Tag Archive "pilibhit-fake-encounter"

ਪੀਲੀਭੀਤ ਪੁਲਿਸ ਮੁਕਾਬਲਾ: ਫੈਸਲੇ ਸਮੇਂ ਦੋਸ਼ੀਆਂ ਨੇ ਦਿੱਤੀਆਂ ਸੀਬੀਆਈ ਅਧਿਕਾਰੀਆਂ ਨੂੰ ਧਮਕੀਆਂ

ਪੀਲੀਭੀਤ ਝੂਠੇ ਪੁਲਿਸ ਮੁਕਾਬਲੇ ਦੇ ਦੋਸ਼ੀ ਪੁਲਿਸ ਵਾਲਿਆਂ ਨੇ ਫੈਸਲੇ ਉਪਰੰਤ ਅਦਾਲਤ ਵਿੱਚ ਹੁੱਲੜਬਾਜ਼ੀ ਕੀਤੀ ਅਤੇ ਸੀਬੀਆਈ ਅਧਿਕਾਰੀਆਂ ਅਤੇ ਅਦਾਲਤ ਦੇ ਸਟਾਫ ਨੂੰ ਧਮਕੀਆਂ ਦਿੱਤੀਆਂ।ਅਦਾਲਤ ਦੇ ਸਟਾਫ ਅਤੇ ਪੀੜਤ ਪਰਿਵਾਰਾਂ ਨੇ ਜੱਜ ਦੇ ਕਮਰੇ ਵਿੱਚ ਵੜਕੇ ਜਾਨ ਬਚਾਈ।

ਪੀਲੀਭੀਤ ਮੁਕਾਬਲੇ ਦੇ ਦੋਸ਼ੀਆਂ ਨੂੰ ਸਜ਼ਾ ਦੁਆਉਣ ਦਾ ਦਾਅਵਾ ਕਰਨ ਵਾਲੇ ਕਾਹਲੋਂ ਨੇ ਗਵਾਹਾਂ ਨੂੰ ਪ੍ਰੇਸ਼ਾਨ ਕੀਤਾ: ਪੀੜਤ

ਪੀਲੀਭੀਤ ਝੂਠੇ ਪੁਲਿਸ ਮੁਕਾਬਲੇ ਦੇ ਦੋਸ਼ੀ ਪੁਲਿਸ ਵਾਲਿਆਂ ਨੂੰ ਸਜ਼ਾ ਦੁਆਉਣ ਲਈ ਚਾਰਾਜ਼ੋਈ ਦਾ ਦਾਅਵਾ ਕਰਨ ਵਾਲੇ ਹਰਜਿੰਦਰ ਸਿੰਘ ਕਾਹਲੋਂ 'ਤੇ ਪੀੜਤ ਪਰਿਵਾਰਾਂ ਨੇ ਗਵਾਹਾਂ ਨੂੰ ਪ੍ਰੇਸ਼ਾਨ ਕਰਨ ਦਾ ਦੋਸ਼ ਲਾਉਦਿਆਂ ਸਿੱਖਾਂ ਅਪੀਲ ਕੀਤੀ ਕਿ ਕਾਹਲੋਂ ਦੀ ਝੂਠੀ ਕਹਾਣੀ 'ਤੁ ਯਕੀਨ ਨਾ ਕੀਤਾ ਜਾਵੇ।

ਪੀਲੀਭੀਤ ਝੂਠਾ ਪੁਲਿਸ ਮੁਕਾਬਲਾ, 25 ਸਾਲ ਗਵਾਹਾਂ ਨੂੰ ਪੁਲਿਸ ਦੇ ਦਬਾਅ ਤੋਂ ਬਚਾ ਕੇ ਰੱਖਿਆ: ਕਾਹਲੋਂ

ਲੀਭੀਤ ਵਿੱਚ 11 ਸਿੱਖਾਂ ਨੂੰ ਝੂਠੇ ਪੁਲਿਸ ਮੁਕਾਬਲੇ ਵਿੱਚ ਮਾਰਨ ਵਾਲੇ ਪੁਲਿਸ ਵਾਲਿਆਂ ਨੂੰ ਸਜ਼ਾ ਦੁਆਉਣ ਵਾਲੇ ਹਰਜਿੰਦਰ ਸਿੰਘ ਕਾਹਲੋਂ ਨੇ ਦੱਸਿਆ ਕਿ ਪੁਲੀਸ ਨੇ ਉਸ ਦੇ ਫਾਰਮ ਹਾਊਸ ਵਿੱਚ ਕੰਮ ਕਰਦੇ ਦੋ ਨੌਕਰਾਂ ਮਨੋਹਰ ਲਾਲ ਅਤੇ ਰਾਮ ਲਾਲ ਨੂੰ ਸਰਕਾਰੀ ਗਵਾਹ ਬਣਾ ਕੇ ਉਨ੍ਹਾਂ ਦੀਆਂ ਅੱਖਾਂ ਸਾਹਮਣੇ ਮੁਕਾਬਲਾ ਹੋਣ ਦੇ ਦਸਤਾਵੇਜ਼ ਤਿਆਰ ਕਰ ਲਏ। ਉਨ੍ਹਾਂ 25 ਸਾਲ ਨੌਕਰਾਂ ਨੂੰ ਪੁਲੀਸ ਦੇ ਦਬਾਅ ਤੋਂ ਬਚਾ ਕੇ ਰੱਖਿਆ ਸੀ ਅਤੇ ਉਨ੍ਹਾਂ ਵੱਲੋਂ ਅਦਾਲਤ ’ਚ ਸੱਚ ਬਿਆਨ ਕੇ ਅਸਲ ਤਸਵੀਰ ਸਾਹਮਣੇ ਰੱਖ ਦਿੱਤੀ। ਸ੍ਰ. ਕਾਹਲੋਂ ਅਨੁਸਾਰ ਪੁਲੀਸ ਨੇ ਪਹਿਲਾਂ ਉਸ ਵਿਰੁੱਧ ਧਾਰਾ 216 ਤਹਿਤ ਨੋਟਿਸ ਜਾਰੀ ਕਰਕੇ ਦਬਾਉਣ ਦਾ ਯਤਨ ਕੀਤਾ ਸੀ ਅਤੇ ਹੁਣ ਵੀ ਧਮਕੀਆਂ ਮਿਲ ਰਹੀਆਂ ਹਨ।

ਪੀਲੀਭੀਤ ਝੂਠੇ ਪੁਲਿਸ ਮੁਕਾਬਲੇ ਦੇ ਪੀੜਤਾਂ ਨੂੰ ਨਿਆ ਲਈ ਲੰਮੀ ਉਡੀਕ ਕਰਨੀ ਪਈ: ਦਲ ਖਾਲਸਾ

ਸਿੱਖਾਂ ਨੂੰ ਝੂਠੇ ਪੁਲਿਸ ਮੁਕਾਬਲੇ ਵਿੱਚ ਮਾਰਨ ਵਾਲੇ ਯੂਪੀ ਪੁਲਿਸ ਦੇ 47 ਬੰਦਿਆਂ ਨੂੰ ਸੀਬੀਆਈ ਅਦਾਲਤ ਵੱਲੋਂ ਦਿੱਤੀ ਉਮਰ ਕੈਦ ਦੀ ਸਜ਼ਾ ਕਰਦਿਆਂ ਦਲ਼ ਖਾਲਸਾ ਨੇ ਕਿਹਾ ਕਿ ਇਸ ਨਾਲ ਇਸ ਫੈਸਲੇ ਨਾਲ ਪੀੜਤ ਸਿੱਖ ਪਰਿਵਾਰਾਂ ਨੂੰ ਰਾਹਤ ਮਿਲੇਗੀ।

ਸਿੱਖਾਂ ਦੇ ਕਾਤਲਾਂ ਨੂੰ ਉਮਰ ਕੈਂਦ ਦੀ ਸਜਾ ਦੇਣੀ ਚੰਗਾ ਕਦਮ: ਪੀਰ ਮੁਹੰਮਦ

ਆਲ ਇੰਡੀਆ ਸਿੱਖ ਸਟੂਡੈਂਟਸ ਫ਼ੈਡਰੇਸ਼ਨ ਨੇ ਉੱਤਰ ਪ੍ਰਦੇਸ਼ ਦੇ ਜਿਲਾ ਪੀਲੀ ਭੀਤ ਅੰਦਰ ਅੱਜ ਤੋਂ 25 ਸਾਲ ਪਹਿਲਾਂ 12 ਜੁਲਾਈ 1991 ਨੂੰ 11 ਸਿੱਖ ਯਾਤਰੀਆਂ ਨੂੰ ਝੂਠੇ ਪੁਲਿਸ ਮੁਕਾਬਲੇ ਵਿੱਚ ਮਾਰਨ ਵਾਲੇ 47 ਪੁਲਿਸ ਕਰਮਚਾਰੀਆਂ ਅਤੇ ਅਧਿਕਾਰੀਆਂ ਖਿਲਾਫ਼ ਅਦਾਲਤ ਵੱਲੋਂ ਦੋਸ਼ੀਆ ਨੂੰ ਉਮਰ ਕੈਦ ਦੀ ਸਜਾ ਐਲਾਨੇ ਜਾਣ ਦੇ ਫ਼ੈਸਲੇ ਨੂੰ ਦੇਰ ਨਾਲ ਦਿੱਤਾ ਜਾਣ ਵਾਲਾ ਇਨਸਾਫ਼ ਦੱਸਿਆ।

ਬਾਦਲ ਦਲ ਪੀਲੀਭੀਤ ਝੂਠੇ ਮਾਕਾਬਲੇ ਦੇ ਫੈਸਲੇ ਤੋਂ ਸਬਕ ਸਿੱਖ ਕੇ ਪੰਜਾਬ ਵਿੱਚ ਵੀ ਸਿੱਖਾਂ ਦੇ ਕਾਤਲਾਂ ਨੂੰ ਸਜਾਵਾਂ ਦਿਵਾਏ: ਸਰਨਾ

ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਪ੍ਰਧਾਨ ਸ੍ਰ ਪਰਮਜੀਤ ਸਿੰਘ ਸਰਨਾ ਨੇ 27 ਸਾਲ ਪਹਿਲਾਂ ਉੱਤਰ ਪ੍ਰਦੇਸ਼ ਪੁਲੀਸ ਵੱਲੋ ਧਾਰਮਿਕ ਯਾਤਰਾ ਤੇ ਗਏ ਇੱਕ ਜੱਥੇ ਵਿੱਚੋ 11 ਸਿੱਖ ਨੌਜਵਾਨਾਂ ਨੂੰ ਅੱਤਵਾਦੀ ਗਰਦਾਨ ਕੇ ਮਾਰਨ ਵਾਲੇ 47 ਨੂੰ ਦੋਸ਼ੀਆ ਨੂੰ ਉਮਰ ਕੈਦ ਦੀ ਸਜਾ ਦਿੱਤੇ ਜਾਣ ਦਾ ਸੁਆਗਤ ਹੈ।

ਦੇੇਸ਼ ਭਰ ਵਿੱਚ ਬਣਾਏ ਗਏ ‘ਪੁਲਿਸ ਮੁਕਾਬਲਿਆਂ’ ਦੀ ਜਾਂਚ ਹੋਵੇ-ਪੰਚ ਪਰਧਾਨੀ ਯੂ. ਕੇ.

ਲੰਡਨ: ਪੰਚ ਪਰਧਾਨੀ ਯੂ. ਕੇ. ਨੇ ਉਤਰ ਪਰਦੇਸ਼ ਦੀ ਇੱਕ ਅਦਾਲਤ ਵੱਲੋਂ ਪੀਲੀਭੀਤ ਦੇ ਕਥਿਤ ਪੁੁਲਿਸ ਮੁਕਾਬਲੇ ਲਈ ਦੋਸ਼ੀ 47 ਪੁਲਿਸ ਅਫਸਰਾਂ ਨੂੰ ਉਮਰ ਕੈਦ ...

ਪੀਲੀਭੀਤ ਝੂਠਾ ਪੁਲਿਸ ਮੁਕਾਬਲਾ: ਸਿੱਖਾਂ ਨੂੰ ਝੂਠੇ ਪੁਲਿਸ ਮੁਕਾਬਲੇ ਵਿੱਚ ਮਾਰਨ ਵਾਲੇ 47 ਪੁਲਿਸ ਵਾਲਿਆਂ ਨੂੰ ਉਮਰ ਕੈਦ ਦੀ ਸਜ਼ਾ

ਸਿੱਖਾਂ ਨੂੰ ਝੂਠੇ ਪੁਲਿਸ ਮੁਕਾਬਲੇ ਵਿੱਚ ਮਾਰਨ ਵਾਲੇ 47 ਪੁਲਿਸ ਵਾਲਿਆਂ ਨੂੰ ਅੱਜ ਇੱਕ ਸੀਬੀਆਈ ਅਦਾਲਤ ਨੇ ਉਮਰ ਕੈਦ ਦੀ ਸਜ਼ਾ ਸੁਣਾਈ ਹੈ। 1991 ਦੇ ਇਸ ਝੂਠੇ ਪੁਲਿਸ ਮੁਕਾਬਲੇ ਦੇ ਮਾਮਲੇ ਵਿੱਚ ਅਦਾਲਤ ਵੱਲੋਂ ਫੈਸਲਾ ਸੁਣਾਉਣ ਮੌਕੇ ਸਿਰਫ 20 ਦੋਸ਼ੀ ਹੀ ਹਾਜ਼ਰ ਸਨ, ਜਦਕਿ ਬਾਕੀ 27 ਪਿਛਲੀ 1ਅਪ੍ਰੈਲ ਦੀ ਪੇਸ਼ੀ ਤੇ ਵੀ ਗੈਰਹਾਜ਼ਰ ਸਨ ਅਤੇ ਉਨ੍ਹਾਂ ਦਾ ਕੋਈ ਅਤਾ-ਪਤਾ ਨਹੀ ਹੈ।

ਪੀਲੀਭੀਤ ਝੂਠਾ ਪੁਲਿਸ ਮੁਕਾਬਲਾ: 47 ਵਿੱਚੋਂ 27 ਪੁਲਿਸ ਵਾਲੇ ਸਜ਼ਾ ਸੁਣਾਉਣ ਤੋਂ ਪਹਿਲਾਂ ਆਲੋਪ ਹੋਏ

ਪੀਲੀਭੀਤ ਵਿੱਚ 12 ਜੁਲਾਈ 1991 ਨੂੰ ਹੋਏ ਝੂਠੇ ਪੁਲਿਸ ਮੁਕਾਬਲੇ ਦੇ ਮਾਮਲੇ ਵਿੱਚ ਸੀਬੀਆਈ ਅਦਾਲਤ ਵੱਲੋਂ ਦੋਸ਼ੀ ਐਲਾਨੇ 47 ਪੁਲਿਸ ਵਾਲਿਆਂ ਵਿੱਚੋਂ 27 ਬੰਦੇ ਅਦਾਲਤ ਵਿੱਚ ਹਾਜ਼ਰ ਨਹੀ ਹੋਏ। ਅੱਜ ਉਨ੍ਹਾਂ ਨੂੰ ਅਦਾਲਤ ਵੱਲੋਂ ਸਜ਼ਾ ਸੁਣਾਈ ਜਾਣੀ ਸੀ।

« Previous Page