Tag Archive "narinder-pal-singh"

ਟਰੂਡੋ ਨਾਲ ਕੈਪਟਨ ਦੀ ਮੁਲਾਕਾਤ ਅਧਿਕਾਰਤ ਤੌਰ ਤੇ ਤੈਅ ਨਾ ਹੋਈ: ਕਨੇਡਾ ਮੀਡੀਆ

ਸ੍ਰੀ ਦਰਬਾਰ ਸਾਹਿਬ ਦੇ ਦਰਸ਼ਨਾਂ ਲਈ ਆ ਰਹੇ ਕਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਤੇ ਉਨ੍ਹਾਂ ਦੇ ਵਫਦ ਦੀ ਅਗਵਾਈ ਤਾਂ ਮੁਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਕਰਨਗੇ ਲੇਕਿਨ ਇਨ੍ਹਾਂ ਦੋਨਾਂ ਆਗੂਆਂ ਦਰਮਿਆਨ ਕੋਈ ਅਧਿਕਾਰਤ ਮੁਲਾਕਾਤ ਤੈਅ ਨਹੀ ਹੈ।

ਜਲਿਆਂਵਾਲਾ ਬਾਗ ਦੇ ਪ੍ਰਮੁਖ ਬੋਰਡ ‘ਤੇ ਪੰਜਾਬੀ ਭਾਸ਼ਾ ਨੂੰ ਮਿਿਲਆ ਪਹਿਲਾ ਥਾਂ

ਪੰਜਾਬੀ ਮਾਂ ਬੋਲੀ ਨੂੰ ਪ੍ਰਮੁਖ ਸੜਕਾਂ ਤੇ ਸਰਕਾਰੀ ਸਮਾਰਕਾਂ ਅਤੇ ਅਦਾਰਿਆਂ ਵਿੱਚ ਬਣਦਾ ਸਤਿਕਾਰ ਦਿਵਾਉਣ ਲਈ ਆਰੰਭੇ ਸੰਘਰਸ਼ ਨੂੰ ਬੂਰ ਪੈਣਾ ਸ਼ੁਰੂ ਹੋ ਗਿਆ ਹੈ।ਅੰਮ੍ਰਿਤਸਰ ਸਥਿਤ ਜਲਿਆਂਵਾਲਾ ਬਾਗ ਦੇ ਮੁਖ ਬੋਰਡ ਉਤੇ ਪੰਜਾਬੀ ਭਾਸ਼ਾ ਤੀਸਰੇ ਨੰਬਰ ਤੇ ਸੀ ਜੋ ਅੱਜ ਪਹਿਲੇ ਨੰਬਰ ਤੇ ਕਰਨ ਦਾ ਕਾਰਜ ਸ਼ੁਰੂ ਕਰ ਦਿੱਤਾ ਗਿਆ।

ਸ਼੍ਰੋ.ਗੁ.ਪ੍ਰ.ਕ. ਦੇ ਧਰਮ ਪਰਚਾਰ ਸਮਾਗਮ ਵਿੱਚ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨੇ ਕੀਤਾ ਗੁਰਬਾਣੀ ਦਾ ਗਲਤ ਉਚਾਰਨ

 ਸਿੱਖ ਧਰਮ ਦੇ ਬਾਨੀ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸਾਲ 2019 ਵਿੱਚ ਆ ਰਹੇ 550 ਸਾਲਾ ਪ੍ਰਕਾਸ਼ ਦਿਹਾੜੇ ਦੇ ਸਬੰਧ ਵਿੱਚ ਗੁਰੂ ਸਾਹਿਬ ਦੇ ਜੀਵਨ ਫਲਸਫੇ ਅਤੇ ਉਨ੍ਹਾਂ ਦੁਆਰਾ ਉਚਾਰੀ ਬਾਣੀ ਨੂੰ ਘਰ ਘਰ ਪਹੁੰਚਾਣ ਦਾ ਦਾਅਵਾ ਕਰਨ ਵਾਲੀ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੋਂਗੋਵਾਲ ਖੁਦ ਹੀ ਗੁਰਬਾਣੀ ਦੇ ਗਲਤ ਉਚਾਰਣ ਕਰਕੇ ਬੁਰੀ ਤਰ੍ਹਾਂ ਫਸ ਗਏ ਹਨ ।

ਸ਼੍ਰੋਮਣੀ ਕਮੇਟੀ ਦੇ ਸਾਬਕਾ ਸਕੱਤਰ ਮਨਜੀਤ ਸਿੰਘ ਕਲਕੱਤਾ ਦਾ ਅੰਤਿਮ ਸਸਕਾਰ ਕੱਲ ਦੁਪਿਹਰ 12ਵਜੇ

ਸਾਬਕਾ ਅਕਾਲੀ ਮੰਤਰੀ ਤੇ ਸਾਬਕਾ ਸ਼੍ਰੋਮਣੀ ਕਮੇਟੀ ਮੈਂਬਰ ਸ੍ਰ:ਮਨਜੀਤ ਸਿੰਘ ਕਲਕੱਤਾ ਅੱਜ ਸਵੇਰੇ ਅਕਾਲ ਚਲਾਣਾ ਕਰ ਗਏ ਹਨ। ਮ੍ਰਿਤਕ ਦੇਹ ਦਾ ਅੰਤਿਮ ਸਸਕਾਰ 18 ਜਨਵਰੀ ਨੂੰ ਦੁਪਿਹਰ 12ਵਜੇ ਦੇ ਕਰੀਬ ਚਾਟੀਵੰਡ ਗੇਟ ਸਥਿਤ ਸ਼ਮਸ਼ਾਨਘਾਟ ਵਿਖੇ ਕੀਤਾ ਜਾਵੇਗਾ।

ਬਜਰੰਗ ਦਲ ਅਤੇ ਸ਼ਿਵ ਸੈਨਿਕਾਂ ਦਾ ਮੂਲ ਨਿਵਾਸੀਆਂ ਤੇ ਹਮਲਾ,4 ਮੂਲ ਨਿਵਾਸੀਆਂ ਦੀ ਮੋਤ,ਦਰਜਨਾਂ ਗੱਡੀਆਂ ਦੀ ਭੰਨਤੋੜ

ਮੂਲ ਨਿਵਾਸੀ ਭਾਰਤੀਆਂ ਦੇ ਹੱਕਾਂ ਲਈ ਜੂਝ ਰਹੀ ਜਥੇਬੰਦੀ ਬਾਮਸੇਫ ਵਲੋਂ ਨਵੇਂ ਸਾਲ ਮੌਕੇ ਪੂਨੇ ਵਿਖੇ ਕਰਵਾਏ ਗਏ ਭੀਮਾ ਕੋਰੇਗਾਉ ਜਿੱਤ ਸਮਾਰੋਹ ਸਮਾਗਮ ਦੀ ਸਫਲਤਾ ਤੋਂ ਬੁਖਲਾਏ ਸੈਂਕੜੇ ਬਜਰੰਗ ਦਲ ਅਤੇ ਸ਼ਿਵ ਸੈਨਿਕਾਂ ਨੇ ਸਮਾਗਮ ਦੇ ਪਹੁੰਚ ਮਾਰਗਾਂ ਤੇ ਦਰਜਨਾਂ ਗੱਡੀਆਂ ਦੀ ਭੰਨਤੋੜ ਕੀਤੀ ਇਸੇ ਦੁਰਾਨ 4 ਮੂਲ ਨਿਵਾਸੀਆਂ ਦੀ ਮੌਤ ਹੋ ਗਈ।

ਮਹਾਰਾਸ਼ਟਰ ਸਕੂਲੀ ਕਿਤਾਬਾਂ ਵਿੱਚੋ ਸਿੱਖਾਂ ਵਿਰੋਧ ਕੁੜ ਪ੍ਰਚਾਰ ਹਟਾਇਆ ਜਾਵੇ: ਸ਼੍ਰੋਮਣੀ ਕਮੇਟੀ

ਮਹਾਰਾਸ਼ਟਰ ਦੇ ਸਕੂਲਾਂ ਦੇ ਸਿਲੇਬਸ ਵਿਚ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲਿਆਂ ,ਉਨ੍ਹਾਂ ਦੇ ਸਾਥੀਆਂ ਵਲੋਂ ਆਰੰਭੇ ਸਿੱਖਾਂ ਦੀਆਂ ਹੱਕੀ ਮੰਗਾਂ ਖਾਤਿਰ ਸੰਘਰਸ਼ ਸਬੰਧੀ ਛਪੀ ਇਤਰਾਜ਼ਯੋਗ ਸਮੱਗਰੀ ਦਾ ਮੁੱਦਾ ਬੀਤੇ ਦਿਨੀਂ ਸਾਮਣੇ ਆਇਆ ਸੀ।

ਭਾਰਤੀ ਅਦਾਲਤਾਂ ਤੋਂ ਲੋਕਾਂ ਦਾ ਵਿਸ਼ਵਾਸ਼ ਖਤਮ ਕਰ ਦੇਵੇਗਾ ਜੱਜਾਂ ਦਾ ਫੈਸਲਾ: ਬੀਬੀ ਜਗਦੀਸ਼ ਕੌਰ

ਦਿੱਲੀ ਹਾਈਕੋਰਟ ਦੇ ਇਕ ਡਵੀਜਨ ਬੈਂਚ ਦੇ ਦੋ ਵੱਖ ਵੱਖ ਜੱਜਾਂ ਵਲੋਂ ਦਿੱਲੀ ਸਿੱਖ ਨਸਲਕੁਸ਼ੀ 1984 ਮਾਮਲੇ ਦੇ ਦੋਸ਼ੀ ਮੰਨੇ ਜਾਂਦੇ ਸਾਬਕਾ ਕਾਂਗਰਸੀ ਸਾਂਸਦ ਸੱਜਣ ਕੁਮਾਰ ਦੀ ਜਮਾਨਤ ਦੀ ਅਰਜੀ ਸੁਣਵਾਈ ਤੋਂ ਕੁਝ ਦਿਨ ਪਹਿਲਾਂ ਖੁਦ ਨੂੰ ਵੱਖ ਕਰ ਲਿਆ ਗਿਆ।

ਭਾਰਤੀ ਫੌਜ ਵਲੋਂ ਜੂਨ 84 ‘ਚ ਦਰਬਾਰ ਸਾਹਿਬ ‘ਤੇ ਕੀਤੇ ਹਮਲੇ ਦੀ ਯਾਦ ‘ਚ ਹੋਏ ਸਮਾਗਮ ਦੀ ਮੁਕੰਮਲ ਰਿਪੋਰਟ

ਜੂਨ 1984 ਵਿੱਚ ਹਿੰਦੁਸਤਾਨੀ ਫੌਜ ਵਲੋਂ ਸ੍ਰੀ ਦਰਬਾਰ ਸਾਹਿਬ ਅਤੇ ਸ੍ਰੀ ਅਕਾਲ ਤਖਤ ਸਾਹਿਬ ਉਪਰ ਕੀਤੇ ਗਏ ਫੌਜੀ ਹਮਲੇ ਦੌਰਾਨ ਸ਼ਹੀਦ ਹੋਏ ਸਿੰਘ-ਸਿੰਘਣੀਆਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਨ ਲਈ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਅਯੋਜਿਤ ਸ਼ਹੀਦੀ ਸਮਾਗਮ,

ਨਰਿੰਦਰ ਮੋਦੀ ਦੇ ਦਰਬਾਰ ਸਾਹਿਬ ਆਉਣ ‘ਤੇ ਸ਼੍ਰੋਮਣੀ ਕਮੇਟੀ ਨੇ ਕੀਤੀ ਮਰਿਆਦਾ ਦੀ ਅਣਦੇਖੀ (ਖਾਸ ਰਿਪੋਰਟ)

ਏਸ਼ੀਆਈ ਮੁਲਕਾਂ ਦੇ ਵਿਦੇਸ਼ ਮੰਤਰੀਆਂ ਦੀ ਦੋ ਰੋਜ਼ਾ ਕਾਨਫਰੰਸ ਵਿੱਚ ਸ਼ਾਮਿਲ ਹੋਣ ਲਈ ਅੰਮ੍ਰਿਤਸਰ ਪੁਜੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸ੍ਰੀ ਦਰਬਾਰ ਸਾਹਿਬ ਫੇਰੀ, ਸਿਰ 'ਤੇ ਟੋਪੀ ਪਹਿਨੀ ਹੋਣ 'ਤੇ ਸਿਰੋਪਾਉ ਦਿੱਤੇ ਜਾਣ ਕਾਰਣ ਚਰਚਾ ਦਾ ਵਿਸ਼ਾ ਬਣ ਗਈ ਹੈ। ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨਾਲ ਸਬੰਧਤ ਸ਼੍ਰੋਮਣੀ ਕਮੇਟੀ ਕਾਰਜਕਾਰਣੀ ਮੈਂਬਰ ਸ. ਸੁਰਜੀਤ ਸਿੰਘ ਕਾਲਾਬੂਲਾ ਨੇ ਕਿਹਾ ਕਿ ਜੇਕਰ ਪੰਜਾਬ ਵਿੱਚ ਵੋਟਾਂ ਮੰਗਣ ਆਏ ਮੋਦੀ ਨੂੰ ਬਾਦਲਕੇ ਸਿਰ 'ਤੇ ਬੰਨ੍ਹੀ ਹੋਈ ਪੱਗ ਰੱਖ ਸਕਦੇ ਹਨ ਤਾਂ ਫਿਰ ਦਰਬਾਰ ਸਾਹਿਬ ਫੇਰੀ ਦੌਰਾਨ ਸਿਰ 'ਤੇ ਰੁਮਾਲ ਬੰਨਣ ਤੋਂ ਗੁਰੇਜ ਕਿਉਂ ਕੀਤਾ ਗਿਆ?

« Previous Page