ਪੰਜਾਬ ’ਚ ਵਗਦੇ ਦਰਿਆਵਾਂ ਦਾ ਪਾਣੀ ਘੜੀਸਕੇ ਹਰਿਆਣਾ ਵਾਲੇ ਪਾਸੇ ਲਿਜਾਣ ਦੀਆਂ ਗੋਂਦਾ ਉਦੋਂ ਦੀਆਂ ਹੀ ਗੁੰਦਣੀਆਂ ਸ਼ੁਰੂ ਨੇ ਜਦੋਂ ਅਜੇ ਹਰਿਆਣੇ ਦਾ ਜਨਮ ਵੀ ਨਹੀਂ ਸੀ ਹੋਇਆ। ਭਾਵੇਂ ਹਰਿਆਣੇ ਦਾ ਜਨਮ 1966 ’ਚ ਹੋਇਆ ਪਰ ਪੰਜਾਬੀ ਸੂਬੇ ਦੀ ਮੰਗ 1950 ’ਚ ਹੀ ਸ਼ੁਰੂ ਹੋ ਗਈ ਸੀ। ਪੰਜਾਬੀ ਸੂਬੇ ਦੀ ਕਾਇਮੀ ਨਾਲ ਵੱਖਰਾ ਸੂਬਾ (ਹਰਿਆਣਾ) ਖ਼ੁਦ-ਬ-ਖ਼ੁਦ ਹੀ ਕਾਇਮ ਹੋ ਜਾਣਾ ਸੀ।