Tag Archive "sikh-siyasat"

ਨਵੰਬਰ ’84 ਦੀਆਂ ਅਣਸੁਣੀਆਂ ਗਾਥਾਵਾਂ (ਭਾਗ 5): ਸੋਨਭੱਦਰ (ਯੂ.ਪੀ.) ਜਿੱਥੇ ਭੀੜਾਂ ਨੇ ਪੰਜਾਬੀ ਹਿੰਦੂ ਵੀ ਨਾ ਬਖਸ਼ੇ

ਨਵੰਬਰ '84 ਦੇ 40 ਸਾਲਾਂ ਉੱਤੇ ਅਦਾਰਾ ਸਿੱਖ ਸਿਆਸਤ ਵੱਲੋਂ ਇਕ ਦਸਤਾਵੇਜ਼ੀ ਲੜੀ ਜਾਰੀ ਕੀਤੀ ਜਾ ਰਹੀ ਹੈ। ਜਿਸ ਤਹਿਤ ਅੱਜ ਪੰਜਵਾਂ ਭਾਗ ਜਾਰੀ ਕੀਤਾ ਹੈ।

ਬਦਲ ਰਹੇ ਕੌਮਾਂਤਰੀ ਹਾਲਾਤ: ਕੀ ਸਿੱਖ ਰਾਜ ਆਉਣ ਵਾਲਾ ਹੈ? ਭਾਈ ਮਨਧੀਰ ਸਿੰਘ ਨਾਲ ਖਾਸ ਗੱਲਬਾਤ ਸੁਣੋ

ਪੱਤਰਕਾਰ ਮਨਦੀਪ ਸਿੰਘ ਨੇ ਬਦਲ ਰਹੇ ਕੌਮਾਂਤਰੀ ਹਾਲਾਤ ਦੇ ਮੱਦੇਨਜ਼ਰ ਸਿੱਖਾਂ ਦੇ ਸਨਮੁਖ ਉੱਭਰ ਰਹੀਆਂ ਚੁਣੌਤੀਆਂ ਅਤੇ ਸੰਭਾਵਨਾਵਾਂ ਬਾਰੇ ਪੰਥ ਸੇਵਕ ਜਥਾ ਦੋਆਬਾ ਦੇ ਸੇਵਾਦਾਰ ਭਾਈ ਮਨਧੀਰ ਸਿੰਘ ਨਾਲ ਖਾਸ ਗੱਲਬਾਤ ਕੀਤੀ ਹੈ।

ਕੀ ਇੰਡੀਆ ਸਾਬਕਾ ਰਾਅ ਅਧਿਕਾਰੀ ਵਿਕਾਸ ਯਾਦਵ ਨੂੰ ਅਮਰੀਕਾ ਦੇ ਹਵਾਲੇ ਕਰੇਗਾ? ਚੀਨ-ਇੰਡੀਆ ਦੀ ਨੇੜਤਾ ਦੇ ਮਾਅਨੇ ਕੀ ਹਨ?

ਭਾਰਤ ਦੀ ਖੂਫੀਆ ਏਜੰਸੀ ਰਾਅ ਦੇ (ਸਾਬਕਾ) ਅਧਿਕਾਰੀ ਵਿਕਾਸ ਯਾਦਵ ਨੂੰ ਅਮਰੀਕਾ ਵੱਲੋਂ ਨਿਊ ਯਾਰਕ ਦੀ ਅਦਾਲਤ ਵਿਚ "ਭਾੜੇ ਤੇ ਕਤਲ" ਕਰਵਾਉਣ ਦੀ ਸਾਜਿਸ਼ ਤੇ ਕੋਸ਼ਿਸ਼ ਦੇ ਮਾਮਲੇ ਵਿਚ ਦੋਸ਼ੀ ਨਾਮਜਦ ਕੀਤਾ ਗਿਆ ਹੈ। ਅਮਰੀਕਾ ਦੀ ਸੰਘੀ ਜਾਂਚ ਏਜੰਸੀ ਐਫ.ਬੀ.ਆਈ. ਨੇ ਵਿਕਾਸ ਯਾਦਵ ਨੂੰ ਲੋੜੀਂਦਾ (ਵਾਂਟਿਡ) ਐਲਾਨਿਆ ਹੈ।

ਦਿੱਲੀ ਦਰਬਾਰ ਨੇ ਅਦਾਰਾ ਸਿੱਖ ਸਿਆਸਤ ਦਾ ਟਵਿੱਟਰ ਖਾਤਾ ਭਾਰਤ ਵਿੱਚ ਕੀਤਾ ਬੰਦ

ਅੱਜ ਦਿੱਲੀ ਦਰਬਾਰ ਵੱਲੋਂ ਅਦਾਰਾ ਸਿੱਖ ਸਿਆਸਤ ਦਾ ਐਕਸ/ਟਵਿੱਟਰ ਖਾਤਾ ਵੀ ਇੰਡੀਆ ਵਿਚ ਖੁੱਲ੍ਹਣੋਂ ਰੋਕ ਦਿੱਤਾ

ਸਿੱਖ ਸਿਆਸਤ ਵੱਲੋਂ ਨਵੀਂ ਬੋਲਦੀ ਕਿਤਾਬ “ਖਾੜਕੂ ਸੰਘਰਸ਼ ਦੀ ਸਾਖੀ- ਭਾਗ 2” ਜਾਰੀ

ਸਿੱਖ ਸਿਆਸਤ ਵੱਲੋਂ ਸਿੱਖ ਸਿਆਸਤ ਐਪ ਤੇ ਨਵੀਂ ਬੋਲਦੀ ਕਿਤਾਬ '"ਖਾੜਕੂ ਸੰਘਰਸ਼ ਦੀ ਸਾਖੀ 2 (ਸਾਧਨ, ਸਬੱਬ, ਸਿਦਕ ਅਤੇ ਸ਼ਹਾਦਤ)" ਜਾਰੀ ਕਰ ਦਿੱਤੀ ਗਈ ਹੈ।

ਸਿੱਖ ਸਿਆਸਤ ਵੱਲੋਂ ਨਵੀਂ ਬੋਲਦੀ ਕਿਤਾਬ “ਦਰਬਾਰ ਸਾਹਿਬ ਇਸਦਾ ਰੂਹਾਨੀ ਤੇ ਰਾਜਸੀ ਰੁਤਬਾ” ਜਾਰੀ

ਸਿੱਖ ਸਿਆਸਤ ਵੱਲੋਂ ਸਿੱਖ ਸਿਆਸਤ ਐਪ ਤੇ ਨਵੀਂ ਬੋਲਦੀ ਕਿਤਾਬ "ਦਰਬਾਰ ਸਾਹਿਬ ਇਸਦਾ ਰੂਹਾਨੀ ਤੇ ਰਾਜਸੀ ਰੁਤਬਾ" ਜਾਰੀ ਕਰ ਦਿੱਤੀ ਗਈ ਹੈ। ਇਸ ਕਿਤਾਬ ਵਿਚ ਅੱਜ ਤੋਂ ਲਗਭਗ ਅੱਧੀ ਸਦੀ ਪਹਿਲਾਂ ਲਿਖੇ ਗਏ ਸਿਰਦਾਰ ਸਾਹਿਬ ਦੇ ਇਸ ਲੇਖ ਵਿੱਚ ਸਿੱਖਾਂ ਦੇ ਮੁਕੱਦਸ ਕੇਂਦਰੀ ਅਸਥਾਨ ਸ੍ਰੀ ਦਰਬਾਰ ਸਾਹਿਬ ਦੇ ਰੂਹਾਨੀ ਅਤੇ ਸਿਆਸੀ ਰੁਤਬੇ ਬਾਰੇ ਸੰਖੇਪ ਪਰ ਭਾਵਪੂਰਤ ਜਾਣਕਾਰੀ ਮਿਲਦੀ ਹੈ।

ਗੂਗਲ ਵੱਲੋਂ ਆਪਣੇ ਬਨਾਉਟੀ ਸੂਝ ਪ੍ਰਬੰਧ (AI) ਨੂੰ ਸਿੱਖਿਅਤ ਕਰਨ ਵਿਚ ਅਦਾਰਾ ਸਿੱਖ ਸਿਆਸਤ ਦੇ ਬਿਜਾਲ ਮੰਚਾਂ ਤੋਂ ਵੀ ਲਈ ਗਈ ਮਦਦ

ਗੂਗਲ ਵੱਲੋਂ ਆਪਣੇ ਬਨਾਉਟੀ ਸੂਝ ਪ੍ਰਬੰਧ (AI) ਨੂੰ ਸਿੱਖਿਅਤ (Train) ਕਰਨ ਵਿਚ ਅਦਾਰਾ ਸਿੱਖ ਸਿਆਸਤ ਦੇ ਬਿਜਾਲ ਮੰਚਾਂ (ਵੈਬਸਾਈਟਾਂ) ਤੋਂ ਵੀ ਮਦਦ ਲਈ ਗਈ ਹੈ।

ਸਿੱਖ ਸਿਆਸਤ ਵੱਲੋਂ ਨਵੀਂ ਬੋਲਦੀ ਕਿਤਾਬ “ਖਾੜਕੂ ਸੰਘਰਸ਼ ਦੀ ਸਾਖੀ” ਜਾਰੀ

ਸਿੱਖ ਸਿਆਸਤ ਵੱਲੋਂ ਸਿੱਖ ਸਿਆਸਤ ਐਪ ਤੇ ਨਵੀਂ ਬੋਲਦੀ ਕਿਤਾਬ '"ਖਾੜਕੂ ਸੰਘਰਸ਼ ਦੀ ਸਾਖੀ” (ਅਣਜਾਣੇ, ਅਣਗੌਲੇ, ਸਿਦਕੀ ਅਤੇ ਯੋਧੇ)" ਜਾਰੀ ਕਰ ਦਿੱਤੀ ਗਈ ਹੈ। ਇਹ ਕਿਤਾਬ ਭਾਈ ਦਲਜੀਤ ਸਿੰਘ ਵੱਲੋਂ ਲਿਖੀ ਗਈ ਹੈ। ਇਸ ਕਿਤਾਬ ਦੇ ਕੁਝ ਹਿੱਸੇ ਬਿਨਾ ਭੇਟਾ ਤਾਰੇ ਸੁਣੇ ਜਾ ਸਕਦੇ ਹਨ।

ਸਿੱਖ ਸਿਆਸਤ ਐਪ ਉੱਤੇ ਨਵੀਂਆਂ ਬੋਲਦੀਆਂ ਕਿਤਾਬਾਂ ਦਾ ਸਿਲਸਿਲਾ ਜਾਰੀ

ਅੱਜ-ਕੱਲ੍ਹ ਦੀ ਜਿੰਦਗੀ ਵਿੱਚ ਅਸੀਂ ਅਕਸਰ ਇਹ ਕਹਿੰਦੇ ਸੁਣਦੇ ਹਾਂ ਕਿ ਆਪਣੇ ਇਤਿਹਾਸ ਬਾਰੇ ਜਾਂ ਹੋਰ ਚੰਗੀਆਂ ਕਿਤਾਬਾਂ ਅਤੇ ਸਾਹਿਤ ਪੜ੍ਹਨ ਦਾ ਮਨ ਤਾਂ ਬਹੁਤ ਕਰਦਾ ਹੈ ਪਰ ਰੁਝੇਵਿਆਂ ਵਿਚੋਂ ਕਿਤਾਬ ਪੜ੍ਹਨ ਲਈ ਸਮਾਂ ਨਹੀਂ ਨਿਕਲਦਾ। ਇਸੇ ਤਰ੍ਹਾਂ ਹੀ ਇਹ ਗੱਲ ਵੀ ਸੁਣਨ ਨੂੰ ਮਿਲਦੀ ਹੈ ਕਿ ਵਿਦੇਸ਼ਾਂ ਦੇ ਜੰਮਪਲ ਪੰਜਾਬੀ ਨੌਜਵਾਨ ਪੰਜਾਬੀ ਸਮਝ ਤਾਂ ਲੈਂਦੇ ਹਨ ਪਰ ਉਨ੍ਹਾਂ ਨੂੰ ਪੜ੍ਹਨ ਵਿੱਚ ਕੁਝ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ।

ਸਿੱਖ ਸਿਆਸਤ ਵੱਲੋਂ ਬੋਲਦੀ ਕਿਤਾਬ ‘”ਨਵਾਬ ਕਪੂਰ ਸਿੰਘ” ਜਾਰੀ

ਸਿੱਖ ਸਿਆਸਤ ਵੱਲੋਂ ਸਿੱਖ ਸਿਆਸਤ ਐਪ ਤੇ ਬੋਲਦੀ ਕਿਤਾਬ "ਨਵਾਬ ਕਪੂਰ ਸਿੰਘ" ਜਾਰੀ ਕਰ ਦਿੱਤੀ ਗਈ ਹੈ।

Next Page »