Tag Archive "sikh-struggle"

20 ਸਾਲ ਕੈਦ ਭੁਗਤ ਚੁੱਕੇ ਭਾਈ ਲਾਲ ਸਿੰਘ ਦੀ ਰਿਹਾਈ ਦਾ ਨਕਸ਼ਾ ਗੁਜਰਾਤ ਸਰਕਾਰ ਨੇ ਮੁੜ ਰੱਦ ਕੀਤਾ; ਦੋ ਮਹੀਨੇ ਦੀ ਰਿਹਾਈ ਤੋਂ ਬਾਅਦ ਫਿਰ ਕੈਦ

ਭਾਈ ਲਾਲ ਸਿੰਘ ਨੇ ਭਾਰਤ ਦੇ ਕਿਸੇ ਵੀ ਕਾਨੂੰਨ ਤਹਿਤ ਲਾਗੂ ਕੀਤੀ ਜਾਣ ਵਾਲੀ ਉਮਰ ਕੈਦ ਦੀ ਸਜ਼ਾ ਪੂਰੀ ਕਰ ਲਈ ਹੈ, ਬਲਕਿ ਉਨਹਾਂ ਕਾਨੂੰਨੀ ਤੌਰ ਉੱਤੇ ਬਣਦੀ ਸਜ਼ਾ ਤੋਂ ਵੀ ਵੱਧ ਸਜ਼ਾ ਕੱਟ ਲਈ ਹੈ, ਪਰ ਫਿਰ ਵੀ ਪ੍ਰਤੱਖ ਸਿਆਸੀ ਕਾਰਨਾਂ ਕਰਕੇ ਉਨਹਾਂ ਦੀ ਰਿਹਾਈ ਨਹੀਂ ਹੋ ਰਹੀ।

ਸਿੱਖ ਸਟੂਡੈਂਟਸ ਫੈਡਰੇਸ਼ਨ 63ਵੇਂ ਸਥਾਪਨਾ ਦਿਹਾੜੇ ਮੌਕੇ ਭਾਈ ਸੁਰਿੰਦਰਪਾਲ ਸਿੰਘ ਠਰੂਆ ਦੀ ਤਕਰੀਰ (2007)

ਲੁਧਿਆਣਾ (03 ਅਪ੍ਰੈਲ, 2011): ਸਿੱਖ ਸੰਘਰਸ਼ ਦੀ ਵਿਲੱਖਣ ਹਸਤੀ ਤੇ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਸਾਬਕਾ ਆਗੂ ਭਾਈ ਸੁਰਿੰਦਰਪਾਲ ਸਿੰਘ ਠਰੂਆ ਨੇ ਇਹ ਵਿਚਾਰ ਸਿੱਖ ਨੌਜਵਾਨਾਂ ਨਾਲ ਮਿਤੀ 19 ਸਤੰਬਰ, 2007 ਨੂੰ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ 63ਵੇਂ ਸਥਾਪਨਾ ਦਿਹਾੜੇ ਮੌਕੇ ਗੁਰਦੁਆਰਾ ਸਿੰਘ ਸਭਾ, ਸਰਾਭਾ ਨਗਰ, ਲੁਧਿਆਣਾ ਵਿਖੇ ਸਾਂਝੇ ਕੀਤੇ ਸਨ।

ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਅਤੇ ਭਾਰਤੀ ਮੀਡੀਆ (ਪੱਤਰਕਾਰ ਜਸਪਾਲ ਸਿੰਘ ਸਿੱਧੂ ਦੀ ਤਕਰੀਰ)

ਚੰਡੀਗੜ੍ਹ (02 ਅਪ੍ਰੈਲ, 2011): 31 ਮਈ, 2008 ਨੂੰ ਲਾਅ ਭਵਨ, ਚੰਡੀਗੜ੍ਹ ਵਿਖੇ ਕਰਵਾਈ ਇਕ ਖਾਸ ਵਿਚਾਰ-ਚਰਚਾ (ਸੈਮੀਨਾਰ) ਵਿਚ ਉੱਘੇ ਪੱਤਰਕਾਰ ਸ੍ਰ. ਜਸਪਾਲ ਸਿੰਘ ਸਿੱਧੂ ਨੇ "ਸੰਤ ਜਰਨੈਲ ਸਿੰਘ ਅਤੇ ਭਾਰਤੀ ਮੀਡੀਆ" ਵਿਸ਼ੇ ਉੱਤੇ ਆਪਣੇ ਵਿਚਾਰ ਸਾਂਝੇ ਕੀਤੇ। ਉਨ੍ਹਾਂ ਦੱਸਿਆ ਕਿ ਕਿਵੇਂ ਭਾਰਤੀ ਮੀਡੀਆ ਸਰਕਾਰ ਤੇ ਏਜੰਸੀਆਂ ਦੀਆਂ ਸਜ਼ਿਸ਼ਾਂ ਵਿਚ ਭਾਗੀਦਾਰ ਬਣ ਕੇ ਸੰਤ ਜਰਲੈਲ ਸਿੰਘ ਭਿੰਡਰਾਂਵਾਲਿਆਂ ਤੇ ਸਿੱਖ ਸੰਘਰਸ਼ ਵਿਰੁੱਧ ਮਨਘੜੰਤ ਕਹਾਣੀਆਂ ਪ੍ਰਚਾਰਦਾ ਰਿਹਾ ਹੈ।

ਨਕੋਦਰ ਗੋਲੀ ਕਾਂਡ 1986 ਦੇ ਸ਼ਹੀਦਾਂ ਦਾ 25ਵਾਂ ਸ਼ਹੀਦੀ ਸਮਾਗਮ 4 ਫਰਵਰੀ ਨੂੰ ਲਿਤੱਰਾ ਵਿਖੇ

ਨਕੋਦਰ (29 ਜਨਵਰੀ, 2011): ਨਕੋਦਰ ਵਿਖੇ 4 ਫਰਵਰੀ, 1986 ਨੂੰ ਚਾਰ ਨਿਰਦੋਸ਼ ਗੁਰਸਿੱਖ ਨੌਜਵਾਨਾਂ ਨੂੰ ਬਰਨਾਲਾ ਸਰਕਾਰ ਨੇ ਉਸ ਵੇਲੇ ਪੁਲਿਸ ਗੋਲੀਬਾਰੀ ਕਰਵਾਕੇ ਸ਼ਹੀਦ ਕਰਵਾ ਦਿੱਤਾ ਸੀ ਜਦੋਂ ਉਹ ਪੁਰਨਅਮਨ ਤਰੀਕੇ ਨਾਲ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਗਨ ਭੇਂਟ ਕੀਤੇ ਸਰੂਪਾਂ ਵਿਰੁੱਧ ਰੋਸ ਪ੍ਰਦਰਸ਼ਨ ਕਰ ਰਹੇ ਸਨ। ਇਨ੍ਹਾਂ ਸ਼ਹੀਦ ਸਿੱਖਾਂ ਦੇ 25ਵੇਂ ਸ਼ਹੀਦੀ ਦਿਹਾੜੇ ਮੌਕੇ 4 ਫਰਵਰੀ 2011 ਨੂੰ ਪਿੰਡ ਲਿਤੱਰਾ ਨਜ਼ਦੀਕ ਨਕੋਦਰ ਵਿਖੇ ਗੁਰਦੁਆਰਾ ਬੋਹੜਾ ਵਾਲਾ ਵਿਖੇ ਸ਼ਹੀਦੀ ਸਮਾਗਮ ਕੀਤਾ ਜਾ ਰਿਹਾ ਹੈ।

ਸ਼ਿੰਗਾਰ ਸਿਨੇਮਾ ਬੰਬ ਕਾਂਡ ਵਿੱਚ ਬਣਾਏ ਦੋਸ਼ੀ ਹਰਮਿੰਦਰ ਸਿੰਘ ਨਾਲ ਇੱਕ ਮੁਲਾਕਾਤ

ਲੁਧਿਆਣਾ (23 ਦਸੰਬਰ 2010): ਕਿਸੇ ਸਮੇਂ ਮੇਰੀ ਸੇਵਾ ਨਿਭਾ ਚੁੱਕੇ ਬਤੌਰ ਕੰਪਿਊਟਰ ਆਪਰੇਟਰ ਅਤੇ ਹੁਣ ਸ਼ਿੰਗਾਰ ਸਿਨੇਮਾ ਬੰਬ ਕਾਂਡ ਵਿੱਚ ਪੇਸ਼ੀ ਭੁਗਤਣ ਆਏ ਹਰਮਿੰਦਰ ਸਿੰਘ ਨਾਲ ਅੱਜ ਨਵੀਂ ਜ਼ਿਲਾ ਕਚਹਿਰੀ ਲੁਧਿਆਣਾ ਵਿਖੇ ਅਚਾਨਕ ਹੀ ਮੇਰੀ ਮੁਲਾਕਾਤ ਹੋਈ।

ਯੂਨਾਈਟਿਡ ਖਾਲਸਾ ਦਲ (ਯੂ.ਕੇ) ਵਲੋਂ ਭਾਈ ਗੁਰਦੀਪ ਸਿੰਘ ਦੀਪਾ ਹੇਰਾਂ ਨੂੰ ਹਾਰਦਿਕ ਪ੍ਰਣਾਮ

ਲੰਡਨ (12 ਦਸੰਬਰ, 2010): ਵੀਹਵੀਂ ਸਦੀ ਦੇ ਮਹਾਨ ਸ਼ਹੀਦ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲਿਆਂ ਵਲੋਂ ਅਰੰਭੇ ਹੋਏ ਸੰਘਰਸ਼ ਵਿੱਚ ਭਾਈ ਗੁਰਦੀਪ ਸਿੰਘ ਦੀਪਾ ਹੇਰਾਂ ਲੈਫਟੀਨੈਂਟ ਜਰਨਲ ਖਾਲਿਸਤਾਨ ਕਮਾਡੋਂ ਫੋਰਸ ਨੇ ਵੱਡਮੁੱਲਾ ਯੋਗਦਾਨ ਪਾਇਆ ਹੈ।

ਅਪਰੇਸ਼ਨ ‘ਬਲੂ ਸਟਾਰ’ ਤੋਂ ‘ਗਰੀਨ ਹੰਟ’ ਤਕ

ਲੰਘੇ ਐਤਵਾਰ ਸੰਸਾਰ ਪ੍ਰਸਿੱਧ ਲੇਖਿਕਾ ਤੇ ਲੋਕ ਹਿਤਾਂ ਦੀ ਡਟਵੀਂ ਪੈਰਵਾਈ ਕਰਨ ਵਾਲੀ ਅਰੁੰਧਤੀ ਰਾਏ ਨੇ ਜਲੰਧਰ ਦੇ ਦੇਸ਼ ਭਗਤ ਹਾਲ ਵਿਚ ਲੋਕਾਂ ਦੇ ਭਰਵੇਂ ਇਕੱਠ ਸਾਹਮਣੇ ਬਹੁਤ ਹੀ ਸਿਧਾਂਤ ਭਰਪੂਰ ਤੇ ਧੜੱਲੇਦਾਰ ਭਾਸ਼ਣ ਦਿਤਾ। ਉਹ ਪੰਜਾਬ ਅੰਦਰ ਖੱਬੇ ਪੱਖੀਆਂ, ਖਾਸ ਕਰਕੇ ਨਕਸਲੀ ਧੜਿਆਂ ਦੇ ਸੱਦੇ ‘ਤੇ ਬੋਲਣ ਲਈ ਆਈ ਸੀ, ਉਸ ਦੇ ਸਰੋਤੇ ਵੀ ਮੁੱਖ ਤੌਰ ‘ਤੇ ਖੱਬੇ ਪੱਖੀ ਕਾਰਕੁੰਨ ਹੀ ਸਨ, ਪਰ ਉਸ ਦੀ ਸਿਧਾਂਤਕ ਸੁਰ ਖੱਬੇ ਪੱਖੀਆਂ ਨਾਲੋਂ ਅਹਿਮ ਰੂਪ ਵਿਚ ਵੱਖਰੀ ਸੀ। ਹਰ ਕੋਈ ਜਾਣਦਾ ਹੈ ਕਿ ਅਰੁੰਧਤੀ ਰਾਏ ਛਤੀਸਗੜ੍ਹ ਤੇ ਹੋਰਨਾਂ ਥਾਵਾਂ ਦੇ ਕਬਾਇਲੀਆਂ ਵੱਲੋਂ ਮਾਓਵਾਦੀਆਂ ਦੀ ਅਗਵਾਈ ਹੇਠ ਭਾਰਤੀ ਰਾਜ ਵਿਰੁੱਧ ਲੜੀ ਜਾ ਰਹੀ ਹਥਿਆਰਬੰਦ ਲੜਾਈ ਦੀ ਡਟਵੀਂ ਹਮਾਇਤਣ ਹੈ।

ਸੁੱਖਾ-ਜਿੰਦਾ ਦੀ ਅਦੁੱਤੀ ਸ਼ਹਾਦਤ ਦਿਲਾਂ ਦਾ ਸਾਂਝਾ ਇਕਰਾਰਨਾਮਾ

ਖ਼ਾਲਸਾ ਪੰਥ ਦੇ ਲੋਕਯਾਨ (ਫੋਕ ਲੋਰ) ਜਾਂ ਲੋਕ-ਪ੍ਰੰਪਰਾ ਵਿਚ ਸ਼ਹੀਦਾਂ ਦੀ ਇਹ ਜੋੜੀ ਸੁੱਖਾ-ਜਿੰਦਾ ਦੇ ਨਾਂਅ ਨਾਲ ਦਿਲਾਂ ਵਿਚ ਵਸ ਗਈ ਹੈ ਜਦਕਿ ਖ਼ਾਲਸਾ ਪੰਥ ਦੇ ਅੰਮ੍ਰਿਤ ਸਰੋਵਰ ਦੇ ਇਤਿਹਾਸ ਵਿਚ ਉਹ ਭਾਈ ਹਰਜਿੰਦਰ ਸਿੰਘ ਤੇ ਭਾਈ ਸੁਖਦੇਵ ਸਿੰਘ ਦੇ ਨਾਵਾਂ ਨਾਲ ਯਾਦ ਕੀਤੇ ਜਾਣਗੇ। ਪਹਿਲੀ ਕਿਸਮ ਦੇ ਨਾਵਾਂ ਵਿਚ ਦੁਨਿਆਵੀ ਮੁਹੱਬਤਾਂ ਦੀ ਸਿਖਰ ਹੈ ਜਦਕਿ ਦੂਜੀ ਵੰਨਗੀ ਦੇ ਨਾਵਾਂ ਵਿਚ ਦੁਨਿਆਵੀ ਤੇ ਰੂਹਾਨੀ ਇਸ਼ਕ ਦਾ ਕੋਈ ਉੱਚਾ ਸੁੱਚਾ ਸੁਮੇਲ ਹੈ।

ਭਾਈ ਬਲਵੰਤ ਸਿੰਘ ਰਾਜੋਆਣਾ ਨੇ ਚਿੱਠੀ ਵਿੱਚ ਕੀਤਾ ਦਾਅਵਾ – ਬੇਅੰਤ ਸਿੰਘ ਦਾ ਕਤਲ ਸਿੱਖਾਂ ਉੱਤੇ ਕੀਤੇ ਜੁਲਮਾਂ ਦਾ ਨਤੀਜਾ ਸੀ

ਚੰਡੀਗੜ੍ਹ/ਪਟਿਆਲਾ (21 ਅਕਤੂਬਰ, 2010): ਭਾਈ ਬਲਵੰਤ ਸਿੰਘ ਰਾਜੋਆਣਾ ਨੇ ਬੇਅੰਤ ਸਿੰਘ ਕਤਲ ਕੇਸ ਦੀ ਪੰਜਾਬ ਅਤੇ ਹਰਿਆਣਾ ਹਾਈਕੋਰਟ ਵਿੱਚ ਸੁਣਵਾਈ ਦੌਰਾਨ ਇਹ ਖੁਲਾਸਾ ਕੀਤਾ ਸੀ ਕਿ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦਾ ਕਤਲ ਸਿੱਖਾਂ ਉੱਤੇ ਹੋਏ ਜੁਲਮਾਂ ਦੀ ਪ੍ਰਤੀ ਕਿਰਿਆ ਸੀ।ਇਹ ਗੱਲ ਦੱਸਣਯੋਗ ਹੈ ਕਿ ਭਾਈ ਬਲਵੰਤ ਸਿੰਘ ਰਾਜੋਆਣਾ ਅਤੇ ਭਾਈ ਜਗਤਾਰ ਸਿੰਘ ਹਵਾਰਾ ਨੂੰ ਚੰਡੀਗੜ੍ਹ ਦੇ ਸੈਸ਼ਨ ਜੱਜ ਨੇ ਬੇਅੰਤ ਸਿੰਘ ਕਤਲ ਕੇਸ ਵਿੱਚ ਫਾਂਸੀ ਦੀ ਸਜ਼ਾ ਸੁਣਾਈ ਸੀ, ਜਿਸ ਦੀ ਪੁਸ਼ਟੀ ਦੀ ਲਈ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਜਾਰੀ ਸੁਣਵਾਈ ਦੌਰਾਨ ਭਾਈ ਬਲਵੰਤ ਸਿੰਘ ਰਾਜੋਆਣਾ ਨੇ 1 ਅਕਤੂਬਰ 2010 ਨੂੰ ਜਸਟਿਸ ਮਹਿਤਾਬ ਸਿੰਘ ਗਿੱਲ ਅਤੇ ਜਸਟਿਸ ਅਰਵਿੰਦ ਕੁਮਾਰ ਨੂੰ ਲਿਖੀ ਚਿੱਠੀ ਵਿੱਚ ਉਕਤ ਦਾਅਵਾ ਕੀਤਾ।

ਭਾਈ ਬਲਵੰਤ ਸਿੰਘ ਦੀ ਸੂਰਬੀਰਤਾ ਅਤੇ ਦ੍ਰਿੜਤਾ ਖਾਲਿਸਤਾਨ ਦਾ ਰਾਹ ਰੌਸ਼ਨ ਕਰੇਗੀ

ਲੰਡਨ (ਅਕਤੂਬਰ 19, 2010): ਹਜ਼ਾਰਾਂ ਸਿੱਖਾਂ ਦੇ ਕਾਤਲ ਪੰਜਾਬ ਦੇ ਮਹਰੂਮ ਮੁੱਖ ਮੰਤਰੀ ਬੇਅੰਤੇ ਨੂੰ ਸੋਧਣ ਵਾਲੇ ਭਾਈ ਬਲਵੰਤ ਸਿੰਘ ਰਾਜੋਆਣਾ ਦੀ ਸੂਰਬੀਰਤਾ, ਦ੍ਰਿੜਤਾ ਅਤੇ ਤਿਆਗ ਨਾਲ ਖਾਲਿਸਤਾਨ ਦੀ ਜੰਗੇ ਅਜ਼ਾਦੀ ਰਾਹ ਰੌਸ਼ਨ ਹੋਵੇਗਾ। ਯੂਨਾਈਟਿਡ ਖਾਲਸਾ ਦਲ ਯੂ.ਕੇ ਵਲੋਂ ਜਨਰਲ ਸਕੱਤਰ ਸ੍ਰ, ਲਵਸ਼ਿੰਦਰ ਸਿੰਘ ਡੱਲੇਵਾਲ ਅਤੇ ਪ੍ਰੈੱਸ ਸਕੱਤਰ ਸ੍ਰ, ਬਲਵਿੰਦਰ ਸਿੰਘ ਢਿੱਲੋਂ ਨੇ ਭਾਈ ਬਲਵੰਤ ਸਿੰਘ ਦੀ ਬਹਾਦਰੀ ਨੂੰ ਸਲਾਮ ਕਰਦਿਆਂ ਇਸ ਨੂੰ ਸੰਘਰਸ਼ ਲਈ ਸ਼ਾਨਾਮੱਤੀ ਸੇਧ ਕਰਾਰ ਦਿੱਤਾ ਹੈ।

« Previous PageNext Page »