ਮਿਤੀ 7 ਸਤੰਬਰ 2024 ਨੂੰ ਮਾਈ ਭਾਗੋ ਕਾਲਜ ਰੱਲਾ, ਜਿਲਾ ਮਾਨਸਾ ਵਿਖੇ ਡਾ: ਸੇਵਕ ਸਿੰਘ ਦੀ ਪੁਸਤਕ "ਸ਼ਬਦ ਜ਼ੰਗ" 'ਤੇ ਪੈਨਲ ਚਰਚਾ ਕਰਵਾਈ ਗਈ
7 ਸਤੰਬਰ 2024 ਨੂੰ ਮਾਈ ਭਾਗੋ ਕਾਲਜ, ਰੱਲਾ, ਜ਼ਿਲ੍ਹਾ ਮਾਨਸਾ ਵਿਖੇ ਡਾ: ਸੇਵਕ ਸਿੰਘ ਦੀ ਕਿਤਾਬ "ਸ਼ਬਦ ਜ਼ੰਗ" ਉੱਪਰ ਵਿਚਾਰ ਚਰਚਾ ਕਰਵਾਈ ਗਈ
ਸਿੱਖ ਸਿਆਸਤ ਵੱਲੋਂ ਪੇਸ਼ ਕੀਤੀਆਂ ਜਾਂਦੀਆਂ ਬੋਲਦੀਆਂ ਕਿਤਾਬਾਂ ਤਹਿਤ ਡਾ. ਸੇਵਕ ਸਿੰਘ ਦੁਆਰਾ ਲਿਖੀ ਕਿਤਾਬ 'ਸ਼ਬਦ ਜੰਗ' ਦਾ ਬੋਲਦਾ ਰੂਪ ਸਿੱਖ ਸਿਆਸਤ ਐਪ ਤੇ ਜਾਰੀ ਕਰ ਦਿੱਤਾ ਗਿਆ ਹੈ।
ਜੇਕਰ ਇੱਕ ਸ਼ਬਦ ਵਿੱਚ ਸ਼ਬਦ ਜੰਗ ਬਾਰੇ ਲਿਖਣਾ ਹੋਵੇ ਤਾਂ 'ਕਮਾਲ' ਸਿਰਫ ਇਹੀ ਸ਼ਬਦ ਵਰਤਿਆ ਜਾ ਸਕਦਾ ਹੈ ਸ਼ਬਦ ਜੰਗ ਉਸ ਨਜ਼ਰੀਏ ਨੂੰ ਪੇਸ਼ ਕਰਨ ਦੀ ਸਫਲ ਕੋਸ਼ਿਸ਼ ਹੈ ਜੋ ਨਜ਼ਰੀਆ ਸਦਾ ਸਾਡੇ ਇਰਦ- ਗਿਰਦ ਰਹਿੰਦਾ ਹੈ ਪਰ ਇਸ ਨੂੰ ਆਪਣੀਆਂ ਅੱਖਾਂ ਦਾ ਦਰਪਣ ਬਣਾਉਣ ਦੀ ਤਾਕਤ ਆਪਣੇ ਆਪ ਵਿੱਚ ਇੱਕ ਜੰਗ ਹੈ।
ਦੱਖਣੀ ਏਸ਼ੀਆ ਭਾਖਾ ਅਤੇ ਸੱਭਿਆਚਾਰ ਕੇਂਦਰ ਵੱਲੋਂ ਤੀਜੇ ਘੱਲੂਘਾਰੇ ਦੀ ੪੦ਵੀਂ ਵਰ੍ਹੇਗੰਢ ਨੂੰ ਸਮਰਪਿਤ ਗਿਆਨੀ ਗੁਰਮੁਖ ਸਿੰਘ ਹਾਲ, ਗੁਰਦੁਆਰਾ ਸ੍ਰੀ ਫਤਿਹਗੜ੍ਹ ਸਾਹਿਬ ਵਿਖੇ ਡਾ. ਸੇਵਕ ਸਿੰਘ ਦੁਆਰਾ ਲਿਖੀ ਗਈ ਕਿਤਾਬ ਸ਼ਬਦ ਜੰਗ ਉੱਪਰ ਵਿਚਾਰ ਚਰਚਾ ਕਰਵਾਈ ਗਈ।
ਡਾ. ਸੇਵਕ ਸਿੰਘ ਦੀ ਕਿਤਾਬ ਸ਼ਬਦ ਜੰਗ ਦੁਨੀਆ ਭਰ ਦੇ ਗਿਆਨ ਖੇਤਰ ਵਿੱਚ ਵਿਲੱਖਣ ਅਤੇ ਮੌਲਿਕ ਹਸਤਾਖਰ ਹੈ । ਕਿਤਾਬ ਸ਼ੁਰੂ ਕਰਦਿਆਂ ਟੀਚਾ ਮਿਥਿਆ ਸੀ ਕਿ ਕੋਈ ਪੰਜ ਕੁ ਦਿਨਾਂ ਵਿੱਚ ਇਹ ਕਿਤਾਬ ਮੁਕਾ ਲਈ ਜਾਵੇਗੀ ਪਰ ਕਿਤਾਬ ਵਧੇਰੇ ਸੰਘਣੀ ਤੇ ਜਟਿਲ ਹੋਣ ਕਰਕੇ ਸੋਚੇ ਮਿਥੇ ਸਮੇਂ ਨਾਲੋਂ ਵਧੇਰਾ ਸਮਾਂ ਲੈ ਗਈ। ਇੱਕ-ਇੱਕ ਵਾਕ ਦੋਹਰੀ ਪੜ੍ਹਤ ਦੀ ਮੰਗ ਕਰਦਾ ਹੈ।
ਸ਼ਬਦ ਸਿੱਖ ਲਈ ਗੁਰੂ ਹੈ ਤੇ ਸ਼ਬਦ ਰੂਪ ਵਿਚ ਸਿੱਖ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਜਗਤ ਗੁਰੂ ਆਖਦੇ ਮੰਨਦੇ ਹਨ। ਜਦੋਂ ਸ਼ਬਦ ਨੂੰ ਗੁਰੂ ਮੰਨਣ ਦੇ ਨਾਲ ਨਾਲ ਦੁਨਿਆਵੀ ਵਿਦਿਆ ਪੱਖੋਂ ਸ਼ਬਦਾਂ, ਬੋਲੀ ਅਤੇ ਲਿਪੀ ਦੀ ਉੱਚ ਵਿਦਿਆ ਹਾਸਲ ਕੋਈ ਜਿਗਿਆਸੂ ਜਦੋਂ ਅਸਾਵੀਂ ਜੰਗ ਬਾਰੇ ਸਵਾਲਾਂ ਦਾ ਉੱਤਰ ਲੱਭਦਿਆਂ ਉਤਰੇ ਵਿਚਾਰਾਂ ਨੂੰ ਲਿਖਤੀ ਰੂਪ ਦਿੰਦਾ ਹੈ ਤਾਂ “ਸ਼ਬਦ ਜੰਗ” ਨਾ ਦੀ ਕਿਤਾਬ ਜਨਮਦੀ ਹੈ।
ਤਖਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਦੀ ਪਵਿੱਤਰ ਧਰਤ 'ਤੇ ਇਤਿਹਾਸਿਕ ਗੁਰਦੁਆਰਾ ਜੰਡਸਰ ਸਾਹਿਬ ਵਿਖੇ ਡਾ. ਸੇਵਕ ਸਿੰਘ ਹੋਰਾਂ ਦੀ ਕਿਤਾਬ ਸ਼ਬਦ ਜੰਗ ਸਤਿਗੁਰਾਂ ਨੂੰ ਅਰਦਾਸ ਬੇਨਤੀ ਕਰਕੇ ਸੰਗਤਾਂ ਵਿੱਚ ਜਾਰੀ ਕੀਤੀ ਗਈ।
ਜੰਗ ਸਿਰਫ (ਜਿਵੇਂ ਮੰਨਿਆ ਜਾਂਦਾ ਹੈ) ਹਥਿਆਰਾਂ ਦੀ ਵਰਤੋਂ ਦਾ ਨਾਂ ਨਹੀਂ ਹੈ ਸਗੋਂ ਹਥਿਆਰਾਂ ਦੇ ਅਮਲ (ਜਿੱਤਾਂ, ਹਾਰਾਂ, ਜਖਮਾਂ, ਨੁਕਸਾਨਾਂ, ਘਾਟਿਆਂ ਅਤੇ ਮੌਤਾਂ ਆਦਿ ਸਭ ਕੁਝ) ਨੂੰ ਸ਼ਬਦਾਂ ਰਾਹੀਂ ਪੱਕੇ ਅਰਥ ਦੇਣ ਦੀ ਜੱਦੋਜਹਿਦ ਹੈ। ਜਿੰਦਗੀ, ਜਹਾਨ ਤੇ ਜੱਦੋਜਹਿਦ ਦੇ ਅਰਥਾਂ ਦੀ ਸਿਰਜਣਾ ਬੰਦੇ ਦੀ ਸਦੀਵੀ ਜੰਗ ਹੈ।