Tag Archive "spain"

ਅਜ਼ਾਦੀ ਦੇ ਐਲਾਨ ਤੋਂ ਬਾਅਦ ਸਪੇਨ ਦੇ ਪ੍ਰਧਾਨ ਮੰਤਰੀ ਨੇ ਕੀਤਾ ਕੈਤਾਲੋਨੀਆ ਦੀ ਸੰਸਦ ਭੰਗ ਕਰਨ ਦਾ ਐਲਾਨ

ਸਪੇਨ ਦੇ ਪ੍ਰਧਾਨ ਮੰਤਰੀ ਮਾਰੀਆਨੋ ਰਖੋਏ ਨੇ ਕੈਤਾਲੋਨੀਆ ਦੀ ਸੰਸਦ ਨੂੰ ਭੰਗ ਕਰ ਦਿੱਤਾ ਹੈ। ਪ੍ਰਧਾਨ ਮੰਤਰੀ ਰਖੋਏ ਨੇ ਕੈਤਾਲੋਨੀਆ ਦੇ ਆਗੂ ਕਾਰਲੋਸ ਪੁਜ਼ੀਮੋਂਟ ਅਤੇ ਉਨ੍ਹਾ ਦੀ ਵਜ਼ਾਰਤ ਨੂੰ ਵੀ ਬਰਖਾਸਤ ਕਰਨ ਦਾ ਐਲਾਨ ਕਰ ਦਿੱਤਾ।

ਕੈਟੇਲੋਨੀਆ: ਰਾਏਸ਼ੁਮਾਰੀ: ਸਪੇਨ ਦੀ ਅਦਾਲਤ ਵਲੋਂ ਪੁਲਿਸ ਮੁਖੀ ਖਿਲਾਫ ‘ਦੇਸ਼ਧ੍ਰੋਹ’ ਦੀ ਜਾਂਚ ਦੇ ਹੁਕਮ

ਸਪੇਨ ਵਿੱਚ ਤਣਾਅ ਸਿਖਰ ਉਤੇ ਪੁੱਜ ਗਿਆ, ਜਦੋਂ ਕੈਟੇਲੋਨੀਆ ਦੇ ਆਗੂਆਂ ਨੇ ਰਾਜਾ ਫੇਲਿਪ ਦੀ ਚਿਤਾਵਨੀ ਨੂੰ ਰੱਦ ਕਰਦਿਆਂ ਕੁੱਝ ਦਿਨਾਂ ਵਿੱਚ ਇਸ ਖਿੱਤੇ ਦੀ ਆਜ਼ਾਦੀ ਦਾ ਐਲਾਨ ਕਰਨ ਦਾ ਅਹਿਦ ਲਿਆ।

ਕੈਟੇਲੋਨੀਆ ਦੇ ਆਗੂ ਕਾਰਲਸ ਪੁਦਜ਼ਮੌਨ ਨੇ ਕਿਹਾ; “ਰਾਏਸ਼ੁਮਾਰੀ ਨਾਲ ਵੱਖ ਹੋਣ ਦਾ ਅਧਿਕਾਰ ਮਿਲਿਆ”

ਸਪੇਨ ਤੋਂ ਆਜ਼ਾਦੀ ਦੀ ਮੰਗ ਕਰ ਰਹੇ ਮੁਲਕ ਦੇ ਉੱਤਰ ਪੂਰਬੀ ਖਿੱਤੇ ’ਚ ਵਸੇ ਕੈਟੇਲੋਨੀਆ ਦੇ ਆਗੂ ਕਾਰਲਸ ਪੁਦਜ਼ਮੌਨ ਨੇ ਕਿਹਾ ਹੈ ਕਿ ਉਨ੍ਹਾਂ ਨੂੰ ਸਪੇਨ ਨਾਲੋਂ ਵੱਖ ਹੋਣ ਦਾ ਅਧਿਕਾਰ ਮਿਲ ਗਿਆ ਹੈ। ਪੁਦਜ਼ਮੌਨ ਸਰਕਾਰ ਨੇ ਦਾਅਵਾ ਕੀਤਾ ਕਿ ਰਾਏਸ਼ੁਮਾਰੀ ਦੌਰਾਨ 90 ਫੀਸਦ ਵੋਟਰਾਂ ਨੇ ਅਜ਼ਾਦੀ ਦੀ ਹਮਾਇਤ ਕੀਤੀ ਹੈ। ਉਧਰ ਸਪੈਨਿਸ਼ ਪ੍ਰਧਾਨ ਮੰਤਰੀ ਮਾਰੀਆਨੋ ਰਾਜੌਇ ਨੇ ਲੰਘੇ ਦਿਨ ਹੋਈ ਰਾਏਸ਼ੁਮਾਰੀ ’ਤੇ ਪਾਬੰਦੀ ਲਾ ਦਿੱਤੀ ਹੈ।

ਕੈਟੇਲੋਨੀਆ ‘ਚ ਰਾਏਸ਼ੁਮਾਰੀ: ਹਿੰਸਾ ਦੀਆਂ ਖ਼ਬਰਾਂ

ਸਪੇਨ ਤੋਂ ਵੱਖ ਹੋ ਕੇ ਨਵਾਂ ਦੇਸ਼ ਬਣਾਉਣ ਦੇ ਲਈ ਕੈਟੇਲੋਨੀਆ 'ਚ ਜਾਰੀ ਰਿਫਰੈਂਡਮ (ਰਾਏਸ਼ੁਮਾਰ) ਸਮੇਂ ਹਿੰਸਾਂ ਦੀਆਂ ਖ਼ਬਰਾਂ ਆਈਆਂ ਹਨ। ਕੈਟਲਨ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਪੁਲਿਸ ਦੇ ਨਾਲ ਟਕਰਾਅ 'ਚ ਘੱਟ ਤੋਂ ਘੱਟ 337 ਲੋਕ ਜ਼ਖਮੀ ਹੋਏ ਹਨ।

ਸਪੇਨ: ਬਾਰਸਿਲੋਨਾ ‘ਚ ਲੋਕਾਂ ‘ਤੇ ਵੈਨ ਚੜ੍ਹਾ ਕੇ ਕੀਤੇ ਹਮਲੇ ‘ਚ 13 ਦੀ ਮੌਤ, 100 ਤੋਂ ਵੱਧ ਜ਼ਖਮੀ

ਸਪੇਨ ਦੇ ਬਾਰਸਿਲੋਨਾ ਸ਼ਹਿਰ 'ਚ ਹੋਏ ਹਮਲੇ 'ਚ ਹੁਣ ਤਕ 13 ਲੋਕਾਂ ਦੀ ਮੌਤ ਹੋ ਚੁਕੀ ਹੈ। ਅਤੇ 100 ਤੋਂ ਵੱਧ ਲੋਕਾਂ ਦੇ ਜ਼ਖਮੀ ਹੋਣ ਦੀ ਖ਼ਬਰ ਹੈ।