ਚੋਣਵੀਆਂ ਲਿਖਤਾਂ » ਲੇਖ

ਵਿਦਿਆਰਥੀ ਜੀਵਨ ਦਰਪੇਸ਼ ਚੁਣੌਤੀਆਂ ਅਤੇ ਹੱਲ

February 9, 2022 | By

ਮਨੁੱਖ ਆਪਣੇ ਜਨਮ ਤੋਂ ਲੈ ਕੇ ਮੌਤ ਤੱਕ ਆਪਣੀ ਜ਼ਿੰਦਗੀ ਦਾ ਸਫ਼ਰ ਤੈਅ ਕਰਦਾ ਹੈ ਜਿਸ ਵਿੱਚ ਉਸ ਨੂੰ ਵੱਖ-ਵੱਖ ਪੜ੍ਹਾਵਾਂ ਵਿੱਚੋਂ ਹੋ ਕੇ ਗੁਜ਼ਰਨਾ ਪੈਂਦਾ ਹੈ, ਜਿੰਨ੍ਹਾਂ ਵਿੱਚ ਮੁੱਖ ਰੂਪ ਵਿੱਚ ਉਸਦਾ ਬਚਪਨ ਅਤੇ ਵਿਦਿਆਰਥੀ ਜੀਵਨ ਸਭ ਤੋਂ ਅਹਿਮ ਹਨਜਿਸ ਵਿੱਚ ਉਹ ਬਹੁਤ ਕੁੱਝ ਸਿੱਖਦਾ, ਗ੍ਰਹਿਣ ਕਰਦਾ ਅਤੇ ਅਪਣਾਉਂਦਾ ਹੈ, ਜਿਸ ਦੇ ਅਧਾਰ ‘ਤੇ ਹੀ ਉਸ ਦੀ ਅਗਲੇਰੀ ਜ਼ਿੰਦਗੀ ਦੀ ਘਾੜਤ ਘੜੀ ਜਾਂਦੀ ਹੈਇਸ ਲਈ ਅਸੀ ਵਿਦਿਆਰਥੀ ਜੀਵਨ ਨੂੰ ਜ਼ਿੰਦਗੀ ਦਾ ਸੁਨਹਿਰੀ ਸਮਾਂ ਕਹਿ ਸਕਦੇ ਹਾਂਇਸ ਸਮੇਂ ਦੌਰਾਨ ਵਿਦਿਆਰਥੀਆਂ ਨੂੰ ਬਹੁਤ ਸਾਰੀਆਂ ਚੁਣੌਤੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ, ਜੋ ਹਰ ਵਿਦਿਆਰਥੀ ਦੇ ਜੀਵਨ ਨੂੰ ਸਿੱਧੇ ਰੂਪ ਵਿੱਚ ਪ੍ਰਭਾਵਿਤ ਕਰਦੀਆਂ ਹਨ

 

ਇਕ ਵਿਦਿਆਰਥੀ ਨੂੰ ਸਭ ਤੋਂ ਪਹਿਲਾ ਉਸ ਦੇ ਘਰ ਦਾ ਮਾਹੌਲ ਪ੍ਰਭਾਵਿਤ ਕਰਦਾ ਹੈ ਅਤੇ ਇਸ ਤੋਂ ਬਾਅਦ ਸਕੂਲ ਜਾਂ ਕਾਲਜ ਵਿਚਲਾ ਮਾਹੌਲਜਿਸ ਦੌਰਾਨ ਸਾਡੇ ਵੱਖ-ਵੱਖ ਲੋਕਾਂ ਨਾਲ ਸੰਬੰਧ ਸਥਾਪਿਤ ਹੁੰਦੇ ਹਨਪਰਿਵਾਰਿਕ ਰਿਸ਼ਤਿਆਂ ਨਾਲ ਅਸੀਂ ਗਹਿਰੇ ਪੱਧਰ ‘ਤੇ ਜੁੜੇ ਹੁੰਦੇ ਹਾਂ, ਜਿਸ ਕਾਰਨ ਪਰਿਵਾਰ ਵਿਚਲਾ ਮਾਹੌਲ ਸਾਡੀ ਮਾਨਸਿਕ ਸਥਿਤੀ ਨੂੰ ਘੜ੍ਹਨ ਵਿੱਚ ਵਿਸ਼ੇਸ਼ ਭੂਮਿਕਾ ਨਿਭਾਉਂਦਾ ਹੈਘਰ ਵਿੱਚ ਮਾਤਾ ਪਿਤਾ ਦੀ ਲੜ੍ਹਾਈ, ਕੋਈ ਅਚਨਚੇਤੀ ਦੁਰਘਟਨਾ ਜਾਂ ਆਪਸ ਵਿੱਚ ਮੇਲ-ਮਿਲਾਪ ਦੀ ਘਾਟ ਸਾਡੇ ਮਨ ਦੀ ਇਕਾਂਤ ਨੂੰ ਸਾਡੇ ਤੋਂ ਖੋਹ ਲੈਂਦੀ ਹੈ ਅਤੇ ਅਸੀਂ ਘੋਰ ਨਿਰਾਸ਼ਾ ਦੇ ਘੇਰੇ ਵਿੱਚ ਆ ਜਾਂਦੇ ਹਾਂਇੱਥੇ ਢੇਰੀ ਢਾਹ ਲੈਣ ਦੀ ਥਾਂ ਸਾਡਾ ਫ਼ਰਜ ਬਣਦਾ ਹੈ ਕਿ ਅਸੀਂ ਇਸ ਨੂੰ ਇਕ ਚੁਣੌਤੀ ਦੇ ਰੂਪ ਵਿੱਚ ਲਈਏ ਅਤੇ ਐਸੀ ਸਮੱਸਿਆ ਦਾ ਸਾਹਮਣਾ ਡੱਟ ਕੇ ਕਰੀਏਕਿਸੇ ਨਕਾਰਾਤਮਕ ਪ੍ਰਭਾਵ ਨੂੰ ਆਪਣੇ ਉੱਪਰ ਹਾਵੀ ਨਾ ਹੋਣ ਦਈਏਹਿੰਮਤ ਰੱਖਦੇ ਹੋਏ, ਆਪਣੀ ਜ਼ਿੰਦਗੀ ਦੇ ਨਿਸ਼ਾਨੇ ਵੱਲ ਵੱਧਦੇ ਰਹੀਏਘਰ ਦੇ ਮਾਹੌਲ ਨੂੰ ਸਹੀ ਕਰਨ ਦੀ ਕੋਸ਼ਿਸ਼ ਕਰੀਰੇ ਪਰ ਇਸ ਲਈ ਚਿੰਤਕ ਬਿਲਕੁਲ ਨਾ ਹੋਈਏਤੁਹਾਡਾ ਦ੍ਰਿੜ ਆਤਮਵਿਸ਼ਵਾਸ਼ ਅਤੇ ਮੰਜ਼ਿਲ ਦੀ ਪ੍ਰਾਪਤੀ ਸਭ ਕੁਝ ਬਦਲ ਦੇਵੇਗਾਇਸ ਪ੍ਰਕਾਰ ਹੀ ਸਕੂਲ ਜਾਂ ਕਾਲਜ ਦੌਰਾਨ ਆਪਸੀ ਦੋਸਤਾਂ-ਮਿੱਤਰਾਂ ਨਾਲ ਵੀ ਸਾਡੀ ਖਿੱਚੋ-ਤਾਣ ਸਦਾ ਜਾਰੀ ਰਹਿੰਦੀ ਹੈਇਕ ਗੱਲ ਦਾ ਖਾਸ ਖਿਆਲ ਰੱਖੀਏ ਕਿ ਤੁਹਾਡੀ ਕੀਤੀ ਮਿਹਨਤ ਨੇ ਹੀ ਤੁਹਾਡਾ ਸਾਥ ਦੇਣਾ ਹੈਹੋਰ ਕੋਈ ਵੀ ਤੁਹਾਡੇ ਨਾਲ ਨਹੀਂ ਖੜ੍ਹੇਗਾ

ਕਈ ਵਾਰ ਅਸੀਂ ਬੁਰੀ ਸੰਗਤ ਦਾ ਸ਼ਿਕਾਰ ਹੋ ਜਾਂਦੇ ਹਾਂ, ਇਹ ਵੀ ਇਕ ਚੁਣੌਤੀ ਹੈ ਕਿ ਅਸੀਂ ਹੰਭਲਾ ਮਾਰ ਕੇ ਬੁਰੀ ਸੰਗਤ ਤੋਂ ਬਾਹਰ ਨਿਕਲੀਏਐਸੇ ਬੁਰੇ ਪ੍ਰਭਾਵਾਂ ਦਾ ਸਾਹਮਣਾ ਕਰਨ ਲਈ ਆਪਣੇ ਆਪ ਨੂੰ ਤਿਆਰ ਕਰਨ ਦੀ ਲੋੜ ਹੁੰਦੀ ਹੈਇਸ ਲਈ ਹਮੇਸ਼ਾਂ ਕੁਝ ਨਾ ਕੁਝ ਚੰਗਾ ਅਤੇ ਗਿਆਨ ਭਰਪੂਰ ਗ੍ਰਹਿਣ ਕਰਦੇ ਰਹਿਣਾ ਚਾਹੀਦਾ ਹੈ, ਜੋ ਸਾਨੂੰ ਸਥਿਰਤਾ ਪ੍ਰਦਾਨ ਕਰੇਗਾਜਿਸ ਨਾਲ ਵਕਤੀ ਅਤੇ ਜ਼ਜ਼ਬਾਤੀ ਪ੍ਰਭਾਵਾਂ ਤੋਂ ਬਚਿਆ ਜਾ ਸਕਦਾ ਹੈ ਜੋ ਕਈ ਵਾਰ ਸਾਡੀ ਪੂਰੀ ਜ਼ਿੰਦਗੀ ਨੂੰ ਤਬਾਹ ਕਰਨ ਦੇ ਸਮਰੱਥ ਹੁੰਦੇ ਹਨਕਿਤਾਬਾਂ ਸਾਡੇ ਸੱਚੇ ਸਾਥੀ ਦੀ ਤਰ੍ਹਾਂ ਹੁੰਦੀਆਂ ਹਨ, ਜਿੰਨ੍ਹਾਂ ਵਿਚਲਾ ਗਿਆਨ, ਤਜ਼ਰਬਾ ਅਤੇ ਅਨੁਭਵ ਸਾਨੂੰ ਸਮਾਜਿਕ ਵਰਤਾਰੇ ਨੂੰ ਸਮਝਣ ਅਤੇ ਜ਼ਿੰਦਗੀ ਦੀਆਂ ਗੁੰਝਲਾਂ ਨੂੰ ਖੌਲ੍ਹਣ ਦੀ ਸਮਰੱਥਾ ਦਿੰਦਾ ਹੈਕੋਈ ਪਲ ਸਾਡਾ ਵਿਅਰਥ ਨਹੀਂ ਜਾਣਾ ਚਾਹੀਦਾਹਰ ਇਕ ਪਲ ਚਿੰਤਨ ਕਈਏ, ਆਪਣੀ ਸਥਿਤੀ ਦਾ, ਆਪਣੀ ਪੜ੍ਹਾਈ ਦਾ ਅਤੇ ਆਪਣੇ ਆਪ ਦਾਬਹੁਤ ਕੁਝ ਸਿੱਖ ਸਕਦੇ ਹਾਂ ਅਸੀਂ ਆਪਣੇ ਆਪ ਤੋਂ ਹੀਕੁਝ ਨਾ ਕੁਝ ਜ਼ਰੂਰ ਕਰਦੇ ਰਹੋ ਜਿਸ ਨਾਲ ਤੁਸੀ ਗਤੀ ਵਿੱਚ ਰਹੋਰੁੱਕ ਗਏ ਤਾਂ ਮੁਸ਼ਕ ਗਏਅੱਜ ਦੇ ਯੁੱਗ ਦੀ ਦੌੜ ਵਿੱਚ ਸਾਡੀ ਅਣਗਹਿਲੀ ਜਾਂ ਲਾਪਰਵਾਹੀ ਸਾਨੂੰ ਕੋਹਾਂ ਦੂਰ ਪਿੱਛੇ ਅਤੇ ਸੁਚੇਤਤਾ ਸਾਨੂੰ ਅੱਗੇ ਲੈ ਜਾਂਦੀ ਹੈਇਹੀ ਅਸਲ ਆਨੰਦ ਹੈ, ਜੋ ਅਸਾਂ ਪ੍ਰਾਪਤ ਕਰਨਾ ਹੈ

ਜ਼ਿੰਦਗੀ ਦੀ ਰਸਮਈ ਨਿਰੰਤਰਤਾ ਹੀ ਅਨੰਦ ਹੈਇਸ ਵਿੱਚ ਸਕੂਨ ਹੈ ਅਤੇ ਇਸ ਵਿੱਚ ਹੀ ਮਸਤੀਆਪਣੇ ਰਾਹ ਤੋਂ ਭਟਕ ਕੇ ਕਿਸੇ ਅਨੰਦ ਜਾਂ ਮਸਤੀ ਦੀ ਚਾਹਤ ਰੱਖਣੀ ਤਬਾਹੀ ਹੈ, ਅਨੇਕਾਂ ਸੁਪਨਿਆਂ ਦੀ, ਆਸਾਂ ਦੀ ਅਤੇ ਆਪਣੇ ਆਪ ਦੀਕਿਸੇ ਨੇ ਬਹੁਤ ਸੋਹਣਾ ਕਿਹਾ ਹੈ, ” ਤੁਸੀਂ ਬੈਠ ਜਾਂਦੇ ਹੋ ਤਾਂ ਤੁਹਾਡੀ ਕਿਸਮਤ ਬੈਠ ਜਾਂਦੀ ਹੈ, ਤੁਸੀਂ ਤੁਰ ਪੈਂਦੇ ਹੋ ਤਾਂ ਤੁਹਾਡੇ ਨਾਲ ਤੁਰ ਪੈਂਦੀ ਹੈ” ਕਿਸਮਤ ਨੂੰ ਨਾ ਕੋਸੋ, ਬਦਲ ਦਿਉ ਕਿਸਮਤ, ਬਦਲ ਦਿਉ ਉਸ ਸਮਾਜ ਨੂੰ ਜੋ ਤੁਹਾਨੂੰ ਰੋਕ ਰਿਹਾ, ਬਦਲ ਦਿਉ ਉਸ ਨਿਜ਼ਾਮ ਨੂੰ, ਜੋ ਤੁਹਾਡੇ ‘ਤੇ ਜ਼ੁਲਮ ਕਰਦਾ ਏ ਅਤੇ ਬਦਲ ਲਉ ਆਪਣੀ ਸੋਚ ਨੂੰ ਜੋ ਤੁਹਾਨੂੰ ਅੱਗੇ ਵੱਧਣ ਨਹੀਂ ਦਿੰਦੀ ਅਤੇ ਉਸਾਰੀ ਕਰੋ ਅਜਿਹੀ ਸ਼ਖ਼ਸੀਅਤ ਜਾਂ ਸਮਾਜ ਦੀ, ਜੋ ਦੁਨੀਆਂ ਲਈ ਮਿਸਾਲ ਹੋਵੇ ਅਤੇ ਜਿਸ ਦੀ ਭਾਲ ਯੁੱਗ ਕਰਦੇ ਨੇ………। 

ਵਿਕਰਮਜੀਤ ਸਿੰਘ ਤਿਹਾੜਾ

                       ਖੋਜਾਰਥੀ, ਪੰਜਾਬੀ ਯੂਨੀਵਰਸਿਟੀ, ਪਟਿਆਲਾ 

 ਸੰਪਰਕ : +91 98555-34961

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: