ਧਰਤੀ ਹੇਠਲਾ ਪਾਣੀ ਗੰਧਲਾ ਕਰਨ ਕਰਕੇ ਜ਼ੀਰੇ ਵਾਲੇ ਸ਼ਰਾਬ ਕਾਰਖਾਨੇ ਮਾਲਬਰੋਸ ਤੇ ਕਾਰਵਾਈ ਲਈ ਪੰਜਾਬ ਵਾਸੀਆਂ ਵੱਲੋਂ ਕੇਂਦਰੀ ਪ੍ਰਦੂਸ਼ਣ ਕਾਬੂਕਰ ਬੋਰਡ ਕੋਲ ਪਹੁੰਚ ਕੀਤੀ ਗਈ ਸੀ ।
ਕੇਂਦਰੀ ਪ੍ਰਦੂਸ਼ਣ ਕਾਬੂਕਰ ਬੋਰਡ ਵੱਲੋਂ ਕਾਰਖਾਨੇ ਅੰਦਰ ਲੱਗੇ 10 ਬੋਰ ਅਤੇ 6 ਪੀਜ਼ੋਮੀਟਰਾਂ ਦੀ ਪੜ੍ਹਤਾਲ ਕੀਤੀ ਗਈ ਹੈ।
ਜ਼ੀਰਾ ਨੇੜਲੇ ਪਿੰਡ ਮਨਸੂਰਵਾਲ ਵਿਖੇ ਸ਼ਰਾਬ ਅਤੇ ਰਸਾਇਣ ਦੇ ਕਾਰਖਾਨੇ ਮਾਲਬਰੋਸ ਵੱਲੋਂ ਗੰਦੇ ਕੀਤੇ ਧਰਤੀ ਹੇਠਲੇ ਪਾਣੀ ਦੀ ਜਾਂਚ ਸੰਬੰਧੀ ਮੌਨਿਟਰਿੰਗ ਕਮੇਟੀ ਵੱਲੋਂ 21 ਸਤੰਬਰ ਨੂੰ ਜਾਰੀ ਕੀਤੀ ਇੱਕ ਰਿਪੋਰਟ ਸੁਆਲਾਂ ਦੇ ਘੇਰੇ 'ਚ ਹੈ।
ਮੈਲਬਰੋਜ ਇੰਟਰਨੈਸ਼ਨਲ ਪ੍ਰਾਈਵੇਟ ਲਿਮਟਿਡ ਦੀ ਜੀਰੇ ਨੇੜੇ ਸਥਿਤ ਇਕ ਸ਼ਰਾਬ ਫੈਕਟਰੀ ਦੇ ਬਾਹਰ ਇਲਾਕੇ ਦੇ ਲੋਕ ਲੰਘੇ ਕਈ ਹਫਤਿਆਂ ਤੋਂ ਧਰਨੇ ਉੱਤੇ ਬੈਠੇ ਹੋਏ ਹਨ। ਲੋਕਾਂ ਦਾ ਕਹਿਣਾ ਹੈ ਕਿ ਇਹ ਫੈਕਟਰੀ ਇਸ ਇਲਾਕੇ ਵਿੱਚ ਧਰਤੀ ਹੇਠਲੇ ਪਾਣੀ ਨੂੰ ਖਤਰਨਾਕ ਹੱਦ ਤੱਕ ਪ੍ਰਦੂਸ਼ਿਤ ਕਰ ਰਹੀ ਹੈ।
ਫਿਰੋਜ਼ਪੁਰ ਜ਼ਿਲ੍ਹੇ ਦੇ ਸਾਰੇ ਬਲਾਕਾਂ ਵਿੱਚੋਂ ਸਭ ਤੋਂ ਵੱਧ ਪਾਣੀ ਜੀਰੇ ਇਲਾਕੇ ਵਿਚੋਂ ਕੱਢਿਆ ਜਾ ਰਿਹਾ ਹੈ। ਬਚੇ ਪਾਣੀ ਦਾ ਬਹੁਤਾ ਹਿੱਸਾ ਪਲੀਤ ਹੋ ਰਿਹਾ ਹੈ, ਜਿਸਦਾ ਇਕ ਕਾਰਨ ਜੀਰੇ ਇਲਾਕੇ ਵਿੱਚ ਲੱਗਿਆ ਮਾਲਬਰੋਸ ਕੰਪਨੀ ਦਾ ਸ਼ਰਾਬ ਅਤੇ ਰਸਾਇਣ ਕਾਰਖਾਨਾ ਹੈ। ਕਾਰਖਾਨੇ ਵੱਲੋਂ ਧਰਤੀ ਹੇਠਲੇ ਪਾਣੀ ਨੂੰ ਗੰਦਾ ਕਰਨ ਦੀਆਂ ਤਸਵੀਰਾਂ ਅਸੀਂ ਸਭ ਨੇ ਵੇਖੀਆਂ ਹਨ।