Tag Archive "teeja-ghallughara"

ਤੀਜੇ ਘੱਲੂਘਾਰੇ ਜੂਨ 1984 ਦੀ 40ਵੀਂ ਵਰ੍ਹੇਗੰਢ ਨੂੰ ਸਮਰਪਿਤ ਗੁਰਮਤਿ ਸਮਾਗਮ ਕਰਵਾਇਆ ਗਿਆ

ਬੀਤੇ ਦਿਨੀਂ  ਗੁਰਦੁਆਰਾ ਮੰਜੀ ਸਾਹਿਬ ਪਾਤਸ਼ਾਹੀ ਨੌਵੀਂ ਨਵਾਂ ਸ਼ਹਿਰ ਵਿਖੇ ਤੀਜੇ ਘੱਲੂਘਾਰੇ ਦੇ ਸਬੰਧ ਵਿੱਚ ਸਮਾਗਮ ਕਰਵਾਇਆ ਗਿਆ । ਜਿਸ ਵਿੱਚ ਸ੍ਰੀ ਸਹਿਜ ਪਾਠ ਸਾਹਿਬ ਜੀ ਦੇ ਭੋਗ ਪਾਏ ਗਏ ਅਤੇ ਰਾਗੀ ਸਿੰਘਾਂ ਵੱਲੋਂ ਇਲਾਹੀ ਬਾਣੀ ਦਾ ਕੀਰਤਨ ਕੀਤਾ ਗਿਆ।

ਪੰਥ ਸੇਵਕ ਜਥਾ ਮਾਝਾ ਵੱਲੋਂ ਤੀਜੇ ਘੱਲੂਘਾਰੇ ਦੇ ਸ਼ਹੀਦਾਂ ਦੀ ਯਾਦ ਵਿੱਚ ਗੁਰਮਤਿ ਸਮਾਗਮ

ਤੀਜੇ ਘੱਲੂਘਾਰੇ, ਜੂਨ 1984 ਵਿੱਚ ਇੰਡੀਆ ਦੀ ਫੌਜ ਵੱਲੋਂ ਪੰਜਾਬ ਅਤੇ ਇਸ ਦੇ ਨਾਲ ਲੱਗਦੇ ਸੂਬਿਆਂ ਵਿੱਚ ਸਿੱਖ ਵਸੋਂ ਵਾਲੇ ਇਲਾਕਿਆਂ ਦੀ ਘੇਰਾਬੰਦੀ ਕਰਕੇ 70 ਤੋਂ ਵੱਧ ਗੁਰਦੁਆਰਾ ਸਾਹਿਬਾਨ ਉੱਪਰ ਕੀਤੇ ਗਏ ਫੌਜੀ ਹਮਲਿਆਂ ਦੇ ਸਮੂਹ ਸ਼ਹੀਦਾਂ ਦੀ ਯਾਦ ਵਿੱਚ ਪੰਥ ਸੇਵਕ ਜਥਾ ਮਾਝਾ ਵੱਲੋਂ 8 ਜੂਨ 2024 ਨੂੰ ਇੱਕ ਗੁਰਮਤਿ ਸਮਾਗਮ ਕਰਵਾਇਆ ਗਿਆ। 

ਤੀਜੇ ਘੱਲੂਘਾਰੇ ਨੂੰ ਸਮਰਪਿਤ ਗੁਰਮਤਿ ਸਮਾਗਮ ਪਿੰਡ ਬਡਰੁੱਖਾਂ ਵਿਖੇ ਕਰਵਾਇਆ ਗਿਆ

ਪਿੰਡ ਬਡਰੁੱਖਾਂ ਦੀ ਸੰਗਤ ਵਲੋਂ ਤੀਜੇ ਘੱਲੂਘਾਰੇ ਦੀ ਯਾਦ 'ਚ ਗੁਰਮਤਿ ਸਮਾਗਮ ਗੁਰਦੁਆਰਾ ਯਾਦਗਾਰ ਮਹਾਰਾਜਾ ਰਣਜੀਤ ਸਿੰਘ ਜੀ ਵਿਖੇ ਕਰਵਾਇਆ ਗਿਆ।

ਕੋਟ ਭਾਰਾ ’ਚ ਤੀਜੇ ਘੱਲੂਘਾਰੇ ਦੀ 40 ਵੀਂ ਵਰ੍ਹੇ ਗੰਢ ਮੌਕੇ ਕਿਤਾਬ ‘ਰਾਜਘਾਟ ’ਤੇ ਹਮਲਾ’ ਜਾਰੀ

ਤੀਜੇ ਘੱਲੂਘਾਰੇ ਜੂਨ ’84 ਦੇ ਹਮਲੇ ਤੇ ਸਿੱਖ ਨਸਲਕੁਸ਼ੀ ਦੇ 40 ਵੇਂ ਵਰ੍ਹੇ ਗੰਢ ਮੌਕੇ ਗੁਰਦੁਆਰਾ ਸਾਹਿਬ ਪਿੰਡ ਕੋਟਭਾਰਾ ’ਚ ਕਰਵਾਏ ਗੁਰਮਤਿ ਸਮਾਗਮ ਦੌਰਾਨ ਨਸਲਕੁਸ਼ੀ ਦਾ ਬਦਲੇ ਲੈਣ ਲਈ ਭਾਈ ਕਰਮਜੀਤ ਸਿੰਘ ਸੁਨਾਮ ਵਲੋਂ ਉਸ ਵੇਲੇ ਦੇ ਪ੍ਰਧਾਨ ਮੰਤਰੀ ਰਾਜੀਵ ਗਾਂਧੀ ’ਤੇ ਕੱਟੇ (ਦੇਸੀ ਪਿਸਤੌਲ) ਨਾਲ ਕੀਤੇ ਕਾਤਲਾਨੇ ਦੀ ਦਾਸਤਾਨ ਕਿਤਾਬ ‘ਰਾਜਘਾਟ ’ਤੇ ਹਮਲਾ’ ਜਾਰੀ ਕੀਤੀ ਗਈ।

ਅਦਾਰਾ ਸਿੱਖ ਸ਼ਹਾਦਤ ਵਲੋਂ ਲਿਖਤਾਂ ਦੀਆਂ ਪੈੜਾਂ ਵਿਸ਼ੇ’ਤੇ ਕਰਵਾਈ ਗਈ ਗੋਸਟਿ

ਘੱਲੂਘਾਰਾ ੧੯੮੪ ਦੇ ੪੦ ਵਰ੍ਹੇ ਬੀਤ ਜਾਣ ਉਪਰੰਤ ਇਸ ਘੱਲੂਘਾਰੇ ਸਬੰਧੀ ਇਸ ਵਕਫੇ ਦੌਰਾਨ ਵੱਖ-ਵੱਖ ਪਹੁੰਚ ਵਿਧੀਆਂ ਅਨੁਸਾਰ ਲਿਖੀਆਂ ਗਈਆਂ ਲਿਖਤਾਂ ਦੀਆਂ ਪੈੜਾਂ ਪਛਾਨਣ ਅਤੇ ਪਰਤਾ ਫਰੋਲਣ ਲਈ ਅਦਾਰਾ ਸਿੱਖ ਸ਼ਹਾਦਤ ਵੱਲੋਂ ੧੩ ਜੇਠ ੫੫੬ (੨੬ ਮਈ ੨੦੨੪) ਦਿਨ ਐਤਵਾਰ ਨੂੰ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਇਕ ਰੋਜ਼ਾ ਗੋਸਟਿ ਕਰਵਾਈ ਗਈ।

ਤੀਜੇ ਘੱਲੂਘਾਰੇ ਦੇ 40ਵੇਂ ਵਰ੍ਹੇ ਨੂੰ ਸਮਰਪਿਤ ਗੁਰਮਤਿ ਸਮਾਗਮ ਸਬੰਧੀ ਬੈਠਕ

ਜੂਨ ’84 ਤੀਜੇ ਘੱਲੂਘਾਰੇ ਦੇ 40 ਵੀਂ ਵਰ੍ਹੇ ਗੰਢ ਦੌਰਾਨ ਸਮੂਹ ਸ਼ਹੀਦ ਸਿੰਘਣੀਆਂ, ਸਿੰਘਾਂ ਦੀ ਯਾਦ ’ਚ 25 ਮਈ ਨੂੰ ਨਜਦੀਕੀ ਪਿੰਡ ਕੋਟਭਾਰਾ ਵਿਚ ਕਰਵਾਏ ਜਾ ਰਹੇ ਗੁਰਮਤਿ ਸਮਾਗਮ ਦੀਆਂ ਤਿਆਰੀਆਂ ਨੂੰ ਲੈ ਕੇ ਗੁਰਦੁਆਰਾ ਸਾਹਿਬ ਦੇ ਪ੍ਰਬੰਧਕਾਂ ਤੇ ਪਿੰਡ ਦੀ ਸੰਗਤ ਦੀ ਇਕ ਸਾਂਝੀ ਬੈਠਕ ਪੰਥ ਸੇਵਕ ਜਥਾ ਦੇ ਭਾਈ ਹਰਦੀਪ ਸਿੰਘ ਮਹਿਰਾਜ ਦੀ ਅਗਵਾਈ ’ਚ ਹੋਈ।

ਤੀਜੇ ਘੱਲੂਘਾਰੇ ਨੂੰ ਸਮਰਪਿਤ ਗੁਰਮਤਿ ਸਮਾਗਮ ਕਰਵਾਇਆ ਗਿਆ

ਬੀਤੇ ਦਿਨੀਂ ਸਿੱਖ ਜਥਾ ਮਾਲਵਾ ਅਤੇ ਸੰਗਤਾਂ ਦੇ ਸਹਿਯੋਗ ਨਾਲ  ਤੀਜੇ ਘੱਲੂਘਾਰੇ ਨੂੰ ਸਮਰਪਿਤ ਸਮਾਗਮ ਸੰਗਰੂਰ ਨੇੜਲੇ ਕਲੌਦੀ ਦੇ ਗੁਰਦੁਆਰਾ ਸਾਹਿਬ ਵਿਚ ਕਰਵਾਇਆ ਗਿਆ।