਰਦਾਰ’ ਜੂਨ ਦੀ ਉਪਾਧੀ ...

ਵਿਦਿਆਰਥੀ ਜੀਵਨ ਦਰਪੇਸ਼ ਚੁਣੌਤੀਆਂ ਅਤੇ ਹੱਲ

ਇਕ ਵਿਦਿਆਰਥੀ ਨੂੰ ਸਭ ਤੋਂ ਪਹਿਲਾ ਉਸ ਦੇ ਘਰ ਦਾ ਮਾਹੌਲ ਪ੍ਰਭਾਵਿਤ ਕਰਦਾ ਹੈ ਅਤੇ ਇਸ ਤੋਂ ਬਾਅਦ ਸਕੂਲ ਜਾਂ ਕਾਲਜ ਵਿਚਲਾ ਮਾਹੌਲ। ਜਿਸ ਦੌਰਾਨ ਸਾਡੇ ਵੱਖ-ਵੱਖ ਲੋਕਾਂ ਨਾਲ ਸੰਬੰਧ ਸਥਾਪਿਤ ਹੁੰਦੇ ਹਨ। ਪਰਿਵਾਰਿਕ ਰਿਸ਼ਤਿਆਂ ਨਾਲ ਅਸੀਂ ਗਹਿਰੇ ਪੱਧਰ 'ਤੇ ਜੁੜੇ ਹੁੰਦੇ ਹਾਂ, ਜਿਸ ਕਾਰਨ ਪਰਿਵਾਰ ਵਿਚਲਾ ਮਾਹੌਲ ਸਾਡੀ ਮਾਨਸਿਕ ਸਥਿਤੀ ਨੂੰ ਘੜ੍ਹਨ ਵਿੱਚ ਵਿਸ਼ੇਸ਼ ਭੂਮਿਕਾ ਨਿਭਾਉਂਦਾ ਹੈ।