Tag Archive "pathankot-attack"

ਪਠਾਨਕੋਟ ਹਮਲੇ ਲਈ ਸੁਖਬੀਰ ਬਾਦਲ ਦੀ ਭੂਮਿਕਾ ਸ਼ੱਕੀ: ਆਮ ਆਦਮੀ ਪਾਰਟੀ

ਆਮ ਆਦਮੀ ਪਾਰਟੀ ਪੰਜਾਬ ਦੇ ਇੰਚਾਰਜ ਸੰਜੈ ਸਿੰਘ, ਕਨਵੀਨਰ ਸੁੱਚਾ ਸਿੰਘ ਛੋਟੇਪੁਰ ਅਤੇ ਲੀਗਲ ਸੈੱਲ ਦੇ ਮੁੱਖੀ ਹਿੰਮਤ ਸਿੰਘ ਸ਼ੇਰਗਿੱਲ ਵਲੋਂ ਚੰਡੀਗੜ੍ਹ ਵਿੱਚ ਸੱਦੀ ਗਈ ਪ੍ਰੈਸ ਮਿਲਣੀ ਦੌਰਾਨ ਪਠਾਨਕੋਟ ਹਮਲੇ ਵਿੱਚ ਸ਼ਹੀਦ ਹੋਏ ਜਵਾਨਾਂ ਨੂੰ ਸ਼ਰਧਾਂਜਲੀ ਦਿੰਦਿਆਂ ਕਿਹਾ ਗਿਆ ਕਿ ਇਹਨਾਂ ਸ਼ਹੀਦਾਂ ਦੀ ਕੁਰਬਾਨੀ ਕਰਕੇ ਹੀ ਸਾਰਾ ਦੇਸ ਸੁਰੱਖਿਅਤ ਹੈ।

ਦਿੱਲੀ ਪੁਲਿਸ ਨੇ ਪਠਾਨਕੋਟ ਹਮਲੇ ਸੰਬੰਧੀ ਫੌਜੀ ਮੇਜਰ ਸਮੇਤ ਦੋ ਹੋਰ ਤੋਂ ਬੱਬਰ ਖਾਲਸਾ ਬੱਬਰ ਖਾਲਸਾ ਨਾਲ ਸੰਬੰਧਾਂ ਦੇ ਸ਼ੱਕ ਤਹਿਤ ਕੀਤੀ ਪੁੱਛਤਾਸ਼

ਭਾਰਤੀ ਅਖਬਾਰ “ਇੰਡੀਅਨ ਐਕਸਪ੍ਰੈਸ” ਵਿੱਚ ਛਪੀ ਖਬਰ ਅਨੁਸਾਰ ਦਿੱਲੀ ਪੁਲਿਸ ਵੱਲੋਂ ਪਠਾਨਕੋਟ ਹਮਲੇ ਦੇ ਸੰਬੰਧ ਵਿੱਚ ਇੱਕ ਫੌਜੀ ਮੇਜਰ ਅਤੇ ਉਸ ਦੇ 2 ਸਾਥੀਆਂ ਨੂੰ ਹਿਰਾਸਤ ਵਿੱਚ ਲੈ ਕੇ ਪੁੱਛਤਾਸ਼ ਕੀਤੀ ਗਈ ਹੈ।ਸੂਤਰਾਂ ਅਨੁਸਾਰ ਪੁਲਿਸ ਵੱਲੋਂ ਲਗਾਤਾਰ 2 ਦਿਨ ਉਨ੍ਹਾਂ ਤੋਂ ਪੁੱਛਤਾਸ਼ ਕੀਤੀ ਗਈ।

ਪਠਾਠਕੋਟ ਫੌਜੀ ਹਵਾਈ ਅੱਡੇ ਵਿੱਚ ਚੱਲ ਰਿਹਾ ਮੁਕਾਬਲਾ ਖਤਮ

ਪਠਾਨਕੋਟ ਦੇ ਫੌਜੀ ਅੱਡੇ ‘ਤੇ ਹਮਲਾਵਰਾਂ ਅਤੇ ਸੁਰੱਖਿਆ ਦਸਤਿਆਂ ਵਿਚਕਾਰ ਚੱਲ ਰਿਹਾ ਮੁਕਾਬਲਾ ਖਤਮ ਹੋ ਗਿਅਤ ਹੈ। ਪਿਛਲੇ ਤਿੰਨ ਦਿਨਾਂ ਤੋਂ ਚੱਲ ਰਹੇ ਇਸ ਮੁਕਬਾਲੇ ਵਿੱਚ 6 ਹਮਲਾਵਰਾਂ ਅਤੇ ਭਾਰਤੀ ਫੌਜ ਦੇ ਕਰਨਲ ਸਮੇਤ ਸੁਰੱਖਿਆ ਦਸਤਿਆਂ ਦੇ 7 ਮੈਂਬਰਾਂ ਦੀਆਂ ਜਾਨਾਂ ਜਾਣ ਦੀਆਂ ਖ਼ਬਰਾਂ ਹਨ।

ਪਠਾਨਕੋਟ ਹਵਾਈ ਅੱਡੇ ਵਿੱਚ ਪੈਤੜਾ ਬਦਲ-ਬਦਲ ਕੇ ਹਮਲਾਵਰ ਗੋਲੀਬਾਰੀ ਕਰ ਰਹੇ ਹਨ

ਪਠਾਨਕੋਟ ਦੇ ਫੌਜੀ ਅੱਡੇ ‘ਤੇ ਚੱਲ ਰਿਹਾ ਹਮਲਾਵਰਾਂ ਅਤੇ ਸੁਰੱਖਿਆ ਦਸਤਿਆਂ ਵਿਚਕਾਰ ਚੱਲ ਰਿਹਾ ਮੁਕਾਬਲਾ ਅਜੇ ਵੀ ਜਾਰੀ ਹੈ। ਪਿਛਲੇ ਤਿੰਨ ਦਿਨਾਂ ਤੋਂ ਚੱਲ ਰਹੇ ਇਸ ਮੁਕਬਾਲੇ ਵਿੱਚ ਪੰਜ ਹਮਲਾਵਰਾਂ ਅਤੇ ਭਾਰਤੀ ਫੌਜ ਦੇ ਕਰਨਲ ਸਮੇਤ ਸੁਰੱਖਿਆ ਦਸਤਿਆਂ ਦੇ ਮੈਂਬਰਾਂ ਦੀਆਂ ਜਾਨਾਂ ਜਾਣ ਦੀਆਂ ਖ਼ਬਰਾਂ ਹਨ।

ਪਠਾਨਕੋਟ ਫੌਜੀ ਹਵਾਈ ਅੱਡਾ ਹਮਲਾ: ਧਮਾਕਿਆਂ ਤੋਂ ਬਾਅਦ ਫਿਰ ਗੋਲੀਬਾਰੀ ਸ਼ੁਰੂ ਹੋਈ

ਪਠਾਨਕੋਟ ਫੌਜੀ ਹਵਾਈ ਅੱਡੇ ਵਿੱਚ ਭਾਰਤੀ ਸੁਰੱਖਿਆ ਜਵਾਨਾਂ ਅਤੇ ਹਮਲਾਵਰਾਂ ਵਿਚਕਾਰ ਫਿਰ ਤੋਂ ਮੁਕਾਬਲਾ ਹੋਣ ਦੀਆਂ ਖਬਰਾਂ ਆ ਰਹੀਆਂ ਹਨ।ਅੱਜ ਫੌਜੀ ਅੱਡੇ ਵਿੱਚ ਹੋਏ ਦੋ ਧਮਾਕਿਆਂ ਤੋਂ ਬਾਅਦ ਫਿਰ ਗੋਲੀਬਾਰੀ ਸ਼ੁਰੂ ਹੋ ਗਈ ਹੈ।ਸੂਤਰਾਂ ਮੁਤਾਬਿਕ 2 ਹੋਰ ਹਮਲਾਵਰ ਹਵਾਈ ਅੱਡੇ ਅੰਦਰ ਹੋਣ ਦਾ ਅੰਦਾਜ਼ਾ ਲਾਇਆ ਜਾ ਰਿਹਾ ਹੈ।

ਪਠਾਨਕੋਟ ਫੌਜੀ ਹਵਾਈ ਅੱਡੇ ਵਿੱਚ ਚੱਲ ਰਿਹਾ ਮੁਕਾਬਲਾ ਖਤਮ ਹੋਇਆ, ਪੰਜ ਹਮਲਾਵਰਾਂ ਅਤੇ ਤਿੰਨ ਫੌਜੀਆਂ ਦੀ ਮੌਤ

ਅੱਜ ਸਵੇਰੇ 3 ਵਜੇ ਦੇ ਕਰੀਬ ਪਠਾਨਕੋਟ ਦੇ ਫੌਜੀ ਹਵਾਈ ਅੱਡੇ ‘ਤੇ ਫੌਜੀ ਵਰਦੀ ਵਿੱਚ ਆਏ ਹਮਲਾਵਰਾਂ ਵੱਲੋਂ ਹਵਾਈ ਅੱਡੇ ਅੰਦਰ ਵੜ ਕੇ ਹਮਲਾ ਕਰਨ ਤੋਂ ਬਾਅਦ ਚੱਲ ਰਿਹਾ ਮੁਕਾਬਲਾ ਖਤਮ ਹੋ ਗਿਆ ਹੈ।

ਪਠਾਨਕੋਟ ਫੌਜੀ ਹਵਾਈ ਅੱਡਾ ਹਮਲਾ : ਭਾਰਤੀ ਗ੍ਰਹਿ ਮੰਤਰੀ ਸਮੇਤ ਹੋਰ ਰਾਜਸੀ ਆਗੂਆਂ ਦੇ ਬਿਆਨ  

ਅੱਜ ਸਵੇਰੇ 3:30 ਵਜੇ ਪਠਾਨਕੋਟ ਦੇ ਫੌਜੀ ਹਵਾਈ ਅੱਡੇ ‘ਤੇ ਫੌਜੀ ਵਰਦੀ ਵਿੱਚ ਆਏ ਹਮਲਾਵਰਾਂ ਨੇ ਹਵਾਈ ਅੱਡੇ ਅੰਦਰ ਵੜ ਕੇ ਹਮਲਾ ਕਰ ਦਿੱਤਾ, ਜੋ ਖ਼ਬਰ ਲਿਖੇ ਜਾਣ ਤੱਕ ਜਾਰੀ ਹੈ। ਹੁਣ ਤੱਕ ਭਾਰਤੀ ਫੌਜ, ਹਵਾਈ ਫੌਜ, ਨੈਸ਼ਨਲ ਸਕਿਉਰਿਟੀ ਗਾਰਡਾਂ ਅਤੇ ਹਮਲਾਵਰਾਂ ਵਿੱਚ ਹੋਈ ਲੜਾਈ ਵਿੱਚ ਪੰਜ ਹਮਲਾਵਰ ਅਤੇ ਤਿੰਨ ਸੁਰੱਖਿਆ ਜਵਾਨਾਂ ਦੀ ਮੌਤ ਹੋ ਗਈ ਹੈ।

ਪਠਨਾਕੋਟ ਦੇ ਫੌਜੀ ਹਵਾਈ ਅੱਡੇ ਅੰਦਰ ਦੁਬਾਰਾ ਗੋਲੀਬਾਰੀ ਸ਼ੁਰੂ

ਪਠਾਨਕੋਟ ਹਵਾਈ ਫੌਜ ਦੇ ਅੱਡੇ ਵਿੱਚ ਹਮਲਾਵਰਾਂ ਅਤੇ ਸੁਰੱਖਿਆ ਦਸਤਿਆਂ ਵਿੱਚ ਦੁਬਾਰਾ ਗੋਲੀਬਾਰੀ ਸ਼ੁਰੂ ਹੋ ਗਈ ਹੈ।ਲਗਭਗ 12 ਘੰਟੇ ਪਹਿਲਾਂ ਹਥਿਆਰਬੰਦ ਬੰਦੇ ਫੌਜੀ ਹਵਾਈ ਅੱਡੇ ਦੀ ਸੁਰੱਖਿਆ ਨੂੰ ਸੰਨ ਲਾਕੇ ਅੰਦਰ ਧੁੱਸ ਦੇ ਕੇ ਵੜ ਗਏ ਸਨ।

ਪਠਾਨਕੋਟ ਵਿੱਚ ਗੋਲੀਬਾਰੀ ਹੋਈ ਬੰਦ; 4 ਹਮਲਾਵਰ ਤੇ 2 ਭਾਰਤੀ ਜਵਾਨਾਂ ਦੀ ਹੋਈ ਮੌਤ

ਅੱਜ ਸਵੇਰ ਤੋਂ ਪਠਾਨਕੋਟ ਸਥਿੱਤ ਭਾਰਤੀ ਹਵਾਈ ਫੌਜ ਦੇ ਹਵਾਈ ਅੱਡੇ ਤੇ ਹੋਏ ਹਮਲੇ ਵਿੱਚ 4 ਹਮਲਾਵਰ ਅਤੇ 2 ਹਵਾਈ ਫੋਜ ਦੇ ਜਵਾਨਾਂ ਦੀ ਮੌਤ ਦੀ ਖਬਰ ਹੈ।ਸੂਤਰਾਂ ਤੋਂ ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਹੁਣ ਗੋਲੀਬਾਰੀ ਰੁਕ ਗਈ ਹੈ ਅਤੇ ਸੁਰੱਖਿਆ ਬਲਾਂ ਵੱਲੋਂ ਇਲਾਕੇ ਦੀ ਤਲਾਸ਼ੀ ਲਈ ਜਾ ਰਹੀ ਹੈ।

« Previous Page