Tag Archive "nanakshahi-calender-issue"

ਨਾਨਕਸ਼ਾਹੀ ਕੈਲੰਡਰ ਮੁੱਦੇ ‘ਤੇ ਬਣਾਈ ਗਈ ਕਮੇਟੀ ਡੇਰਾਵਾਦ ਦੀ ਪੈਰਵੀ ਕਰਨ ਵਾਲਾ ਫੈਸਲਾ: ਪੰਥਕ ਤਾਲਮੇਲ ਸੰਗਠਨ

ਨਾਨਕਸ਼ਾਹੀ ਕੈਲੰਡਰ ਮਸਲੇ ਦੇ ਹੱਲ ਲਈ ਪਿੱਛਲੇ ਦਿਨੀ ਨਾਨਕਸ਼ਾਹੀ ਕੈਲੰਡਰ ਵਿਵਾਦ ਨੂੰ ਹੱਲ ਕਰਨ ਲਈ ਸ਼੍ਰੀ ਅਕਾਲ ਤਖਤ ਸਾਹਿਬ 'ਤੇ ਹੋਈ ਮੀਟਿੰਗ ਤੋਂ ਬਾਅਦ ਐਲਾਨੀ ਕਮੇਟੀ ਨਾਲ ਇਸ ਮਸਲੇ 'ਤੇ ਸਿੱਖ ਕੌਮ ਵਿੱਚ ਮਾਹੌਲ ਗਰਮਾ ਗਿਆ ਹੈ।ਅੱਜ ਲਗਪਗ 50 ਸਿੱਖ ਜਥੇਬੰਦੀਆਂ ’ਤੇ ਆਧਾਰਿਤ ਪੰਥਕ ਤਾਲਮੇਲ ਸੰਗਠਨ ਨੇ 9 ਮਾਰਚ ਨੂੰ ਪੰਜ ਸਿੰਘ ਸਾਹਿਬਾਨ ਦੀ ਇਕ ਮੀਟਿੰਗ ਵਿਚ ਕੀਤੇ ਗਏ ਫੈਸਲੇ ਨੂੰ ਗੈਰ ਪੰਥਕ ਫੈਸਲਾ ਕਰਾਰ ਦਿੰਦਿਆਂ ਰੱਦ ਕਰ ਦਿੱਤਾ ਹੈ।

ਸਿੱਖ ਜੱਥੇਬੰਦੀਆਂ ਨੇ ਨਾਨਕਸ਼ਾਹੀ ਕੈਲੰਡਰ ਨੂੰ ਵਿਚਾਰਨ ਲਈ ਬਣੀ ਕਮੇਟੀ ਦਾ ਕੀਤਾ ਵਿਰੋਧ

ਪੰਜ ਸਿੰਘ ਸਾਹਿਬਾਨ ਵਲੋਂ ਨਾਨਕਸ਼ਾਹੀ ਕੈਲੰਡਰ ਵਿਵਾਦ ਨੂੰ ਵਿਚਾਰਨ ਲਈ ਬਣਾਈ ਗਈ ਕਮੇਟੀ ਵਿਚ ਸ਼ਾਮਲ ਕੀਤੇ ਵਿਅਕਤੀਆਂ ਕਾਰਨ ਸਿੱਖ ਜਥੇਬੰਦੀਆਂ ਨੇ ਇਸ ਕਮੇਟੀ ਨੂੰ ਮਾਨਤਾ ਦੇਣ ਤੋਂ ਇਨਕਾਰ ਕਰ ਦਿੱਤਾ ਹੈ।

ਨਾਨਕਸ਼ਾਹੀ ਕੈਲੰਡਰ ਮੁੱਦੇ ਦੇ ਹੱਲ ਲਈ ਐਲਾਨੀ ਕਮੇਟੀ ਇੱਕ ਤਰਫਾ ਕਾਰਵਾਈ: ਦਲ ਖਾਲਸਾ

ਅੱਜ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਪੰਜਾਂ ਤਖਤਾਂ ਦੇ ਜੱਥੇਦਾਰਾਂ ਦੀ ਹੋਈ ਮੀਟਿੰਗ ਵਿੱਚ ਨਾਨਕਸ਼ਾਹੀ ਕੈਲੰਡਰ ਦੇ ਮੁੱਦੇ ‘ਤੇ ਕਮੇਟੀ ਬਣਾਉਣ ਦਾ ਐਲਾਨ ਕੀਤਾ ਹੈ।ਜੱਥੇਦਾਰਾਂ ਵੱਲੋਂ ਐਲਾਨੀ ਇਸ ਕਮੇਟੀ 'ਤੇ ਸਿੱਖ ਜੱਥੇਬੰਦੀ ਦਲ ਖਾਲਸਾ ਅਤੇ ਅਮਰੀਕਨ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇਤਰਾਜ਼ ਉਠਾਏ ਹਨ।

ਨਾਨਾਕਸ਼ਾਹੀ ਕੈਲੰਡਰ ਦੇ ਮੁੱਦੇ ‘ਤੇ ਵਿਚਾਰ ਕਰਨ ਲਈ ਸ੍ਰੀ ਅਕਾਲ ਤਖਤ ਸਾਹਿਬ ‘ਤੇ ਮੀਟਿੰਗ ਅੱਜ

ਨਾਨਕਸ਼ਾਹੀ ਕੈਲੰਡਰ ਮੁੱਦੇ 'ਤੇ ਵਿਚਾਰ ਕਰਨ ਲਈ ਪੰਜਾਂ ਤਖਤਾਂ ਦੇ ਜੱਥੇਦਾਰਾਂ ਦੀ ਮੀਟਿੰਗ ਅੱਜ ਸ਼੍ਰੀ ਅਕਾਲ ਤਖਤ ਵਿਖੇ ਹੋ ਰਹੀ ਹੈ।ਇਸ ਮੀਟਿੰਗ ਦੌਰਾਨ ਭਾਵੇਂ ਸਾਂਝੀ ਰਾਏ ਲਈ ਵਿਦਵਾਨਾਂ ਦੀ ਕਮੇਟੀ ਗਠਿਤ ਕੀਤੇ ਜਾਣ ਦੀ ਚਰਚਾ ਉੱਭਰ ਰਹੀ ਹੈ ਪਰ ਹਾਲਾਤਾਂ 'ਤੇ ਨਾਨਕਸ਼ਾਹੀ ਕੈਲੰਡਰ ਦਾ ਵਿਰੋਧ ਕਰਨ ਵਾਲੀਆਂ ਬਿਕਰਮੀ ਧਿਰਾਂ ਦਾ ਹੱਥ ਭਾਰੂ ਨਜ਼ਰ ਆ ਰਿਹਾ ਹੈ, ਜਦਕਿ ਮੂਲ ਨਾਨਕਸ਼ਾਹੀ ਕੈਲੰਡਰ ਦੇ ਹਮਾਇਤੀਆਂ ਵੱਲੋਂ ਇਸਦਾ ਕਰੜਾ ਵਿਰੋਧ ਕਰਨ ਦੀ ਵੱਲੋਂ ਇਸਦਾ ਕਰੜਾ ਵਿਰੋਧ ਕਰਨ ਦੀ ਸੰਭਾਵਨਾ ਬਣੀ ਹੋਈ ਹੈ ।

ਨਾਨਕਸ਼ਾਹੀ ਕੈਲੰਡਰ ਦੇ ਮੁੱਦੇ ‘ਤੇ ਸਿੱਖ ਰਹਿਤ ਮਰਿਆਦਾ ਨੂੰ ਨਾ ਮੰਨਣ ਵਾਲਿਆਂ ਦੀ ਸਲਾਹ ਨੂੰ ਨਾ ਵਿਚਾਰਿਆ ਜਾਵੇ: ਪੰਥਕ ਸ਼ਖਸ਼ੀਅਤਾਂ

ਸ਼੍ਰੀ ਅਕਾਲ ਤਖ਼ਤ ਸਾਹਿਬ ਵਿਖੇ 9 ਮਾਰਚ ਨੂੰ ਪੰਜ ਸਿੰਘ ਸਾਹਿਬਾਨ ਦੀ ਹੋਣ ਵਾਲੀ ਇਕੱਤਰਤਾ ਵਿੱਚ ਨਾਨਕਸ਼ਾਹੀ ਕੈਲੰਡਰ ਦਾ ਮੁੱਦਾ ਵਿਚਾਰਿਆ ਜਾਣਾ ਹੈ।

ਨਾਨਕਸ਼ਾਹੀ ਕੈਲੰਡਰ ਦੇ ਮਾਮਲੇ ‘ਤੇ ਅਕਾਲ ਤਖਤ ਸਾਹਿਬ ‘ਤੇ ਇਕੱਤਰਤਾ 9 ਮਾਰਚ ਨੂੰ

ਸਿੱਖ ਕੋਮ ਦੇ ਨਿਆਰੇਪਨ ਦੇ ਪ੍ਰਤੀਕ ਨਾਨਕਸ਼ਾਹੀ ਕੈਲੰਡਰ ਦੇ ਮੱਦੇ 'ਤੇ ਵਿਚਾਰ ਕਰਨ ਲਈ 9 ਮਾਰਚ ਨੂੰ ਪੰਜ ਸਿੰਘ ਸਾਹਿਬਾਨ ਦੀ ਸ੍ਰੀ ਅਕਾਲ ਤਖ਼ਤ ’ਤੇ ਹੋਣ ਵਾਲੀ ਇਕੱਤਰਤਾ ਸੱਦ ਲਈ ਗਈ ਹੈ ਅਤੇ ਇਸ ਸਬੰਧ ਵਿੱਚ ਕੈਲੰਡਰ ਮਾਹਰਾਂ ਦੀ ਕਮੇਟੀ ਬਣਾਏ ਜਾਣ ਦੀ ਸੰਭਾਵਨਾ ਹੈ।

ਪਾਕਿਸਤਾਨ ਦੇ ਗੁਰਦੁਆਰਾ ਸਹਿਬਾਨ ‘ਚ ਨਾਨਕਸ਼ਾਹੀ ਕੈਲੰਡਰ ਹੀ ਲਾਗੂ ਰਹੇਗਾ

ਅਮਰੀਕਾ ਦੇ ਦੌਰੇ ‘ਤੇ ਗਏ ਪਾਕਿਸਤਾਨ ਦੇ ਧਾਰਮਿਕ ਮਾਮਲਿਆਂ ਬਾਰੇ ਫੈਡਰਲ ਮੰਤਰੀ ਪੀਰ ਮੁਹੰਮਦ ਅਮੀਨੁਲ ਹਸਨ ਸ਼ਾਹ ਨੇ ਨਿਊ ਜਰਸੀ ਸ਼ਹਿਰ ਦੇ ਗਲੈਨ ਰਾਕ ਗੁਰਦੁਆਰੇ ਵਿੱਚ ਸਿੱਖ ਸੰਗਤ ਨੂੰ ਸੰਬੋਧਨ ਕਰਦਿਆਂ ਐਲਾਨ ਕੀਤਾ ਕਿ ਪਾਕਿਸਤਾਨ ਦੇ ਗੁਰਦੁਆਰਿਆਂ ਵਿੱਚ ਮੂਲ ਨਾਨਕਸ਼ਾਹੀ ਕੈਲੰਡਰ ਨੂੰ ਹੀ ਲਾਗੂ ਰੱਖਿਆ ਜਾਵੇਗਾ।

ਸੰਤ ਸਮਾਜ ਨੇ ਬਿਕ੍ਰਮੀ ਕੈਲੰਡਰ ਦੇ ਹੱਕ ਵਿੱਚ ਕੀਤੀ ਮੀਟਿੰਗ

ਨਾਨਕਸ਼ਾਹੀ ਕੈਲੰਡਰ ਦੇ ਮੁੱਦੇ ‘ਤੇ ਹਮਾਇਤੀ ਧਿਰਾਂ ਵੱਲੌਂ 1ਜਨਵਰੀ ਨੂੰ ਵੱਡਾ ਪੰਥਕ ਇਕੱਠ ਕਰਕੇ ਜੱਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਨੁੰ ਮੰਗ ਪੱਤਰ ਸੰਤ ਸਮਾਜ ਵੱਲੋਂ ਨਾਨਕਸਰ ਵਿਖੇ ਕੀਤੀ ਗਈ ਸਰਬ ਸਾਂਝੀ ਮੀਟਿੰਗ ਦੀ ਤਸਵੀਰ ਸੰਤ ਸਮਾਜ ਵੱਲੋਂ ਨਾਨਕਸਰ ਵਿਖੇ ਕੀਤੀ ਗਈ ਸਰਬ ਸਾਂਝੀ ਮੀਟਿੰਗ ਦੀ ਤਸਵੀਰ ਦੇਣ ਤੋਂ ਬਾਅਦ ਅੱਜ ਬਿਕ੍ਰਮੀ ਕੈਲੰਡਰ ਦੇ ਹਮਾਇਤੀ ਸੰਤ ਸਮਾਜ ਦੇ ਪ੍ਰਧਾਨ ਬਾਬਾ ਹਰਨਾਮ ਸਿੰਘ ਮੁਖੀ ਦਮਦਮੀ ਟਕਸਾਲ ਦੀ ਅਗਵਾਈ ਹੇਠ ਅਤੇ ਸਿੱਖ ਧਰਮ ਦੀਆਂ ਵੱਖ-ਵੱਖ ਸਿਰਮੌਰ ਜਥੇਬੰਦੀਆਂ, ਟਕਸਾਲਾਂ ਅਤੇ ਸੰਪਰਦਾਵਾਂ ਦੇ ਸਾਂਝੇ ਸੱਦੇ ’ਤੇ ਸਿੱਖ ਕੌਮ ਵਿੱਚ ਵੱਖ-ਵੱਖ ਵਿਸ਼ਿਆਂ ਨੂੰ ਲੈ ਕੇ ਪਏ ਭੰਬਲਭੂਸੇ ਨੂੰ ਖਤਮ ਕਰਨ ਲਈ ਇੱਕ ਸਰਬ ਸਾਂਝੀ ਮੀਟਿੰਗ ਨਾਨਕਸਰ ਸੰਪਰਦਾਇ ਦੇ ਹੈੱਡ ਕੁਆਰਟਰ ਠਾਠ ਨਾਨਕਸਰ ਵਿਖੇ ਬੁਲਾਈ ਗਈ।

ਜੱਥੇਦਾਰ ਨੰਦਗੜ੍ਹ ਵੱਲੋਂ ਨਾਨਕਸ਼ਾਹੀ ਕੈਲੰਡਰ ਅਨੁਸਾਰ ਮਨਾਏ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਦਿਹਾੜੇ ਵਿੱਚ ਵੱਡੀ ਗਿਣਤੀ ਸੰਗਤਾਂ ਨੇ ਲਿਆ ਹਿੱਸਾ

ਸ਼੍ਰੋਮਣੀ ਕਮੇਟੀ ਸੰਤ ਸਮਾਜ ਅਤੇ ਬਾਦਲ ਦਲੀਆਂ ਨਾਲ ਨਾਨਕਸ਼ਾਹੀ ਕੈਲੰਡਰ ਦੇ ਮੁੱਦੇ ‘ਤੇ ਟਕਰਾਅ ਦੇ ਚਲਦਿਆਂ ਤਖਤਸ਼੍ਰੀ ਦਮਦਮਾ ਸਾਹਬ ਦੇ ਜੱਥੇਦਾਰ ਗਿਆਨੀ ਬਲਵੰਤ ਸਿੰਘ ਨੇ ਸ੍ਰੀ ਗੁਰੂ ਗਬਿੰਦ ਸਿੰਘ ਦਾ ਪ੍ਰਕਾਸ਼ ਦਿਹਾੜਾ ਨਾਨਕਸ਼ਾਹੀ ਕੈਲੰਡਰ ਅਨੁਸਾਰ 5 ਜਨਵਰੀ ਨੂੰ ਮਨਾਉਣ ਲਈ ਆਪਣੀ ਰਿਹਾਇਸ਼ ‘ਤੇ ਸ਼੍ਰੀ ਆਖੰਡ ਪਾਠ ਸਾਹਿਬ ਦੇ ਭੋਗ ਪਾਏ ਅਤੇ ਦੀਵਾਨ ਸਜ਼ਾਏ ਗਏ ।

ਨਾਨਕਸ਼ਾਹੀ ਕੈਲੰਡਰ ਮਾਮਲਾ: ਕਰਨੈਲ ਸਿੰਘ ਪੰਜੋਲੀ ਸਮੇਤ ਕਈ ਸ਼੍ਰੋਮਣੀ ਕਮੇਟੀ ਮੈਂਬਰ ਜੱਥੇਦਾਰ ਨੰਦਗੜ੍ਹ ਦੀ ਹਮਾਇਤ ‘ਚ ਖੜੇ ਹੋਏ

ਨਾਨਕਸ਼ਾਹੀ ਕੈਲੰਡਰ ਦੇ ਹੱਕ ਵਿੱਚ ਦ੍ਰਿੜ ਸਟੈਂਡ ਲੈਣ ਵਾਲੇ ਅਤੇ ਬਾਦਲ ਦਲ ਅਤੇ ਸੰਤ ਸਮਾਜ ਦੀ ਨਰਾਜ਼ਗੀ ਦਾ ਸਾਹਮਣਾ ਕਰ ਰਹੇ ਤਖਤ ਸ੍ਰੀ ਦਮਦਮਾ ਸਾਹਿਬ ਦੇ ਜੱਥੇਦਾਰ ਗਿਆਨੀ ਬਲਵੰਤ ਸਿੰਘ ਨੰਦਗੜ੍ਹ ਦੇ ਹੱਕ ਵਿੱਚ ਕੁਝ ਸ਼੍ਰੋਮਣੀ ਕਮੇਟੀ ਮੈਂਬਰਾਂ ਨੇ ਆਵਾਜ਼ ਉਠਾਉਣੀ ਸ਼ੁਰੂ ਕਰ ਦਿੱਤੀ ਹੈ।

« Previous PageNext Page »