Tag Archive "minority-in-india"

ਹਿਸਾਰ (ਹਰਿਆਣਾ) ਵਿੱਚ ਚਰਚ ਵਿੱਚ ਕੀਤੀ ਹਨੂੰਮਾਨ ਦੀ ਮੂਰਤੀ ਸਥਾਪਿਤ

ਹਰਿਆਣਾ ਦੇ ਹਿਸਾਰ ਜ਼ਿਲ੍ਹੇ ’ਚ ਪੈਂਦੇ ਪਿੰਡ ਕੈਮਰੀ ’ਚ ਉਸਾਰੀ ਅਧੀਨ ਗਿਰਜਾਘਰ ’ਚ ਕੁਝ ਲੋਕਾਂ ਨੇ ਭੰਨ-ਤੋੜ ਤੋਂ ਬਾਅਦ ਉੱਥੇ ਕਰਾਸ ਨੂੰ ਪੁੱਟ ਕੇ ਹਨੂੰਮਾਨ ਦੀ ਮੂਰਤੀ ਸਥਾਪਤ ਕਰ ਦਿੱਤੀ।ਵਿਲੀਵਾਰਸ਼ ਚਰਚ ਦੇ ਪਾਦਰੀ ਸੁਭਾਸ਼ ਚੰਦ ਦੀ ਸ਼ਿਕਾਇਤ ’ਤੇ ਪੁਲੀਸ ਨੇ 14 ਵਿਅਕਤੀਆਂ ਖ਼ਿਲਾਫ਼ ਆਈਪੀਸੀ ਦੀ ਧਾਰਾਵਾਂ 14 7, 153 ਏ, 295, 380 ਅਤੇ 506 ਤਹਿਤ ਕੇਸ ਦਰਜ ਕਰ ਲਿਆ ਹੈ।