ਰਾਮ ਮੰਦਿਰ ਦੀ ਉਸਾਰੀ ਦਾ ਵਿਰੋਧ ਕਰਨ ਵਾਲੇ ਮੁਸਲਮਾਨ ਪਾਕਿਸਤਾਨ ਚਲੇ ਜਾਣ: ਵਸੀਮ ਰਿਜ਼ਵੀ

ਉੱਤਰ ਪ੍ਰਦੇਸ਼ ਸ਼ੀਆ ਵਕਫ ਬੋਰਡ ਦੇ ਚੇਅਰਮੈਨ ਵਸੀਮ ਰਿਜ਼ਵੀ ਨੇ ਕਿਹਾ ਕਿ ਜਿਹੜੇ ਮੁਸਲਮਾਨ ਅਯੁੱਧਿਆ ਵਿੱਚ ਰਾਮ ਮੰਦਿਰ ਦੀ ਉਸਾਰੀ ਦੇ ਖ਼ਿਲਾਫ਼ ਹਨ ਉਨ੍ਹਾਂ ਨੂੰ ਪਾਕਿਸਤਾਨ ਅਤੇ ਬੰਗਲਾਦੇਸ਼ ਚਲੇ ਜਾਣਾ ਚਾਹੀਦਾ ਹੈ।
ਮੋਦੀ ਵਜ਼ਾਰਤ ਵਲੋਂ ਤੀਹਰੇ ਤਲਾਕ ਸਬੰਧੀ ਕਾਨੂੰਨ ਨੂੰ ਮਨਜ਼ੂਰੀ; ਕਾਨੂੰਨ ਮੁਤਾਬਕ 3 ਸਾਲ ਦੀ ਹੋ ਸਕਦੀ ਹੈ ਸਜ਼ਾ

ਸੰਸਦ ਦੇ ਸਰਦੀਆਂ ਦੇ ਇਜਲਾਸ ‘ਚ ਭਾਜਪਾ ਸਰਕਾਰ ਦੇ ਮੁੱਖ ਮੁੱਦੇ ਤੀਹਰੇ ਤਲਾਕ ਸਬੰਧੀ ਕਾਨੂੰਨ ਨੂੰ ਵਜ਼ਾਰਤ ਨੇ ਪ੍ਰਵਾਨਗੀ ਦੇ ਦਿੱਤੀ ਹੈ। ਮੁਸਲਮਾਨ ਔਰਤਾਂ ਬਾਰੇ ਕਾਨੂੰਨ ਨੂੰ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ‘ਚ ਹੋਈ ਵਜ਼ਾਰਤ ਦੀ ਬੈਠਕ ‘ਚ ਹਰੀ ਝੰਡੀ ਦੇ ਦਿੱਤੀ ਗਈ, ਜਿਸ ਮੁਤਾਬਿਕ ਜ਼ੁਬਾਨੀ, ਲਿਖਤੀ ਜਾਂ ਕਿਸੇ ਇਲੈਕਟ੍ਰਾਨਿਕ ਤਰੀਕੇ ਰਾਹੀਂ ਇਕ ਵਾਰੀ ‘ਚ ਤਿੰਨ ਤਲਾਕ (ਤਲਾਕ ਦੇਣ) ਨੂੰ ਗ਼ੈਰ-ਕਾਨੂੰਨੀ ਮੰਨਿਆ ਜਾਵੇਗਾ।
2002 ਗੁਜਰਾਤ ਕਤਲੇਆਮ: ਮਾਇਆ ਕੋਡਨਾਨੀ ਵਿਰੁਧ ਦਰਜ਼ ਮਾਮਲੇ ਤੇ ਉਨ੍ਹਾਂ ਦੀ ਮੌਜੂਦਾ ਸਥਿਤੀ (ਖਾਸ ਰਿਪੋਰਟ)

ਮਾਇਆ ਕੋਡਨਾਨੀ 2002 ਗੁਜਰਾਤ ਕਤਲੇਆਮ ਦੇ ਮਾਮਲੇ ਵਿਚ ਭਾਜਪਾ ਦੀ ਸਜਾ-ਜ਼ਾਫਤਾ ਸਾਬਕਾ ਵਿਧਾਇਕ ਹੈ। ਬੀਤੇ ਦਿਨੀਂ ਭਾਜਪਾ ਦੇ ਕੇਂਦਰੀ ਪ੍ਰਧਾਨ ਅਮਿਤ ਸ਼ਾਹ ਨੇ ਮਾਇਆ ਕੋਡਨਾਨੀ ਵਿਰੁਧ ਚੱਲਦੇ ਇਕ ਮਾਮਲੇ ਵਿਚ ਬਚਾਅ ਪੱਖ ਦੇ ਗਵਾਹ ਵੱਜੋਂ ਅਦਾਲਤ ਵਿਚ ਗਵਾਹੀ ਦਿੱਤੀ ਹੈ।
ਪੁਲਿਸ ਵਲੋਂ ਤਸ਼ੱਦਦ ਦਾ ਸ਼ਿਕਾਰ; 11 ਸਾਲਾਂ ਬਾਅਦ ਮਿਲਿਆ ਅੱਧਾ ਅਧੂਰਾ ਇਨਸਾਫ

ਇਰਸ਼ਾਦ ਨੇ ਦੱਸਿਆ, “ਪੁਲਿਸ ਵਲੋਂ ਸ਼ੱਕ ਦੇ ਆਧਾਰ ‘ਤੇ ਚੁੱਕਿਆ ਗਿਆ, ਹਾਲੇ ਅਦਾਲਤ ‘ਚ ਕੇਸ ਚੱਲਦਾ ਹੀ ਸੀ ਕਿ ਮੀਡੀਆ ਨੇ ‘ਅੱਤਵਾਦੀ’ ਬਣਾ ਦਿੱਤਾ।”
ਸੋਹਰਾਬੂਦੀਨ ਦੇ ਝੂਠੇ ਪੁਲਿਸ ਮੁਕਾਬਲੇ ਦੇ ਕੇਸ ‘ਚ ਆਈ.ਪੀ.ਐਸ. ਅਧਿਕਾਰੀ ਡੀ. ਜੀ. ਵਣਜਾਰਾ ਬਰੀ

ਮੁੰਬਈ ਦੀ ਇਕ ਵਿਸ਼ੇਸ਼ ਸੀ. ਬੀ. ਆਈ. ਅਦਾਲਤ ਨੇ ਗੁਜਰਾਤ ਦੇ ਸਾਬਕਾ ਆਈ. ਪੀ. ਐਸ. ਅਧਿਕਾਰੀ ਡੀ. ਜੀ. ਵਣਜਾਰਾ ਅਤੇ ਰਾਜਸਥਾਨ ਕਾਡਰ ਦੇ ਆਈ. ਪੀ. ਐਸ. ਅਧਿਕਾਰੀ ਦਿਨੇਸ਼ ਐਮ. ਐਨ. ਨੂੰ ਸੋਹਰਾਬੂਦੀਨ ਸ਼ੇਖ ਅਤੇ ਤੁਲਸੀਰਾਮ ਪਰਜਾਪਤੀ ਨਾਲ ਸਬੰਧਿਤ ਫ਼ਰਜ਼ੀ ਮੁਕਾਬਿਲਆਂ ਦੇ ਮਾਮਲਿਆਂ ‘ਚ ਮੰਗਲਵਾਰ (1 ਜੁਲਾਈ) ਨੂੰ ਬਰੀ ਕਰ ਦਿੱਤਾ।
ਸਿੱਖਾਂ ਅਤੇ ਮੁਸਲਮਾਨਾਂ ਨੂੰ ਆਪਣੇ ਹੱਕਾਂ ਲਈ ਕੌਮਾਂਤਰੀ ਪੱਧਰ ‘ਤੇ ਇਕੱਠੇ ਹੋਣਾ ਹੋਵੇਗਾ: ਮਾਨ

ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਪ੍ਰਧਾਨ ਸ. ਸਿਮਰਨਜੀਤ ਸਿੰਘ ਮਾਨ ਨੇ ਪ੍ਰੈਸ ਬਿਆਨ ਜਾਰੀ ਕਰਕੇ ਇਜ਼ਰਾਇਲ ਵਿਚ ਯਹੂਦੀਆਂ ਨਾਲ ਮੋਦੀ ਦੀ ਹੋ ਰਹੀ ਮੁਲਾਕਾਤ ਉਤੇ ਗਹਿਰੇ ਦੁਖ ਦਾ ਇਜ਼ਹਾਰ ਕੀਤਾ। ਸ. ਮਾਨ ਨੇ ਕਿਹਾ ਕਿ ਭਾਰਤ ਵਿਚ ਮੁਸਲਮਾਨਾਂ ਅਤੇ ਸਿਖਾਂ ਨੂੰ ਫਿਰਕੂ ਹੁਕਮਰਾਨਾਂ ਵਲੋਂ ਕੀਤੇ ਜਾ ਰਹੇ ਜ਼ੁਲਮਾਂ ਨਾਲ ਨਜਿੱਠਣ ਲਈ ਇਕ ਪਲੇਟਫਾਰਮ ‘ਤੇ ਇਕੱਠੇ ਹੋਣਾ ਪਵੇਗਾ।
ਅਲਵਰ (ਰਾਜਸਥਾਨ) ‘ਚ ਗਊ ਰਖਸ਼ਕਾਂ ਵਲੋਂ 5 ਜਣਿਆਂ ਦੀ ਕੁੱਟਮਾਰ, ਇਕ ਦੀ ਮੌਤ: ਮੀਡੀਆ ਰਿਪੋਰਟ

ਰਾਜਸਥਾਨ ਦੇ ਅਲਵਰ ‘ਚ ਗਊ ਰਖਸ਼ਕਾਂ ਨੇ ਕੁੱਝ ਦਿਨ ਪਹਿਲਾ ਹਰਿਆਣਾ ਨਾਲ ਸਬੰਧਤ 15 ਲੋਕਾਂ ‘ਤੇ ਹਮਲਾ ਕਰ ਦਿੱਤਾ। ਕਾਨੂੰਨ ਨੂੰ ਆਪਣੇ ਹੱਥ ਵਿਚ ਲੈਂਦੇ ਹੋਏ ਇਨ੍ਹਾਂ ਲੋਕਾਂ ਵਲੋਂ ਗਊਆਂ ਨੂੰ 6 ਗੱਡੀਆਂ ਵਿਚ ਲਿਜਾਅ ਰਹੇ ਲੋਕਾਂ ਦੀ ਜੰਮ ਕੇ ਕੁੱਟਮਾਰ ਕੀਤੀ ਤੇ ਜਿਨ੍ਹਾਂ ਵਿਚੋਂ ਇਕ ਵਿਅਕਤੀ ਪੀਹਲੂ ਖਾਨ ਦੀ ਇਲਾਜ ਦੌਰਾਨ ਮੌਤ ਹੋ ਗਈ।
ਪਠਾਨਕੋਟ ਏਅਰਬੇਸ ਕੋਲੋਂ ਬਿਹਾਰ ਦਾ ਨੌਜਵਾਨ ਮੋਬੀਨ ਗ੍ਰਿਫਤਾਰ

ਪਠਾਨਕੋਟ ਏਅਰਬੇਸ ਕੋਲੋਂ ਏਅਰਬੇਸ ਦੇ ਜਵਾਨਾਂ ਨੇ ਇੱਕ ਨੌਜਵਾਨ ਨੂੰ ਗ੍ਰਿਫਤਾਰ ਕੀਤਾ ਹੈ। ਹਿਰਾਸਤ ‘ਚ ਲਏ ਗਏ ਨੌਜਵਾਨ ਦਾ ਨਾਮ ਮੋਬੀਨ ਹੈ ਤੇ ਉਹ ਬਿਹਾਰ ਦਾ ਰਹਿਣ ਵਾਲਾ ਹੈ। ਮੁੱਢਲੀ ਪੁੱਛਗਿੱਛ ਤੋਂ ਬਾਅਦ ਨੌਜਵਾਨ ਨੂੰ ਪੁਲਿਸ ਹਵਾਲੇ ਕਰ ਦਿੱਤਾ ਹੈ।
2013 ਦੇ ਹੈਦਰਾਬਾਦ ਬੰਬ ਧਮਾਕੇ: ਯਾਸੀਨ ਭਟਕਲ ਸਣੇ 5 ਨੂੰ ਮੌਤ ਦੀ ਸਜ਼ਾ

ਇੰਡੀਅਨ ਮੁਜਾਹਦੀਨ (IM) ਦੇ ਮੋਢੀ ਮੈਂਬਰਾਂ ਵਿਚੋਂ ਯਾਸੀਨ ਭਟਕਲ ਅਤੇ ਚਾਰ ਹੋਰਾਂ ਨੂੰ ਸਾਲ 2013 ‘ਚ ਹੈਦਰਾਬਾਦ ਦੇ ਦਿਲਸੁਖਨਗਰ ‘ਚ ਹੋਏ ਦੂਹਰੇ ਬੰਬ ਧਮਾਕੇ ਦੇ ਕੇਸ ਵਿਚ ਮੌਤ ਦੀ ਸਜ਼ਾ ਸੁਣਾਈ ਗਈ ਹੈ।
ਭੋਪਾਲ ‘ਚ ਮਾਰੇ ਗਏ ਸਿਮੀ ਕਾਰਜਕਰਤਾਵਾਂ ਦੇ ਵਕੀਲ ਹਾਈਕੋਰਟ ਜਾਣਗੇ

ਸਿਮੀ ਦੇ ਅੱਠ ਮੈਂਬਰਾਂ ਦੀ ਕਹੇ ਜਾਂਦੀ ਪੁਲਿਸ ਮੁਕਾਬਲੇ ‘ਚ ਮੌਤ ‘ਤੇ ਉੱਠ ਰਹੇ ਸਵਾਲਾਂ ਦੇ ਵਿਚ ਉਨ੍ਹਾਂ ਦੇ ਵਕੀਲ ਨੇ ਮਾਮਲੇ ਦੀ ਜਾਂਚ ਸੀਬੀਆਈ ਤੋਂ ਕਰਾਉਣ ਅਤੇ ਇਸ ਲਈ ਹਾਈ ਕੋਰਟ ਦਾ ਦਰਵਾਜ਼ਾ ਖੜਕਾਉਣ ਦੀ ਗੱਲ ਕਹੀ ਹੈ।
