ਯੁਨਾਈਟਡ ਸਿਖਸ, ਸਿੱਖ ਕੋਆਲੀਸ਼ਨ ਅਤੇ ਹੋਰ ਸਿੱਖ ਜਥੇਬੰਦੀਆਂ ਦੇ ਨੁਮਾਇੰਦਿਆਂ ਵਲੋਂ ਨੌਰਵਿੱਚ ਪਬਲਿਕ ਸਕੂਲ ਅਤੇ ਨੌਰਵਿੱਚ ਬੋਰਡ ਆਫ ਐਜੂਕੇਸ਼ਨ ਦੇ ਨੁਮਾਇੰਦਿਆਂ ਨਾਲ ਮੁਲਾਕਾਤ ਕੀਤੀ ਗਈ
ਇਹ ਮਾਮਲਾ ਸਾਹਮਣੇ ਆਉਣ ਉੱਤੇ ਯੁਨਾਇਟਡ ਸਿੱਖਸ ਅਤੇ ਸਿੱਖ ਕੁਲੀਸ਼ਨ ਨਾਮੀ ਸਿੱਖ ਜਥੇਬੰਦੀਆਂ ਵਲੋਂ "ਐਮਾਜਾਨ ਡਾਟ ਕਾਮ" ਨਾਲ ਸੰਪਰਕ ਕਰਕੇ ਇਤਰਾਜ ਦਰਜ਼ ਕਰਵਾਇਆ ਗਿਆ ਤੇ ਇਹਨਾਂ ਇਤਰਾਜਯੋਗ ਚੀਜਾਂ ਨੂੰ ਹਟਾਉਣ ਤੇ ਇਹਨਾਂ ਦੀ ਵਿਕਰੀ ਫੌਰੀ ਤੌਰ ਉੱਤੇ ਬੰਦ ਕਰਨ ਲਈ ਕਿਹਾ ਗਿਆ ਹੈ।
ਚੰਡੀਗੜ੍ਹ: ਬੀਤੇ ਕਲ੍ਹ ਅਫਗਾਨਿਸਤਾਨ ਦੇ ਜਲਾਲਾਬਾਦ ਸ਼ਹਿਰ ਵਿਚ ਸਿੱਖਾਂ ਨੂੰ ਨਿਸ਼ਾਨਾ ਬਣਾ ਕੇ ਕੀਤੇ ਗਏ ਬੰਬ ਧਮਾਕੇ ਨਾਲ ਵਿਸ਼ਵ ਭਰ ਦੇ ਸਿੱਖ ਭਾਈਚਾਰੇ ਵਿਚ ਸੋਗ ...
ਯੂਨਾਈਟਿਡ ਸਿਖਸ ਨੇ ਅੱਜ ਅੰਮ੍ਰਿਤਸਰ ਦੇ ਆਈ. ਜੀ. ਪੀ. ਕਮ ਕਮਿਸ਼ਨਰ ਦੇ ਕੋਲ ਇਕ ਫੋਜਦਾਰੀ ਸ਼ਿਕਾਇਤ ਦਰਜ ਕਰਵਾਈ ਹੈ। ਇਹ ਸ਼ਿਕਾਇਤ, ਅਖੋਤੀ "ਸੰਤ" ਨਰਾਇਣ ਦਾਸ ਦੇ ਖਿਲਾਫ ਕੀਤੀ ਗਈ ਹੈ, ਜਿਸਨੇ ਪੰਜਵੇਂ ਸਿੱਖ ਗੁਰੂ, ਗੁਰੂ ਅਰਜਨ ਸਾਹਿਬ ਜੀ ਦੇ ਖਿਲਾਫ ਅਪ-ਸ਼ਬਦ ਬੋਲੇ ਹਨ, ਜਿਸ ਕਰਕੇ ਸਿੱਖ ਧਾਰਮਿਕ ਭਾਵਨਾਂਵਾਂ ਨੂੰ ਠੇਸ ਪਹੁੰਚੀ ਹੈ।
ਗੁਰਬੀਰ ਸਿੰਘ ਗਰੇਵਾਲ ਅਮਰੀਕਾ 'ਚ ਪਹਿਲੇ ਸਿੱਖ ਅਟਾਰਨੀ ਜਨਰਲ ਹੋਣਗੇ। ਨਿਊ ਜਰਸੀ ਦੇ ਗਵਰਨਰ ਫਿਲ ਮਰਫੀ ਨੇ ਮੰਗਲਵਾਰ (12 ਦਸੰਬਰ, 2017) ਗੁਰਬੀਰ ਸਿੰਘ ਗਰੇਵਾਲ ਦਾ ਨਾਂਅ ਸੂਬੇ ਦੇ ਅਟਾਰਨੀ ਜਨਰਲ ਵਜੋਂ ਨਾਮਜ਼ਦ ਕਰ ਦਿੱਤਾ। ਗਰੇਵਾਲ ਅਮਰੀਕਾ ਦੇ ਕਿਸੇ ਸੂਬੇ 'ਚ ਅਟਾਰਨੀ ਜਨਰਲ ਬਣਨ ਵਾਲੇ ਪਹਿਲੇ ਸਿੱਖ ਹੋਣਗੇ। ਉਨ੍ਹਾਂ ਨੂੰ ਇਸ ਅਹੁਦੇ ਲਈ ਨਾਮਜ਼ਦ ਕੀਤੇ ਜਾਣ 'ਤੇ 'ਸਾਊਥ ਏਸ਼ੀਅਨ ਬਾਰ ਐਸੋਸੀਏਸ਼ਨ' ਨੇ ਸਵਾਗਤ ਕੀਤਾ ਹੈ। ਮੌਜੂਦਾ ਸਮੇਂ ਬਰਜਨ ਕਾਂਉਂਟੀ 'ਚ ਸਰਕਾਰੀ ਵਕੀਲ ਵਜੋਂ ਸੇਵਾਵਾਂ ਨਿਭਾਅ ਰਹੇ ਗਰੇਵਾਲ ਨੇ ਆਪਣੇ ਕਾਨੂੰਨੀ ਪੇਸ਼ੇ ਦਾ ਜ਼ਿਆਦਾ ਸਮਾਂ ਲੋਕ ਸੇਵਾ 'ਚ ਲਗਾਇਆ।
ਸਿੱਖ ਜਥੇਬੰਦੀ ਯੂਨਾਈਟਿਡ ਸਿੱਖਜ਼ ਵੱਲੋਂ ਮਿਆਂਮਾਰ (ਬਰਮਾ) ਤੋਂ ਉਜੜ ਕੇ ਬੰਗਲਾਦੇਸ਼ ਆਏ ਰੋਹਿੰਗੀਆ ਮੁਸਲਮਾਨਾਂ ਤੋਂ ਇਲਾਵਾ 700 ਹਿੰਦੂ ਪਰਿਵਾਰਾਂ ਦੀ ਵੀ ਮਦਦ ਕੀਤੀ ਜਾ ਰਹੀ ਹੈ, ਜੋ ਬੰਗਲਾਦੇਸ਼ ਦੇ ਕੈਂਪਾਂ ਵਿੱਚ ਲਗਾਤਾਰ ਆ ਰਹੇ ਹਨ।
ਮੁਸਲਿਮ ਕਮਿਉਨਿਟੀ ਨੈਟਵਰਕ ਵਲੋਂ ਸਥਾਨਿਕ ਮੈਨਹੈਟਨ ਬੋਰੋਅ ਵਿਖੇ ਆਯੋਜਿਤ ਕੀਤੇ ਗਏ ਸਾਲਾਨਾ ਸਮਾਗਮ ਵਿੱਚ ਨਿਊਯਾਰਕ ਸ਼ਹਿਰ ਦੇ ਪ੍ਰਸ਼ਾਸਨ ਜਿਸ ਵਿੱਚ ਮੈਨਹੈਟਨ ਬੋਰੋਅ ਅਤੇ ਮੇਅਰ ਦਾ ਆਫਿਸ ਸ਼ਾਮਲ ਹੈ, ਵਲੋਂ ਪਿਛਲੇ ਕਈ ਸਾਲਾਂ ਤੋਂ ਮਨੁੱਖਤਾ ਦੀ ਸੇਵਾ ਲਈ ਕੰਮ ਕਰ ਰਹੀ ਜਥੇਬੰਦੀ ਯੂਨਾਈਟਿਡ ਸਿੱਖਸ ਨੂੰ ਉਹਨਾਂ ਦੀ ਸੇਵਾ ਲਈ ਸਨਮਾਨਿਤ ਕੀਤਾ ਗਿਆ। ਭਾਈਚਾਰਕ ਸਾਂਝ ਅਤੇ ਮਨੁੱਖਤਾ ਦੀ ਸੇਵਾ ਲਈ ਯੂਨਾਈਟਿਡ ਸਿੱਖਸ ਦੇ ਨਾਲ ਜਿੱਥੇ ਜਿਊਜ਼ ਫਾਰ ਰੇਸ਼ੀਅਲ ਐਂਡ ਇਕਨੌਮਿਕ ਜਸਟਿਸ ਅਤੇ ਇਸਲਾਮਿਕ ਰਿਲੀਫ ਨੂੰ ਵੀ ਸਨਮਾਨਿਤ ਕੀਤਾ ਗਿਆ, ਉੱਥੇ ਅਗਾਂਹ ਤੋਂ ਨਿਊਯਾਰਕ ਸ਼ਹਿਰ ਵਿੱਚ ਸਾਂਝੀਵਾਲਤਾ ਲਈ ਕੰਮ ਕਰਨ ਦਾ ਪ੍ਰਣ ਕੀਤਾ ਗਿਆ।
ਅਮਰੀਕਾ ਅਤੇ ਹੋਰ ਮੁਲਕਾਂ ਵਿੱਚ ਚਲੱ ਰਹੀ ਨਸਲੀ ਨਫਰਤ ਦੀ ਹਨੇਰੀ ਰੁਕਣ ਦਾ ਨਾਂਅ ਨਹੀ ਲੈ ਰਹੀ। ਆਏ ਦਿਨ ਨਾਲ ਸਬੰਧਿਤ ਨਸਲੀ ਹਮਲੇ ਅਤੇ ਘਟਨਾਵਾਂ ਹੋਣ ਦੀਆਂ ਖਬਰਾਂ ਅਖਬਾਰਾਂ ਅਤੇ ਮੀਡੀਆ ਦੀਆਂ ਸੁਰਖੀਆਂ ਬਣ ਰਹੀਆਂ ਹਨ।
ਦਸਤਾਰ ਸਿੱਖੀ ਜੀਵਨ ਜਾਂਚ, ਸਿੱਖ ਪਛਾਣ, ਸਿੱਖ ਤਹਿਜ਼ੀਬ ਅਤੇ ਸਿੱਖਾਂ ਨੂੰ ਗੁਰੂਆਂ ਵੱਲੋਂ ਬਖਸ਼ਿਸ਼ ਕੀਤੀ ਅਮੋਲਕ ਦਾਤ ਹੈ। ਸੰਸਾਰ ਦੇ ਹੋਰ ਧਰਮਾਂ ਦੇ ਕੁਝ ਲੋਕ ਵੀ ਸਿਰ 'ਤੇ ਪੱਗੜੀ ਬੰਨਦੇ ਹਨ, ਪਰ ਸਿੱਖ ਦਸਤਾਰ ਸਿਧਾਂਤਕ ਅਤੇ ਅਮਲੀ ਤੌਰ ਤੇ ਉਨ੍ਹਾਂ ਨਾਲੋਂ ਬੁਨਿਆਦੀ ਫਰਕ ਰੱਖਦੀ ਹੈ।ਸਿੱਖ ਹੁਰੂ ਦੀ ਇਸ ਬਖਸ਼ਿਸ਼ ਨਾਲੋਂ ਜੁਦਾ ਹੋਕੇ ਨਹੀਂ ਰਹਿ ਸਕਦਾ।
ਵਾਸ਼ਿੰਗਟਨ (ਅਕਤੂਬਰ 30, 2013): ਯੁਨਾਇਟਡ ਸਿੱਖਸ ਨਾਮੀ ਸਿੱਖ ਸੰਸਥਾ ਵੱਲੋਂ 22 ਤੋਂ 24 ਅਕਤੂਬਰ, 2013 ਤੱਕ ਅਮਰੀਕਾ ਵਿਖੇ ਕਰਵਾਈ ਗਈ “ਸਿੱਖ ਸੁਮਿਟ” ਵਿਚ ਅਮਰੀਕਾ ਵਸਦੇ ਸਿੱਖਾਂ ਅਤੇ ਸਿੱਖ ਨੁਮਾਇੰਦਿਆਂ ਨੇ ਅਮਰੀਕੀ ਵਿਧਾਨਕਾਰਾਂ ਅਤੇ ਸੰਘੀ ਏਜੰਸੀਆਂ ਦੇ ਅਫਸਰਾਂ ਨਾਲ ਸਿੱਧੀ ਮੁਲਾਕਾਤ ਤੇ ਗੱਲ ਬਾਤ ਕੀਤੀ। ਇਸ ਮੌਕੇ ਸਿੱਖਾਂ ਨੇ ਅਮਰੀਕੀ ਅਧਿਕਾਰੀਆਂ ਤੇ ਵਿਧਾਨਕਾਰਾਂ ਨੂੰ ਅਮਰੀਕਾਂ ਵਿਚ ਰਹਿੰਦੇ ਸਿੱਖਾਂ ਨੂੰ ਦਰਪੇਸ਼ ਔਕੜਾਂ ਤੋਂ ਜਾਣੂ ਕਰਵਾਇਆ।
Next Page »