Tag Archive "sikh-struggle"

ਨਿਰੰਕਾਰੀ ਮੁਖੀ ਹਰਦੇਵ ਸਿੰਘ ਦੀ ਕੈਨੇਡਾ ਦੇ ਸ਼ਹਿਰ ਮਾਂਟਰਿਅਲ ’ਚ ਕਾਰ ਹਾਦਸੇ ’ਚ ਮੌਤ

ਨਿਰੰਕਾਰੀ ਮੁਖੀ ਹਰਦੇਵ ਸਿੰਘ ਦੀ ਕੈਨੇਡਾ ਦੇ ਮਾਂਟਰਿਅਲ ਸ਼ਹਿਰ ਵਿਚ ਇਕ ਕਾਰ ਹਾਦਸੇ ਵਿਚ ਮੌਤ ਹੋ ਗਈ। 1980 ਵਿਚ ਨਿਰੰਕਾਰੀ ਮੁਖੀ ਗੁਰਬਚਨ ਸਿੰਘ ਦੇ ਦਿੱਲੀ ਵਿਖੇ ਕਤਲ ਤੋਂ ਬਾਅਦ ਗੁਰਬਚਨ ਸਿੰਘ ਦੇ ਲੜਕੇ ਹਰਦੇਵ ਸਿੰਘ ਨੂੰ ਨਿਰੰਕਾਰੀਆਂ ਦਾ ਮੁਖੀ ਬਣਾਇਆ ਗਿਆ ਸੀ। ਇਸ ਵੇਲੇ ਹਰਦੇਵ ਸਿੰਘ ਦੀ ਉਮਰ 62 ਸਾਲ ਦੀ ਸੀ। ਨਿਰੰਕਾਰੀਆਂ ਦੀਆਂ 27 ਦੇਸ਼ਾਂ ਵਿਚ 100 ਸ਼ਾਖਾਵਾਂ ਹਨ, ਇਨ੍ਹਾਂ ਦਾ ਮੁਖ ਦਫਤਰ ਦਿੱਲੀ ਵਿਚ ਹੈ।

ਸੁਪਰੀਮ ਕੋਰਟ ਦਾ ਅਹਿਮ ਫੈਸਲਾ: ਝੂਠੇ ਪੁਲਿਸ ਮੁਕਾਬਲਿਆਂ ਸਬੰਧੀ ਪੁਲਿਸ ਮੁਲਾਜ਼ਮਾਂ ਦੀ ਰਿਟ ਖਾਰਜ

ਖਾੜਕੂਵਾਦ ਦੇ ਦੌਰ ਵਿਚ ਝੂਠੇ ਪੁਲਿਸ ਮੁਕਾਬਲੇ ਬਣਾ ਕੇ ਮਾਰੇ ਗਏ ਨੌਜਵਾਨਾਂ ਦੇ ਮਾਮਲੇ ਵਿਚ ਸੀ.ਬੀ.ਆਈ. ਵੱਲੋਂ ਦਰਜ ਕੀਤੇ ਗਏ ਕੇਸਾਂ 'ਤੇ 13 ਸਾਲ ਦੇ ਵੱਡੇ ਵਕਫੇ ਪਿੱਛੋਂ ਸੁਣਵਾਈ ਕਰਦਿਆਂ ਸੁਪਰੀਮ ਕੋਰਟ ਦੇ ਬੈਂਚ ਨੇ ਅਹਿਮ ਫ਼ੈਸਲਾ ਸੁਣਾਉਂਦੇ ਹੋਏ ਪੁਲਿਸ ਮੁਲਾਜ਼ਮਾਂ ਵੱਲੋਂ ਇਨ੍ਹਾਂ ਕੇਸਾਂ ਦੀ ਸੁਣਵਾਈ ਨਾ ਕੀਤੇ ਜਾਣ ਸਬੰਧੀ ਲਏ ਗਏ ਸਟੇਅ ਨੂੰ ਖਾਰਜ ਕਰ ਦਿੱਤਾ ਹੈ।

ਸਿੱਖ ਸੰਘਰਸ਼ ਦੇ ਸਿਧਾਂਤਕ ਆਗੂ ਭਾਈ ਦਲਜੀਤ ਸਿੰਘ ਬਿੱਟੂ ਵਲੋਂ ਸੰਘਰਸ਼ ਦੀ ਲੰਘੇ ਪੜਾਅ ਅਤੇ ਅਜੋਕੇ ਹਾਲਤਾਂ ਦੀ ਪੜਚੋਲ ਕਰਦਿਆਂ ਭਵਿੱਖ ਦੀ ਸਰਗਰਮੀ ਦੀ ਮਾਰਗ-ਸੇਧ ਮਿੱਥਣ ਲਈ ਅਹਿਮ ਦਸਤਾਵੇਜ਼ ਜਾਰੀ ਕੀਤਾ ਗਿਆ

ਦਰਬਾਰ ਸਾਹਿਬ ਉੱਤੇ ਭਾਰਤੀ ਫੌਜ ਵਲੋਂ ਕੀਤਾ ਗਿਆ ਹਮਲਾ ਸਾਡੇ ਸਮਿਆਂ ਦਾ ਸਭ ਤੋਂ ਵੱਡਾ ਸਾਕਾ ਹੈ। ਜੂਨ 1984 (ਈ:) ਵਿਚ ਵਾਪਰੇ ਇਸ ਸਾਕੇ ਨੂੰ 31 ਸਾਲ ਹੋ ਚੁੱਕੇ ਹਨ। ਇਸ ਸਾਕੇ ਨੇ ਸਿੱਖਾਂ ਨੂੰ ਧੁਰ ਅੰਦਰ ਤੱਕ ਹਲੂਣਿਆ ਅਤੇ ਸਿੱਖ ਸਮਾਜ ਉੱਤੇ ਇਸ ਦਾ ਬਹੁ-ਪਰਤੀ ਅਸਰ ਪਿਆ।

ਸਿੱਖਾਂ ਦਾ ਸਵੈ-ਨਿਰਣੇ ਲਈ ਸੰਘਰਸ਼, ਫ਼ਤਿਹਯਾਬੀ ਤੱਕ ਰਹੇਗਾ ਜਾਰੀ, 13 ਅਗਸਤ ਨੂੰ ਦਲ ਖਾਲਸਾ ਮਨਾਏਗਾ “ਸਿੱਖ ਅਜ਼ਾਦੀ ਸਕੰਲਪ ਦਿਵਸ”

14 ਅਤੇ 15 ਅਗਸਤ 1947 ਨੂੰ ਮੁਸਲਮਾਨਾਂ ਨੂੰ ਪਾਕਿਸਤਾਨ ਅਤੇ ਹਿੰਦੂਆਂ ਨੂੰ ਹਿੰਦੋਸਤਾਨ ਮਿਲਿਆ ਪਰ ਸਿੱਖ ਆਜ਼ਾਦੀ ਦਾ ਆਨੰਦ ਮਾਨਣ ਤੋਂ ਵਾਂਝੇ ਰਹਿ ਗਏ। ਉਨ੍ਹਾਂ ਕਿਹਾ ਕਿ ਉਸ ਦਿਨ ਤੋਂ ਹੀ ਸਿੱਖ ਆਪਣੇ ਰਾਜ ਭਾਗ ਅਤੇ ਕੌਮੀ ਘਰ ਲਈ ਜੱਦੋਜਹਿਦ ਕਰ ਰਹੇ ਹਨ।

ਸਿੱਖ ਸੰਘਰਸ਼ ਦਾ ਸਿਧਾਂਤਕ ਆਗੂ – ਭਾਈ ਦਲਜੀਤ ਸਿੰਘ: ਸੰਖੇਪ ਜੀਵਤ ਝਾਤ

ਚੋਟੀ ਦੇ ਸਾਬਕਾ ਜੁਝਾਰੂ ਆਗੂ ਭਾਈ ਦਲਜੀਤ ਸਿੰਘ ਪਿਛਲੇ ਤਕਰੀਬਨ ਦੋ ਸਾਲਾਂ ਤੋਂ ਅੰਮ੍ਰਿਤਸਰ ਜੇਲ੍ਹ ਵਿਚ ਬੰਦੀ ਜੀਵਨ ਹੰਢਾ ਰਹੇ ਹਨ। ਇਸ ਵੇਲੇ ਉਹ ਕੁੱਲ ਚਾਰ ਮੁਕੱਦਮਿਆਂ ਦਾ ਸਾਹਮਣੇ ਕਰ ਰਹੇ ਹਨ, ਜਿਹਨਾਂ ‘ਚੋਂ ਸਭ ਤੋਂ ਮਸ਼ਹੂਰ ਤੇ ਗੰਭੀਰ ਮੁਕੱਦਮਾ 25 ਸਾਲ ਪਹਿਲਾਂ ਲੁਧਿਆਣਾ ਵਿਖੇ ਪੰਜਾਬ ਨੈਸ਼ਨਲ ਬੈਂਕ ਦੀ ਇਕ ਸ਼ਾਖਾ ਵਿਚ ਮਾਰੇ ਗਏ ਡਾਕੇ ਨਾਲ ਸਬੰਧਤ ਹੈ। ਏਸ਼ੀਆ ਦੇ ਸਭ ਨਾਲੋਂ ਵੱਡੇ ਕਹੇ ਜਾਂਦੇ ਇਸ ਡਾਕੇ ਵਿਚ ਪੌਣੇ ਛੇ ਕਰੋੜ ਦੇ ਕਰੀਬ ਰੁਪਈਏ ਲੁੱਟੇ ਦੱਸੇ ਗਏ ਸਨ। ਇਸ ਡਾਕੇ ਲਈ 20 ਦੇ ਕਰੀਬ ਚੋਟੀ ਦੇ ਸਿੱਖ ਜੁਝਾਰੂਆਂ ਨੂੰ ਦੋਸ਼ੀ ਨਾਮਜ਼ਦ ਕੀਤਾ ਗਿਆ ਸੀ, ਜਿਹਨਾਂ ਵਿਚੋਂ ਜ਼ਿਆਦਾਤਰ ਜੁਝਾਰੂ ਪਹਿਲਾਂ ਹੀ ਲਹਿਰ ਦੇ ਅੱਡ ਅੱਡ ਪੜਾਵਾਂ ‘ਤੇ ਸ਼ਹੀਦ ਹੋ ਗਏ ਸਨ। ਇਹਨਾਂ ਵਿਚ ਭਾਈ ਹਰਜਿੰਦਰ ਸਿੰਘ ਜਿੰਦਾ, ਭਾਈ ਮਥਰਾ ਸਿੰਘ, ਜਨਰਲ ਲਾਭ ਸਿੰਘ, ਚਰਨਜੀਤ ਸਿੰਘ ਚੰਨੀ ਆਦਿ ਪ੍ਰਮੁੱਖ ਨਾਂ ਸ਼ਾਮਲ ਹਨ। ਖਾੜਕੂ ਸੰਘਰਸ਼ ਦੀ ਚੜ੍ਹਤ ਦੇ ਦੌਰ ਵਿਚ ਸਿੱਖ ਕੌਮ ਦੀਆਂ ਸਧਰਾਂ ਤੇ ਉਮੀਦਾਂ ਦੇ ਪ੍ਰਤੀਕ ਬਣ ਕੇ ਉਭਰੇ ਇਹਨਾਂ ਜੁਝਾਰੂ ਸੂਰਮਿਆਂ ਵਿਚੋਂ ਇਸ ਵੇਲੇ ਦੋ ਸੰਗਰਾਮੀਏ-ਭਾਈ ਦਲਜੀਤ ਸਿੰਘ ਤੇ ਭਾਈ ਗੁਰਸ਼ਰਨ ਸਿੰਘ ਗ਼ਾਮਾ-ਹੀ ਇਸ ਮੁਕੱਦਮੇ ਵਿਚ ਸੀ ਬੀ ਆਈ ਵੱਲੋਂ ਲਾਏ ਗਏ ਸੰਗੀਨ ਦੋਸ਼ਾਂ ਦਾ ਸਾਹਮਣਾ ਕਰ ਰਹੇ ਹਨ। ਲੁਧਿਆਣਾ ਦੀ ਵਿਸ਼ੇਸ਼ ਟਾਡਾ ਅਦਾਲਤ ਨੇ ਇਸ ਬਹੁ-ਚਰਚਿਤ ਮੁਕੱਦਮੇ ਦੀ ਸੁਣਵਾਈ ਦੀ ਸਮੁੱਚੀ ਕਾਰਵਾਈ ਮੁਕੰਮਲ ਕਰ ਲੈਣ ਤੋਂ ਬਾਅਦ ਇਸ ਦੇ ਫੈਸਲੇ ਲਈ 1 ਅਗਸਤ ਦੀ ਤਰੀਕ ਮਿਥੀ ਹੈ। ਸਿੱਖ ਕੌਮ ਦੀ ਚੜ੍ਹਦੀ ਕਲਾ ਦੇ ਅਭਿਲਾਸ਼ੀ ਇਸ ਮੁਕੱਦਮੇ ਦੇ ਫੈਸਲੇ ਦਾ ਇੰਤਜ਼ਾਰ ਉਮੀਦ ਅਤੇ ਚਿੰਤਾ ਦੇ ਰਲੇ-ਮਿਲੇ ਭਾਵਾਂ ਨਾਲ ਕਰ ਰਹੇ ਹਨ। ਇਸ ਹਾਲਤ ਦੇ ਮੱਦੇਨਜ਼ਰ ਸ਼੍ਰੋਮਣੀ ਅਕਾਲੀ ਦਲ (ਪੰਚ ਪਰਧਾਨੀ) ਵੱਲੋਂ ਆਪਣੇ ਨਜ਼ਰਬੰਦ ਚੇਅਰਮੈਨ ਭਾਈ ਦਲਜੀਤ ਸਿੰਘ ਦੇ ਸੰਘਰਸ਼ਮਈ ਜੀਵਨ ਦਾ ਸੰਖੇਪ ਬਿਉਰਾ ਜਾਰੀ ਕੀਤਾ ਗਿਆ ਹੈ। ਆਪਣੇ ਸੂਝਵਾਨ ਪਾਠਕਾਂ ਨੂੰ ਇਕ ਸੰਘਰਸ਼ਸ਼ੀਲ ਤੇ ਪ੍ਰੇਰਨਾਮਈ ਜੀਵਨ ਤੋਂ ਜਾਣੂੰ ਕਰਾਉਣ ਹਿਤ ਅਸੀਂ ਇਥੇ ਇਹ ਬਿਊਰਾ ਛਾਪਣ ਦੀ ਖੁਸ਼ੀ ਹਾਸਲ ਕਰ ਰਹੇ ਹਾਂ- ਸੰਪਾਦਕ।

ਵਿਕਾਸ ਕਦੇ ਵੀ ਆਜ਼ਾਦੀ ਦਾ ਬਦਲ ਨਹੀਂ ਹੁੰਦਾ (ਪੰਜਾਬ ਚੋਣਾਂ 2012)

ਪੰਜਾਬ ਅਸੈਂਬਲੀ ਦੀ ਚੋਣ ਲਈ ਵੋਟਾਂ ਪੈ ਚੁੱਕੀਆਂ ਹਨ। ਚੋਣ ਕਮੀਸ਼ਨ ਅਨੁਸਾਰ ਇਸ ਵਾਰ ਦੀਆਂ ਚੋਣਾਂ ਵਿੱਚ ਵੋਟ ਪ੍ਰਤੀਸ਼ਤ 78.67 ਰਿਹਾ ਹੈ। ਜੋ ਪੰਜਾਬ ਵਿੱਚ ਹੁਣ ਤੱਕ ਹੋਈਆ ਵਿਧਾਨ ਸਭਾ ਚੋਣਾਂ ਦੇ ਇਤਿਹਾਸ ਦਾ ਸਭ ਤੋਂ ਵੱਡਾ ਵੋਟ ਪ੍ਰਤੀਸ਼ਤ ਹੈ। 6 ਮਾਰਚ ਨੂੰ ਨਤੀਜੇ ਆ ਜਾਣਗੇ, ਜਿੱਤੇ ਭਾਵੇਂ ਕੋਈ, ਪਰ ਇਹ ਗੱਲ ਤਹਿ ਹੈ ਕਿ ਪੰਜਾਬ ਵਿੱਚ ਐਂਤਕੀ ਵੀ ਸਰਕਾਰ ਪੰਥ ਦੋਖੀਆਂ ਦੀ ਹੀ ਬਣੇਗੀ।

ਬਾਪੁ ਕਸ਼ਮੀਰ ਸਿੰਘ ਪੰਜਵੜ – ਕੌਮੀ ਸੰਘਰਸ਼ ਲਈ ਕਈ ਮੁਸੀਬਤਾਂ ਝੱਲਣ ਵਾਲਾ ਪਿਤਾ

ਬਾਪੂ ਕਸ਼ਮੀਰ ਸਿੰਘ ਪੰਜਵੜ ਜਿਹਨਾਂ ਨੇ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਵੱਲੋਂ ਅਰੰਭੇ ਸਿੱਖ ਸੰਘਰਸ਼ ਦੌਰਾਨ ਸਿੱਖ ਕੌਮ ਦੀ ਸੇਵਾ ਕਰਨ ਲਈ ਆਪਣੇ ਦਿਲ ਦੇ ਟੁੱਕੜੇ ਸ: ਪ੍ਰਮਜੀਤ ਸਿੰਘ ਪੰਜਵੜ ਨੂੰ ਯੋਗਦਾਨ ਪਾਉਣ ਲਈ ਭੇਜਿਆ ਉਦੋਂ ਤੋਂ ਹੀ ਆਪ ਨੇ ਆਪਣੇ ਪਿੰਡੇ 'ਤੇ ਅਨੇਕਾਂ ਵਾਰੀ ਸਰਕਾਰੀ ਤਸ਼ੱਦਦ ਹੰਡਾਇਆ ਅਤੇ ਆਪ ਦੀ ਧਰਮ ਪਤਨੀ ਮਹਿੰਦਰ ਕੌਰ ਨੂੰ 1992 ਵਿਚ ਪੰਜਾਬ ਪੁਲਿਸ ਨੇ ਜਬਰ ਦਾ ਸ਼ਿਕਾਰ ਬਣਾਇਆ ਅਤੇ ਉਸ ਨੂੰ ਤਰਨ ਤਾਰਨ ਪੁਲਿਸ ਨੇ 6 ਮਹੀਨੇ ਆਪਣੀ ਹਿਰਾਸਤ ਵਿਚ ਰੱਖ ਕੇ ਤਸੀਹ ਦੇ ਕੇ ਸ਼ਹੀਦ ਕਰ ਦਿੱਤਾ

ਮਾਤਾ ਗੁਰਨਾਮ ਕੌਰ ਜੀ ਨੂੰ ਪੰਚ ਪਰਧਾਨੀ ਵਲੋਂ ਸਰਧਾਂਜਲੀ

ਸਮੂਹ ਸੰਗਤਾਂ 11 ਦਸੰਬਰ ਨੂੰ ਮਾਤਾ ਜੀ ਦੀ ਅੰਤਿਮ ਅਰਦਾਸ ਮੌਕੇ ਪਿੰਡ ਗਦਲੀ ਪੁੱਜਣ ਲੁਧਿਆਣਾ (4 ਦਸੰਬਰ, 2012): ਸਿੱਖ ਕੌਮ ਦੇ ਮਹਾਨ ਸ਼ਹੀਦ ਭਾਈ ਹਰਜਿੰਦਰ ...

ਸ਼ਹੀਦ ਭਾਈ ਜਸਵੀਰ ਸਿੰਘ ਬੱਬਰ ਉਰਫ਼ ਭੋਲਾ

ਪਿੰਡ ਮੱਲ੍ਹਾ, ਕਸਬਾ ਬਾਜਾਖਾਨਾ ਤੋਂ ਬਰਨਾਲਾ ਨੂੰ ਜਾਂਦਿਆਂ ਮੁੱਖ ਸੜਕ ਤੋਂ ਪਾਸੇ ‘ਤੇ ਹੈ। ਭਾਰਤ ਦੀ ਬੁੱਚੜ ਸਰਕਾਰ ਦੇ ਅੰਨ੍ਹੇ ਜ਼ਬਰ ਦਾ ਸੱਲ ਆਪਣੇ ਸੀਨੇ ਵਿੱਚ ਦੱਬੀ ਬੈਠੇ ਹਨ, ਇਸ ਪਿੰਡ ਦੇ ਦੋ ਸ਼ਹੀਦਾਂ ਦੇ ਪਰਿਵਾਰ। ਇਕ ਸ਼ਹੀਦ ਭਾਈ ਬਲਜੀਤ ਸਿੰਘ ਬੱਬਰ (ਬੱਲੀ ਬੱਕਰੀਆਂ ਵਾਲਾ) ਤੇ ਦੂਜਾ ਸ਼ਹੀਦ ਭਾਈ ਜਸਵੀਰ ਸਿੰਘ ਉਰਫ਼ ਭੋਲਾ ਬੱਬਰ ਦਾ ਪਰਿਵਾਰ।

ਸ਼ਹੀਦ ਭਾਈ ਜੁਗਰਾਜ ਸਿੰਘ ਤੂਫਾਨ

ਬਟਾਲੇ ਤੋਂ ਕਰੀਬ 20 ਕਿ: ਮੀ: ਦੂਰ ਪਿੰਡ ਚੀਮਾਂ ਖੁੱਡੀ (ਨੇੜੇ ਸ਼੍ਰੀ ਹਰਿਗੋਬਿੰਦਪੁਰ) ਵਿਖੇ ਇਕ ਸਧਾਰਨ ਕਿਸਾਨ ਸ. ਮਹਿੰਦਰ ਸਿੰਘ ਦੇ ਘਰ ਮਾਤਾ ਹਰਬੰਸ ਕੌਰ ਦੀ ਕੁੱਖੋਂ ਸੰਨ 1971 ਈ. ਨੂੰ ਇਕ ਸਪੁੱਤਰ ਨੇ ਜਨਮ ਲਿਆ, ਜਿਸ ਦਾ ਨਾਮ ਜੁਗਰਾਜ ਸਿੰਘ ਰੱਖਿਆ ਗਿਆ। ਪਿੰਡ ਵਿਚ ਭਾਈ ਸਾਹਿਬ ਦੇ ਪਰਿਵਾਰ ਨੂੰ ਬੰਦੂਕਚੀਆਂ ਦਾ ਟੱਬਰ ਕਰਕੇ ਜਾਣਿਆਂ ਜਾਂਦਾ ਸੀ, ਕਿਉਂਕਿ ਸ. ਮਹਿੰਦਰ ਸਿੰਘ ਦੇ ਦਾਦਾ ਸ. ਭਾਨ ਸਿੰਘ ਬੜੇ ਪ੍ਰਸਿੱਧ ਨਿਸ਼ਾਨੇ ਬਾਜ ਸਨ। ਬੜੀ ਡੂੰਘੀ ਸੋਚ ਦਾ ਮਾਲਕ, ਪੰਜਾਂ ਭੈਣਾ ਦਾ ਇਕੱਲਾ ਭਰਾ ਜੁਗਰਾਜ ਸਿੰਘ ਬਚਪਨ ਤੋਂ ਹੀ ਬੜਾ ਚੁੱਪ-ਚਾਪ ਰਹਿੰਦਾ ਸੀ।

« Previous PageNext Page »