Tag Archive "modi-government"

ਕਿਸਾਨ ਮੋਰਚੇ ਨੇ ਇਉਂ ਧਰਿਆ ਵਿਸ਼ਵ ਕਾਰਪੋਰੇਟ ਅਤੇ ਸਰਕਾਰਾਂ ਦੀ ਧੌਣ ‘ਤੇ ਗੋਡਾ

ਅਮਰੀਕਾ, ਕਨੇਡਾ 'ਚ ਵੱਡੀਆਂ ਪੂੰਜੀਵਾਦੀ ਤਕਨੀਕੀ ਸੰਸਥਾਵਾਂ ਦਾ ਵਿਰੋਧ ਹੋਣਾ ਆਮ ਗੱਲ ਹੈ ਪਰ ਇਹ ਪ੍ਰਦਰਸ਼ਨ ਇਸ ਲਈ ਖਾਸ ਸਨ ਕਿਉਂਕਿ ਇਹ ਭਾਰਤ ਵਿੱਚ ਚੱਲ ਰਹੇ ਕਿਸਾਨ ਮੋਰਚੇ ਦੇ ਸਮਰਥਕਾਂ ਨੇ ਫੇਸਬੁੱਕ ਵੱਲੋਂ ਕਿਸਾਨੀ ਦੀ ਅਵਾਜ ਨੂੰ ਦੱਬਣ ਦੇ ਵਿਰੋਧ ਵਿੱਚ ਲਾਏ ਸਨ।

ਪੱਛਮੀ ਬੰਗਾਲ ਵਿੱਚ ਕਿਵੇਂ ਜਿੱਤੀ ਮਮਤਾ ਬੈਨਰਜੀ ਤੇ ਕਿਵੇਂ ਹਾਰੀ ਭਾਜਪਾ? ਚੋਣ ਪੜਚੋਲ ਸੁਣੋ

ਪੱਛਮੀ ਬੰਗਾਲ ਵਿਧਾਨ ਸਭਾ ਚੋਣਾਂ 2021 ਦੇ ਨਤੀਜੇ ਪਿਛਲੇ ਦਿਨੀਂ ਆਏ ਹਨ। ਇਹਨਾਂ ਚੋਣਾਂ ਵਿੱਚ 294 ਸੀਟਾਂ ਵਾਲੀ ਵਿਧਾਨ ਸਭਾ ਵਿੱਚ 213 ਸੀਟਾਂ ਜਿੱਤ ਕੇ ...

ਕਰੋਨਾ ਮਹਾਂਮਾਰੀ : ਇਕ ਸਾਲ ਬਾਅਦ ਸਰਕਾਰ ਅਤੇ ਸਮਾਜ

ਇਕ ਵਾਰ ਫਿਰ ਕਰੋਨਾ ਮਹਾਂਮਾਰੀ ਦੀ ਚਰਚਾ ਜੋਰਾਂ ‘ਤੇ ਹੈ। ਰੋਜ਼ਾਨਾਂ ਅਖਬਾਰਾਂ ਵਿੱਚ ਵੱਡੇ ਮੋਟੇ ਅੱਖਰਾਂ ਵਿੱਚ ਕਰੋਨਾਂ ਕਾਰਨ ਹੋ ਰਹੀਆਂ ਮੌਤਾਂ ਦਾ ਜਿਕਰ ਆ ਰਿਹਾ ਹੈ, ਸਿਵਿਆਂ ਵਿੱਚ ਮ੍ਰਿਤਕਾਂ ਦੀਆਂ ਦੇਹਾਂ ਦੀਆਂ ਕਤਾਰਾਂ ਅਤੇ ਸਸਕਾਰ ਵੇਲੇ ਦੀਆਂ ਤਸਵੀਰਾਂ ਛਪ ਰਹੀਆਂ ਹਨ। ਲੋਕ ਆਪਣੇ ਪਿਆਰਿਆਂ ਨੂੰ ਜਾਂਦੇ ਵੇਖ ਰਹੇ ਹਨ ਅਤੇ ਇਕ ਵਾਰ ਫਿਰ ਸਮੂਹਿਕ ਰੂਪ ਵਿੱਚ ਲੋਕ ਮੌਤ ਨੂੰ ਬਹੁਤ ਨੇੜਿਓਂ ਮਹਿਸੂਸ ਕਰ ਰਹੇ ਹਨ।

ਚੋਣਾਂ ਵਿੱਚ ਹੋ ਰਹੇ ਧਰੁਵੀਕਰਨ ਤੋਂ ਬਾਅਦ ਪੱਛਮੀ ਬੰਗਾਲ ਦੀ ਸਿਆਸਤ ਪਹਿਲਾਂ ਵਰਗੀ ਨਹੀਂ ਰਹੇਗੀ

ਪੱਛਮੀ ਬੰਗਾਲ ਵਿੱਚ ਹੋ ਰਹੀਆਂ ਵਿਧਾਨ ਸਭਾ ਚੋਣਾਂ ਸਿਰਫ ਇਸ ਕਰਕੇ ਹੀ ਮਹੱਤਵਪੂਰਨ ਨਹੀਂ ਹਨ ਕਿ ਇਹਨਾਂ ਨੇ ਇੰਡੀਆ ਅਤੇ ਸੂਬੇ ਦੀ ਸਿਆਸਤ ਦਾ ਭਵਿੱਖ ...

ਕਿਸਾਨ ਅੰਦੋਲਨ ਲਈ ਕਿਉਂ ਅਹਿਮ ਹਨ ਯੂ.ਪੀ. ਦੀਆਂ ਪੰਚਾਇਤੀ ਚੋਣਾਂ?

ਪੱਛਮੀ ਬੰਗਾਲ ਅਤੇ ਅਸਾਮ ਦੀਆਂ ਵਿਧਾਨ ਸਭਾਵਾਂ ਦੇ ਚੋਣ ਨਤੀਜੇ ਮੋਦੀ ਸਰਕਾਰ ਦੀ ਕਿਸਾਨ ਅੰਦੋਲਨ ਪ੍ਰਤੀ ਪਹੁੰਚ ਨੂੰ ਪ੍ਰਭਾਵਿਤ ਕਰਨਗੇ ਭਾਵੇਂ ਕਿ ਇਹਨਾਂ ਸੂਬਿਆਂ ਵਿੱਚ ਕਿਸਾਨ ਅੰਦੋਲਨ ਬਹੁਤਾ ਸਰਗਰਮ ਨਹੀਂ ਰਿਹਾ। ਹੁਣ ਤੱਕ ਵਿਸ਼ਲੇਸ਼ਕਾਂ ਵੱਲੋਂ ਜੋ ਕਿਆਸ ਅਰਾਈਆਂ ਲਗਾਈਆਂ ਜਾ ਰਹੀਆਂ ਹਨ ਉਹਨਾਂ ਮੁਤਾਬਿਕ ਪੱਛਮੀ ਬੰਗਾਲ ਵਿੱਚ ਭਾਜਪਾ ਦੀ ਜਿੱਤ ਦੇ ਬਹੁਤੇ ਅਸਾਰ ਨਹੀਂ ਹਨ। ਬਹੁਤੇ ਮਾਹਿਰ ਭਾਜਪਾ ਨੂੰ 70 ਤੋਂ ਘੱਟ ਸੀਟਾਂ ਮਿਲਣ ਦੇ ਕਿਆਸ ਲਗਾ ਰਹੇ ਹਨ।

ਮੋਦੀ ਹਕੂਮਤ ਜਾਣਕਾਰੀ ਦੇਵੇ ਕਿ 1962 ਅਤੇ ਅਪ੍ਰੈਲ 2020 ਵਿਚ ਚੀਨ ਨੇ ਇੰਡੀਆ ਦੇ ਕਿੰਨੇ ਇਲਾਕੇ ਉਤੇ ਕਬਜਾ ਕੀਤਾ ਹੈ ? : ਮਾਨ

ਹਿੰਦੂਤਵ ਹੁਕਮਰਾਨ ਇਕ ਪਾਸੇ ਪਾਰਲੀਮੈਟ ਵਿਚ ਅਤੇ ਜਨਤਕ ਤੌਰ ਤੇ 1962 ਵਿਚ ਚੀਨ ਵੱਲੋਂ ਲਦਾਖ ਵਿਚ 39 ਹਜ਼ਾਰ ਸਕੇਅਰ ਵਰਗ ਕਿਲੋਮੀਟਰ ਇਲਾਕੇ ਉਤੇ ਕੀਤੇ ਗਏ ਕਬਜੇ ਸੰਬੰਧੀ ਕਹਿੰਦੇ ਹਨ ਕਿ ਜਦੋਂ ਤੱਕ ਇਕ-ਇਕ ਇੰਚ ਇਲਾਕੇ ਨੂੰ ਵਾਪਸ ਨਹੀਂ ਲਿਆ ਜਾਂਦਾ, ਉਦੋ ਤੱਕ ਅਸੀਂ ਚੈਨ ਨਾਲ ਨਹੀਂ ਬੈਠਾਂਗੇ ।

ਗ੍ਰਿਫ਼ਤਾਰੀ ਲਈ ਅਗਲਾ ਜੱਥਾ 9 ਮਾਰਚ ਨੂੰ ਤਖ਼ਤ ਸ੍ਰੀ ਕੇਸਗੜ੍ਹ ਆਨੰਦਪੁਰ ਸਾਹਿਬ ਤੋਂ ਅਰਦਾਸ ਕਰਕੇ ਜਾਵੇਗਾ : ਮਾਨ

"02 ਮਾਰਚ ਨੂੰ ਤਖ਼ਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਤੋਂ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੀ ਪਾਰਟੀ ਵੱਲੋਂ ਦਿੱਲੀ ਪਾਰਲੀਮੈਂਟ ਅੱਗੇ ਗ੍ਰਿਫ਼ਤਾਰੀ ਦੇਣ ਲਈ ਭੇਜੇ ਗਏ ਬੀਬੀਆਂ ਦੇ ਜਥੇ ਨੇ ਦਿੱਲੀ ਪੁਲਿਸ ਦੇ ਜ਼ਬਰ-ਜੁਲਮਾਂ ਦਾ ਸਾਹਮਣਾ ਕਰਦੇ ਹੋਏ ਬਹੁਤ ਹੀ ਦਲੇਰੀ ਅਤੇ ਦ੍ਰਿੜਤਾ ਨਾਲ ਗੁਰਦੁਆਰਾ ਸ੍ਰੀ ਰਕਾਬਗੰਜ ਸਾਹਿਬ ਵਿਖੇ ਪਹੁੰਚਕੇ ਪਾਰਲੀਮੈਂਟ ਵੱਲ

ਕਿਸਾਨੀ ਸੰਘਰਸ਼ ਦਾ ਸਹੀ ਪਰਿਪੇਖ (ਲੇਖਕ – ਸ. ਗੁਰਤੇਜ ਸਿੰਘ)

ਕਿਰਸਾਣੀ ਸੰਘਰਸ਼ ਦਾ ਸੰਦਰਭ ਜਾਣਨ ਲਈ ਸਿੱਖੀ ਦਾ ਅਸਲ ਸਰੂਪ ਅਤੇ ਬਿਰਦ ਜਾਣਨਾ ਲਾਜ਼ਮੀ ਹੈ। ਸੰਸਾਰੀ ਵਿਹਾਰ ਦੀ ਨਿਗਾਹ ਤੋਂ ਸਿੱਖੀ ਦੇ ਦੋ ਮੁੱਢਲੇ ਸਰੂਪ ਹਨ।

ਮਾਮਲਾ ਪਾਕਿਸਤਾਨ ਜਥੇ ‘ਤੇ ਲਾਈ ਰੋਕ ਦਾ: ਦਲ ਖਾਲਸਾ ਨੇ ਕਿਹਾ ਕਿ ਭਾਜਪਾ ਸਿੱਖ ਅਤੇ ਸਿੱਖੀ ਵਿਰੋਧੀ

ਚੰਡੀਗੜ੍ਹ – ਦਲ ਖਾਲਸਾ ਨੇ ਦੋਸ਼ ਲਗਾਇਆ ਕਿ ਭਾਰਤ ਦੀ ਕੇਂਦਰ ਸਰਕਾਰ ਵੱਲੋਂ ਨਨਕਾਣਾ ਸਾਹਿਬ ਸਾਕਾ ਦੀ ਸ਼ਤਾਬਦੀ ਮਨਾਉਣ ਲਈ ਪਾਕਿਸਤਾਨ ਜਾਣ ਵਾਲੇ ਜਥੇ ‘ਤੇ ...

23 ਫਰਵਰੀ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਸ. ਜਸਕਰਨ ਸਿੰਘ ਦੀ ਅਗਵਾਈ ਵਿਚ 5 ਮੈਬਰੀ ਜਥਾ ਦਿੱਲੀ ਨੂੰ ਜਾਵੇਗਾ : ਮਾਨ

ਦਿੱਲੀ ਵਿਖੇ ਤਿੰਨ ਕਿਸਾਨ ਮਾਰੂ ਕਾਨੂੰਨਾਂ ਦੇ ਖਾਤਮੇ ਨੂੰ ਲੈਕੇ ਚੱਲ ਰਹੇ ਕਿਸਾਨ ਅੰਦੋਲਨ ਦੌਰਾਨ 26 ਜਨਵਰੀ ਦੀ ਟਰੈਕਟਰ ਪਰੇਡ ਵਾਲੇ ਦਿਨ ਲਾਲ ਕਿਲ੍ਹੇ ਉਤੇ ਖ਼ਾਲਸਾਈ ਨਿਸ਼ਾਨ ਸਾਹਿਬ ਝੁਲਾਉਣ ਦੀ ਨੌਜ਼ਵਾਨੀ ਵੱਲੋਂ ਕੀਤੀ ਗਈ ਫਖ਼ਰ ਵਾਲੀ ਕਾਰਵਾਈ ਨੂੰ ਹੁਕਮਰਾਨਾਂ ਵੱਲੋਂ ਮੰਦਭਾਵਨਾ ਅਧੀਨ ਨਿਸ਼ਾਨਾਂ ਬਣਾਉਦੇ ਹੋਏ ਜੋ 177 ਦੇ ਕਰੀਬ ਕਿਸਾਨਾਂ, ਮਜਦੂਰਾਂ ਅਤੇ ਨੌਜ਼ਵਾਨਾਂ ਉਤੇ ਝੂਠੇ ਕੇਸ ਦਰਜ ਕਰਕੇ ਗ੍ਰਿਫ਼ਤਾਰੀਆਂ ਕੀਤੀਆ ਗਈਆ ਹਨ,

« Previous PageNext Page »