ਖਾਸ ਲੇਖੇ/ਰਿਪੋਰਟਾਂ

ਮਾਲਬਰੋਸ ਕਾਰਖਾਨੇ ਵੱਲੋਂ ਧਰਤੀ ਹੇਠਲਾ ਪਾਣੀ ਗੰਦਾ ਕਰਨ ਦੇ ਮਸਲੇ ਚ ਕੇਂਦਰੀ ਪ੍ਰਦੂਸ਼ਣ ਕਾਬੂਕਰ ਬੋਰਡ ਨੇ ਜੋ ਲੱਭਿਆ-ਭਾਲਿਆ

October 28, 2023 | By

1. ਕੇਂਦਰੀ ਪ੍ਰਦੂਸ਼ਣ ਕਾਬੂਕਰ ਬੋਰਡ ਵੱਲੋਂ ਕਾਰਖਾਨੇ ਅੰਦਰ ਲੱਗੇ 10 ਬੋਰ ਅਤੇ 6 ਪੀਜ਼ੋਮੀਟਰਾਂ ਦੀ ਪੜ੍ਹਤਾਲ ਕੀਤੀ ਗਈ ਹੈ।

2. ਬੋਰਡ ਦੇ ਅਫ਼ਸਰਾਂ ਨੂੰ ਕਾਰਖਾਨੇ ਦੇ ਨੁਮਾਇੰਦਿਆਂ ਨੇ ਦੱਸਿਆ ਕਿ ਓਹਨਾਂ ਨੇ 4 ਬੋਰਾਂ ਅਤੇ 2 ਪੀਜ਼ੋਮੀਟਰਾਂ ਦੀ ਪ੍ਰਵਾਨਗੀ ਕੇਂਦਰੀ ਜ਼ਮੀਨੀ ਪਾਣੀ ਬੋਰਡ /ਪੰਜਾਬ ਪਾਣੀ ਵਸੀਲੇ ਵਿਕਾਸ ਅਥਾਰਟੀ ਕੋਲੋਂ ਲਈ ਹੈ। ਪਰ ਕਾਰਖਾਨੇ ਦੇ ਨੁਮਾਇੰਦਿਆਂ ਵੱਲੋਂ ਜਾਂਚ ਅਫ਼ਸਰਾਂ ਨੂੰ ਇਸ ਸਬੰਧ ਚ ਕੋਈ ਹੋਰ ਜਾਣਕਾਰੀ ਜਾਂ ਕਾਗਜ਼ ਪੱਤਰ ਨਹੀਂ ਵਿਖਾਇਆ ਗਿਆ।

3. ਦੋ ਬੋਰ ਅਜਿਹੇ ਮਿਲੇ ਜਿਨ੍ਹਾਂ ਦੀ ਇੱਕ ਦੂਜੇ ਤੋਂ ਦੂਰੀ 200 ਮੀਟਰ ਤੋਂ ਘੱਟ ਸੀ । ਹਦਾਇਤਾਂ ਮੁਤਾਬਿਕ ਦੋ ਬੋਰਾਂ ਚ ਘੱਟੋ ਘੱਟ ਦੂਰੀ 200 ਮੀਟਰ ਦੀ ਹੋਣੀ ਚਾਹੀਦੀ ਹੈ । ਇਸ ਤੱਥ ਦੇ ਅਧਾਰ ਤੇ ਇਹ ਬੋਰ ਸੀਲ ਕਰਕੇ ਮਿੱਟੀ ਚ ਦੱਬ ਦਿੱਤੇ ਗਏ ।

4. ਕਾਰਖਾਨੇ ਅੰਦਰੋਂ ਗੈਰ ਮਨਜ਼ੂਰਸ਼ੁਦਾ ਬੋਰ ਮਿਲਣ ਕਰਕੇ ਬੋਰਡ ਨੇ ਇਹ ਸ਼ੱਕ ਪ੍ਰਗਟ ਕੀਤਾ ਹੈ ਕਿ ਅਜਿਹੇ ਕਈ ਹੋਰ ਨਜ਼ਾਇਜ ਬੋਰ ਕਾਰਖਾਨੇ ਅੰਦਰ ਹੋਣ ਦੀ ਸੰਭਾਵਨਾ ਹੈ, ਜਿਸਦੀ ਪੜਤਾਲ ਲਈ ਸਥਾਨਕ ਮਾਲ ਵਿਭਾਗ ਦੀ ਮੱਦਦ ਦੀ ਲੋੜ ਹੈ।

5. ਪਰਖੇ ਗਏ 29 ਬੋਰਾਂ ਚੋਂ 12 ਦਾ ਪਾਣੀ ਬਦਬੂਦਾਰ ਅਤੇ 5 ਦਾ ਪਾਣੀ ਬਦਬੂਦਾਰ ਹੋਣ ਦੇ ਨਾਲ ਨਾਲ ਸਲੇਟੀ ਅਤੇ ਕਾਲੇ ਰੰਗ ਦਾ ਹੈ। ਸਾਰੇ ਨਮੂਨਿਆਂ ਚੋਂ ਕਿਸੇ ਇੱਕ ਦਾ ਵੀ ਪਾਣੀ ਪੀਣਯੋਗ ਨਹੀਂ ਮਿਲਿਆ । ਪਾਣੀ ਚ ਬੋਰੋਨ, ਸਲਫੇਟ ਅਤੇ ਟੀ. ਡੀ. ਐਸ. ਦੀ ਮਾਤਰਾ ਬਹੁਤ ਜਿਆਦਾ ਮਾਤਰਾ ਅਤੇ ਸੰਘਣਤਾ ਚ ਪਾਈ ਗਈ ਹੈ। ਸਲਫੇਟ ਅਤੇ ਟੀ. ਡੀ. ਐਸ. ਦਾ ਸਿੱਧਾ ਸਬੰਧ ਕਾਰਖਾਨੇ ਨਾਲ ਹੋਣ ਵੱਲ ਵੀ ਇਸ਼ਾਰਾ ਕੀਤਾ ਗਿਆ ਹੈ। ਪਿੰਡ ਰਟੌਲ ਰੋਹੀ, ਮਹੀਆਂ ਵਾਲਾ ਕਲਾਂ ਅਤੇ ਮਨਸੂਰਵਾਲ ਦੇ ਪਾਣੀ ਚ ਜ਼ਹਿਰੀ ਤੱਕ ਵੱਡੀ ਮਾਤਰਾ ਚ ਮਿਲੇ ਹਨ।

ਰਟੌਲ ਰੋਹੀ ਚੋਂ ਭਰੇ ਪਾਣੀ ਦੇ ਨਮੂਨੇ ਚ ਸਾਈਨਾਈਡ ਦਾ ਮਾਤਰਾ ਤੈਅਸ਼ੁਦਾ ਹੱਦ ਤੋਂ ਚਾਰ ਗੁਣਾ ਵੱਧ ਹੈ। ਇਸੇ ਨਮੂਨੇ ਚ ਆਰਸੈਨਿਕ ਅਤੇ ਲੈੱਡ ਵੀ ਬਹੁਤ ਜਿਆਦਾ ਮਾਤਰਾ ਚ ਮਿਲੇ ਹਨ। ਕਾਰਖਾਨੇ ਅੰਦਰਲੇ ਬੋਰਾਂ ਦੇ ਪਾਣੀ ਚ ਲੋਹੇ ਦੀ ਮਾਤਰਾ ਤੈਅਸ਼ੁਦਾ ਹੱਦ ਤੋਂ 800 ਗੁਣਾਂ ਤੱਕ ਵੱਧ ਮਿਲੀ ਹੈ। ਇਸੇ ਤਰ੍ਹਾਂ ਕਾਰਖਾਨੇ ਅਤੇ ਪਿੰਡਾਂ ਦੇ ਪਾਣੀ ਦੇ ਨਮੂਨਿਆਂ ਚ ਕ੍ਰੋਮੀਅਮ, ਮੈਗਨੀਸ, ਨਿੱਕਲ, ਲੈੱਡ, ਸਲੇਨੀਅਮ ਆਦਿ ਦੀ ਬਹੁਤ ਭਾਰੀ ਮਾਤਰਾ ਮਿਲੀ ਹੈ।

6. ਮਿੱਟੀ ਦੇ ਨਮੂਨੇ ਵੀ ਵਾਤਾਵਰਣ ਅਤੇ ਮਨੁੱਖੀ ਸਿਹਤ ਲਈ ਸਾਜਗਾਰ ਸਿੱਧ ਨਹੀਂ ਹੋਏ।

7. ਸਥਾਨਕ ਪ੍ਰਸ਼ਾਸਨ ਨੂੰ ਪ੍ਰਭਾਵਿਤ ਬੋਰਾਂ ਦੀ ਨਿਸ਼ਾਨਦੇਹੀ ਕਰਨ ਲਈ ਆਖਿਆ ਗਿਆ ਹੈ ਤਾਂ ਜੋ ਇਹਨਾਂ ਦਾ ਪਾਣੀ ਪੀਣ ਲਈ ਨਾ ਵਰਤਿਆ ਜਾਵੇ।

8. ਗੰਧਲੇ ਪਾਣੀ ਦੇ ਫਸਲਾਂ ਤੇ ਪ੍ਰਭਾਵ ਨੂੰ ਜਾਣਨ ਲਈ ਵਿਸਥਾਰਿਤ ਅਧਿਐਨ ਲਈ ਕਿਹਾ ਗਿਆ ਹੈ।

9. ਅਜਿਹੀ ਕਾਫ਼ੀ ਜਾਣਕਾਰੀ ਹੈ ਜੋ ਵਾਰ ਵਾਰ ਮੰਗੇ ਜਾਣ ਦੇ ਬਾਵਜ਼ੂਦ ਵੀ ਪੰਜਾਬ ਪ੍ਰਦੂਸ਼ਣ ਕਾਬੂਕਰ ਬੋਰਡ ਅਤੇ ਮਾਲਬਰੋਸ ਕਾਰਖਾਨੇ ਵੱਲੋਂ ਕੇਂਦਰੀ ਪ੍ਰਦੂਸ਼ਣ ਕਾਬੂਕਰ ਬੋਰਡ ਨੂੰ ਮੁੱਹਈਆ ਨਹੀਂ ਕਰਵਾਈ ਗਈ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , ,