Tag Archive "quran-beadbi"

ਮਲੇਰਕੋਟਲਾ ਕੁਰਾਨ ਸ਼ਰੀਫ਼ ਬੇਅਦਬੀ ਮਾਮਲੇ ‘ਚ ਕਈ ਹੈਰਾਨਕੁੰਨ ਪਰਤਾਂ ਖੁੱਲ੍ਹੀਆਂ

ਮਲੇਰਕੋਟਲਾ ਵਿਖੇ ਕੁਰਾਨ ਸ਼ਰੀਫ਼ ਦੀ ਬੇਹੁਰਮਤੀ ਵਾਲੇ ਕੇਸ ਵਿਚ ਜਾਂਚ ਦੌਰਾਨ ਕਈ ਦਿਲਚਸਪ ਪਰਤਾਂ ਖੁੱਲ੍ਹ ਰਹੀਆਂ ਹਨ ਅਤੇ ਵੱਡੇ-ਵੱਡੇ ਵਿਅਕਤੀਆਂ ਦੇ ਨਾਂਅ ਵੀ ਸਾਹਮਣੇ ਆ ਰਹੇ ਹਨ। ਪੰਜਾਬ ਪੁਲਿਸ ਵੱਲੋਂ ਕਰਾਰ ਦਿੱਤੇ ਮੁੱਖ ਦੋਸ਼ੀ ਵਿਜੇ ਗਰਗ ਅਤੇ ਗੌਰਵ ਉਰਫ਼ ਗੋਲਡੀ ਦੀ ਕੀਤੀ ਜਾ ਰਹੀ ਪੁੱਛਗਿੱਛ ਦੌਰਾਨ ਕਈ ਅਜਿਹੇ ਪਹਿਲੂ ਸਾਹਮਣੇ ਆ ਰਹੇ ਹਨ, ਜਿਸ ਨੇ ਪੁਲਿਸ ਨੂੰ ਵੀ ਦੰਗ ਕਰ ਦਿੱਤਾ ਹੈ। ਸੂਚਨਾ ਅਨੁਸਾਰ ਪੁਲਿਸ ਵੱਲੋਂ ਅੱਜ ਮੋਗਾ ਦੇ ਇਕ ਐਨ.ਆਰ.ਆਈ. ਕੇਵਲ ਸਿੰਘ ਸੰਘਾ ਅਤੇ ਉਸ ਦੇ ਮਿੱਤਰ ਸ਼ਿਵਦੇਵ ਸਿੰਘ ਸਿਰਸਾ ਅਤੇ ਨਵੀਨ ਸੈਣੀ (ਪਿੰਡ ਡੀਟਾਸੈਣੀਆਂ) ਦੀ ਕੀਤੀ ਗਈ ਪੁੱਛਗਿੱਛ ਦੌਰਾਨ ਅੱਜ ਇਹ ਪੁਸ਼ਟੀ ਹੋ ਗਈ ਕਿ ਮੁੱਖ ਦੋਸ਼ੀ ਵੱਲੋਂ ਕੇਵਲ ਸਿੰਘ ਸੰਘਾ ਨੂੰ ਮੋਗਾ ਤੋਂ ਆਮ ਆਦਮੀ ਪਾਰਟੀ ਦੀ ਟਿਕਟ ਦਿਵਾਉਣ ਲਈ ਇਨ੍ਹਾਂ ਸਾਰਿਆਂ ਦੀ 28 ਜੂਨ ਲਈ ਨਰੇਸ਼ ਯਾਦਵ ਨਾਲ ਮੀਟਿੰਗ ਨਿਸ਼ਚਿਤ ਕੀਤੀ ਗਈ ਸੀ ਜੋ 27 ਜੂਨ ਨੂੰ ਦੋਸ਼ੀਆਂ ਦੇ ਗ੍ਰਿਫਤਾਰ ਹੋਣ ਕਾਰਨ ਸਿਰੇ ਨਾ ਚੜ੍ਹ ਸਕੀ।

ਮਲੇਰਕੋਟਲਾ ਵਿਖੇ ਹੋਏ ਕੁਰਾਨ ਬੇਅਦਬੀ ਮਾਮਲੇ ਦੇ ਤਾਰ ਵਿਸ਼ਵ ਹਿੰਦੂ ਪ੍ਰੀਸ਼ਦ ਨਾਲ ਜੁੜੇ

ਮੀਡੀਆ ਵਿਚ ਛਪੀਆਂ ਰਿਪੋਰਟਾਂ ਮੁਤਾਬਕ 24 ਜੂਨ ਨੂੰ ਮਲੇਰਕੋਟਲਾ (ਜ਼ਿਲ੍ਹਾ ਸੰਗਰੂਰ) ਵਿਖੇ ਹੋਏ ਕੁਰਾਨ ਸ਼ਰੀਫ ਦੀ ਬੇਅਦਬੀ ਦੇ ਤਾਰ ਵਿਸ਼ਵ ਹਿੰਦੂ ਪ੍ਰੀਸ਼ਦ ਨਾਲ ਜੁੜ ਰਹੇ ਹਨ। ਬੇਅਦਬੀ ਤੋਂ ਬਾਅਦ ਮੁਸਲਮਾਨਾਂ ਵਲੋਂ ਭਾਰੀ ਰੋਸ ਪ੍ਰਦਰਸ਼ਨ ਕੀਤੇ ਗਏ ਸਨ ਅਤੇ ਸਿੱਖ ਜਥੇਬੰਦੀਆਂ ਨੇ ਵੀ ਬੇਅਦਬੀ ਘਟਨਾ ਦੀ ਨਿਖੇਧੀ ਕੀਤੀ ਸੀ।

ਕੁਰਾਨ ਬੇਅਦਬੀ ਮਾਮਲਾ: ਪਠਾਨਕੋਟ ਦੇ ਮੁਖ ਦੋਸ਼ੀ ਸਣੇ ਤਿੰਨ ਹਿੰਦੂ ਗ੍ਰਿਫਤਾਰ

ਬੀਤੇ ਦਿਨੀਂ ਮਲੇਰਕੋਟਲਾ ਵਿਖੇ ਕੁਰਾਨ ਸ਼ਰੀਫ ਦੀ ਬੇਅਦਬੀ ਦੀ ਘਟਨਾ ਦੇ ਮਾਮਲੇ ਵਿਚ ਪੁਲਿਸ ਨੇ ਪਿਓ-ਪੁੱਤਰ ਸਣੇ ਤਿੰਨ ਜਣਿਆਂ ਨੂੰ ਗ੍ਰਿਫਤਾਰ ਕੀਤਾ ਹੈ। ਆਈ.ਜੀ. ਪਟਿਆਲਾ ਜ਼ੋਨ ਪਰਮਰਾਜ ਸਿੰਘ ਉਮਰਾਨੰਗਲ ਨੇ ਪ੍ਰੈਸ ਨੂੰ ਸੰਬੋਧਨ ਕਰਦਿਆਂ ਦੱਸਿਆ ਕਿ ਦੋਸ਼ੀਆਂ ਦੀ ਸਰਗਰਮੀ ਨਾਲ ਭਾਲ ਕਰ ਰਹੀਆਂ ਪੁਲਿਸ ਪਾਰਟੀਆਂ 'ਚੋਂ ਸੀ. ਆਈ. ਏ. ਬਹਾਦਰ ਸਿੰਘ ਵਾਲਾ ਦੇ ਇੰਚਾਰਜ ਇੰਸਪੈਕਟਰ ਸਤਨਾਮ ਸਿੰਘ ਨੂੰ ਉਸ ਸਮੇਂ ਸਫ਼ਲਤਾ ਮਿਲੀ, ਜਦ ਉਨ੍ਹਾਂ ਨਾਕਾਬੰਦੀ ਦੌਰਾਨ ਪੁਲ ਨਦੀ ਪਟਿਆਲਾ ਨੇੜੇ ਘਲੌੜੀ ਗੇਟ ਸ਼ਮਸ਼ਾਨਘਾਟ ਵਿਖੇ ਤਿੰਨੇ ਦੋਸ਼ੀਆਂ ਨੂੰ ਥਾਰ ਜੀਪ ਸਮੇਤ ਗ੍ਰਿਫਤਾਰ ਕਰ ਲਿਆ।

ਗੁਰਬਾਣੀ, ਕੁਰਾਨ ਸ਼ਰੀਫ ਦਾ ਅਪਮਾਨ: ਮੋਦੀ, ਸੰਘ ਦੀ ਚੁੱਪ ਦੋਸ਼ੀਆਂ ਨਾਲ ਸਾਂਝ ਦਰਸਾਉਂਦੀ ਹੈ:ਐਫਐਸਓ ਯੂ.ਕੇ.

ਪੰਜਾਬ ਵਿੱਚ ਆਏ ਦਿਨ ਪਵਿੱਤਰ ਗੁਰਬਾਣੀ ਦੀ ਬੇਅਦਬੀ ਜਾਰੀ ਹੈ, ਜੋ ਕਿ ਰੁਕਣ ਦਾ ਨਾਮ ਨਹੀਂ ਲੈ ਰਹੀ। ਨਾਹੀ ਹੀ ਸਰਕਾਰੀ ਤੌਰ 'ਤੇ ਕੋਈ ਠੋਸ ਕਦਮ ਚੁੱਕਿਆ ਜਾ ਰਿਹਾ ਹੈ। ਇਹ ਵਰਤਾਰਾ ਕਈ ਕਿਸਮ ਦੇ ਸ਼ੱਕ ਪੈਦਾ ਕਰ ਰਿਹਾ ਹੈ। ਗੁਰਬਾਣੀ ਦੇ ਨਾਲ-ਨਾਲ ਹੁਣ ਮੁਸਲਮਾਨਾਂ ਦੀ ਕੁਰਾਨ ਸ਼ਰੀਫ ਦੀ ਬੇਅਦਬੀ ਹੋਣ ਨਾਲ ਇਹ ਮਾਮਲਾ ਹੋਰ ਵੀ ਗੁੰਝਲਦਾਰ ਬਣਦਾ ਜਾ ਰਿਹਾ ਹੈ। ਇਸ ਪਿੱਛੇ ਕਿਹੜੀ ਸਿਆਸੀ ਜਾਂ ਗੈਰ-ਸਿਆਸੀ ਤਾਕਤ ਦਾ ਹੱਥ ਹੈ। ਇਸ ਸੰਭਾਵਨਾ ਤੋਂ ਵੀ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਭਾਰਤ ਸਰਕਾਰ ਦੀਆਂ ਏਜੰਸੀਆਂ ਗੁਰਬਾਣੀ ਦਾ ਨਿਰਾਦਰ ਕਰਵਾ ਕੇ ਸਿੱਖ ਕੌਮ ਨੂੰ ਅਣਖ ਨੂੰ ਵੰਗਾਰ ਰਹੀਆਂ ਹੋਣ ਅਤੇ ਸਿੱਖ ਕੌਮ ਦਾ ਧਿਆਨ ਅਜ਼ਾਦ ਸਿੱਖ ਰਾਜ ਖਾਲਿਸਤਾਨ ਤੋਂ ਲਾਂਭੇ ਲਿਜਾਣ ਲਈ ਯਤਨਸ਼ੀਲ ਹੋਣ।

ਕੁਰਾਨ ਸ਼ਰੀਫ ਦੀ ਬੇਅਦਬੀ, ਅਮਨ-ਚੈਨ ਨੂੰ ਲਾਂਬੂ ਲਗਾਉਣ ਵਾਲੇ : ਅਕਾਲੀ ਦਲ ਅੰਮ੍ਰਿਤਸਰ (ਮਾਨ)

ਇਕਬਾਲ ਸਿੰਘ ਟਿਵਾਣਾ ਮੁੱਖ ਬੁਲਾਰਾ, ਸਿਆਸੀ ਤੇ ਮੀਡੀਆ ਸਲਾਹਕਾਰ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਬੀਤੇ ਦਿਨੀਂ ਗੁਰੂ ਗੰ੍ਰਥ ਸਾਹਿਬ ਅਤੇ ਕੁਰਾਨ ਸ਼ਰੀਫ ਵਰਗੇ ਘੱਟ ਗਿਣਤੀ ਕੌਮਾਂ ਦੇ ਗ੍ਰੰਥਾਂ ਦੇ ਸਾਜ਼ਸੀ ਢੰਗਾਂ ਨਾਲ ਹੁੰਦੀਆਂ ਆ ਰਹੀਆਂ ਅਪਮਾਨਿਤ ਕਾਰਵਾਈਆਂ ਨੂੰ ਅਸਹਿ ਅਤੇ ਅਕਹਿ ਕਰਾਰ ਦਿੰਦੇ ਹੋਏ ਕਿਹਾ ਕਿ ਇਨ੍ਹਾਂ ਘਟਨਾਵਾਂ ਲਈ ਮੁਤੱਸਬੀ ਤਾਕਤਾਂ ਜਿ਼ੰਮੇਵਾਰ ਹਨ। ਉਹਨਾਂ ਕਿਹਾ ਕਿ ਫਿਰਕਾਪ੍ਰਸਤ ਤਾਕਤਾਂ ਅਜਿਹਾ ਮਾਹੌਲ ਪੈਦਾ ਕਰਨ ਦੀ ਤਾਕ ਵਿਚ ਹਨ ਜਿਸ ਨਾਲ ਬਹੁਗਿਣਤੀ ਅਤੇ ਘੱਟਗਿਣਤੀ ਕੌਮਾਂ ਵਿਚ ਡੂੰਘੀ ਨਫ਼ਰਤ ਪੈਦਾ ਹੋਵੇ ਅਤੇ ਇਹ ਪਾੜਾ ਵੱਧ ਜਾਵੇ।

ਕੁਰਾਨ ਬੇਅਦਬੀ ਮਾਮਲਾ: ਭਾਈ ਮੰਡ, ਭਗਵੰਤ ਮਾਨ, ਜਗਮੀਤ ਬਰਾੜ ਆਦਿ ਮਲੇਰਕੋਟਲਾ ਪਹੁੰਚੇ

ਪਿਛਲੇ ਕੁਝ ਸਮੇਂ ਤੋਂ ਪੰਜਾਬ ਵਿਚ ਕਦੇ ਗੁਰੂ ਗ੍ਰੰਥ ਸਾਹਿਬ ਕਦੇ ਕਿਸੇ ਹੋਰ ਧਰਮ ਗ੍ਰੰਥ ਦੇ ਅਪਮਾਨ ਦੀਆਂ ਖ਼ਬਰਾਂ ਆਉਂਦੀਆਂ ਰਹਿੰਦੀਆਂ ਹਨ। ਹੁਣ ਤਾਜ਼ਾ ਖ਼ਬਰ ਰਮਜ਼ਾਨ ਦੇ ਮਹੀਨੇ ਵਿਚ ਮਲੇਰਕੋਟਲਾ ਵਿਖੇ ਕੁਰਾਨ ਸ਼ਰੀਫ ਦੀ ਬੇਅਦਬੀ ਦੀ ਖ਼ਬਰ ਆਈ। ਜਿਸ ਤੋਂ ਬਾਅਦ ਰੋਸ ਪ੍ਰਦਰਸ਼ਨਾਂ ਅਤੇ ਹਿੰਸਾ ਵਿਚ ਕਾਫੀ ਮਾਲੀ ਨੁਕਸਾਨ ਹੋਇਆ, ਕਈ ਪ੍ਰਦਰਸ਼ਨਕਾਰੀ ਅਤੇ ਪੁਲਿਸ ਮੁਲਾਜ਼ਮ ਗੰਭੀਰ ਜ਼ਖਮੀ ਵੀ ਹੋਏ।

ਕੁਰਾਨ ਦੀ ਬੇਅਦਬੀ ਪਿੱਛੇ ਸਮਾਜ ਨੂੰ ਵੰਡਣ ਅਤੇ ਫਿਰਕੂ ਅੱਗ ਭੜਕਾਉਣ ਦੀ ਸਾਜਿਸ਼: ਭਗਵੰਤ ਮਾਨ

ਮਲੇਰਕੋਟਲਾ ਵਿੱਚ ਕੁਰਾਨ ਸ਼ਰੀਫ ਦੀ ਬੇਅਦਬੀ ਉੱਤੇ ਗਹਿਰਾ ਅਫਸੋਸ ਪ੍ਰਗਟ ਕਰਦੇ ਹੋਏ ਆਮ ਆਦਮੀ ਪਾਰਟੀ ਨੇ ਇਸਦੀ ਸਖਤ ਸ਼ਬਦਾਂ ਵਿਚ ਨਿੰਦਾ ਕੀਤੀ ਹੈ। 'ਆਪ' ਦੇ ਸੰਗਰੂਰ ਤੋਂ ਸੰਸਦ ਅਤੇ ਪਾਰਟੀ ਦੇ ਚੋਣ ਪ੍ਰਚਾਰ ਕਮੇਟੀ ਦੇ ਚੇਅਰਮੈਨ ਭਗਵੰਤ ਮਾਨ ਨੇ ਕਿਹਾ ਕਿ ਅਜਿਹੀ ਕਰਤੂਤ ਕਰਨ ਵਾਲਿਆਂ ਨੂੰ ਤੁਰੰਤ ਗ੍ਰਿਫਤਾਰ ਕੀਤਾ ਜਾਵੇ ਅਤੇ ਸਖਤ ਤੋਂ ਸਖਤ ਸਜਾ ਦਿੱਤੀ ਜਾਵੇ। ਭਗਵੰਤ ਮਾਨ ਨੇ ਕਿਹਾ ਰਮਜ਼ਾਨ ਦੇ ਦਿਨਾਂ ਵਿੱਚ ਪਵਿੱਤਰ ਕੁਰਾਨ ਸ਼ਰੀਫ ਦੀ ਬੇਅਦਬੀ ਵਾਲੀ ਇਸ ਬੇਹੱਦ ਦੁਖਦ ਘਟਨਾ ਦੀ ਉੱਚ ਪੱਧਰੀ ਜਾਂਚ ਪੰਜਾਬ ਐਂਡ ਹਰਿਆਣਾ ਹਾਈਕੋਰਟ ਦੇ ਮੌਜੂਦਾ ਜੱਜ ਦੀ ਨਿਗਰਾਨੀ ਵਿੱਚ ਜਾਂਚ ਹੋਵੇ।

ਕੁਰਾਨ ਦੀ ਬੇਅਦਬੀ ਤੋਂ ਬਾਅਦ ਮਲੇਰਕੋਟਲਾ ਵਿਖੇ ਹਿੰਸਾ, ਵਿਧਾਇਕ ਦੇ ਘਰ ਨੂੰ ਅੱਗ ਲਾਈ

ਹਿੰਦੁਸਤਾਨ ਟਾਈਮਜ਼ ਦੀ ਰਿਪੋਰਟ ਮੁਤਾਬਕ ਕੁਰਾਨ ਦੀ ਬੇਅਦਬੀ ਦੀ ਘਟਨਾ ਤੋਂ ਬਾਅਦ ਸਾਰੇ ਇਲਾਕੇ ਵਿਚ ਹਿੰਸਾ ਫੈਲ ਗਈ ਹੈ। ਹਿੰਸਾ ਉਦੋਂ ਭੜਕੀ ਜਦੋਂ ਖੰਨਾ ਰੋਡ ਚੌਂਕ 'ਚ ਕੁਰਾਨ ਸ਼ਰੀਫ ਦੇ ਵਰਕੇ ਪਾੜੇ ਹੋਏ ਪਏ ਮਿਲੇ। ਪੰਜਾਬ ਦੇ ਮੁਸਲਿਮ ਬਹੁਗਿਣਤੀ ਵਾਲੇ ਇਲਾਕੇ ਵਿਚ ਇਸ ਘਟਨਾ ਨਾਲ ਲੋਕਾਂ ਵੀ ਭਾਰੀ ਰੋਸ ਪਾਇਆ ਗਿਆ।

« Previous Page