ਜਮਹੂਰੀਅਤ ਦੀ ਖੂਬੀ ਇਹੀ ਹੈ ਕਿ ਇੱਥੇ ਸਾਰਿਆਂ ਨੂੰ ਆਪੋ-ਆਪਣੇ ਧਰਮ ’ਤੇ ਚੱਲਣ ਦੀ ਪੂਰੀ ਆਜ਼ਾਦੀ ਹੈ। ਫਿਰਕਾਪ੍ਰਸਤ ਤਾਕਤਾਂ ਘੱਟ ਗਿਣਤੀਆਂ ਦੇ ਧਰਮ ਵਿੱਚ ਸੱਤਾ ਦੇ ਬਲ ’ਤੇ ਦਖ਼ਲਅੰਦਾਜ਼ੀ ਕਰਨਾ ਚਾਹੁੰਦੀਆਂ ਹਨ, ਜੋ ਨਿੰਦਣਯੋਗ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਕਰਦਿਆਂ ਸ਼ਾਹੀ ਇਮਾਮ ਪੰਜਾਬ ਮੌਲਾਨਾ ਹਬੀਬ ਉਰ ਰਹਿਮਾਨ ਸਾਨੀ ਲੁਧਿਆਣਵੀ ਨੇ ਕਿਹਾ ਹੈ ਕਿ ਬੀਤੇ ਦੋ ਦਿਨਾਂ ਵਿੱਚ ਸੰਸਦ ਮੈਂਬਰ ਸਾਕਸ਼ੀ ਮਹਾਰਾਜ ਅਤੇ ਯੋਗੀ ਅਦਿਤਿਆ ਨਾਥ ਨੇ ਇਸਲਾਮ ਧਰਮ ਖ਼ਿਲਾਫ਼ ਜੋ ਟਿੱਪਣੀਆਂ ਕੀਤੀਆਂ ਹਨ, ਉਹ ਨਿੰਦਣਯੋਗ ਹਨ।
ਭਾਰਤੀ ਫੋਜ ਦੇ ਇੱਕ ਜਵਾਨ ਵੱਲੋਂ ਇੱਕ ਕਾਲਜ਼ ਵਿਦਿਆਰਥਣ ਨਾਲ ਛੇੜਖਾਨੀ ਖਿਲਾਫ ਰੋਸ ਪ੍ਰਗਟ ਕਰ ਰਹੇ ਲੋਕਾਂ 'ਤੇ ਭੌਜ ਨ ਗੋਲੀਆਂ ਚਾਲ ਕੇ ਦੋ ਕਸ਼ਮੀਰੀ ਨੌਜਵਾਨਾਂ ਨੂਮ ਮਾਰ ਦਿੱਤਾ।ਉਤਰੀ ਕਸ਼ਮੀਰ ਦੇ ਹੰਦਵਾੜਾ ਕਸਬੇ ਵਿੱਚ ਹੋਈਗੋਲੀ ਬਾਰੀ ਦੀ ਘਟਨਾ ਵਿੱਚ ਮਰਨ ਵਾਲੇ ਨੌਜਵਾਨਾਂ ਦੀ ਪਛਾਣ ਮੁਹੰਮਦ ਇਕਬਾਲ (22) ਤੇ ਨਈਮ ਕਾਦਿਰ ਭੱਟ ਵਜੋਂ ਹੋਈ ਹੈ।ਗੋਲੀਬਾਰੀ ਵਿੱਚ ਨੌਜਵਾਨਾਂ ਦੀ ਮੌਤ ਤੋਂ ਬਾਅਦ ਰੋਸ ਮੁਜ਼ਾਹਰੇ ਸਗੋਂ ਹੋਰ ਜ਼ੋਰ ਫੜ ਗਏ ਅਤੇ ਪ੍ਰਸ਼ਾਸਨ ਨੂੰ ਕਸਬੇ ਵਿੱਚ ਕਰਫ਼ਿਊ ਲਾਉਣਾ ਪਿਆ।
ਭਾਰਤ ਵਿੱਚ ਹਿੰਦੂ ਰਾਸ਼ਟਰਵਾਦੀਆਂ ਵੱਲੋਂ ਆਏ ਦਿਨ ਕਿਸੇ ਨਾ ਕਿਸੇ ਤਰਾਂ ਦਲਿਤਾਂ, ਮੁਸਲਮਾਨਾਂ ਘੱਟ ਗਿਣਤੀਆਂ ਅਤੇ ਹਿੰਦੂਤਵ ਤੋਂ ਵੱਖਰੇ ਵਿਚਾਰ ਰੱਖਣ ਵਾਲ਼ਿਆਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਅਤੇ ਉਨ੍ਹਾਂ ਨਾਲ "ਭਾਰਤ ਮਾਤਾ ਦੀ ਜੈ" ਕਹਿਣ ਦੀ ਜਬਰਦਸਤੀ ਕੀਤੀ ਜਾਂਦੀ ਹੈ।
ਆਲ ਇੰਡੀਆ ਉਲਾਮਾ ਅਤੇ ਮਸ਼ੈਖ ਬੋਰਡ (ਏ. ਆਈ. ਯੂ. ਐਮ. ਬੀ.) ਸੰਗਠਨ ਮੁਤਾਬਕ ਮੁਸਲਮਾਨਾਂ ਵਿਚ ਦੰਗਿਆਂ ਕਾਰਨ ਡਰ ਦੀ ਭਾਵਨਾ ਪਾਈ ਜਾ ਰਹੀ ਹੈ ।ਇਥੇ ਚਾਰ ਦਿਨਾ ਚੱਲੇ ਪਹਿਲੇ ਵਿਸ਼ਵ ਸੂਫ਼ੀ ਸੰਮੇਲਨ ਦੀ ਸਮਾਪਤੀ ਮੌਕੇ ਰਾਮ ਲੀਲਾ ਮੈਦਾਨ ਵਿਖੇ ਇਕ ਵੱਡੇ ਇਕੱਠ ਵਿਚ 25 ਸੂਤਰੀ ਐਲਾਨਨਾਮੇ ਵਿਚ ਸੁਫ਼ੀ ਸੰਗਠਨ ਨੇ ਕਿਹਾ ਕਿ ਸਰਕਾਰ ਨੂੰ ਇਹ ਡਰ ਖਤਮ ਕਰਨਾ ਚਾਹੀਦਾ ਹੈ ਅਤੇ ਕੇਂਦਰੀ ਗ੍ਰਹਿ ਮੰਤਰਾਲੇ ਨੂੰ ਦੱਸਣਾ ਚਾਹੀਦਾ ਹੈ ਕਿ ਦੇਸ਼ ਦੇ ਵੱਖ ਵੱਖ ਭਾਗਾਂ ਵਿਚ ਛੋਟੀਆਂ ਜਾਂ ਵੱਡੀਆਂ ਵਾਪਰੀਆਂ ਫਿਰਕੂ ਘਟਨਾਵਾਂ ਅਤੇ ਦੰਗਿਆਂ ਦੇ ਸਬੰਧ ਵਿਚ ਕੀ ਕਦਮ ਚੁੱਕੇ ਗਏ ਹਨ ।
ਅਖੌਤੀ ਦਲਿਤ ਜਾਤੀ ਨਾਲ ਸਬੰਧਿਤ ਹੋਣ ਕਰਕੇ ਰਾਜਸਥਾਨ ਦੇ ਇੱਕ ਆਈਏਐੱਸ ਅਫਸਰ ਨੇ ਰਾਜਸਥਾਨ ਦੀ ਸਰਕਾਰ ‘ਤੇ ਜਾਤੀਵਾਦ ਦਾ ਇਲਜ਼ਾਮ ਲਾਉਦਿਆਂ ਹਿੰਦੂ ਧਰਮ ਨੂੰ ਅਲਵਿਦਾ ਆਖ ਇਸਲਾਮ ਧਰਮ ਅਪਣਾ ਲਿਆ ਹੈ।
ਆਯੋਦਿਆਂ ਵਿੱਚ ਬਾਬਰੀ ਮਸਜਿਦ ਢਾਹੇ ਜਾਣ ਦੀ 23ਵੀਂ ਵਰੇਗੰਢ ਮੌਕੇ ਮੁਸਲਿਮ ਜੱਥੇਬੰਦੀਆਂ ਕਈਆਂ ਖੇਤਰੀ ਪਾਰਟੀਆਂ ਅਤੇ ਸੰਗਠਨਾਂ ਨੇ ਇਕੱਠਿਆਂ ਰਲ਼ ਕੇ ਧਰਨਾ ਪ੍ਰਦਰਸ਼ਨ ਕੀਤਾ ਅਤੇ ਬਾਬਰੀ ਮਸਜਿਦ ਨੂੰ ਉਸੇ ਵਿਵਾਦਤ ਜ਼ਮੀਨ 'ਤੇ ਮੁੜ ਬਣਾਉਣ ਅਤੇ ਮਸਜਿਦ ਨੂੰ ਢਾਹੁਣ ਵਾਲੇ ਦੋਸ਼ੀਆਂ ਨੂੰ ਸਜ਼ਾ ਦਿੱਤੇ ਜਾਣ ਦੀ ਮੰਗ ਕੀਤੀ।
ਭਾਰਤ ਵਿੱਚ ਹਿੰਦੂਵਾਦੀ ਤਾਕਤਾਂ ਦੇ ਸਹਿਯੋਗ ਨਾਲ ਨਰਿੰਦਰ ਮੋਦੀ ਦੀ ਅਗਵਾਈ ਵਿੱਚ ਭਾਜਪਾ ਦੀ ਸਰਕਾਰ ਬਨਣ ਨਾਲ ਭਾਰਤ ਦਾ ਹਿੰਦੂਕਰਨ ਕਰਨ ਹਿੱਤ ਭਗਵਾ ਜੱਥੇਬੰਦੀਆਂ ਵੱਲੋਂ ਰਾਜਸੀ ਸ਼ਹਿ 'ਤੇ ਨਿੱਤ ਨਵੀਆਂ ਯੋਜਨਾਵਾਂ ਬਣਾਈਆਂ ਜਾ ਰਹੀਆਂ ਹਨ ਅਤੇ ਐਲਾਨ ਕੀਤੇ ਜਾ ਰਹੇ ਹਨ।
ਜਦੋਂ ਤੋਂ ਮੋਦੀ ਦੀ ਅਗਵਾਈ ਵਿੱਚ ਭਾਜਪਾ ਅਤੇ ਉਸਦੇ ਸਹਿਯੋਗੀ ਭਗਵਾਵਾਦੀਆਂ ਸਰਕਾਰ ਨੇ ਬਾਰਤੀ ਦੇ ਕੇਂਦਰੀ ਸੱਤਾ ਨੂੰ ਆਪਣੇ ਹੱਥਾਂ ਵਿੱਚ ਲਿਆ ਹੈ, ਉਦੋਂ ਤੋਂ ਹੀ ਭਾਰਤ ਵਿੱਚ ਰਹਿ ਰਹੀਆਂ ਘੱਟ ਗਿਣਤੀਆਂ ਨੂੰ ਆਨੇ ਬਾਹਨੇ ਅਪਮਾਨਿਤ ਕਰਨ ਦਾ ਮੌਕਾ ਲੱਭਿਆ ਜਾਂਦਾ ਹੈ। ਕਦੇ ਸਿੱਖਾਂ ਨੂੰ ਹਿੰਦੂ ਧਰਮ ਦਾ ਹਿੱਸਾ ਕਿਹਾ ਜਾਦਾ ਹੈ, ਇਸਾਈਆਂ ਦੇ ਚਰਚਾਂ 'ਤੇ ਹਮਲੇ ਕਰਕੇ ਭੰਨਤੋੜ ਕੀਤੀ ਜਾਂਦੀ ਹੈ ਅਤੇ ਖਾਸ ਕਰਕੇ ਮੁਸਲਮਾਨਾਂ ਨੂੰ ਫਿਰਕੂ ਨਫਰਤ ਦਾ ਸ਼ਿਕਾਰ ਬਣਾਉਣ ਲਈ ਕੋਈ ਕਸੲ ਬਾਕੀ ਨਹੀਂ ਛੱਡੀ ਜਾਂਦੀ।
ਇੱਥੋਂ ਦੀ ਇੱਕ ਅਦਾਲਤ ਨੇ ਸਾਲ 2002 ਵਿੱਚ ਹੋਏ ਮੁਸਲਿਮ ਕਤਲੇਆਮ ਦੇ ਇੱਕ ਕੇਸ ਵਿੱਚ ਸਾਰੇ ਦੇ ਸਾਰੇ ਦੋਸ਼ੀਆਂ ਨੂੰ ਬਰੀ ਕਰ ਦਿੱਤਾ ਹੈ।
ਭਾਰਤ ਦੀ ਕੇਂਦਰੀ ਸੱਤਾ ‘ਤੇ ਨਰਿੰਦਰ ਮੋਦੀ ਦੀ ਅਗਵਾਈ ਵਿੱਚ ਭਾਜਪਾ ਵੱਲੋਂ ਕਾਬਜ਼ ਹੋਣ ‘ਤੇ ਇਸਦੀ ਹਿੰਦੂਤਵੀ ਅਤੇ ਘੱਟ ਗਿਣਤੀਆਂ ਪ੍ਰਤੀ ਵਿਰੋਧੀ ਕਾਰਵਾਈਆਂ ਹਰ ਦਿਨ ਵਧਦੀਆਂ ਹੀ ਜਾਂਦੀਆਂ ਹਨ। ਫਿਰਕੂ ਅਤੇ ਘੱਟ ਗਿਣਤੀਆਂ ਨੂੰ ਅਪਮਾਣਨਿਤ ਕਰਨ ਵਾਲੀਆਂ ਬਿਆਨ ਬਾਜ਼ੀ ਤੋਂ ਸ਼ੁਰੂ ਹੋਕੇ ਹੁਣ ਇਨ੍ਹਾਂ ਸਿੱਧੇ ਤੌਰ ‘ਤੇ ਘੱਟ ਗਿਣਤੀ ਕੌਮਾਂ ਨਾਲ ਸਬੰਧਿਤ ਲੋਕਾਂ ਦਾ ਧਰਮ ਪ੍ਰਵਰਤਨ ਕਰਵਾਉਣਾ ਸ਼ੁਰੂ ਕਰ ਦਿੱਤਾ ਹੈ।
« Previous Page — Next Page »