Tag Archive "udta-punjab"

ਫਿਲਮ ‘ਉੜਤਾ ਪੰਜਾਬ’ ਦੇ ਮੁੱਦੇ ’ਤੇ ਬਾਦਲ ਦਲ ਅਤੇ ਆਮ ਆਦਮੀ ਪਾਰਟੀ (ਆਪ) ਆਹਮੋ-ਸਾਹਮਣੇ ਆ ਗਏ

ਫਿਲਮ ‘ਉੜਤਾ ਪੰਜਾਬ’ ਦੇ ਮੁੱਦੇ ’ਤੇ ਸ਼੍ਰੋਮਣੀ ਅਕਾਲੀ ਦਲ ਅਤੇ ਆਮ ਆਦਮੀ ਪਾਰਟੀ (ਆਪ) ਆਹਮੋ-ਸਾਹਮਣੇ ਆ ਗਏ ਹਨ। ਅਕਾਲੀ ਦਲ ਨੇ ਦੋਸ਼ ਲਾਇਆ ਹੈ ਕਿ ਦਿੱਲੀ ਦੇ ਮੁੱਖ ਮੰਤਰੀ ਤੇ ‘ਆਪ’ ਮੁਖੀ ਅਰਵਿੰਦ ਕੇਜਰੀਵਾਲ ਨੇ ਪੰਜਾਬ ਅਤੇ ਸਰਕਾਰ ਨੂੰ ਬਦਨਾਮ ਕਰਨ ਲਈ ਆਪਣੇ ਬੰਦਿਆਂ ਰਾਹੀਂ ਵਿਧਾਨ ਸਭਾ ਚੋਣਾਂ ਨੂੰ ਮੁੱਖ ਰੱਖਦਿਆਂ ਇਹ ਫ਼ਿਲਮ ਤਿਆਰ ਕਰਵਾਈ ਹੈ। ‘ਆਪ’ ਨੇ ਮੋੜਵਾਂ ਜਵਾਬ ਦਿੰਦਿਆਂ ਕਿਹਾ ਕਿ ਬਾਦਲ ਸਰਕਾਰ ਇਸ ਫਿਲਮ ਰਾਹੀਂ ਜੱਗ-ਜ਼ਾਹਿਰ ਹੋਣ ਵਾਲੇ ਪੰਜਾਬ ਦੇ ਸੱਚ ਤੋਂ ਘਬਰਾ ਕੇ ਅਜਿਹੇ ਦੋਸ਼ ਲਾ ਰਹੀ ਹੈ।

ਫਿ਼ਲਮ “ਉੜਤਾ ਪੰਜਾਬ” ਰਾਹੀ ਪ੍ਰਗਟਾਈ ਗਈ ਸਮਾਜਿਕ ਸੱਚਾਈ ਨੂੰ ਦਬਾਉਣਾ ਡੂੰਘੀ ਸਾਜਿ਼ਸ : ਟਿਵਾਣਾ

ਇਕਬਾਲ ਸਿੰਘ ਟਿਵਾਣਾ ਮੁੱਖ ਬੁਲਾਰਾ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਫਿ਼ਲਮ ‘ਉੜਤਾ ਪੰਜਾਬ’ ਵਿਵਾਦ ਉਤੇ ਆਪਣਾ ਪ੍ਰਤੀਕਰਮ ਜ਼ਾਹਰ ਕਰਦੇ ਹੋਏ ਕਿਹਾ ਕਿ ਜਿਵੇ ਸੈਂਸਰ ਬੋਰਡ ਨੇ ਅਤਿ ਮਹੱਤਵਪੂਰਨ 90 ਸੀਨਾਂ ਨੂੰ ਕੱਟਣ ਦੀ ਹਦਾਇਤ ਕੀਤੀ ਹੈ, ਇਹ ਤਾਂ ਕਿਸੇ ਸਰੀਰ ਵਿਚੋ ਆਤਮਾ ਕੱਢਕੇ ਉਸ ਨੂੰ ਲੌਥ ਬਣਾਉਣ ਦੇ ਤੁੱਲ ਅਮਲ ਹਨ। ਸ. ਟਿਵਾਣਾ ਨੇ ਫਿ਼ਲਮ ਦੇ ਨਿਰਮਾਤਾ ਸ੍ਰੀ ਕਸਯਪ ਅਤੇ ਫਿ਼ਲਮ ਦੀ ਸਮੁੱਚੀ ਟੀਮ ਵੱਲੋਂ ਇਸ ਫਿ਼ਲਮ ਰਾਹੀ ਕੀਤੇ ਗਏ ਸਮਾਜ ਪੱਖੀ ਉਦਮ ਦੀ ਜਿਥੇ ਸੰਲਾਘਾ ਕੀਤੀ, ਉਥੇ ਸੈਂਟਰ ਤੇ ਪੰਜਾਬ ਦੀਆਂ ਹਕੂਮਤਾਂ ਨੂੰ ਅਤੇ ਫਿ਼ਲਮ ਸੈਂਸਰ ਬੋਰਡ ਨੂੰ ਜਨਤਾ ਵਿਚ ਸਹੀ ਸੰਦੇਸ਼ ਦੇਣ ਵਾਲੀ ਫਿ਼ਲਮ ਨੂੰ ਬਿਨ੍ਹਾਂ ਕਿਸੇ ਤਰ੍ਹਾਂ ਦੀ ਮੰਦਭਾਵਨਾ ਰੱਖੇ ਸਹੀ ਰੂਪ ਵਿਚ ਜਾਰੀ ਕਰਨ ਦੀ ਅਪੀਲ ਕੀਤੀ।

ਕਾਂਗਰਸ ਦੀ ਤਰ੍ਹਾਂ ਸਜੱਣ-ਟਾਇਟਲਰ ਨਾਲ ਮਿਲੇ ਹੋਏ ਹਨ ਮੋਦੀ ਅਤੇ ਬਾਦਲ: ਸੰਜੇ ਸਿੰਘ

ਆਮ ਆਦਮੀ ਪਾਰਟੀ (ਆਪ) ਦੇ ਕੌਮੀ ਬੁਲਾਰੇ ਅਤੇ ਪੰਜਾਬ ਮਾਮਲਿਆਂ ਦੇ ਇੰਚਾਰਜ ਸੰਜੇ ਸਿੰਘ ਨੇ ਕੇਂਦਰ ਦੀ ਐਨਡੀਏ ਸਰਕਾਰ ’ਤੇ ਵਰਦੇ ਕਿਹਾ ਕਿ 1984 ਦੇ ਸਿੱਖ ਕਤਲੇਆਮ ਦੇ ਦੋਸ਼ੀਆਂ ਨੂੰ ਬਚਾਉਣ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ਕਾਂਗਰਸ ਜਿਹੀ ਭੂਮਿਕਾ ਨਿਭਾ ਰਹੇ ਹਨ। ਜਿਸਦੇ ਵਿਚ ਗਠਜੋੜ ਦਾ ਹਿੱਸਾ ਹੋਣ ਦੇ ਨਾਤੇ ਪ੍ਰਕਾਸ਼ ਸਿੰਘ ਬਾਦਲ ਪਰਿਵਾਰ ਉਨ੍ਹਾਂ ਦਾ ਪੂਰਾ ਸਾਥ ਦੇ ਰਿਹਾ ਹੈ। ਇਸ ਲਈ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਪੱਤਰ ਲਿਿਖਆ ਹੈ ਜਾਂ ਤਾਂ ਕੇਂਦਰ ਸਰਕਾਰ ਵਲੋਂ 1984 ਦੇ ਸਿੱਖ ਕਤਲੇਆਮ ‘ਤੇ ਗਠਨ ਵਿਸ਼ੇਸ ਜਾਂਚ ਦਲ (ਐਸਆਈਟੀ) ਨੂੰ ਪ੍ਰਭਾਵਸ਼ਾਲੀ ਬਣਾ ਕੇ ਜਾਂਚ ਨੂੰ ਅੰਜਾਮ ਤੱਕ ਪਹੁੰਚਾਇਆ ਜਾਵੇ, ਜਾਂ ਫਿਰ ਦਿੱਲੀ ਸਰਕਾਰ (ਕੇਜੀਰਵਾਰ) ਨੂੰ ਮੌਕਾ ਦਿੱਤਾ ਜਾਵੇ।

ਦਲ ਖ਼ਾਲਸਾ ਨੇ ਫਿਲਮ ‘ਉਡਤਾ ਪੰਜਾਬ’ ‘ਤੇ ਰੋਕਾਂ ਨੂੰ ਸੈਂਸਰ ਬੋਰਡ ਦਾ ਪੱਖਪਾਤੀ ਰਵੱਈਆ ਕਰਾਰ ਦਿੱਤਾ

ਅਗਲੇ ਦਿਨਾਂ ਵਿੱਚ ਰਿਲੀਜ਼ ਹੋਣ ਵਾਲੀ ਫਿਲਮ 'ਉਡਤਾ ਪੰਜਾਬ' 'ਤੇ ਸੈਂਸਰ ਬੋਰਡ ਵੱਲੋਂ ਲਾਈਆਂ ਗਈਆਂ ਰੋਕਾਂ ਉੱਤੇ ਵਰਦਿਆਂ ਦਲ ਖ਼ਾਲਸਾ ਨੇ ਇਸ ਨੂੰ ਸੈਂਸਰ ਬੋਰਡ ਦਾ ਪੱਖਪਾਤੀ ਤੇ ਤਾਨਾਸ਼ਾਹੀ ਰਵੱਈਆ ਕਰਾਰ ਦਿੱਤਾ ਹੈ।

ਫਿਲਮ ‘ਉੜਤਾ ਪੰਜਾਬ’ ਉੱਤੇ ਕੈਂਚੀ ਚੱਲਣ ਦੇ ਆਸਾਰ; ਮਾਮਲਾ ਭਖਿਆ

ਫਿਲਮ ‘ਉੜਤਾ ਪੰਜਾਬ’ ਉਤੇ ਕੈਂਚੀ ਚੱਲਣ ਦੇ ਆਸਾਰ ਤੋਂ ਖਿਝੇ ਫਿਲਮਸਾਜ਼ ਕਰਨ ਜੌਹਰ, ਮਹੇਸ਼ ਭੱਟ, ਰਾਮ ਗੋਪਾਲ ਵਰਮਾ ਸਮੇਤ ਹੋਰਾਂ ਨੇ ਅੱਜ ਸੈਂਸਰ ਬੋਰਡ ਆਫ ਫਿਲਮ ਸਰਟੀਫਿਕੇਸ਼ਨ (ਸੀਬੀਐਫਸੀ) ਨੂੰ ਕਰੜੇ ਹੱਥੀਂ ਲਿਆ ਹੈ। ਇਸ ਫਿਲਮ ਵਿੱਚ ਸੂਬੇ ਦੇ ਉੱਤਰੀ ਹਿੱਸੇ ਵਿੱਚ ਨਸ਼ਿਆਂ ਦੇ ਨੌਜਵਾਨ ਪੀੜ੍ਹੀ ’ਤੇ ਪੈ ਰਹੇ ਪ੍ਰਭਾਵ ਨੂੰ ਦਿਖਾਇਆ ਗਿਆ ਹੈ।

ਫਿਲਮ ‘ਉਡਦਾ ਪੰਜਾਬ’ ’ਤੇ ਪਾਬੰਦੀ ਨਹੀਂ ਲੱਗੀ, ਨਿਰਮਾਤਾ ਅਨੁਰਾਗ ਕਸ਼ਯਪ ਦਾ ਦਾਅਵਾ

ਨਿਰਮਾਤਾ ਅਨੁਰਾਗ ਕਸ਼ਯਪ ਨੇ ਇਹ ਸਾਫ ਕੀਤਾ ਹੈ ਕਿ ਪੰਜਾਬ ਵਿਚ ਨਸ਼ਿਆਂ ਦੇ ਮੁੱਦੇ ’ਤੇ ਬਣੀ ਫਿਲਮ ‘ਉਡਦਾ ਪੰਜਾਬ’ ’ਤੇ ਪਾਬੰਦੀ ਨਹੀਂ ਲੱਗੀ ਹੈ। ਜਦਕਿ ਪਹਿਲਾਂ ਮੀਡੀਆ ਵਿਚ ਇਹ ਖ਼ਬਰਾਂ ਆਈਆਂ ਸੀ ਕਿ ਡਾਇਰੈਕਟਰ ਅਭਿਸ਼ੇਕ ਚੌਬੇ ਦੀ ਫਿਲਮ ‘ਉਡਦਾ ਪੰਜਾਬ’ ’ਤੇ ਸੈਂਸਰ ਬੋਰਡ ਨੇ ਪਾਬੰਦੀ ਲਾ ਦਿੱਤੀ ਹੈ।

« Previous Page