Tag Archive "racial-discrimination"

ਦ ਸਿੱਖ ਕੁਲੀਸ਼ਨ ਨੇ ਅਮਰੀਕੀ ਸਿੱਖ ਡਾਕਟਰ ਨਾਲ ਭੇਦਭਾਵ ਦੇ ਖਿਲਾਫ ਕੇਸ ਦਰਜ ਕਰਵਾਇਆ

ਅਮਰੀਕਾ ਵਿੱਚ ਇਕ ਸਿੱਖ ਡਾਕਟਰ ਨੇ ਇਕ ਅਮਰੀਕੀ ਮੈਡੀਕਲ ਸੰਸਥਾ ਖ਼ਿਲਾਫ਼ ਸਿੱਖੀ ਸਰੂਪ ਕਾਰਨ ਤੰਤੂ ਵਿਗਿਆਨ ਸਬੰਧੀ ਨੌਕਰੀ ਨਾ ਦੇਣ ਦੇ ਦੋਸ਼ ਵਿੱਚ ਮੁਕੱਦਮਾ ਦਰਜ ਕਰਾਇਆ ਹੈ। ਕੈਨਟਕੀ ਦਾ ਜਸਵਿੰਦਰ ਪਾਲ ਸਿੰਘ ਇਕ ਲਾਇਸੈਂਸਸ਼ੁਦਾ ਅਤੇ ਬੋਰਡ ਵੱਲੋਂ ਪ੍ਰਮਾਣਿਤ ਡਾਕਟਰ ਹੈ, ਜੋ ਤੰਤੂ ਵਿਗਿਆਨ ਦੇ ਖੇਤਰ ਵਿੱਚ ਕੰਮ ਕਰ ਰਿਹਾ ਹੈ।

ਅਮਰੀਕਾ ‘ਚ ਸਵਰਨਜੀਤ ਸਿੰਘ ਖਾਲਸਾ ਨੂੰ ਸਿੱਖਾਂ ਨਾਲ ਸਬੰਧਿਤ ਮਾਮਲਿਆਂ ਬਾਰੇ ਸਰਕਾਰੀ ਅਧਿਕਾਰੀ ਚੁਣਿਆ

ਸਵਰਨਜੀਤ ਸਿੰਘ ਖਾਲਸਾ ਪ੍ਰਧਾਨ ਸਿੱਖ ਸੇਵਕ ਸੁਸਾਇਟੀ ‘ਅਮਰੀਕਾ ਜੋਨ’ ਨੂੰ ਸਿਟੀ ਆਫ਼ ਨਾਰਵਿਚ ਕਨੈਟੀਕੇਟ ਸਟੇਟ ਵਿਚ ਕਮਿਸ਼ਨ ਆਫ਼ ਸਿਟੀ ਪਲਾਨ ਦਾ ਮੈਂਬਰ ਚੁਣਿਆ ਗਿਆ ਹੈ। ਉਹ ਕੰਪਿਊਟਰ ਸਾਇੰਸ ਵਿਚ ਮਾਸਟਰ ਡਿਗਰੀ ਹੈ ਅਤੇ ਅਮਰੀਕਾ ਵਿਚ ਨਸਲਵਾਦ ਵਿਰੁੱਧ ਆਵਾਜ਼ ਬੁਲੰਦ ਕਰ ਰਿਹਾ ਤੇ ਜਾਤੀ ਤੇ ਨਸਲ ਤੋਂ ਉੱਠ ਕੇ ਸਾਮਾਜਿਕ ਸੇਵਾਵਾਂ ਵਿਚ ਮਹਾਨ ਯੋਗਦਾਨ ਪਾਇਆ ਹੈ।ਸਿਟੀ ਕੌਂਸਲ ਨੇ ਇਸੇ ਕਰਕੇ ਉਸ ਨੂੰ ਕਮਿਸ਼ਨ ਆਨ ਸਿਟੀ ਪਲੇਨਿੰਗ ਦਾ ਮੈਂਬਰ ਚੁਣਨ ਦਾ ਫੈਸਲਾ ਕੀਤਾ ਹੈ।

ਅਮਰੀਕਾ ਵਿੱਚ ਸਿੱਖ ‘ਤੇ ਹਮਲਾ ਕਰਨ ਵਾਲੇ ਖਿਲਾਫ ਨਸਲੀ ਹਿੰਸਾ ਦੇ ਦੋਸ਼ਾਂ ਤਹਿ ਮਾਮਲਾ ਦਰਜ਼

ਅਮਰੀਕਾ ਵਿੱਚ ਨਸਲੀ ਹਮਲਿਆਂ ਅਤੇ ਵਿਤਕਰਿਆਂ ਨਾਲ ਜੂਝ ਰਹੇ ਸਿੱਖਾਂ ਨੂੰ ਸਰਕਾਰੀ ਅਤੇ ਗੈਰਸਰਕਾਰੀ ਪੱਥਰ ‘ਤੇ ਕੀਤੇ ਜਾ ਰਹੇ ਯਤਨਾਂ ਦੇ ਕੁਝ ਨਤੀਜ਼ੇ ਸਾਹਮਣੇ ਆਉਣੇ ਸ਼ੁਰੂ ਹੋ ਗਏ ਹਨ। ਸਿੱਖਾਂ ਵੱਲੋਂ ਲਗਾਤਾਰ ਕੀਤੇ ਜਾ ਰਹੇ ਯਤਨਾ ਸਦਕਾ ਹੀ ਬੀਤੇ ਸਾਲ ਨਵੰਬਰ 'ਚ ਇਕ ਸਿੱਖ ਬੱਸ ਡਰਾਈਵਰ 'ਤੇ ਹਮਲਾ ਕਰਨ ਵਾਲੇ ਤੇ ਉਸ ਨੂੰ ਅੱਤਵਾਦੀ ਤੇ ਆਤਮਘਾਤੀ ਹਮਲਾਵਰ ਕਹਿਣ ਵਾਲੇ ਇਕ ਵਿਅਕਤੀ ਖਿਲਾਫ਼ ਲਾਸ ਏਾਜਲਸ ਦੇ ਅਧਿਕਾਰੀਆਂ ਨੇ ਨਫ਼ਰਤੀ ਹਿੰਸਾ ਦੇ ਦੋਸ਼ ਦਰਜ ਕੀਤੇ ਹਨ।

ਸਿੱਖਾਂ ‘ਤੇ ਨਸਲੀ ਹਮਲੇ ਗਲਤ ਪਛਾਣ ਕਾਰਣ ਹੁੰਦੇ ਹਨ: ਉਬਾਮਾ

ਅਮਰੀਕਾ ਵਿੱਚ ਸਿੱਖਾਂ ‘ਤੇ ਹੁੰਦੇ ਨਸਲੀ ਹਮਲੇ ਗਲਤ ਪਛਾਣ ਕਾਰਨ ਹੁੰਦੇ ਹਨ ਅਤੇ ਸਿੱਖਾਂ ਨੂੰ ਨਸਲੀ ਨਫਰਤ ਦਾ ਸ਼ਿਕਾਰ ਹੁੰਦੇ ਪੈਦਾ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਅਮਰੀਕਾ ਦੇ ਰਾਸ਼ਟਰਪਤੀ ਬਰਾਕ ਓਬਾਮਾ ਨੇ ਬਾਲਟੀਮੋਰੇ ਮੈਰੀਲੈਂਡ ਵਿਖੇ ਇੱਕ ਮਸਜਿਦ ਵਿਚ ਘੱਟ ਗਿਣਤੀ ਭਾਈਚਾਰੇ ਦੇ ਲੋਕਾਂ ਨੂੰ ਸੰਬੋਧਨ ਕਰਦਿਆਂ ਕੀਤਾ।

ਅਮਰੀਕਾ ਵਿੱਚ ਫਿਰ ਹੋਇਆ ਸਿੱਖ ‘ਤੇ ਨਸਲੀ ਹਮਲਾ

ਅਮਰੀਕਾ ਵਿੱਚ ਨਸਲੀ ਹਮਲਿਆਂ ਅਤੇ ਵਿਤਕਰਿਆਂ ਨਾਲ ਜੂਝ ਰਹੇ ਸਿੱਖਾਂ ਨੂੰ ਸਰਕਾਰੀ ਅਤੇ ਗੈਰਸਰਕਾਰੀ ਪੱਥਰ ‘ਤੇ ਅਨੇਕਾਂ ਯਤਨ ਕਰਨ ਦੇ ਬਾਵਜੂਦ ਰਾਹਤ ਨਹੀਂ ਮਿਲ ਰਹੀ।ਇੱਕ ਸਿੱਖ ਨੌਜਵਾਨ ਨੂੰ ਹਵਾਈ ਜ਼ਹਾਜ਼ ਵਿੱਚੋਂ ਉਤਾਰਨ ਦੀ ਨਸਲੀ ਵਿਤਕਰੇ ਘਟਨਾਂ ਨੂੰ ਥੋੜੇ ਹੀ ਦਿਨ ਹੋਏ ਹਨ, ਹੁਣ ਇੱਕ ਬੱਸ ਦੇ ਸਿੱਖ ਡਰਈਵਰ ‘ਤੇ ਨਸਲੀ ਹਮਲਾ ਹੋਣ ਦੀ ਖ਼ਬਰ ਅ ਰਹੀ ਹੈ।

ਸਿੱਖ ਅਤੇ ਮੁਸਲਿਮ ਨੌਜਵਾਨਾਂ ਨੇ ਹਵਾਈ ਕੰਪਨੀ ਵੱਲੋਂ ਕੀਤੇ ਨਸਲੀ ਵਿਤਕਰੇ ਖਿਲਾਫ ਮਾਨਹਾਨੀ ਦਾ ਕੇਸ ਦਾਇਰ ਕੀਤਾ

ਅਗਾਂਹ ਵਧੂ ਸਮਝੇ ਜਾਂਦੇ ਅਮਰੀਕੀ ਸਮਾਜ ਵਿੱਚ ਨਸਲੀ ਭੇਦਭਾਵ ਸਰਕਾਰ ਦੇ ਯਤਨਾਂ ਦੇ ਬਾਵਜੂਦ ਖਤਮ ਹੋਣ ਦਾ ਨਾਂਅ ਨਹੀਂ ਲੈ ਰਿਹਾ ਹੈ।ਅਮਰੀਕਾ ਵਿੱਚ ਵੱਸਦੇ ਸਿੱਖਾਂ, ਮੁਸਲਮਾਨਾਂ ਅਤੇ ਹੋਰ ਗੈਰ ਅਮਰੀਕੀ ਮੂਲ ਦੇ ਨਾਗਰਿਕਾਂ ਨੂੰ ਇਸਦਾ ਕਿਸੇ ਨਾ ਕਿਸੇ ਤਰਾਂ ਸ਼ਿਕਾਰ ਹੋਣਾਂ ਪੈਂਦਾ ਹੈ।