Tag Archive "sikhs-in-hongkong"

ਹਾਂਗਕਾਂਗ ‘ਚ 15 ਸਾਲਾ ਤਕਦੀਰ ਸਿੰਘ ਢਿੱਲੋਂ ਨੇ 37 ਸਾਲਾ ਬੌਕਸਰ ਨੂੰ ਹਰਾ ਕੇ ਰਚਿਆ ਇਤਿਹਾਸ

ਹਾਂਗਕਾਂਗ ‘ਚ ਹੋਈ 58 ਕਿਲੋ ਵਰਗ ਦੀ ਈ-1 ਬਾਕਸਿੰਗ ਵਰਲਡ ਚੈਂਪੀਅਨਸ਼ਿਪ-2017 ਵਿੱਚ 15 ਸਾਲਾ ਗੱਭਰੂ ਨੇ 37 ਸਾਲਾ ਬੌਕਸਰ ਨੂੰ ਚਿੱਤ ਕਰਕੇ ਇਤਿਹਾਸ ਰਚ ਦਿੱਤਾ। ਇਹ ਨੌਜਵਾਨ ਜੰਮਪਲ ਭਾਵੇਂ ਹਾਂਗਕਾਂਗ ਦਾ ਹੈ ਪਰ ਇਸ ਦੀਆਂ ਰਗਾਂ ਵਿੱਚ ਪੰਜਾਬ ਦਾ ਖੂਨ ਹੈ।

ਹਾਂਗਕਾਂਗ ਵਿੱਚ ਦਸਤਾਰ ਚੇਤੰਨਤਾ ਦਿਵਸ ਮਨਾਇਆ ਗਿਆ

ਦਸਤਾਰ ਸਿੱਖੀ ਸਰੁਪ ਦਾ ਅਨਿੱਖੜਵਾਂ ਅੰਗ ਹੈ ਅਤੇ ਇਸਤੋਂ ਬਿਨ੍ਹਾਂ ਸਿੱਖ ਦੀ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ। ਇਸ ਸਿੱਖ ਦੇ ਗੁਰੂ ਨਾਲ ਪਾਕ-ਪਵਿੱਤਰ ਰਿਸ਼ਤੇ ਦੀ ਜ਼ਾਮਣ ਵੀ ਹੈ ਅਤੇ ਸਿੱਖ ਨੂੰ ਗੁਰੂ ਸਾਹਿਬਾਨ ਵੱਲੋਂ ਉਸਦੀ ਨਿਰਧਾਰਤ ਕੀਤੀ ਜ਼ਿਮੇਵਾਰੀ ਦੀ ਵੀ ਯਾਦ ਦਵਾਉਂਦੀ ਹੈ।

ਹਾਂਗਕਾਂਗ ਦੇ ਸਿੱਖਾਂ ਨੇ ਬਾਦਲ ਦਲ ਦਾ ਬਾਈਕਾਟ ਕਰਦਿਆਂ ਭਾਰਤੀ ਦੂਤਾਘਰ ਸਾਹਮਣੇਂ ਕੀਤਾ ਰੋਸ ਮਾਰਚ

ਪੰਜਾਬ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਅਤੇ ਉਸ ਤੋਂ ਬਾਅਦ ਵਾਪਰੀਆਂ ਦਰਦਨਾਕ ਘਟਨਾਵਾਂ ਸਮੇਤ ਪੰਜਾਬ ਸਰਕਾਰ ਵੱਲੋਂ ਨਿਰਦੋਸ਼ ਵਿਅਕਤੀਆਂ 'ਤੇ ਪਾਏ ਜਾ ਰਹੇ ਝੂਠੇ ਕੇਸਾਂ ਦੇ ਰੋਸ ਵਜੋਂ ਗੁਰਦੁਆਰਾ ਖਾਲਸਾ ਦੀਵਾਨ ਤੋਂ ਭਾਰਤੀ ਸਫਾਰਤਖਾਨੇ ਤੱਕ ਸ਼ਾਂਤਮਈ ਰੋਸ ਪ੍ਰਦਰਸ਼ਨ ਕੀਤਾ ਗਿਆ। । ਇਸ ਮੌਕੇ ਸੰਗਤਾਂ ਵੱਲੋਂ ਬਾਹਵਾਂ ਖੜ੍ਹੀਆਂ ਕਰਕੇ ਪੰਜਾਬ ਸਰਕਾਰ ਅਤੇ ਬਾਦਲ ਦਲ ਦਾ ਪੂਰਨ ਤੌਰ 'ਤੇ ਬਾਈਕਾਟ ਦਾ ਮਤਾ ਪਾਇਆ ਗਿਆ।