Tag Archive "nanakshahi-calender"

ਨਾਨਕਸ਼ਾਹੀ ਕੈਲੰਡਰ ਅਤੇ ਹੋਰ ਮੁੱਦਿਆਂ ‘ਤੇ ਵਿਚਾਰ ਕਰਨ ਲਈ 2 ਜਨਵਰੀ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਹੋਣ ਵਾਲੀ ਮੀਟਿੰਗ ਮੁਲਤਵੀ

ਨਾਨਕਸ਼ਾਹੀ ਕੈਲੰਡਰ ਸਮੇਤ ਵੱਖ-ਵੱਖ ਭੱਖਦੇ ਸਿੱਖ ਮਸਲ਼ਿਆਂ ‘ਤੇ ਵੀਚਾਰ ਕਰਨ ਲਈ 2 ਜਨਵਰੀ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਹੋ ਰਹੀ ਪੰਜ ਸਿੰਘ ਸਹਿਬਾਨਾਂ ਦੀ ਮੀਟਿੰਗ ਮੁਲਤਵੀ ਕਰ ਦਿੱਤੀ ਗਈ ਹੈ।

ਸੰਤ ਸਮਾਜ ਨੇ ਬਿਕ੍ਰਮੀ ਕੈਲੰਡਰ ਨੂੰ ਲਾਗੂ ਕਰਨ ਲਈ ਜੱਥੇਦਾਰ ਸ਼੍ਰੀ ਅਕਾਲ ਤਖਤ ਨੂੰ ਦਿੱਤਾ ਮੰਗ ਪੱਤਰ

ਬਿਕ੍ਰਮੀ ਕੈਲੰਡਰ ਨੂੰ ਲਾਗੂ ਕਰਨ ਲਈ ਅੱਜ ਸਵੇਰੇ ਸੰਤ ਸਮਾਜ ਦੇ ਪ੍ਰਧਾਨ ਬਾਬਾ ਹਰਨਾਮ ਸਿੰਘ ਖ਼ਾਲਸਾ ਮੁਖੀ ਦਮਦਮੀ ਟਕਸਾਲ ਦੀ ਅਗਵਾਈ 'ਚ ਵੱਖ-ਵੱਖ ਸੰਪਰਦਾਵਾਂ, ਨਾਨਕਸਰ, ਰਾੜ੍ਹਾ ਸਾਹਿਬ, ਨਿਰਮਲੇ, ਬੁੱਢਾ ਦਲ, ਨਿਹੰਗ ਸਿੰਘ ਜਥੇਬੰਦੀਆਂ, ਤਰਨਾ ਦਲ, ਹਰੀਆਂ ਵੇਲਾਂ, ਭੁੱਚੋ, ਜਵੱਦੀ ਟਕਸਾਲ, ਨਾਨਕਸਰ ਕਲੇਰਾਂ, ਰਤਵਾੜਾ ਸਾਹਿਬ, ਬੱਧਨੀਂ ਵਾਲੇ ਆਦਿ ਦੇ ਸੈਂਕੜੇ ਮੈਂਬਰਾਂ ਨੇ ਜੱਥੇਦਾਰ ਸ੍ਰੀ ਅਕਾਲ ਤਖਤ ਨੂੰ ਆਪਣਾ ਮੰਗ ਪੱਤਰ ਭੇਟ ਕੀਤਾ।

ਨਾ ਤਾਂ ਨਾਨਕਸ਼ਾਹੀ ਕੈਲੰਡਰ ਦੇ ਮੁੱਦੇ ਤੋਂ ਪਿੱਛੇ ਹਟਾਂਗਾ ਅਤੇ ਨਾ ਹੀ ਅਸਤੀਫਾ ਦੇਵਾਂਗਾ: ਨੰਦਗੜ

ਪਿੱਛਲੇ ਕੁਝ ਦਿਨਾਂ ਤੋਂ ਸਿਧਾਂਤਕ ਮੁੱਦਿਆਂ ਨੂੰ ਲੈ ਕੇ ਤਖਤ ਸ਼੍ਰੀ ਦਮਦਮਾ ਸਾਹਿਬ ਦੇ ਜਥੇਦਾਰ ਬਲਵੰਤਸਿੰਘ ਨੰਦਗੜ੍ਹ ਅਤੇ ਪੰਜਾਬ ਦੀ ਹਾਕਮ ਧਿਰ ਬਾਦਲ ਦਲ ਵਿਚਾਲੇ ਚੱਲ ਰਹੇ ਤਨਾਅ ਦੌਰਾਨ ਅੱਜ ਆਪਣੇ ਗ੍ਰਹਿ ਵਿਖੇ ਜਥੇਦਾਰ ਨੰਦਗੜ ਨੇ ਕਿਹਾ ਕਿ ਉਨ੍ਹਾਂ 'ਤੇ ਜਥੇਦਾਰੀ ਤੋਂ ਅਸਤੀਫਾ ਦੇਣ ਲਈ ਦਬਾਅ ਬਣਾਇਆ ਸੀ ਪਰ ਉਹ ਸਿੱਖ ਸਿਧਾਤਾਂ 'ਤੇ ਡੱਟ ਕੇ ਪਹਿਰਾ ਦਿੰਦਿਆਂ ਬਿਨ੍ਹਾ ਕਿਸੇ ਦੋਸ਼ 'ਤੇ ਜਥੇਦਾਰੀ ਤੋਂ ਅਸਤੀਫਾ ਨਹੀਂ ਦੇਣਗੇ ਤੇ ਨਾ ਹੀ ਸਿੱਖਾਂ ਦੀ ਵੱਖਰੀ ਕੌਮ ਦਾ ਵੱਖਰਾ ਨਾਨਕਸ਼ਾਹੀ ਕੈਲੰਡਰ ਦੇ ਮੁੱਦੇ ਤੋਂ ਪਿੱਛੇ ਹੱਟਣਗੇ।

ਆਪਣੀ ਆਤਮਾ ਦੀ ਆਵਾਜ਼ ਨੂੰ ਨਹੀਂ ਦਬਾ ਸਕਦਾ: ਜੱਥੇਦਾਰ ਬਲਵੰਤ ਸਿੰਘ ਨੰਦਗੜ੍ਹ

ਪੰਥਕ ਮੁੱਦਿਆਂ ‘ਤੇ ਬੇਬਾਕੀ ਨਾਲ ਸਟੈਂਡ ਲੈਣ ਵਾਲੇ, ਆਰ. ਐੱਸ. ਐੱਸ ਦੀਆਂ ਕਾਰਵਾਈਆਂ ਦਾ ਸਖਤੀ ਨਾਲ ਵਿਰੋਧ ਕਰਨ ਵਾਲੇ ਅਤੇ ਨਾਨਕਸ਼ਾਹੀ ਕੈਲੰਡਰ ਦੇ ਮੁੱਦੇ ‘ਤੇ ਡਟਣ ਵਾਲੇ ਤਖਤ ਸ੍ਰੀ ਦਮਦਮਾ ਸਾਹਿਬ ਦੇ ਜੱਥੇਦਾਰ ਇਸ ਵੱਲੇ ਆਪਣੇ ‘ਤੇ ਬਾਦਲ ਦਲ ਅਤੇ ਹੋਰ ਸਿਆਸੀ ਗੈਰ ਸਿਆਸੀ ਤਾਕਤਾਂ ਦਾ ਬਾਰੀ ਦਬਾਅ ਮਹਿਸੂਸ ਕਰ ਰਹੇ ਹਨ ਅਤੇ ਉਹ ਇਸ ਸਭ ਤੋਂ ਬਹੁਤ ਤੰਗ ਆ ਚੁੱਕੇ ਹਨ, ਪਰ ਆਪਣੇ ਪੈਤੜੇ ‘ਤੇ ਦ੍ਰਿੜ ਹਨ।

ਮੌਜੂਦਾ ਕੈਲੰਡਰ ਵਿੱਚ ਸੋਧ ਹੋ ਸਕਦੀ ਹੈ: ਜੱਥੇਦਾਰ ਸ੍ਰੀ ਅਕਾਲ ਤਖਤ ਸਾਹਿਬ

ਛੋਟੇ ਸਾਹਿਬਜ਼ਾਦਿਆਂ ਦੇ ਸ਼ਹੀਦੀ ਪੂਰਬ ਅਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀਦੇ ਪ੍ਰਕਾਸ਼ ਪੁਰਬ ਦੇ ਇੱਕੋ ਦਿਨ 28 ਤਰੀਕ ਨੂੰ ਆਉਣ ਕਰਕੇ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਗੁਰਪੂਰਬ 7 ਜਨਵਰੀ ਨੂੰ ਮਨਾਉਣ ਦਾ ਐਲਾਨ ਕੀਤਾ ਗਿਆ ਹੈ।ਜਦਕਿ ਮੂਲ ਨਾਨਕ ਸ਼ਾਹੀ ਕੈਲੰਡਰ ਅਨੁਸਾਰ ਦਸਮ ਪਿਤਾ ਦੇ ਗੁਰਪੂਰਬ ਦੀ ਤਰੀਕ 5 ਜਨਵਰੀ ਨਿਸ਼ਚਿਤ ਕੀਤੀ ਗਈ ਸੀ।ਵਾਰ ਵਾਰ ਗੁਰਪੂਰਬ ਦੀਆਂ ਤਾਰੀਕਾਂਬਦਲਣ ਨੲਲ ਕੌਮ ਵਿੱਚ ਉਲਝਣ ਪੈਦਾ ਹੋ ਰਹੀ ਹੈ।

« Previous Page