ਧਰਤੀ ਹੇਠਲਾ ਪਾਣੀ ਗੰਧਲਾ ਕਰਨ ਕਰਕੇ ਜ਼ੀਰੇ ਵਾਲੇ ਸ਼ਰਾਬ ਕਾਰਖਾਨੇ ਮਾਲਬਰੋਸ ਤੇ ਕਾਰਵਾਈ ਲਈ ਪੰਜਾਬ ਵਾਸੀਆਂ ਵੱਲੋਂ ਕੇਂਦਰੀ ਪ੍ਰਦੂਸ਼ਣ ਕਾਬੂਕਰ ਬੋਰਡ ਕੋਲ ਪਹੁੰਚ ਕੀਤੀ ਗਈ ਸੀ ।
ਕੇਂਦਰੀ ਪ੍ਰਦੂਸ਼ਣ ਕਾਬੂਕਰ ਬੋਰਡ ਵੱਲੋਂ ਕਾਰਖਾਨੇ ਅੰਦਰ ਲੱਗੇ 10 ਬੋਰ ਅਤੇ 6 ਪੀਜ਼ੋਮੀਟਰਾਂ ਦੀ ਪੜ੍ਹਤਾਲ ਕੀਤੀ ਗਈ ਹੈ।
ਜੁਲਾਈ 2022 ਤੋਂ ਜੀਰੇ ਦੇ ਨੇੜਲੇ ਪਿੰਡ ਮਨਸੂਰਵਾਲ ਵਿਖੇ ਲੋਕਾਂ ਨੇ ਮਾਲਬਰੋਸ ਸ਼ਰਾਬ ਫੈਕਟਰੀ ਨੂੰ ਪੂਰਨ ਤੌਰ 'ਤੇ ਬੰਦ ਕਰਵਾਉਣ ਲਈ ਧਰਨਾ ਲਗਾਇਆ ਗਿਆ ਹੈ। ਬੰਦ ਕਰਵਾਉਣ ਦੀ ਮੰਗ ਦਾ ਮੁੱਖ ਕਾਰਨ ਕਾਰਖਾਨੇ ਵੱਲੋਂ ਇਲਾਕੇ ਦੀ ਹਵਾ, ਪਾਣੀ ਅਤੇ ਮਿੱਟੀ ਨੂੰ ਗੰਧਲਾ ਕਰਨਾ ਹੈ।
ਮੁੱਖ ਮੰਤਰੀ ਦੇ ਬਿਆਨ ਅਨੁਸਾਰ ਇਹ ਫੈਕਟਰੀ ਪ੍ਰਦੂਸ਼ਣ ਕਰ ਰਹੀ ਸੀ। ਆਮ ਹਾਲਾਤਾਂ ਵਿਚ ਪ੍ਰਦੂਸ਼ਣ ਕਰਨ 'ਤੇ ਫੈਕਟਰੀਆਂ ਨੂੰ ਜੁਰਮਾਨਾ ਲਾਇਆ ਜਾਂਦਾ ਹੈ, ਜੇ ਪ੍ਰਸ਼ਾਸਨ ਦੀ ਇੱਛਾ ਹੋਵੇ ਤਾਂ, ਪਰ ਜਦੋਂ ਕਿਸੇ ਫੈਕਟਰੀ ਨੂੰ ਬੰਦ ਕਰਨ ਦੇ ਹੁਕਮ ਆ ਜਾਣ ਤਾਂ ਇਸਦਾ ਅਰਥ ਹੈ ਕਿ ਇਸ ਫੈਕਟਰੀ ਨੇ ਸਾਰੀਆਂ ਹੱਦਾਂ ਪਾਰ ਕਰ ਦਿਤੀਆਂ ਸਨ।
ਮੋਰਚਾ ਕਦੋਂ ਅਤੇ ਕਿਉਂ ਲੱਗਿਆ - ਸਮੇਂ ਸਮੇਂ ਤੇ ਜ਼ੀਰੇ ਦੇ ਆਸ ਪਾਸ ਦੇ ਪਿੰਡਾਂ ਦੇ ਲੋਕ ਧਰਤੀ ਹੇਠਲਾ ਪਾਣੀ ਗੰਧਲਾ ਹੋਣ ਦੀ ਗੱਲ ਕਰਦੇ ਰਹੇ ਸਨ । ਇੱਕਲੇ ਇੱਕਲੇ ਬੰਦਿਆਂ ਵੱਲੋਂ ਚੁੱਕੀ ਜਾ ਰਹੀ ਆਵਾਜ਼ ਸਮੂਹਿਕ ਲਹਿਰ ਓਦੋਂ ਬਣੀ ਜਦੋਂ ਫੈਕਟਰੀ ਨੇੜਲੇ ਪਿੰਡ ਮਹੀਆਂ ਵਾਲਾ ਕਲਾਂ ਚ ਗੁਰਦੁਆਰਾ ਭਗਤ ਦੁਨੀ ਚੰਦ ਜੀ ਚ ਕੀਤੇ 600 ਫੁੱਟ ਡੂੰਘੇ ਬੋਰ ਚੋਂ ਲਾਹਣ ਨਿਕਲੀ।
ਝਾਰੂ ਪੰਥਕ ਸਖਸ਼ੀਅਤਾਂ (ਭਾਈ ਰਾਜਿੰਦਰ ਸਿੰਘ ਮੁਗਲਵਾਲ, ਭਾਈ ਲਾਲ ਸਿੰਘ ਅਕਾਲਗੜ੍ਹ, ਭਾਈ ਦਲਜੀਤ ਸਿੰਘ ਬਿੱਟੂ, ਭਾਈ ਨਰਾਇਣ ਸਿੰਘ, ਭਾਈ ਭੁਪਿੰਦਰ ਸਿੰਘ ਭਲਵਾਨ, ਭਾਈ ਸਤਨਾਮ ਸਿੰਘ ਝੰਜੀਆਂ, ਭਾਈ ਸਤਨਾਮ ਸਿੰਘ ਖੰਡੇਵਾਲਾ, ਭਾਈ ਸੁਖਦੇਵ ਸਿੰਘ ਡੋਡ, ਭਾਈ ਅਮਰੀਕ ਸਿੰਘ ਈਸੜੂ, ਭਾਈ ਹਰਦੀਪ ਸਿੰਘ ਮਹਿਰਾਜ ਅਤੇ ਭਾਈ ਮਨਜੀਤ ਸਿੰਘ ਫਗਵਾੜਾ) ਨੇ ਜ਼ੀਰਾ ਸਾਂਝਾ ਮੋਰਚਾ ਉੱਤੇ ਪੰਜਾਬ ਸਰਕਾਰ ਦੀ ਸ਼ਹਿ ’ਤੇ ਕੀਤੀ ਜਾ ਰਹੀ ਪੁਲਿਸ ਵਧੀਕੀ ਦੀ ਨਿਖੇਧੀ ਕੀਤੀ ਹੈ।
ਜੁਲਾਈ ਮਹੀਨੇ ਤੋਂ ਜ਼ੀਰੇ ਲੋਕਾਂ ਵੱਲੋਂ ਸ਼ਰਾਬ ਫੈਕਟਰੀ ਬੰਦ ਕਰਵਾਉਣ ਲਈ ਧਰਨਾ ਲਗਾਇਆ ਗਿਆ ਹੈ। ਜ਼ੀਰੇ ਨੇੜਲੇ ਪਿੰਡ ਮਨਸੂਰਵਾਲ ਵਿਚ ਸ਼ਰਾਬ ਅਤੇ ਖਤਰਨਾਕ ਰਸਾਇਣਾਂ ( ਕੈਮੀਕਲ ) ਦੇ ਕਾਰਖਾਨੇ ਮਾਲਬ੍ਰੋਸ ਵੱਲੋਂ ਰਸਾਇਣਾਂ, ਲਾਹਣ ਵਾਲਾ ਖਤਰਨਾਕ ਪਾਣੀ ਧਰਤੀ ਹੇਠਾਂ ਪਾਇਆ ਜਾ ਰਿਹਾ ਹੈ ਜਿਸ ਦੇ ਸਿੱਟੇ ਵਜੋਂ ਉੱਥੇ ਧਰਤੀ ਹੇਠਲਾ ਪਾਣੀ ਪੂਰੀ ਤਰ੍ਹਾਂ ਗੰਧਲਾ ਹੋ ਚੁੱਕਿਆ ਹੈ।