Tag Archive "sikhs-in-singapore"

ਸੰਗਰੂਰ ਦੇ ਇਕ ਸਕੂਲ ਦੀ ਮੁਰੰਮਤ ਸਿੰਗਾਪੁਰ ਤੋਂ ਆਏ 20 ਨੌਜਵਾਨ ਕਰਨਗੇ

ਸਿੰਗਾਪੁਰ ਦੇ 20 ਨੌਜਵਾਨ ਪੰਜਾਬ ਦੇ ਇਕ ਪਿੰਡ ਵਿੱਚ ਸਕੂਲ ਦੀ ਮੁਰੰਮਤ ਕਰਨਗੇ। ਉਹ ਇਥੇ ਤਿੰਨ ਹਫ਼ਤਿਆਂ ਦੀ ਛੁੱਟੀ ਬਿਤਾਉਣਗੇ। ਇਹ ਜਾਣਕਾਰੀ ਇਕ ਮੀਡੀਆ ਰਿਪੋਰਟ ਵਿੱਚ ਦਿੱਤੀ ਗਈ ਹੈ। ਇਨ੍ਹਾਂ ਨੌਜਵਾਨਾਂ ਦੀ ਉਮਰ 18-21 ਸਾਲ ਵਿਚਾਲੇ ਹੈ। ਇਹ ਨੌਜਵਾਨ ਸੰਗਰੂਰ ਜ਼ਿਲ੍ਹੇ ਦੇ ਪਿੰਡ ਰੱਤੋਕੇ ਦੇ ਲੋਕਾਂ ਨਾਲ ਰਹਿਣਗੇ ਅਤੇ ਨੌਂ ਦਸੰਬਰ ਤੋਂ ਸਕੂਲ ਦੀ ਮੁਰੰਮਤ ਦੇ ਨਾਲ-ਨਾਲ ਰੰਗ ਰੋਗਨ ਦਾ ਕੰਮ ਕਰਨਗੇ।

ਭਾਈ ਮਹਾਰਾਜ ਸਿੰਘ ਦੇ ਜੀਵਨ ਅਤੇ ਸੰਘਰਸ਼ ਬਾਰੇ ਹਾਰਬਰ ਪੁਆਇੰਟ, ਸਿੰਗਾਪੁਰ ‘ਚ ਵਿਸ਼ੇਸ਼ ਗੱਲਬਾਤ

ਪੱਤਰਕਾਰ ਸੁਰਿੰਦਰ ਸਿੰਘ (ਬੋਲਦਾ ਪੰਜਾਬ) ਵਲੋਂ ਸਿੱਖ ਰਾਜਨੀਤਕ ਵਿਸ਼ਲੇਸ਼ਕ ਅਤੇ ਲਿਖਾਰੀ ਭਾਈ ਅਜਮੇਰ ਸਿੰਘ ਨਾਲ ਵਿਸ਼ੇਸ਼ ਗੱਲਬਾਤ ਕੀਤੀ ਗਈ। ਜੋ ਕਿ ਗਲੋਬਰ ਪੰਜਾਬ ਚੈਨਲ 'ਤੇ ਜਾਰੀ ਕੀਤੀ ਗਈ। ਬਰਤਾਨੀਅਤ ਦੇ ਬਸਤੀਵਾਦੀ ਰਾਜ ਦੇ ਖਿਲਾਫ ਅਤੇ ਖ਼ਾਲਸਾ ਰਾਜ ਦੀ ਆਜ਼ਾਦੀ ਲਈ ਸਿੱਖ ਅਜ਼ਾਦੀ ਘੁਲਾਟੀਏ ਭਾਈ ਮਹਾਰਾਜ ਸਿੰਘ ਦੇ ਸੰਘਰਸ਼ ਬਾਰੇ ਹਾਰਬਰ ਪੁਆਇੰਟ, ਸਿੰਗਾਪੁਰ 'ਚ ਹੋਈ ਇਸ ਗੱਲਬਾਤ 'ਚ ਭਾਈ ਮਹਾਰਾਜ ਸਿੰਘ ਦੇ ਜੀਵਨ ਅਤੇ ਸੰਘਰਸ਼ 'ਤੇ ਚਾਨਣਾ ਪਾਇਆ ਗਿਆ। ਭਾਈ ਮਹਾਰਾਜ ਸਿੰਘ ਨੂੰ 9 ਜੂਨ, 1850 ਨੂੰ ਹਾਰਬਰ ਪੁਆਇੰਟ, ਸਿੰਗਾਪੁਰ ਪਹੁੰਚੇ ਸਨ।

ਸਿੰਗਾਪੁਰ ਵਿਚ ਅਧਿਆਪਕ ਤੋਂ ਪੱਤਰਕਾਰ ਤੇ ਪ੍ਰਸ਼ਾਸਕ ਬਣੇ ਸਿੱਖ ਸੰਤੋਖ ਸਿੰਘ ਗਰੇਵਾਲ ਅਕਾਲ ਚਲਾਣਾ

ਸਿੰਗਾਪੁਰ ਵਿਚ ਅਧਿਆਪਕ ਤੋਂ ਪੱਤਰਕਾਰ ਤੇ ਪ੍ਰਸ਼ਾਸਕ ਬਣੇ ਸਿੱਖ ਸੰਤੋਖ ਸਿੰਘ ਗਰੇਵਾਲ ਅਕਾਲ ਚਲਾਣਾ ਕਰ ਗਏ। ਆਖਰੀ ਸਮੇਂ ਉਹ ਫੁਟਬਾਲ ਦਾ ਮੈਚ ਦੇ ਰਹੇ ਸਨ। 56 ਸਾਲ ਦੇ ਗਰੇਵਾਲ ਨੇ ਆਪਣਾ ਪੱਤਰਕਾਰੀ ਸਫਰ 1995 ਵਿਚ ‘ਦ ਸਟ੍ਰੇਟਸ ਟਾਈਮਜ਼’ ਤੋਂ ਸ਼ੁਰੂ ਕੀਤਾ ਅਤੇ ਪੰਜ ਸਾਲਾਂ ਦੌਰਾਨ ਉਨ੍ਹਾਂ ਅਜਿਹੀਆਂ ਖ਼ਬਰਾਂ ਦਿਤੀਆਂ ਜਿਨ੍ਹਾਂ ਲਈ ਉਨ੍ਹਾਂ ਨੂੰ ਪੁਰਸਕਾਰ ਵੀ ਮਿਲੇ। ਫ਼ੁਟਬਾਲ ਤੇ ਹਾਕੀ ਦਾ ਜਨੂੰਨ ਹੋਣ ਕਾਰਨ, ਉਨ੍ਹਾਂ ਖੇਡਾਂ ਬਾਰੇ ਰੀਪੋਰਟਾਂ ਦਿੰਦਿਆਂ ਕਈ ਪੁਰਸਕਾਰ ਜਿੱਤੇ।

ਅੰਮ੍ਰਿਤਸਰ ਤੋਂ ਸਿੰਗਾਪੁਰ ਦੀ ਸਿੱਧੀ ਉਡਾਣ ਸੇਵਾ ਸ਼ੁਰੂ

ਮੰਗਲਵਾਰ ਨੂੰ ਸਿੰਘਾਪੁਰ ਤੋਂ ਸਿੱਧੀ ਉਡਾਣ ਸੇਵਾ ਰਾਹੀਂ 137 ਯਾਤਰੀ ਸ੍ਰੀ ਗੁਰੂ ਰਾਮ ਦਾਸ ਕੌਮਾਂਤਰੀ ਹਵਾਈ ਅੱਡਾ, ਅੰਮ੍ਰਿਤਸਰ ਵਿਖੇ ਪਹੁੰਚੇ। ਯਾਤਰੀਆਂ ਨੂੰ ਲੈ ਕੇ ਬੋਇੰਗ 787-9 ਡਰੀਮ ਲਾਈਨ ਸਕੂਟ ਏਅਰਵੇਜ਼ ਦੀ ਪਲੇਠੀ ਉਡਾਣ ਜਦ ਅੰਮ੍ਰਿਤਸਰ ਪੁੱਜੀ ਤਾਂ ਤਾਇਨਾਤ ਡਾਇਰੈਕਟਰ ਵੀ.ਵੀ. ਰਾਓ ਦੀ ਅਗਵਾਈ ਹੇਠ ਵੱਖ-ਵੱਖ ਅਧਿਕਾਰੀਆਂ ਵਲੋਂ ਇਸ ਦਾ ਨਿੱਘਾ ਸਵਾਗਤ ਕੀਤਾ ਗਿਆ।

“ਸਿੱਖ ਰਿਸਰਚ ਇੰਸੀਟਿਉਟ” ਸਿੰਘਾਪੁਰ ਵੱਲੋਂ ਤਿੰਨ ਦਿਨਾ ਗੁਰਮਤਿ ਸਿਖਲਾਈ ਕੈਪ ਲਾਇਆ ਜਾ ਰਿਹਾ ਹੈ

ਇੱਥੋਂ ਦੀ ਸਿੱਖ ਸੰਸਥਾ "ਸਿੱਖ ਰਿਸਰਚ ਇੰਸੀਟਿਉਟ" ਵੱਲੋਂ 21 ਅਗਸਤ ਤੋਂ 23 ਅਗਸਤ ਤੱਕ ਤਿੰਨ ਦਿਨਾ ਗੁਰਮਤਿ ਸਿਖਲਾਈ ਕੈਪ ਲਾਇਆ ਜਾ ਰਿਹਾ ਹੈ।ਜਿਸ ਵਿੱਚ ਸ਼ਾਮਲ ਹੋਣ ਲਈ ਸਿੱਖ ਸੰਗਤਾਂ ਨੂਮ ਸੱਦਾ ਦਿੱਤਾ ਜਾ ਰਿਹਾ ਹੈ।