29 ਜੁਲਾਈ 2024 ਨੂੰ ਪਿੰਡ ਬੁੱਧ ਸਿੰਘ ਵਾਲਾ ਵਿਖੇ ਸਲਾਨਾ ਸ਼ਹੀਦੀ ਸਮਾਗਮ ਕਰਵਾਇਆ ਗਿਆ। ਇਹ ਸਮਾਗਮ ਖਾੜਕੂ ਸੰਘਰਸ਼ ਦੇ ਜਰਨੈਲ ਸ਼ਹੀਦ ਭਾਈ ਗੁਰਜੰਟ ਸਿੰਘ ਜੀ ਦੀ ਯਾਦ ਵਿਚ ਕਰਵਾਇਆ ਗਿਆ। ਇਸ ਸਮਾਗਮ ਵਿਚ ਬੋਲਦਿਆਂ ਸਿੱਖ ਸਿਆਸਤ ਦੇ ਸੰਪਾਦਕ ਪਰਮਜੀਤ ਸਿੰਘ ਗਾਜ਼ੀ ਨੇ ਸ਼ਹੀਦਾਂ ਦੀ ਅਜ਼ਮਤ, ਖਾਲਸਾ ਰਾਜ, ਦਿੱਲੀ ਦਰਬਾਰ ਦੀ ਨੀਤੀ, ਮੌਜੂਦਾ ਹਾਲਾਤ ਅਤੇ ਸਿੱਖਾਂ ਲਈ ਭਵਿੱਖ ਵਿਚ ਕਰਨਯੋਗ ਕਾਰਜਾਂ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ।
29 ਜੁਲਾਈ ਨੂੰ ਸ਼ਹੀਦ ਗੁਰਜੰਟ ਸਿੰਘ ਬੁੱਧਸਿੰਘਵਾਲਾ ਦਾ ਸ਼ਹੀਦੀ ਦਿਹਾੜਾ ਹੁੰਦਾ ਹੈ। ਭਾਈ ਦਲਜੀਤ ਸਿੰਘ ਸ਼ਹੀਦ ਗੁਰਜੰਟ ਸਿੰਘ ਬੁੱਧਸਿੰਘਵਾਲਾ ਦੇ ਨੇੜਲੇ ਸਾਥੀ ਹਨ।
ਸਿੱਖ ਸੰਘਰਸ਼ ਦੇ ਜਰਨੈਲ ਸ਼ਹੀਦ ਭਾਈ ਗੁਰਜੰਟ ਸਿੰਘ ਬੁੱਧਸਿੰਘਵਾਲਾ ਦੇ ਸਤਿਕਾਰਯੋਗ ਮਾਤਾ ਜੀ, ਮਾਤਾ ਸੁਰਜੀਤ ਕੌਰ ਦੀ ਅੰਤਿਮ ਅਰਦਾਸ ਮੌਕੇ 23 ਅਪਰੈਲ ਨੂੰ ਬੋਲਦਿਆਂ ਭਾਈ ਮਨਧੀਰ ਸਿੰਘ ਵਲੋਂ ਸਾਂਝੇ ਕੀਤੇ ਗਏ ਵਿਚਾਰ ਸਿੱਖ ਸਿਆਸਤ ਦੇ ਪਾਠਕਾਂ/ਸੋਰੋਤਿਆਂ/ਦਰਸ਼ਕਾਂ ਲਈ ਇਥੇ ਮੁੜ ਸਾਂਝੇ ਕੀਤੇ ਜਾ ਰਹੇ ਹਨ।