Tag Archive "punjab"

ਜ਼ਹਿਰ-ਮੁਕਤ ਕੁਦਰਤੀ ਖੇਤੀ ਕਿਵੇਂ ਕਰੀਏ? ਝੋਨੇ ਦੀ ਥਾਂ ਕਿਹੜੀਆਂ ਫਸਲਾਂ ਬੀਜੀਆਂ ਜਾਣ? ਸੁਣੋ ਸਫਲ ਕਿਸਾਨ ਕੋਲੋਂ!

ਸ. ਗੁਰਮੁਖ ਸਿੰਘ (ਪਿੰਡ ਰੰਗੀਲਪੁਰ, ਨੇੜੇ ਬਟਾਲਾ) ਲੰਘੇ ਕਈ ਸਾਲਾਂ ਤੋਂ ਕੁਦਰਤੀ ਖੇਤੀ ਕਰ ਰਹੇ ਹਨ। ਖੇਤੀ ਲਈ ਕਿਸੇ ਵੀ ਤਰ੍ਹਾਂ ਦੇ ਜ਼ਹਿਰ ਦੀ ਵਰਤੋਂ ਨਹੀਂ ਕਰਦੇ ਅਤੇ ਨਾ ਹੀ ਰਸਾਇਣਕ ਖਾਦਾਂ ਪਾਉਂਦੇ ਹਨ। ਆਪਣੀ ਲੋੜ ਦਾ ਹਰ ਪਦਾਰਥ ਅਨਾਜ, ਦਾਲਾਂ, ਸਬਜ਼ੀ, ਫਲ, ਜੜੀ-ਬੂਟੀ ਆਦਿ ਆਪ ਪੈਦਾ ਕਰਦੇ ਹਨ। ਉਹ ਹੋਰਨਾਂ ਦੀ ਕੁਦਰਤੀ ਖੇਤੀ ਵਿਧੀ ਅਪਨਾਉਣ ਵਿੱਚ ਮਦਦ ਵੀ ਕਰਦੇ ਹਨ ਅਤੇ ਫਸਲਾਂ ਦੇ ਦੇਸੀ ਬੀਜ ਵੀ ਬਿਲਕੁਲ ਮੁਫਤ ਦਿੰਦੇ ਹਨ।

ਭਾਈ ਹਵਾਰਾ ਲੁਧਿਆਣਾ ਮਾਮਲੇ ਵਿੱਚੋਂ ਬਰੀ; ਪੰਜਾਬ ਸਰਕਾਰ ਦੀ ਅਪੀਲ ਖਾਰਿਜ

ਬੰਦੀ ਸਿੰਘਾਂ ਦੇ ਮਾਮਲਿਆਂ ਦੀ ਪੈਰਵੀ ਕਰਨ ਵਾਲੇ ਵਕੀਲ ਜਸਪਾਲ ਸਿੰਘ ਮੰਝਪੁਰ ਨੇ ਜਾਣਕਾਰੀ ਦਿੱਤੀ ਹੈ ਕਿ ਭਾਈ ਜਗਤਾਰ ਸਿੰਘ ਹਵਾਰਾ ਖਿਲਾਫ 30 ਦਸੰਬਰ 1995 ਨੂੰ ਦਰਜ਼ ਕੀਤੇ ਗਏ ਮੁਕਦਮੇਂ ਐਫ. ਆਈ. ਆਰ. ਨੰਬਰ 139 ਵਿੱਚ ਅਦਾਲਤ ਵੱਲੋਂ ਭਾਈ ਹਵਾਰਾ ਨੂੰ ਬਰੀ ਕਰਨ ਵਿਰੁੱਧ ਪਾਈ ਗਈ ਅਪੀਲ ਅਡੀਸ਼ਨਲ ਸੈਸ਼ਨ ਜੱਜ ਮੁਨੀਸ਼ ਅਰੋੜਾਂ ਦੀ ਅਦਾਲਤ ਵੱਲੋਂ ਖਾਰਿਜ ਕਰ ਦਿੱਤੀ ਗਈ।

ਸੁਪਰੀਮ ਕੋਰਟ ਦਾ ਨਵੇਂ ਕਾਨੂੰਨਾਂ ਉੱਤੇ ਰੋਕ ਲਾਉਣ ਦਾ ਫੈਸਲਾ ਕਿਸਾਨਾਂ ਦੇ ਹੱਕ ਵਿੱਚ ਜਾਂ ਵਿਰੋਧ ਵਿੱਚ?

ਇੰਡੀਅਨ ਸੁਪਰੀਮ ਕੋਰਟ ਵੱਲੋਂ ਨਵੇਂ ਖੇਤੀ ਕਾਨੂੰਨਾਂ ਉੱਤੇ ਰੋਕ ਲਾਉਣ ਅਤੇ ਇਹਨਾਂ ਕਾਨੂੰਨਾਂ ਬਾਰੇ ਅਦਾਲਤ ਨੂੰ ਸਲਾਹ ਦੇਣ ਲਈ ਇੱਕ ਕਮੇਟੀ ਬਣਾਉਣ ਦਾ ਫੈਸਲਾ ਮਿਤੀ 12 ਜਨਵਰੀ, 2021 ਨੂੰ ਸੁਣਾਇਆ ਗਿਆ ਹੈ।

30 ਕਿਸਾਨ-ਜਥੇਬੰਦੀਆਂ ਨੇ ਪਿੰਡਾਂ ‘ਚ ਮਸ਼ਾਲ-ਮਾਰਚ ਕਰਦਿਆਂ ਮਨਾਏ ਬੰਦੀ ਛੋੜ ਦਿਵਸ ਅਤੇ ਦੀਵਾਲੀ

30 ਕਿਸਾਨ-ਜਥੇਬੰਦੀਆਂ ਦੇ ਸੱਦੇ 'ਤੇ ਦੀਵਾਲੀ ਅਤੇ ਬੰਦੀ ਛੋੜ ਦਿਵਸ ਮੌਕੇ ਪੰਜਾਬ ਭਰ 'ਚ ਕਿਸਾਨ-ਮੋਰਚਿਆਂ ਅਤੇ ਪਿੰਡਾਂ 'ਚ ਮਸ਼ਾਲ-ਮਾਰਚ ਕੀਤੇ ਗਏ।

ਪੰਥ, ਪੰਜਾਬ ਅਤੇ ਆਜ਼ਾਦੀ ਦਾ ਮਸਲਾ

ਗੁਰੂ ਗੋਬਿੰਦ ਸਿੰਘ ਜੀ ਵਲੋਂ ਖਾਲਸਾ ਪੰਥ ਨੂੰ ਅਸਲੋਂ ਨਵੇਂ ਤੇ ਵੱਖਰੇ (ਤੀਸਰ) ਪੰਥ ਦੇ ਰੂਪ ਵਿੱਚ ਪੂਰਨਤਾ ਦੇਣ ਦੇ ਬਾਵਜੂਦ ਬ੍ਰਾਹਮਣਵਾਦੀ ਸੱਤਾ ਦੀ ਗੁਲਾਮੀ ਦਾ ਅਸਰ ਸਿੱਖਾਂ ਦੇ ਇੱਕ ਵੱਡੇ ਹਿੱਸੇ ਦੇ ਮਨਾਂ ਉਤੋਂ ਹਾਲਾਂ ਤਕ ਵੀ ਲਹਿਆ ਨਹੀਂ ਹੈ। ਇਸ ਤੱਥ ਨੂੰ ਮੰਨ ਲੈਣ ਵਿੱਚ ਵੀ ਕੋਈ ਬੁਰਾਈ ਨਹੀਂ ਹੈ

ਖਾਦਾਂ ਦੀ ਅੰਨ੍ਹੀ ਵਰਤੋਂ ਅਤੇ ਕਿਸਾਨ ਸੰਘਰਸ਼

ਪੰਜਾਬ ਅਤੇ ਹਰਿਆਣਾ ਦੇ ਕਿਸਾਨਾਂ ਲਈ ਜ਼ਰੂਰੀ ਹੈ ਕਿ ਉਹ ਆਪਣੇ ਛੋਟੀ, ਦਰਮਿਆਨੀ ਤੇ ਲੰਮੀ ਮਿਆਦ ਵਾਲੇ ਆਰਥਿਕ, ਵਾਤਾਵਰਨੀ ਤੇ ਸਿਆਸੀ ਏਜੰਡੇ ਵਿਚ ਖਾਦਾਂ ਦੀ ਖ਼ਪਤ ਘਟਾਉਣ ਵੱਲ ਤਵੱਜੋ ਦੇਣ।

ਪੰਜਾਬ ਦੇ ਸੰਘਰਸ਼ ਦੀ ਖਾਸੀਅਤ ਕੀ ਹੈ?

ਪੰਜਾਬ ਦੇ ਸੰਘਰਸ਼ ਦੀ ਖਾਸੀਅਤ ਬਾਰੇ ਇਹ ਭਾਈ ਮਨਧੀਰ ਸਿੰਘ ਦੀ ਇੱਕ ਸੁਣਨਯੋਗ ਤਕਰੀਰ ਹੈ। ਇਹ ਤਕਰੀਰ 18 ਅਕਤੂਬਰ 2020 ਨੂੰ ਸ਼ੰਭੂ ਮੋਰਚੇ ਵਿਖੇ ਕੀਤੀ ਗਈ ਸੀ।

ਪੰਜਾਬ ਦੀ ਬਰਬਾਦੀ ਲਈ ਜ਼ਿੰਮੇਵਾਰ ਫਸਲੀ – ਚੱਕਰ ਦੀ ਕਹਾਣੀ 1949

ਪੰਜਾਬ ਭਾਰਤ ਦੇ ਖੇਤਰਫਲ ਦਾ 1.53% ਹੁੰਦਿਆਂ ਹੋਇਆਂ ਕੇਂਦਰੀ ਅਨਾਜ ਭੰਡਾਰ ਵਿਚ 28 ਤੋਂ 30 ਫੀਸਦੀ ਕਣਕ ਝੋਨੇ ਦਾ ਹਿੱਸਾ ਪਾ ਰਿਹਾ ਹੈ। ਕਣਕ ਝੋਨੇ ਦੇ ਫਸਲੀ ਚੱਕਰ ਨੇ ਪੰਜਾਬ ਵਿਚਲੀ ਫਸਲੀ ਵਿਭਿੰਨਤਾ ਜੋ ਸਦੀਆਂ ਤੋਂ ਤੁਰੀ ਆ ਰਹੀ ਸੀ ਨੂੰ ਖਤਮ ਕਰ ਦਿੱਤਾ ਹੈ।

ਦਿੱਲੀ ਦੀ ਹਵਾ ’ਚ ਪ੍ਰਦੂਸ਼ਣ ਹੋਰ ਵਧਿਆ ਪਰ ਹਾਲੀ ਤੱਕ ਇਹਦਾ ਕਾਰਨ ਪਰਾਲੀ ਸੜਨਾ ਨਹੀਂ

ਬੀਤੇ ਦਿਨ ਦਿੱਲੀ ਦੀ ਹਵਾ ਵਿੱਚ ਪ੍ਰਦੂਸ਼ਣ ਦਾ ਪੱਧਰ ਹੋਰ ਵੀ ਵਧ ਗਿਆ। ਐਤਵਾਰ ਨੂੰ ਦਿੱਲੀ ਵਿੱਚ ਹਵਾ ਦੇ ਮਿਆਰ ਦਾ ਸੂਚਕ-ਅੰਕ (ਏਅਰ ਕੁਆਲਿਟੀ ਇੰਡੈਕਸ) 216 ਸੀ ਜੋ ਕਿ ਸੋਮਵਾਰ ਨੂੰ ਹੋਰ ਵਿਗੜ ਕੇ 261 ਹੋ ਗਿਆ। ਇਹ ਦੋਵੇਂ ਹੀ ਅੰਕ ਹਵਾ ਦੇ ਮਿਆਰ ਦੇ ਪੱਖੋਂ ਮਾੜੇ (ਪੂਅਰ) ਦੀ ਸ਼ਰੇਣੀ ਵਿੱਚ ਹੀ ਹਨ।

ਪੈਰਾਂ ਵਿੱਚ ਚੁੱਭਦਾ ਕੰਡਾ ਕੱਢਣਾ ਹੀ ਪੈਦਾ ਐ.. | Bir Singh | Shambhu Morcha |

ਇੱਥੇ ਅਸੀਂ 4 ਅਕਤੂਬਰ 2020 ਨੂੰ ਸ਼ੰਭੂ ਵਿਖੇ ਲਗਾਏ ਗਏ ਮੋਰਚੇ ਦੌਰਾਨ ਕਵੀ ਬੀਰ ਸਿੰਘ ਵੱਲੋਂ ਸਾਂਝੇ ਕੀਤੇ ਗਏ ਵਿਚਾਰ ਤੇ ਗੀਤ ਸਾਂਝਾ ਕਰ ਰਹੇ ...

« Previous PageNext Page »