Tag Archive "pargat-singh"

ਪਰਗਟ ਸਿੰਘ ਨੇ ਬਾਦਲ ਦਲ ਦੀ ਮੁੱਢਲੀ ਮੈਂਬਰਸ਼ਿਪ ਤੋਂ ਅਸਤੀਫਾ ਦਿੱਤਾ

ਜਲੰਧਰ ਕੈਂਟ ਤੋਂ ਵਿਧਾਇਕ ਪਰਗਟ ਸਿੰਘ ਨੇ ਅੱਜ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੀ ਮੁੱਢਲੀ ਮੈਂਬਰਸ਼ਿਪ ਤੋਂ ਅਸਤੀਫਾ ਦੇ ਦਿੱਤਾ ਹੈ।

ਭਾਜਪਾ ਵਾਂਗ ‘ਆਪ’ ਵੀ ਮੈਨੂੰ ਡੈਕੋਰੇਸ਼ਨ ਪੀਸ ਬਣਾਉਣਾ ਚਾਹੁੰਦੀ ਸੀ; ਇਸ ਲਈ ਵੱਖਰਾ ਰਾਹ ਚੁਣਿਆ: ਸਿੱਧੂ

ਸਾਬਕਾ ਸੰਸਦ ਮੈਂਬਰ ਨਵਜੋਤ ਸਿੱਧੂ ਨੇ ਅੱਜ ਚੰਡੀਗੜ੍ਹ ਵਿਖੇ ਨਵੇਂ ਰਾਜਨੀਤਕ ਫਰੰਟ ਆਵਾਜ਼-ਏ-ਪੰਜਾਬ ਦੇ ਐਲਾਨ ਮੌਕੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਨਾ ਹੋਣ ਦਾ ਭੇਤ ਖੋਲ੍ਹਿਆ ਹੈ। ਸਿੱਧੂ ਨੇ ਦਾਅਵਾ ਕੀਤਾ ਕਿ ਉਨ੍ਹਾਂ ਨੇ ‘ਆਪ’ ਅੱਗੇ ਕੋਈ ਸ਼ਰਤ ਨਹੀਂ ਰੱਖੀ ਸੀ ਬਲਕਿ ‘ਆਪ’ ਨੇ ਉਨ੍ਹਾਂ ਅੱਗੇ ਸ਼ਰਤਾਂ ਰੱਖੀਆਂ ਸਨ।

ਪੰਜਾਬ ਦੀ ਉਥਲ-ਪੁਥਲ ਦਾ ਰਾਜਨੀਤਕ ਭਵਿੱਖ

ਪੰਜਾਬ ਵਿੱਚ ਰਾਜਨੀਤਕ-ਚੇਤਨਤਾ ਦੀ ਹਨੇਰੀ ਵਗ ਰਹੀ ਹੈ। ਚੰਗਾ ਸ਼ਗਨ ਇਹ ਹੈ ਕਿ ਇਸ ਹਵਾ ਦਾ ਅਸਰ ਹੇਠਾਂ ਤਕ ਜਾ ਰਿਹਾ ਹੈ। ਇਸ ਨਵੇਂ ਰੁਝਾਨ ਦਾ ਨਤੀਜਾ ਇਹ ਹੋਵੇਗਾ ਕਿ ਸਭ ਤੋਂ ਉੱਪਰਲੀ ਸਿਆਸੀ ਛੱਤ ਉੱਤੇ ਬੈਠਣ ਵਾਲੇ ਹੇਠਾਂ ਬੈਠੇ ਆਮ ਲੋਕਾਂ ਨੂੰ ਕੀੜੇ-ਮਕੌੜੇ ਨਹੀਂ ਸਮਝ ਸਕਣਗੇ। ਹੁਣ ਉੱਪਰ ਵਾਲਿਆਂ ਉੱਤੇ ਜਵਾਬਦੇਹੀ ਦਾ ਭੈਅ, ਦਬਾਅ ਅਤੇ ਜ਼ਿੰਮੇਵਾਰੀ ਲਗਾਤਾਰ ਬਣੀ ਰਹੇਗੀ। ਉਨ੍ਹਾਂ ਨੂੰ ਸਹੀ ਅਰਥਾਂ ਵਿੱਚ ਲੋਕ ਨੁਮਾਇੰਦੇ ਬਣੇ ਰਹਿਣ ਦਾ ਸਬੂਤ ਦੇਣਾ ਪਵੇਗਾ। ਪੰਜਾਬ ਵਿੱਚ ਸਿਆਸੀ ਜਾਗ ਦਾ ਉਭਾਰ ਅਤੇ ਪ੍ਰਸਾਰ ਅਸਲ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ ਤੋਂ ਪਿੱਛੋਂ ਹੀ ਸ਼ੁਰੂ ਹੋ ਗਿਆ ਸੀ। ਜੇ ਰਤਾ ਹੋਰ ਪਿਛਾਂਹ ਵੱਲ ਮੁੜਾਂਗੇ ਤਾਂ ਇਸ ਚੇਤਨਾ ਦੀ ਰੂਪ-ਰੇਖਾ ਅਤੇ ਨਕਸ਼ ਧੁੰਦਲੇ ਰੂਪ ਵਿੱਚ ਪਾਰਲੀਮਾਨੀ ਚੋਣਾਂ ਦੌਰਾਨ ਆਮ ਆਦਮੀ ਪਾਰਟੀ ਵੱਲੋਂ ਹਾਸਲ ਕੀਤੀਆਂ ਵੋਟਾਂ ਤੋਂ ਹੀ ਪਰਗਟ ਹੋਣੇ ਸ਼ੁਰੂ ਹੋ ਗਏ ਸਨ। ਇਹ ਪਾਰਟੀ ਵੋਟਾਂ ਦੇ ਲਿਹਾਜ਼ ਨਾਲ 90 ਸਾਲ ਤੋਂ ਪੁਰਾਣੀ ਪਾਰਟੀ ਦੇ ਨਜ਼ਦੀਕ ਹੀ ਪਹੁੰਚ ਗਈ ਸੀ। ਇਸ ਤੋਂ ਬਾਅਦ ਹਾਕਮ ਅਕਾਲੀ ਦਲ ਸਮੇਤ ਸਾਰੀਆਂ ਸਿਆਸੀ ਪਾਰਟੀਆਂ ਦੀ ਨਜ਼ਰ ਅਤੇ ਦਿਲਚਸਪੀ 2017 ਦੀਆਂ ਅਸੈਂਬਲੀ ਚੋਣਾਂ ਵਿੱਚ ਜ਼ੋਰ-ਅਜ਼ਮਾਈ ਕਰਨ ਉੱਤੇ ਆ ਟਿਕੀ।

ਸਿਮਰਜੀਤ ਬੈਂਸ, ਪਰਗਟ ਸਿੰਘ, ਨਵਜੋਤ ਸਿੱਧੂ ਵਲੋਂ ‘ਆਵਾਜ਼-ਏ-ਪੰਜਾਬ’ ਦੇ ਨਾਂ ਥੱਲ੍ਹੇ ਇਕੱਠੇ ਹੋਣ ਦੇ ਆਸਾਰ

ਮੀਡੀਆ ਵਿਚ ਆ ਰਹੀਆਂ ਰਿਪੋਰਟਾਂ ਮੁਤਾਬਕ ਲੁਧਿਆਣੇ ਤੋਂ ਆਜ਼ਾਦ ਵਿਧਾਇਕ ਸਿਮਰਜੀਤ ਸਿੰਘ ਬੈਂਸ ਵਲੋਂ ਨਵੀਂ ਬਣੀ ਪਾਰਟੀ ਆਵਾਜ਼-ਏ-ਪੰਜਾਬ ਦੇ ਢਾਂਚੇ ਦਾ ਐਲਾਨ ਆਉਂਦੇ ਕੁਝ ਦਿਨ 'ਚ ਕਰ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਪਾਰਟੀ ਪੰਜਾਬ ਦੀਆਂ ਸਾਰੀਆਂ 117 ਵਿਧਾਨ ਸਭਾ ਸੀਟਾਂ 'ਤੇ ਚੋਣ ਲੜੇਗੀ। ਉਨ੍ਹਾਂ ਕਿਹਾ ਕਿ ਪੰਜਾਬ ਦੇ ਹਿੱਤਾਂ ਦੇ ਰਾਖੇ ਇਮਾਨਦਾਰ ਆਗੂਆਂ ਦਾ ਪਾਰਟੀ 'ਚ ਸਵਾਗਤ ਕੀਤਾ ਜਾਵੇਗਾ। ਇਹ ਵੀ ਖਬਰਾਂ ਹਨ ਕਿ ਇਸ ਨਵੇਂ ਬਣੇ ਸਿਆਸੀ ਫਰੰਟ ਵਿਚ ਨਵਜੋਤ ਸਿੱਧੂ, ਪ੍ਰਗਟ ਸਿੰਘ ਆਦਿ ਵੀ ਸ਼ਾਮਲ ਹੋ ਰਹੇ ਹਨ।

ਸੁਪਰੀਮ ਕੋਰਟ ‘ਚ ਐਸ.ਵਾਈ.ਐਲ. ਦੇ ਖਿਲਾਫ ਫੈਸਲਾ ਆਉਣ ‘ਤੇ ਵੀ ਸੱਤਾ ਨਹੀਂ ਛੱਡਾਗੇ: ਸੁਖਬੀਰ ਬਾਦਲ

ਅਕਾਲੀ ਦਲ ’ਚੋਂ ਮੁਅੱਤਲ ਕੀਤੇ ਜਲੰਧਰ ਛਾਉਣੀ ਤੋਂ ਵਿਧਾਇਕ ਪਰਗਟ ਸਿੰਘ ਵੱਲੋਂ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਚਿੱਠੀ ਲਿਖ ਕੇ ਉਪ ਮੁੱਖ ਮੰਤਰੀ ਦੀ ਕਾਰਜਸ਼ੈਲੀ 'ਤੇ ਕੀਤੀ ਨੁਕਤੀਚੀਨੀ ਕਰਨ ਤੋਂ ਇਕ ਦਿਨ ਬਾਅਦ ਉਪ ਮੁੱਖ ਮੰਤਰੀ ਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਪਰਗਟ ਸਿੰਘ ਨੂੰ ‘ਚੰਗਾ ਬੰਦਾ’ ਦੱਸ ਕੇ ਇਸ ਮਾਮਲੇ ’ਤੇ ਠੰਢੇ ਛਿੱਟੇ ਮਾਰਨ ਦੀ ਕੋਸ਼ਿਸ਼ ਕੀਤੀ ਹੈ। ਨਾਲ ਹੀ ਉਨ੍ਹਾਂ ਕਿਹਾ ਕਿ ਉਨ੍ਹਾਂ ਪਰਗਟ ਨੂੰ ਖੇਡ ਡਾਇਰੈਕਟਰ ਬਣਾਇਆ, ਫਿਰ ਅਕਾਲੀ ਦਲ ਦੀ ਟਿਕਟ ਦਿਵਾਈ ਤੇ ਸੰਸਦੀ ਸਕੱਤਰ ਵੀ ਬਣਾਉਣਾ ਚਾਹਿਆ ਸੀ।

ਪਰਗਟ ਸਿੰਘ ਨੇ ਬਾਦਲਾਂ ਨੂੰ ਲਿਖੀ ਚਿੱਠੀ ‘ਚ ਉਨ੍ਹਾਂ ‘ਤੇ ਭ੍ਰਿਸ਼ਟਾਚਾਰੀ, ਹੈਂਕੜਬਾਜ਼ ਹੋਣ ਦੇ ਦੋਸ਼ ਲਾਏ

ਸ਼੍ਰੋਮਣੀ ਅਕਾਲੀ ਦਲ ਦੇ ਬਾਗੀ ਵਿਧਾਇਕ ਪਰਗਟ ਸਿੰਘ ਨੇ ਪਾਰਟੀ ਪ੍ਰਧਾਨ ਸੁਖਬੀਰ ਬਾਦਲ ’ਤੇ ਤਿੱਖੇ ਹਮਲੇ ਕੀਤੇ ਹਨ। ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਲਿਖੀ ਚਿੱਠੀ ਰਾਹੀਂ ਪਰਗਟ ਸਿੰਘ ਨੇ ਪਾਰਟੀ ਪ੍ਰਧਾਨ ’ਤੇ ਦੋਸ਼ ਲਾਇਆ ਕਿ ਸੁਖਬੀਰ ਬਾਦਲ ਸਿੱਖੀ ਸਿਧਾਂਤਾਂ ਅਤੇ ਪਾਰਟੀ ਨੂੰ ਦਾਅ ’ਤੇ ਲਾ ਕੇ ਸਿਰਫ਼ ਪਰਿਵਾਰ ਦੀ ‘ਸੇਵਾ’ ਕਰ ਰਹੇ ਹਨ। ਅਕਾਲੀ ਵਿਧਾਇਕ ਨੇ ਸਰਕਾਰ ਅਤੇ ਪਾਰਟੀ ਦੀ ਕਾਰਗੁਜ਼ਾਰੀ ’ਤੇ ਵੀ ਸਵਾਲੀਆ ਚਿੰਨ੍ਹ ਲਾਉਂਦਿਆਂ ਕਿਹਾ ਕਿ ਪੰਜਾਬ ਇਸ ਸਮੇਂ ਨਸ਼ਿਆਂ, ਭ੍ਰਿਸ਼ਟਾਚਾਰ, ਬੇਰੁਜ਼ਗਾਰੀ, ਭੂ-ਮਾਫੀਆ ਅਤੇ ਰੇਤ ਮਾਫੀਆ ਦੀ ਦਲਦਲ ਵਿੱਚ ਧਸਦਾ ਜਾ ਰਿਹਾ ਪਰ ਸਰਕਾਰ ਚਲਾਉਣ ਵਾਲਿਆਂ ਨੂੰ ਲੋਕਾਂ ਦੇ ਮਸਲਿਆਂ ਦੀ ਕੋਈ ਚਿੰਤਾ ਨਹੀਂ ਹੈ।

ਅਕਾਲੀ ਦਲ ਅਤੇ ਕਾਂਗਰਸ ਦੇ ਕਈ ਵਿਧਾਇਕ ਅਸਤੀਫ਼ੇ ਦੇਣ ਦੇ ਰੌਂਅ ’ਚ

ਪੰਜਾਬ ਦੀਆਂ ਦੋ ਪ੍ਰਮੁੱਖ ਸਿਆਸੀ ਪਾਰਟੀਆਂ ਸ਼੍ਰੋਮਣੀ ਅਕਾਲੀ ਦਲ ਅਤੇ ਕਾਂਗਰਸ ਦੇ ਅੱਧੀ ਦਰਜਨ ਤੋਂ ਵੱਧ ਵਿਧਾਇਕ ਅਸਤੀਫ਼ੇ ਦੇਣ ਦੇ ਰੌਂਅ ਵਿੱਚ ਹਨ ਪਰ ਜ਼ਿਮਨੀ ਚੋਣ ਦੇ ਡਰੋਂ ਇਨ੍ਹਾਂ ਵਿਧਾਇਕਾਂ ਵੱਲੋਂ ਅਸਤੀਫ਼ੇ ਦੇਣ ਦੇ ਮਾਮਲੇ ਨੂੰ ਟਾਲਿਆ ਜਾ ਰਿਹਾ ਹੈ।

ਅਕਾਲੀ ਦਲ ਭ੍ਰਿਸ਼ਟਾਚਾਰ ਨਾਲ ਭਰਿਆ ਪਿਆ ਹੈ: ਪਰਗਟ ਸਿੰਘ

ਸ਼੍ਰੋਮਣੀ ਅਕਾਲੀ ਦਲ ਤੋਂ ਬੀਤੇ ਦਿਨ ਕੱਢੇ ਗਏ ਜਲੰਧਰ ਛਾਉਣੀ ਦੇ ਵਿਧਾਇਕ ਪ੍ਰਗਟ ਸਿੰਘ ਨੇ ਪੰਜਾਬ ਪ੍ਰੈਸ ਕਲੱਬ ਵਿਖੇ ਪੱਤਰਕਾਰ ਸੰਮੇਲਨ ਦੌਰਾਨ ਅਕਾਲੀ ਦਲ 'ਤੇ ਦੋਸ਼ ਲਾਉਂਦੇ ਹੋਏ ਕਿਹਾ ਕਿ ਇਹ ਪਾਰਟੀ ਚਮਚਿਆਂ, ਦਲਾਲਾਂ ਤੇ ਭ੍ਰਿਸ਼ਟਾਚਾਰ ਨਾਲ ਭਰੀ ਪਈ ਹੈ, ਤੇ ਅੱਜ ਤੋਂ ਕਰੀਬ ਸਾਢੇ 4 ਸਾਲ ਪਹਿਲਾਂ ਇਸ ਪਾਰਟੀ ਦੇ ਆਗੂਆਂ ਨੇ ਉਨ੍ਹਾਂ ਨੂੰ ਇਹ ਕਹਿ ਕੇ ਛਾਉਣੀ ਹਲਕੇ ਤੋਂ ਟਿਕਟ ਦਿੱਤੀ ਸੀ ਕਿ ਪਾਰਟੀ ਨੂੰ ਤੁਹਾਡੇ ਜਿਹੇ ਇਮਾਨਦਾਰ ਤੇ ਮਿਹਨਤੀ ਆਗੂ ਦੀ ਜ਼ਰੂਰਤ ਹੈ, ਪ੍ਰੰਤੂ ਉਨ੍ਹਾਂ ਨੂੰ ਪਤਾ ਨਹੀਂ ਸੀ ਕਿ ਲੋਕਾਂ ਦੇ ਵਿਕਾਸ ਲਈ ਆਵਾਜ਼ ਉਠਾਉਣ ਵਾਲੇ ਵਿਧਾਇਕ ਨੂੰ ਪਾਰਟੀ 'ਚੋਂ ਮੁਅੱਤਲ ਵੀ ਕਰ ਦਿੱਤਾ ਜਾਂਦਾ ਹੈ।

ਸਿੱਧੂ ਦੇ ਅਸਤੀਫੇ ਦਾ ਅਸਰ: ਅਕਾਲੀ ਦਲ ਨੇ ਪ੍ਰਗਟ ਸਿੰਘ, ਇੰਦਰਬੀਰ ਸਿੰਘ ਬੁਲਾਰੀਆ ਨੂੰ ਕੱਢਿਆ

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਉਪ ਮੁਖ ਮੰਤਰੀ ਸੁਖਬੀਰ ਬਾਦਲ ਵੱਲੋਂ ਨੇ ਪਾਰਟੀ ਦੇ ਜਲੰਧਰ ਛਾਉਣੀ ਤੋਂ ਵਿਧਾਇਕ ਪ੍ਰਗਟ ਸਿੰਘ ਅਤੇ ਅੰਮ੍ਰਿਤਸਰ ਦੱਖਣੀ ਤੋਂ ਵਿਧਾਇਕ ਇੰਦਰਬੀਰ ਸਿੰਘ ਬੁਲਾਰੀਆ ਨੂੰ ਪਾਰਟੀ ਤੋਂ ਮੁਅੱਤਲ ਕਰਨ ਦਾ ਫ਼ੈਸਲਾ ਕੀਤਾ ਹੈ। ਸੁਖਬੀਰ ਬਾਦਲ ਜੋ ਅੱਜ ਸਾਰਾ ਦਿਨ ਨਵਜੋਤ ਸਿੱਧੂ ਵੱਲੋਂ ਭਾਜਪਾ ਛੱਡਣ ਤੋਂ ਬਾਅਦ ਪੈਦਾ ਹੋਈ ਸਥਿਤੀ 'ਤੇ ਪਾਰਟੀ ਦੇ ਵੱਖ-ਵੱਖ ਆਗੂਆਂ ਨਾਲ ਵਿਚਾਰ ਵਟਾਂਦਰਾ ਕਰਦੇ ਰਹੇ ਨੂੰ ਪਾਰਟੀ ਦੇ ਬਹੁਤੇ ਸੀਨੀਅਰ ਆਗੂਆਂ ਵੱਲੋਂ ਜ਼ੋਰ ਦਿੱਤਾ ਗਿਆ ਕਿ ਪਾਰਟੀ ਵਿਚ ਅਨੁਸ਼ਾਸਨਹੀਣਤਾ ਦੀ ਕਿਸੇ ਵੀ ਕਾਰਵਾਈ ਨੂੰ ਬਰਦਾਸ਼ਤ ਨਾ ਕੀਤਾ ਜਾਵੇ।

ਨਵਜੋਤ ਸਿੱਧੂ ਤੋਂ ਬਾਅਦ ਹੁਣ ਪ੍ਰਗਟ ਸਿੰਘ ਵੀ ….

ਸ਼੍ਰੋਮਣੀ ਅਕਾਲੀ ਦਲ ਦੇ ਜਲੰਧਰ ਛਾਉਣੀ ਵਿਧਾਇਕ ਪ੍ਰਗਟ ਸਿੰਘ ਦਾ ਅਕਾਲੀ ਦਲ ਨਾਲੋਂ ਤੋੜ-ਵਿਛੋੜਾ ਲਗਭਗ ਤੈਅ ਹੈ ਅਤੇ ਉਨ੍ਹਾਂ ਵਲੋਂ 19 ਜੁਲਾਈ ਨੂੰ ਦਿੱਲੀ ਵਿਖੇ ਰਾਜ ਸਭਾ ਦੀ ਮੈਂਬਰਸ਼ਿਪ ਤੋਂ ਅਸਤੀਫਾ ਦੇਣ ਵਾਲੇ ਭਾਜਪਾ ਆਗੂ ਨਵਜੋਤ ਸਿੱਧੂ ਨਾਲ ਮੁਲਾਕਾਤ ਕੀਤੇ ਜਾਣ ਦੀ ਚਰਚਾ ਹੈ। ਜਾਣਕਾਰੀ ਅਨੁਸਾਰ ਸਿੱਧੂ ਵਲੋਂ ਅਸਤੀਫ਼ਾ ਦੇਣ ਤੋਂ ਬਾਅਦ ਪ੍ਰਗਟ ਸਿੰਘ ਦਿੱਲੀ ਲਈ ਰਵਾਨਾ ਹੋ ਗਏ ਹਨ ਅਤੇ ਦੋਵਾਂ ਆਗੂਆਂ ਦੇ ਆਪਸ 'ਚ ਨਿੱਘੇ ਸਬੰਧ ਹੋਣ ਕਾਰਨ ਇਹ ਸਮਝਿਆ ਜਾ ਰਿਹਾ ਹੈ ਕਿ ਉਹ ਅਗਲੀ ਰਣਨੀਤੀ ਨਵਜੋਤ ਸਿੱਧੂ ਨਾਲ ਮੁਲਾਕਾਤ ਕਰਨ ਤੋਂ ਬਾਅਦ ਹੀ ਬਣਾਉਣਗੇ।

« Previous Page