Tag Archive "panth-sewak-jatha-doabas"

ਜੰਗ ਅਤੇ ਸ਼ਹਾਦਤ: ਘੱਲੂਘਾਰਾ ਜੂਨ 1984 ਦੇ ਸ਼ਹੀਦ ਅਤੇ ਗੁਰੂ ਘਰ ਵਿਚ ਸ਼ਹਾਦਤ ਦਾ ਰੁਤਬਾ

ਘੱਲੂਘਾਰਾ ਜੂਨ 1984 ਦੇ ਸ਼ਹੀਦਾਂ ਦੀ ਯਾਦ ਵਿਚ ਪੰਥ ਸੇਵਕ ਜਥਾ ਮਾਝਾ ਵਲੋਂ ਇਕ ਗੁਰਮਤਿ ਸਮਾਗਮ 1 ਜੂਨ 2022 ਨੂੰ ਬਟਾਲਾ ਵਿਖੇ ਕਰਵਾਇਆ ਗਿਆ। ਇਸ ਸਮਾਗਮ ਵਿਚ ਸੰਗਤਾਂ ਨੂੰ ਸੰਬੋਧਨ ਕਰਦਿਆਂ ਭਾਈ ਮਨਧੀਰ ਸਿੰਘ ਨੇ ਜੰਗ ਅਤੇ ਸ਼ਹਾਦਤ ਦੇ ਵਿਸ਼ੇ ਬਾਰੇ ਵਿਚਾਰ ਪੇਸ਼ ਕੀਤੇ।

ਜੂਨ 1984 ਦੇ ਸ਼ਹੀਦਾਂ ਦੀ ਯਾਦ ਵਿੱਚ ਇਆਲੀ ਕਲਾਂ ਵਿਖੇ 9 ਜੂਨ ਨੂੰ ਪੰਥਕ ਦੀਵਾਨ

ਜੂਨ 1984 ਵਿੱਚ ਹਿੰਦੁਸਤਾਨੀ ਫੌਜ ਵਲੋਂ ਸ੍ਰੀ ਦਰਬਾਰ ਸਾਹਿਬ ਅਤੇ ਸ੍ਰੀ ਅਕਾਲ ਤਖਤ ਸਾਹਿਬ ਉਪਰ ਕੀਤੇ ਗਏ ਫੌਜੀ ਹਮਲੇ ਦੌਰਾਨ ਸ਼ਹੀਦ ਹੋਏ ਸਮੂਹ ਸ਼ਹੀਦਾਂ ਦੀ ਪਵਿੱਤਰ ਯਾਦ ਨੂੰ ਸਮਰਪਿਤ ਮਿਤੀ 9 ਜੂਨ, ਸਮਾਂ ਸਵੇਰੇ 10 ਵਜੇ ਤੋਂ ਦੁਪਹਿਰ 2 ਵਜੇ ਤੱਕ, ਗੁਰਦੁਆਰਾ ਥੜ੍ਹਾ ਸਾਹਿਬ, ਪਾਤਿਸ਼ਾਹੀ ਛੇਵੀਂ ਇਆਲੀ ਕਲਾਂ, ਲੁਧਿਆਣਾ ਵਿਖੇ ਕਰਵਾਇਆ ਜਾ ਰਿਹਾ ਹੈ।

ਬੱਬਰ ਅਕਾਲੀ ਲਹਿਰ ਦੇ 100 ਸਾਲ: ਪੰਥ ਸੇਵਕ ਜਥਾ ਦੁਆਬਾ ਵਲੋਂ ਦੌਲਤਪੁਰ ਵਿਖੇ ਅਗਲਾ ਸਮਾਗਮ 12 ਨੂੰ

ਪੰਥ ਸੇਵਕ ਜਥਾ ਦੁਆਬਾ ਵਲੋਂ ਬੱਬਰ ਅਕਾਲੀ ਲਹਿਰ ਦੇ 100 ਸਾਲਾਂ ਨੂੰ ਸਮਰਪਿਤ ਸਮਾਗਮਾਂ ਦੀ ਲੜੀ ਕਰਵਾਈ ਜਾ ਰਹੀ ਹੈ ਜਿਸ ਤਹਿਤ 6ਵਾਂ ਸਮਾਗਮ 12 ਅਪਰੈਲ ਨੂੰ ਪਿੰਡ ਦੌਲਤਪੁਰ ਜਿਲ੍ਹਾ ਸ਼ਹੀਦ ਭਗਤ ਸਿੰਘ ਨਗਰ (ਨਵਾਂਸ਼ਹਿਰ) ਵਿਖੇ ਕਰਵਾਇਆ ਜਾਵੇਗਾ।

ਬੱਬਰ ਅਕਾਲੀ ਯੋਧੇ ਕਿਉਂ ਅਤੇ ਕਿਵੇਂ ਲੜੇ?

ਪੰਥ ਸੇਵਕ ਜਥਾ ਦੁਆਬਾ ਵੱਲੋਂ ਬੱਬਰ ਅਕਾਲੀ ਲਹਿਰ ਦੇ 100 ਸਾਲਾਂ ਨੂੰ ਸਮਰਪਿਤ ਸਮਾਗਮਾਂ ਦੀ ਲੜੀ ਤਹਿਤ 6/1/2022 ਨੂੰ ਤੀਜਾ ਸਮਾਗਮ ਹੁਸ਼ਿਆਰਪੁਰ ਜਿਲ੍ਹੇ ਦੀ ਤਹਿਸੀਲ ਗੜ੍ਹਸ਼ੰਕਰ ਦੇ ਪਿੰਡ ਸਮੁੰਦੜਾ ਵਿਖੇ ਗੁਰਦੁਆਰਾ ਹਰਗੋਬਿੰਦ ਪ੍ਰਕਾਸ਼(ਪਾ:੬ਵੀ) ਸਾਹਿਬ ਵਿਖੇ ਕਰਵਾਇਆ ਗਿਆ। ਇਹ ਸਮਾਗਮ ਬੱਬਰ ਸੁਰਜਨ ਸਿੰਘ ਹਿਆਤਪੁਰ ਰੁੜਕੀ, ਬੱਬਰ ਉਦੈ ਸਿੰਘ ਰਾਮਗੜ੍ਹ ਝੁੰਗੀਆਂ ਅਤੇ ਬੱਬਰ ਰਾਮ ਸਿੰਘ ਸਹੂੰਗੜਾ ਦੀ ਯਾਦ ਨੂੰ ਸਮਰਪਿਤ ਸੀ। ਇਸ ਮੌਕੇ ਬੋਲਦਿਆਂ ਭਾਈ ਮਨਧੀਰ ਸਿੰਘ ਨੇ ਕਿਹਾ ਕਿ ਅੱਜ ਇਹ ਗੱਲ ਕਰੀਬ-ਕਰੀਬ ਵਿਸਾਰ ਦਿੱਤੀ ਗਈ ਹੈ ਕਿ ਬੱਬਰ ਅਕਾਲੀ ਯੋਧਿਆਂ ਨੇ ਕਿਸ ਮਨੋਰਥ ਲਈ ਸ਼ਹਾਦਤਾਂ ਦਿੱਤੀਆਂ ਸਨ। ਉਨ੍ਹਾਂ ਕਿਹਾ ਕਿ ਅੰਗਰੇਜੀ ਬਸਤੀਵਾਦੀ ਹਾਕਮਾਂ ਦੇ ਆਪਣੇ ਸ਼ਬਦਾਂ ਵਿੱਚ ਬੱਬਰ ਅਕਾਲੀ ਯੋਧੇ ਪੰਜਾਬ ਵਿੱਚ ਖਾਲਸਾ ਰਾਜ ਅਤੇ ਇੰਡੀਆਂ ਵਿੱਚ ਸਵੈ-ਰਾਜ ਲਿਆਉਣ ਲਈ ਹਕੂਮਤ ਨੂੰ ਟੱਕਰ ਦੇ ਰਹੇ ਸਨ। ਉਨ੍ਹਾਂ ਨੇ ਕਿਹਾ ਕਿ ਬੱਬਰ ਅਕਾਲੀਆਂ ਨੇ ਬਹੁਤ ਥੋੜੇ ਸਮੇਂ ਵਿੱਚ ਹੀ ਦੁਆਬੇ ਦੇ ਲੋਕਾਂ ਦੇ ਮਨਾਂ ਵਿੱਚੋਂ ਬਰਤਾਨਵੀ ਹਕੂਮਤ ਦੇ ਦਬਦਬੇ ਦੀ ਛਾਪ ਫਿੱਕੀ ਪਾ ਦਿੱਤੀ ਸੀ।

ਮੁਕਤੀ ਤੇ ਅਜ਼ਾਦੀ ਦਾ ਗੁਰਮਤਿ ਮਾਰਗ: ਸੇਵਾ, ਸਿਮਰਨ, ਬੇਗਮਪੁਰਾ ਤੇ ਹਲੇਮੀ ਰਾਜ ਹੀ ਗੁਲਾਮੀ ਤੋਂ ਮੁਕਤੀ ਦਾ ਰਾਹ ਤੇ ਜਾਮਨ

ਬਾਮਸੇਫ ਦੇ ਸੱਦੇ ਉੱਤੇ ਭਾਰਤ ਮੁਕਤੀ ਮੋਰਚਾ ਦੇ 11ਵੇਂ ਸਲਾਨਾ ਸਮਾਗਮ ਵਿਚ ਸ਼ਮੂਲੀਅਤ ਕਰਨ ਲਈ ਬਾਮਸੇਫ ਭਵਨ, ਪੂਨਾ, ਮਹਾਂਰਾਸ਼ਟਰ ਵਿਖੇ ਪਹੁੰਚੇ ਪੰਥ ਸੇਵਕ ਜਥਾ ਦੁਆਬਾ ਦੇ ਪੰਥ ਸੇਵਕ ਭਾਈ ਮਨਧੀਰ ਸਿੰਘ ਨੇ 28 ਦਸੰਬਰ 2021 ਨੂੰ ਸਮਾਗਮ ਦੇ ਉਦਘਾਨਟੀ ਸਮਾਗਮ ਨੂੰ ਸੰਬੋਧਨ ਕੀਤਾ। ਇਸ ਮੌਕੇ ਬੋਲਦਿਆਂ ਭਾਈ ਮਨਧੀਰ ਸਿੰਘ ਨੇ ਕਿਹਾ ਕਿ ਗੁਰੂ ਸਾਹਿਬਾਨ ਨੇ ਗੁਰਮਤਿ ਵਿਚ ਗੁਲਾਮੀ ਤੋਂ ਮੁਕਤੀ ਲਈ ਸੇਵਾ ਅਤੇ ਸਿਮਰਨ ਦੀ ਬਿਧ ਅਤੇ ਆਦਰਸ਼ ਸਮਾਜ 'ਬੇਗਮਪੁਰਾ' ਤੇ ਆਦਰਸ਼ ਰਾਜ 'ਹਲੇਮੀ ਰਾਜ' ਦੇ ਸਿਧਾਂਤ ਬਖਸ਼ਿਸ਼ ਕੀਤੇ ਹਨ। ਭਾਈ ਮਨਧੀਰ ਸਿੰਘ ਹੋਰਾਂ ਦੀ ਤਕਰੀਰ ਅਸੀਂ ਇਥੇ ਸਿੱਖ ਸਿਆਸਤ ਦੇ ਸਰੋਤਿਆ/ਦਰਸ਼ਕਾਂ ਦੀ ਜਾਣਕਾਰੀ ਹਿਤ ਸਾਂਝੀ ਕਰ ਰਹੇ ਹਾਂ।

« Previous Page