Tag Archive "sikhs-in-canada"

ਕਨੇਡਾ ਵੱਸਦੇ ਸਿੱਖਾਂ ਵਲੋਂ ਇਮਰਾਨ ਖਾਨ ਅਤੇ ਕਮਰ ਜਾਵੇਦ ਬਾਜਵਾ ਦਾ ਸਨਮਾਨ ਕੌਂਸਲ ਜਨਰਲ ਨੇ ਹਾਸਲ ਕੀਤਾ

ਲੰਘੇ ਹਫਤੇ 21 ਦਸੰਬਰ ਦਿਨ ਸੁਕਰਵਾਰ ਸਾ਼ਮ ਨੂੰ ਬਰੈਂਪਟਨ ਵਿਖੇ ਕੀਤੇ ਗਏ ਵੱਡੇ ਸਮਾਗਮ ਵਿੱਚ ਸ੍ਰੀ ਕਾਰਤਾਰਪੁਰ ਸਾਹਿਬ ਦਾ ਲਾਂਘਾ ਖੋਲ੍ਹੇ ਜਾਣ ਦੀ ਖੁਸ਼ੀ ਵਿੱਚ ਕਨੇਡੀਅਨ ਸਿੱਖ ਸੰਗਤ ਵਲੋਂ ਵੱਖ-ਵੱਖ ਸੰਸਥਾਵਾਂ ਦੇ ਸਹਿਯੋਗ ਨਾਲ ਪ੍ਰਧਾਨ ਮੰਤਰੀ ਇਮਰਾਨ ਖਾਨ ਅਤੇ ਫੌਜ ਮੁਖੀ ਜਾਵੇਦ ਬਾਜਵਾ ਦਾ ਗੋਲਡ ਮੈਡਲ ਨਾਲ ਸਨਮਾਨ ਕੀਤਾ ਗਿਆ। ਇਸ ਮੌਕੇ ਪਾਕਿਸਤਾਨ ਦੇ ਟਰਾਂਟੋ ਸਥਿਤ ਕਾਂਸਲੇਟ ਜਨਰਲ ਆਫ ਪਾਕਿਸਤਾਨ ਇਮਰਾਨ ਅਹਿਮਦ ਸਦੀਕੀ ਨੇ ਇਹ ਗੋਲਡ ਮੈਡਲ ਸਰਕਾਰ ਦੇ ਵਲੋਂ ਲਏ।

ਕਨੇਡਾ ਰਹਿੰਦੇ ਸਿੱਖਾਂ ਨੇ ਸਰਕਾਰ ਨੂੰ ਵਿਵਾਦਤ ਲੇਖਾ ਮੁੜ-ਵਿਚਾਰ ਤੱਕ ਵਾਪਸ ਲੈਣ ਲਈ ਕਿਹਾ

ਸਿੱਖ ਨੁਮਾਇੰਦਿਆਂ ਨੇ ਸਰਕਾਰ ਕੋਲੋਂ ਮੰਗ ਕੀਤੀ ਹੈ ਕਿ ਜਿੰਨੇ ਚਿਰ ਤੱਕ ਇਸ ਲੇਖੇ ਉੱਤੇ ਮੁੜ ਵਿਚਾਰ ਨਹੀਂ ਹੁੰਦੀ ਉਦੋਂ ਤੱਕ ਇਸ ਉੱਤੇ ਰੋਕ ਲਾਈ ਜਾਵੇ ਅਤੇ ਇਸ ਨੂੰ ਕਨੇਡਾ ਸਰਕਾਰ ਦੀਆਂ ਬਿਜਾਲ-ਟਿਕਾਣਿਆਂ (ਵੈਬਸਾਈਟਾਂ) ਤੋਂ ਹਟਾ ਦਿੱਤਾ ਜਾਵੇ।

ਕੈਨੇਡਾ ਸਰਕਾਰ ਨੇ ਭਾਰਤ ਦਾ ਦਬਾਅ ਕਬੂਲ ਕਰਕੇ ਸਾਨੂੰ ਨਿਰਾਸ਼ ਕੀਤਾ ਹੈ: ਕਨੇਡਾ ਵੱਸਦੇ ਸਿੱਖ

ਬੀਤੇ ਦਿਨੀਂ ਕੈਨੇਡਾ ਦੇ ਪਬਲਿਕ ਸੇਫਟੀ ਲੋਕ ਰੱਖਿਆ ਮੰਤਰਾਲੇ (2018 Public Report on the Terrorist Threat to Canada) ਵਲੋਂ ਕੈਨੇਡਾ ਨੂੰ ਅੱਤਵਾਦੀ ਖਤਰਿਆਂ ਬਾਰੇ ਸਲਾਨਾ ਰਿਪੋਰਟ ਜਾਰੀ ਕੀਤੀ ਗਈ ਹੈ। ਇਸ ਰਿਪੋਰਟ ਵਿੱਚ ਸਿੱਖ(ਖਾਲਿਸਤਾਨੀ) ਕੱਟੜਵਾਦ ਨੂੰ ਕੈਨੇਡਾ ਨੂੰ ਅੱਤਵਾਦੀ ਖਤਰਿਆਂ ਦੀ ਸੂਚੀ ਦੇ ਵਿੱਚ ਲਿਖਿਆ ਗਿਆ। ਇਸ ਲੇਖੇ ਨੂੰ ਲੈ ਕੇ ਕੈਨੇਡਾ ਵੱਸਦੇ ਸਿੱਖਾਂ ਅੰਦਰ ਨਿਰਾਸ਼ਾ ਵੇਖੀ ਜਾ ਰਹੀ ਹੈ।

ਕਰਤਾਰਪੁਰ ਸਾਹਿਬ ਦਾ ਲਾਂਘਾ ਕਿਥੋਂ-ਕਿਥੋਂ ਦੀ ਲੰਘਦਾ ਏ…

ਸਿਆਸਤ ਚੋਣਾਂ ਜਿੱਤਣ ਲਈ ਬੋਲੇ ਗਏ ਝੂਠਾਂ ਜਾਂ ਦੂਜਿਆਂ ਤੇ ਲਾਏ ਗਏ ਵਕਤੀ ਦੋਸ਼ਾਂ ਨੂੰ ਨਹੀਂ ਕਹਿੰਦੇ, ਨਾ ਹੀ ਸਰਕਾਰ ਦੇ ਮੰਤਰੀ ਜਾਂ ਮੁਖੀ ਬਣ ਕੇ ਲੋਕਾਂ ਤੋਂ ਪੈਸੇ ਖਾਣ ਨੂੰ ਸਿਆਸਤ ਕਹਿੰਦੇ ਹਨ।ਰਾਜਸੀ ਮੰਚ ਉੱਤੇ ਵਿਚਰਣ ਵਾਲੇ ਸਾਰੇ ਪਾਤਰ ਹੀ ਸਿਆਸਤਦਾਨ ਨਹੀਂ ਹੁੰਦੇ ਸਗੋਂ ਬਹੁਤੀ ਵਾਰ ਉਹ ਤਾਂ ਸਿਆਸੀ ਕਠਪੁਤਲੀਆਂ ਹੁੰਦੇ ਹਨ।ਅਸਲ ਸਿਆਸਤਦਾਨ ਤਾਂ ਉਹ ਹੁੰਦਾ ਹੈ ਜੋ ਏਹਨਾਂ ਪਾਤਰਾਂ ਦੇ ਕਾਰਜ ਅਤੇ ਬੋਲ ਤੈਅ ਕਰਦਾ ਹੈ।ਸਿਆਸਤ ਅਸਲ ਵਿਚ ਆਉਣ ਵਾਲੇ ਸਮਿਆਂ ਦੇ ਵਰਤਾਰਿਆਂ ਦਾ ਰਾਹ ਤੈਅ ਕਰਨ ਦੀ ਖੇਡ ਹੈ।

ਕਨੇਡਾ ਦੇ ਰੱਖਿਆ ਲੇਖੇ ਚ ਸਿੱਖਾਂ ਨੂੰ ਬਦਨਾਮ ਕਰਨ ਦੀ “ਭਾਰਤੀ ਸਾਜਿਸ਼” ਬੇਪਰਦ ਹੋਈ

ਕਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਭਾਰਤੀ ਉਪਮਹਾਂਦੀਪ ਦੀ ਫੇਰੀ ਬਾਬਤ ਬੀਤੇ ਕੱਲ ਜਾਰੀ ਹੋਏ "ਨੈਸ਼ਨਲ ਸਕਿਓਟਰੀ ਅਤੇ ਇੰਨਟੈਲੀਜੈਂਸ ਕਮੇਟੀ ਆਫ ਪਾਰਲੀਮੈਂਟੇਰੀਅਨਜ਼" ਦੇ ਲੇਖੇ ਵਿਚ ਕਨੇਡਾ ਰਹਿੰਦੇ ਸਿੱਖਾਂ ਦੀ ਸਾਖ ਨੂੰ ਢਾਹ ਲਾਉਣ ਵਾਲੀ ਵਿਦੇਸ਼ੀ ਦਖਲਅੰਦਾਜ਼ੀ ਦੇ ਤੱਥ ਮੁੜ ਉਜਾਗਰ ਹੋਏ ਹਨ।

ਸਿੱਖ ਕਿਸਾਨ ਪਵਿੱਤਰ ਸਿੰਘ ਢਿੱਲੋਂ ਕੈਨੇਡੀਅਨ ਐਗਰੀਕਲਚਰਲ ਹਾਲ ਆਫ ਫੇਮ ਵਿਚ ਸ਼ਾਮਲ

ਬ੍ਰਿਟਿਸ਼ ਕੋਲੰਬੀਆ ਦੇ ਵੱਡੇ ਕਰੈਨਬੈਰੀ ਉਤਪਾਦਕ ਸਿੱਖ ਕਿਸਾਨ ਪਵਿੱਤਰ ਸਿੰਘ ਉਰਫ ਪੀਟਰ ਢਿੱਲੋਂ ਨੇ ਇਤਿਹਾਸ ਸਿਰਜਿਆ ਹੈ। ਮੁਲਕ ਦੇ ਸਭ ਤੋਂ ਵੱਡੇ ਕਰੈਨਬੈਰੀ ਉਤਪਾਦਕ ਸ. ਢਿੱਲੋਂ ਨੇ ਕੈਨੇਡੀਅਨ ਐਗਰੀਕਲਚਰਲ ਹਾਲ ਆਫ ਫੇਮ ਵਿਚ ਸ਼ਾਮਲ ਹੋ ਕੇ ਨਵਾਂ ਕੀਰਤੀਮਾਨ ਬਣਾਇਆ

ਕੈਨੇਡਾ ਦੇ ਓਂਟਾਰੀਓ ਸੂਬੇ ਵਿਚ ਵੀ ਸਿੱਖ ਚਾਲਕਾਂ ਨੂੰ ਹੈਲਮਟ ਤੋਂ ਛੋਟ ਦੇਣ ਦੀ ਤਿਆਰੀ

ਓਂਟਾਰੀਓ: ਕੈਨੇਡਾ ਵਿਚ ਓਂਟਾਰੀਓ ਅਜਿਹਾ ਚੌਥਾ ਸੂਬਾ ਬਣਨ ਜਾ ਰਿਹਾ ਹੈ ਜਿੱਥੇ ਦਸਤਾਰਧਾਰੀ ਸਿੱਖਾਂ ਨੂੰ ਲੋਹ ਟੋਪ (ਹੈਲਮਟ) ਪਾਉਣ ਤੋਂ ਛੋਟ ਹੋਵੇਗੀ। ਇਸ ਸਬੰਧੀ ਓਂਟਾਰੀਓ ...

ਓਂਟਾਰੀਓ ਸਿੱਖ ਗੁਰਦੁਆਰਿਆਂ ਨੇ ਅਫਗਾਨੀ ਸਿੱਖਾਂ ਦੀ ਮਦਦ ਲਈ ਕੈਨੇਡਾ ਸਰਕਾਰ ਨੂੰ ਕਾਰਗਰ ਕਦਮ ਚੁੱਕਣ ਲਈ ਕਿਹਾ

ਓਂਟਾਰੀਓ: ਓਂਟਾਰੀਓ ਗੁਰਦੁਆਰਾ ਕਮੇਟੀ ਅਤੇ ਓਂਟਾਰੀਓ ਸਿੱਖਸ ਅਤੇ ਓਂਟਾਰੀਓ ਕਾਉਂਸਲ ਵਲੋਂ 9 ਜੁਲਾਈ ਨੂੰ ਸਾਂਝੀ ਪੱਤਰਕਾਰ ਮਿਲਣੀ ਦੌਰਾਨ ਅਫਗਾਨਿਸਤਾਨ ਵਿਚ ਸਿੱਖਾਂ ਦੇ ਹਾਲਾਤਾਂ ਪ੍ਰਤੀ ਫਿਕਰਮੰਦ ...

ਕੈਨੇਡਾ ਵਿਚ ਬਰੈਂਪਟਨ (ਪੂਰਬੀ) ਹਲਕੇ ਦੀ ਚੋਣ ਗੁਰਰਤਨ ਸਿੰਘ ਨੇ ਜਿੱਤੀ

ਬਰੈਂਪਟਨ: ਕੈਨੇਡਾ ਵਿਚ ਬਰੈਂਪਟਨ (ਪੂਰਬੀ) ਹਲਕੇ ਦੀ ਖੇਤਰੀ ਅਸੈਂਬਲੀ ਚੋਣ ਵਿਚ ਗੁਰਰਤਨ ਸਿੰਘ ਨੇ ਜਿੱਤ ਹਾਸਿਲ ਕੀਤੀ ਹੈ। ਸਾਹਮਣੇ ਆਏ ਚੋਣ ਨਤੀਜਿਆਂ ਮੁਤਾਬਿਕ ਕੁੱਲ ਪਈਆਂ ...

ਮਨੁੱਖੀ ਅਜ਼ਾਦੀਆਂ ਦੇ ਮਾਮਲੇ ਵਿਚ ਬਦਨਾਮ ਭਾਰਤ ਨੇ ਕੈਨੇਡਾ ਨੂੰ ਵੀ ਵਿਚਾਰਾਂ ਦੀ ਅਜ਼ਾਦੀ ‘ਤੇ ਰੋਕ ਲਾਉਣ ਲਈ ਕਿਹਾ

ਚੰਡੀਗੜ੍ਹ: ਦੁਨੀਆ ਵਿਚ ਬੋਲਣ ਦੀ ਅਜ਼ਾਦੀ ਦੇ ਮਾਮਲੇ ਵਿਚ ਹੇਠਲੇ ਪੱਧਰ ਦੇ ਦੇਸ਼ ਭਾਰਤ ਨੇ ਮਨੁੱਖੀ ਅਜ਼ਾਦੀਆਂ ਦੇ ਮਾਮਲੇ ਵਿਚ ਮੋਹਰਲੀ ਕਤਾਰ ਦੇ ਦੇਸ਼ਾਂ ਵਿਚੋਂ ...

« Previous PageNext Page »